ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 12 ਮਈ, 2020 (9:30 ਵਜੇ) ਤੱਕ ਦੇਸ਼ ਭਰ ‘ਚ 542“ਸ਼੍ਰਮਿਕ ਸਪੈਸ਼ਲ” ਟ੍ਰੇਨਾਂਚਲਾਈਆਂ

6.48 ਲੱਖ ਯਾਤਰੀਆਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਲਿਜਾਇਆ ਗਿਆ

ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾ ਰਿਹਾ ਹੈ

ਯਾਤਰੀਆਂ ਨੂੰ ਭੇਜਣ ਅਤੇ ਰਿਸੀਵ ਕਰਨ ਵਾਲੇ ਦੋਹਾਂਰਾਜਾਂ ਦੀ ਸਹਿਮਤੀ ਤੋਂ ਬਾਅਦ ਹੀ ਰੇਲਵੇ ਦੁਆਰਾ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ

ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ

Posted On: 12 MAY 2020 12:50PM by PIB Chandigarh

ਪਲਾਇਨ ਕਰਕੇ ਦੂਜੇ ਰਾਜਾਂ ‘ਚ ਗਏ ਮਜ਼ਦੂਰਾਂ,ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਵੱਖ-ਵੱਖ ਸਥਾਨਾਂ ‘ਤੇ ਫਸੇ ਹੋਰਕਈ ਲੋਕਾਂ ਦੀ ਸਪੈਸ਼ਲ ਟ੍ਰੇਨਾਂਨਾਲ ਆਵਾਜਾਈ ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ, ਭਾਰਤੀ ਰੇਲਵੇ ਨੇ "ਸ਼੍ਰਮਿਕ ਸਪੈਸ਼ਲ" ਟ੍ਰੇਨਾਂਚਲਾਉਣ ਦਾ ਫੈਸਲਾ ਕੀਤਾ ਸੀ।

12 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 542 "ਸ਼੍ਰਮਿਕ ਸਪੈਸ਼ਲ" ਟ੍ਰੇਨਾਂਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 448 ਟ੍ਰੇਨਾਂਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਗਈਆਂ ਅਤੇ 94 ਟ੍ਰੇਨਾਂਰਸਤੇ ਵਿੱਚ ਹਨ।

ਇਹ 448 ਟ੍ਰੇਨਾਂਵੱਖ-ਵੱਖ ਰਾਜਾਂ -ਆਂਧਰ ਪ੍ਰਦੇਸ਼ (1 ਟ੍ਰੇਨ ), ਬਿਹਾਰ (117 ਟ੍ਰੇਨਾਂ), ਛੱਤੀਸਗੜ੍ਹ (1 ਟ੍ਰੇਨ ), ਹਿਮਾਚਲ ਪ੍ਰਦੇਸ਼ (1 ਟ੍ਰੇਨ ), ਝਾਰਖੰਡ (27 ਟ੍ਰੇਨਾਂ), ਕਰਨਾਟਕ (1 ਟ੍ਰੇਨ ), ਮੱਧ ਪ੍ਰਦੇਸ਼ (38 ਟ੍ਰੇਨਾਂ), ਮਹਾਰਾਸ਼ਟਰ  (3 ਟ੍ਰੇਨਾਂ), ਓਡੀਸ਼ਾ (29 ਟ੍ਰੇਨਾਂ), ਰਾਜਸਥਾਨ (4 ਟ੍ਰੇਨਾਂ), ਤਮਿਲਨਾਡੂ (1 ਟ੍ਰੇਨ ), ਤੇਲੰਗਾਨਾ (2 ਟ੍ਰੇਨਾਂ), ਉੱਤਰ ਪ੍ਰਦੇਸ਼ (221 ਟ੍ਰੇਨਾਂ), ਪੱਛਮੀ ਬੰਗਾਲ (2 ਟ੍ਰੇਨਾਂ) ਪਹੁੰਚੀਆਂ

 

ਇਨ੍ਹਾਂਟ੍ਰੇਨਾਂਨੇ ਪਲਾਇਨ ਕਰਕੇ ਆਏ ਮਜ਼ਦੂਰਾਂ ਨੂੰਤਿਰੂਚਿਰਾਪੱਲੀ, ਤੀਤਲਾਗੜ੍ਹ, ਬਰੌਨੀ, ਖੰਡਵਾ, ਜਗਨਨਾਥਪੁਰ, ਖੁਰਦਾ ਰੋਡ, ਪ੍ਰਯਾਗਰਾਜ, ਛਪਰਾ, ਬਲੀਆ, ਗਯਾ, ਪੂਰਣੀਆ, ਵਾਰਾਣਸੀ, ਦਰਭੰਗਾ, ਗੋਰਖਪੁਰ, ਲਖਨਊ, ਜੌਨਪੁਰ, ਹਟੀਆ, ਬਸਤੀ, ਕਟਿਹਾਰ, ਦਾਨਾਪੁਰ, ਮੁਜ਼ੱਫਰਪੁਰ, ਸਹਰਸਾ ਜਿਹੇ ਸ਼ਹਿਰਾਂ ਵਿੱਚ ਪਹੁੰਚਾਇਆ।

ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ'ਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਉਚਿਤਸਕ੍ਰੀਨਿੰਗ ਸੁਨਿਸ਼ਚਿਤਕੀਤੀ ਜਾਂਦੀ ਹੈ। ਯਾਤਰਾ ਦੌਰਾਨਯਾਤਰੀਆਂ ਨੂੰਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ

 

 

****

ਡੀਜੇਐੱਨ/ਐੱਮਕੇਵੀ

 


(Release ID: 1623344) Visitor Counter : 211