ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਟੈਕਨੋਲੋਜੀ ਦਿਵਸ ‘ਤੇ ਵਿਗਿਆਨੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 11 MAY 2020 4:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਉਨ੍ਹਾਂ ਸਾਰੇ ਵਿਗਿਆਨੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ ਜੋ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ

 

ਸ਼੍ਰੀ ਮੋਦੀ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ਉੱਤੇ ਟਵੀਟ ਕਰ ਰਹੇ ਸਨ

 

ਉਨ੍ਹਾਂ ਕਿਹਾ, "ਰਾਸ਼ਟਰੀ ਟੈਕਨੋਲੋਜੀ ਦਿਵਸ ‘ਤੇ, ਸਾਡਾ ਦੇਸ਼ ਉਨ੍ਹਾਂ ਸਭ ਨੂੰ ਸਲਾਮ ਕਰਦਾ ਹੈ ਜੋ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਦੇ ਹਨ ਅਸੀਂ ਆਪਣੇ ਵਿਗਿਆਨੀਆਂ ਦੁਆਰਾ 1988 ਵਿੱਚ ਇਸੇ ਦਿਨ ਕੀਤੀਆਂ ਗਈਆਂ ਬੇਮਿਸਾਲ ਪ੍ਰਾਪਤੀਆਂ ਨੂੰ ਯਾਦ ਕਰਦੇ ਹਾਂ ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਇਤਿਹਾਸਿਕ ਪਲ ਸੀ"  

 

11 ਮਈ, 1998 ਨੂੰ ਕੀਤੇ ਗਏ ਪੋਖਰਣ ਟੈਸਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਮਾਣੂ ਟੈਸਟ ਉਸ ਵੇਲੇ ਮਜ਼ਬੂਤ ਰਾਜਨੀਤਕ ਲੀਡਰਸ਼ਿਪ ਕਾਰਨ ਹੀ ਸੰਭਵ ਹੋਏ ਸਨ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਇੱਕ ਪ੍ਰੋਗਰਾਮ ਦੌਰਾਨ ਕੀਤੀ ਆਪਣੀ ਟਿੱਪਣੀ ਵੀ ਸਾਂਝੀ ਕੀਤੀ

 

ਉਨ੍ਹਾਂ ਕਿਹਾ, "1998 ਵਿੱਚ ਪੋਖਰਣ ‘ਚ ਹੋਏ ਟੈਸਟਾਂ ਨੇ ਇਹ ਸਾਬਤ ਕਰ ਦਿੱਤਾ ਕਿ ਮਜ਼ਬੂਤ ਰਾਜਨੀਤਕ ਲੀਡਰਸ਼ਿਪ ਵੱਡੇ ਬਦਲਾਅ ਕਰ ਸਕਦੀ ਹੈ ਇੱਥੇ ਮੈਂ ‘ਮਨ ਕੀ ਬਾਤ’ ਦੇ ਇੱਕ ਪ੍ਰੋਗਰਾਮ ਦੌਰਾਨ ਭਾਰਤੀ ਵਿਗਿਆਨੀਆਂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸ਼ਾਨਦਾਰ ਲੀਡਰਸ਼ਿਪ ਦਾ ਜ਼ਿਕਰ ਕੀਤਾ ਸੀ"

 

ਸ਼੍ਰੀ ਮੋਦੀ ਨੇ ਅੱਗੇ ਟਵੀਟ ਕੀਤਾ, "ਅੱਜ ਟੈਕਨੋਲੋਜੀ ਦੁਨੀਆ ਨੂੰ ਕੋਵਿਡ-19 ਤੋਂ ਮੁਕਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਕਈਆਂ ਦੀ ਹਿਮਾਇਤ ਕਰ ਰਹੀ ਹੈ ਮੈਂ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਵੱਧ ਚੜ੍ਹ ਕੇ ਖੋਜ ਅਤੇ ਇਨੋਵੇਸ਼ਨ ਦੇ ਕੰਮ ਕਰ ਰਹੇ ਲੋਕਾਂ ਨੂੰ ਸਲਾਮ ਕਰਦਾ ਹਾਂ ਆਓ ਅਸੀਂ ਇੱਕ ਤੰਦਰੁਸਤ ਅਤੇ ਬਿਹਤਰ ਗ੍ਰਹਿ ਕਾਇਮ ਕਰਨ ਲਈ ਆਪਣੀ ਟੈਕਨੋਲੋਜੀ ਦੀ ਵਰਤੋਂ ਜਾਰੀ ਰੱਖੀਏ"

 

https://twitter.com/narendramodi/status/1259669775375949825

 

https://twitter.com/narendramodi/status/1259670302042189825

 

https://twitter.com/narendramodi/status/1259670710869348352

 

****

 

ਵੀਆਰਆਰਕੇ/ਏਕੇਪੀ



(Release ID: 1623176) Visitor Counter : 170