ਸੱਭਿਆਚਾਰ ਮੰਤਰਾਲਾ
                
                
                
                
                
                
                    
                    
                        ਸਰਕਾਰ ਨੇ ਗਾਂਧੀ ਸ਼ਾਂਤੀ ਪੁਰਸਕਾਰ 2020 ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 15.6.2020 ਤੱਕ ਵਧਾਈ
                    
                    
                        
                    
                
                
                    Posted On:
                11 MAY 2020 6:23PM by PIB Chandigarh
                
                
                
                
                
                
                 
ਸੱਭਿਆਚਾਰ ਮੰਤਰਾਲਾ ਗਾਂਧੀ ਸ਼ਾਂਤੀ ਪੁਰਸਕਾਰ ਲਈ ਹਰ ਸਾਲ ਨਾਮਜ਼ਦਗੀਆਂ ਸੱਦਦਾ ਹੈ। ਗਾਂਧੀ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਵੈੱਬਸਾਈਟ :  www.indiaculture.nic.in ਉੱਤੇ ਉਪਲਬਧ ਪ੍ਰਕਿਰਿਆ ਸੰਹਿਤਾ ਦੇ ਪ੍ਰਾਵਧਾਨਾਂ ਦੇ ਅਨੁਰੂਪ ਹੋਣ ਚਾਹੀਦਾ ਹੈ।
ਸਾਲ 2020 ਲਈ ਨਾਮਜ਼ਦਗੀਆਂ ਪ੍ਰਾਪਤ ਕਰਨ  ਦੀ ਅੰਤਿਮ ਮਿਤੀ 30 ਅਪ੍ਰੈਲ ,  2020 ਸੀ।  ਦੇਸ਼ ਭਰ ਵਿੱਚ ਕੋਵਿਡ - 19  ਲੌਕਡਾਊਨ ਦੇ ਕਾਰਨ ਗਾਂਧੀ ਸ਼ਾਂਤੀ ਪੁਰਸਕਾਰ 2020 ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 15.6.2020 ਤੱਕ ਵਧਾ ਦਿੱਤੀ ਗਈ ਹੈ।
ਨਿਰਧਾਰਿਤ ਪ੍ਰਫ਼ਾਰਮੇ ਵਿੱਚ ਨਾਮਜ਼ਦਗੀ/ਸਿਫ਼ਾਰਸ਼/ ਮੇਲ/ਈ - ਮੇਲ  ਜ਼ਰੀਏ ਨਿਮਲਿਖਿਤ ਨੂੰ ਭੇਜੀ ਜਾ ਸਕਦੀ ਹੈ :
 
ਸ਼੍ਰੀ ਨਿਰੁਪਮਾ ਕੋਟਰੂ ,  ਸੰਯੁਕਤ ਸਕੱਤਰ,
ਸੱਭਿਆਚਾਰ ਮੰਤਰਾਲਾ,
ਕਮਰਾ ਨੰਬਰ 334 - ਸੀ ,  ਸ਼ਾਸਤਰੀ ਭਵਨ ,  ਨਵੀਂ ਦਿਲੀ
ਟੈਲੀਫੈਕਸ ਨੰਬਰ -  011 - 23381198
ਈ - ਮੇਲ :   jsmuseakad-culture[at]gov[dot]in
mdehuri.rgi[at]nic[dot]in
 
*****
 
ਐੱਨਬੀ/ਏਕੇਜੇ/ਓਏ
                
                
                
                
                
                (Release ID: 1623140)
                Visitor Counter : 272