ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ ਨੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਦਾ ਅਹੁਦਾ ਸੰਭਾਲਿਆ

Posted On: 11 MAY 2020 3:24PM by PIB Chandigarh

ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ (ਆਈਏਐੱਸ) ਨੇ ਅੱਜ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਸ਼੍ਰੀ ਚਤੁਰਵੇਦੀ 1987  ਬੈਚ ਦੇ ਆਈਏਐੱਸ ਅਧਿਕਾਰੀ ਹਨ ਅਤੇ ਝਾਰਖੰਡ ਕਾਡਰ ਨਾਲ ਸਬੰਧਿਤ ਹਨ ਅਤੇ ਮੰਤਰਾਲੇ ਵਿੱਚ ਸ਼੍ਰੀ ਆਨੰਦ ਕੁਮਾਰ ਦੀ ਥਾਂ ਲੈਣਗੇ। ਜੋ ਪਹਿਲਾਂ ਸੱਭਿਆਚਾਰ ਮੰਤਰਾਲੇ ਦਾ ਕਾਰਜਭਾਰ ਸੰਭਾਲ਼ਦੇ ਸਨ। ਸ਼੍ਰੀ ਚਤੁਰਵੇਦੀ ਨੇ ਰਸਮੀ ਤੌਰ 'ਤੇ ਅਹੁਦਾ ਸੰਭਾਲਣ ਤੋਂ ਬਾਅਦ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਮੰਤਰਾਲੇ ਦੇ ਕੰਮਕਾਜ ਤੇ ਮੁੱਦਿਆਂ ਦਾ ਜਾਇਜ਼ਾ ਲਿਆ।

ਇਸ ਨਿਯੁਕਤੀ ਤੋਂ ਪਹਿਲਾਂ ਸ਼੍ਰੀ ਚਤੁਰਵੇਦੀ ਝਾਰਖੰਡ ਸਰਕਾਰ ਦੇ ਵਾਤਾਵਰਣ ਅਤੇ ਵਣ ਮੰਤਰਾਲੇ ਦੇ ਵਧੀਕ ਮੁੱਖ ਸਕੱਤਰ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਵਧੀਕ ਸਕੱਤਰ (ਜਲਵਾਯੂ ਪਰਿਵਰਤਨ ਵਿਭਾਗ) ਵਜੋਂ ਸੇਵਾ ਨਿਭਾ ਰਹੇ ਸਨ।

ਸ਼੍ਰੀ ਚਤੁਰਵੇਦੀ ਆਈਆਈਟੀ ਕਾਨਪੁਰ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੀਟੈੱਕ ਹਨ ਅਤੇ ਹਾਰਵਰਡ ਯੂਨੀਵਰਸਿਟੀ (ਯੂਐੱਸਏ) ਤੋਂ ਇੰਟਰਨੈਸ਼ਨਲ ਡਿਵੈਲਪਮੈਂਟ ਵਿੱਚ ਪੋਸਟ ਗ੍ਰੈਜੂਏਟ ਹਨ।  ਉਨ੍ਹਾਂ ਨੇ ਝਾਰਖੰਡ ਸਰਕਾਰ ਅਤੇ ਭਾਰਤ ਸਰਕਾਰ ਤਹਿਤ ਖੇਤਰ ਅਤੇ ਨੀਤੀ ਪੱਧਰ ਸਮੇਤ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ, ਆਰਥਿਕ ਮਾਮਲੇ ਵਿਭਾਗਵਿੱਤ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਜਾਂ ਇਸ ਦੇ ਬਰਾਬਰ ਅਹੁਦੇ ਉੱਤੇ ਵੀ ਕੰਮ ਕੀਤਾ ਹੈ ਉਨ੍ਹਾਂ ਕੋਲ ਯੋਜਨਾ ਕਮਿਸ਼ਨ, ਖੇਤੀਬਾੜੀ ਮੰਤਰਾਲਾ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਮੰਤਰਾਲੇ ਜਿਹੇ ਹੋਰ ਵਿਭਾਗਾਂ ਵਿੱਚ ਕੰਮ ਕਰਨ ਦਾ ਵਿਸ਼ਾਲ ਅਨੁਭਵ ਹੈ। ਸ਼੍ਰੀ ਚਤੁਰਵੇਦੀ ਨੇ ਵਿੱਤੀ ਪ੍ਰਬੰਧਨ, ਕਮਿਊਨਿਟੀ ਏਕੀਕਰਨ ਅਤੇ ਭਾਗੀਦਾਰ ਪ੍ਰਬੰਧਨ ਤਕਨੀਕਾਂ ਵਿੱਚ ਵੀ ਟ੍ਰੇਨਿੰਗ ਕੀਤੀ ਹੈ।

***

 

ਆਰਸੀਜੇ/ਐੱਮ



(Release ID: 1623128) Visitor Counter : 135