ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਦੇ ਪ੍ਰਬੰਧਨ ਲਈ ਉਚਿਤ ਸਿਹਤ ਬੁਨਿਆਦੀ ਢਾਂਚੇ ਤੇ ਸਿਹਤ ਸੁਵਿਧਾਵਾਂ ਦੀ ਸਥਾਪਨਾ

Posted On: 10 MAY 2020 2:44PM by PIB Chandigarh

ਦੇਸ਼ ਚ ਕੋਵਿਡ–19 ਦੇ ਪ੍ਰਬੰਧਨ ਲਈ ਉਚਿਤ ਸਿਹਤ ਬੁਨਿਆਦੀ ਢਾਂਚਾ ਤੇ ਸਿਹਤ ਸੁਵਿਧਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਸਥਾਪਤ ਕੀਤਾ ਗਿਆ ਹੈ। ਕੋਵਿਡ–19 ਮਾਮਲਿਆਂ ਦੇ ਪ੍ਰਬੰਧਨ ਲਈ ਸਮਰਪਿਤ ਜਨਤਕ ਸਿਹਤ ਸੁਵਿਧਾਵਾਂ ਨੂੰ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ:

1.      ਵਰਗ 1 – ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ)– ਸਮਰਪਿਤ ਕੋਵਿਡ ਹਸਪਤਾਲ ਅਜਿਹੇ ਹਸਪਤਾਲ ਹਨ, ਜੋ ਮੁੱਖ ਤੌਰ ਤੇ ਉਨ੍ਹਾਂ ਲੋਕਾਂ ਨੂੰ ਵਿਆਪਕ ਦੇਖਭਾਲ਼ ਪ੍ਰਦਾਨ ਕਰਦੇ ਹਨ ਜਿਨ੍ਹਾਂ ਨੂੰ ਮੈਡੀਕਲ ਤੌਰ ਤੇ ਗੰਭੀਰ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਨ੍ਹਾਂ ਹਸਪਤਾਲਾਂ ਵਿੱਚ ਨਿਸ਼ਚਤ ਆਕਸੀਜਨ ਸਹਾਇਤਾ ਨਾਲ ਆਈਸੀਯੂ, ਵੈਂਟੀਲੇਟਰ ਤੇ ਬੈੱਡ ਹੋਣਗੇ। ਇਨ੍ਹਾਂ ਹਸਪਤਾਲਾਂ ੳਚ ਸ਼ੱਕੀ ਤੇ ਪੁਸ਼ਟ ਮਾਮਲਿਆਂ ਲਈ ਵੱਖੋਵੱਖਰੇ ਖੇਤਰ ਹੋਣਗੇ। ਸਮਰਪਿਤ ਕੋਵਿਡ ਹਸਪਤਾਲ, ਸਮਰਪਿਤ ਕੋਵਿਡ ਸਿਹਤ ਕੇਂਦਰਾਂ ਤੇ ਕੋਵਿਡ ਦੇਖਭਾਲ਼ ਕੇਂਦਰਾਂ ਲਈ ਰੈਫ਼ਰਲ ਕੇਂਦਰਾਂ ਵਜੋਂ ਕੰਮ ਕਰਨਗੇ।

2.      ਵਰਗ 2 – ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ) – ਸਮਰਪਿਤ ਕੋਵਿਡ ਸਿਹਤ ਕੇਂਦਰ ਅਜਿਹੇ ਹਸਪਤਾਲ ਹਨ, ਜੋ ਉਨ੍ਹਾਂ ਸਾਰੇ ਮਾਮਲਿਆਂ ਦੀ ਦੇਖਭਾਲ਼ ਕਰਦੇ ਹਨ, ਜਿਨ੍ਹਾਂ ਨੂੰ ਮੈਡੀਕਲ ਤੌਰ ਉੱਤੇ ਮਾਮੂਲੀ ਜਾਂ ਹਲਕਾ (ਮਾਈਲਡ) ਮੰਨਿਆ ਜਾਂਦਾ ਹੈ। ਸਮਰਪਿਤ ਕੋਵਿਡ ਸਿਹਤ ਕੇਂਦਰ ਕੋਲ ਸ਼ੱਕ ਤੇ ਪੁਸ਼ਟ ਮਾਮਲਿਆਂ ਲਈ ਵੱਖੋਵੱਖਰੇ ਖੇਤਰ ਹੋਣਗੇ। ਇਨ੍ਹਾਂ ਹਸਪਤਾਲਾਂ ਵਿੱਚ ਨਿਸ਼ਚਤ ਆਕਸੀਜਨ ਸਹਾਇਤਾ ਨਾਲ ਬੈੱਡ ਉਪਲਬਧ ਹੋਣਗੇ। ਹਰੇਕ ਸਮਰਪਿਤ ਕੋਵਿਡ ਸਿਹਤ ਕੇਂਦਰ ਨੂੰ ਇੱਕ ਜਾਂ ਵੱਧ ਸਮਰਪਿਤ ਕੋਵਿਡ ਹਸਪਤਾਲਾਂ ਨਾਲ ਜੋੜਿਆ ਗਿਆ ਹੈ।

3.      ਵਰਗ 3 – ਸਮਰਪਿਤ ਕੋਵਿਡ ਦੇਖਭਾਲ਼ ਕੇਂਦਰ (ਡੀਸੀਸੀਸੀ) – ਕੋਵਿਡ ਦੇਖਭਾਲ਼ ਕੇਂਦਰ ਕੇਵਲ ਉਨ੍ਹਾਂ ਮਾਮਲਿਆਂ ਲਈ ਦੇਖਭਾਲ਼ ਦੀ ਪੇਸ਼ਕਸ਼ ਕਰੇਗਾ, ਜਿਨ੍ਹਾਂ ਨੂੰ ਮੈਡੀਕਲ ਤੌਰ ਉੱਤੇ ਹਲਕੇ ਜਾਂ ਬਹੁਤ ਹਲਕੇ ਮਾਮਲਿਆਂ ਜਾਂ ਕੋਵਿਡ ਸ਼ੱਕੀਆਂ ਦੇ ਤੌਰ ਤੇ ਮੰਨਿਆ ਜਾਂਦਾ ਹੈ। ਇਹ ਅਸਥਾਈ ਸੁਵਿਧਾਵਾਂ ਹਨ ਜੋ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਹੋਸਟਲ, ਹੋਟਲ, ਸਕੂਲ, ਸਟੇਡੀਅਮ, ਲੌਜ ਆਦਿ ਵਿੱਚ ਸਥਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਸੁਵਿਧਾਵਾਂ ਜਨਤਕ ਤੇ ਨਿਜੀ ਦੋਵੇਂ ਹੀ ਤਰ੍ਹਾਂ ਦੀਆਂ ਸੁਵਿਧਾਵਾਂ ਵਿੱਚ ਸਥਾਪਤ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਸੁਵਿਧਾਵਾਂ ਵਿੱਚ ਸ਼ੱਕੀ ਤੇ ਪੁਸ਼ਟ ਕੀਤੇ ਗਏ ਮਾਮਲਿਆਂ ਲਈ ਵੱਖੋਵੱਖਰੇ ਖੇਤਰ ਹੋਣਗੇ। ਹਰੇਕ ਸਮਰਪਿਤ ਕੋਵਿਡ ਦੇਖਭਾਲ਼ ਕੇਂਦਰ ਨੂੰ ਇੱਕ ਜਾਂ ਇੱਕ ਤੋਂ ਵੱਧ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਰੈਫ਼ਰਲ ਉਦੇਸ਼ ਲਈ ਘੱਟੋਘੱਟ ਇੱਕ ਸਮਰਪਿਤ ਕੋਵਿਡ ਹਸਪਤਾਲ ਨਾਲ ਜੋੜਿਆ ਗਿਆ ਹੈ।

10 ਮਈ, 2020 ਤੱਕ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 483 ਜ਼ਿਲ੍ਹਿਆਂ ੳਚ 7,740 ਸੁਵਿਧਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਸਪਤਾਲਾਂ ਦੇ ਨਾਲਨਾਲ ਕੇਂਦਰ ਸਰਕਾਰ ਦੀਆਂ ਸੁਵਿਧਾਵਾਂ ਵੀ ਮੌਜੂਦ ਹਨ। ਹਾਲੇ ਕੁੱਲ 656769 ਆਈਸੋਲੇਸ਼ਨ ਬੈੱਡ, ਪੁਸ਼ਟ ਮਾਮਲਿਆਂ ਲਈ 305567 ਬੈੱਡ, ਸ਼ੱਕੀ ਮਾਮਲਿਆਂ ਲਈ 351204 ਬੈੱਡ,ਆਕਸੀਜਨ ਸੁਵਿਧਾ ਨਾਲ 99492 ਬੈੱਡ, ਆਕਸੀਜਨ ਸੁਵਿਧਾ (ਮੈਨੀਫ਼ੋਲਡ) ਨਾਲ 1696 ਸੁਵਿਧਾਵਾਂ ਅਤੇ 34076 ਆਈਸੀਯੂ ਬੈੱਡ ਉਪਲਬਧ ਹਨ।

ਭਾਰਤ ਸਰਕਾਰ ਵੱਲੋਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਤਿੰਨੇ ਤਰ੍ਹਾਂ ਦੀਆਂ ਕੋਵਿਡ ਸਮਰਪਿਤ ਸੁਵਿਧਾਵਾਂ ਨੂੰ ਜਨਤਕ ਸੂਚਨਾ ਲਈ ਆਪਣੀ ਵੈੱਬਸਾਈਟ ਉੱਤੇ ਅਧਿਸੂਚਿਤ ਤੇ ਅਪਲੋਡ ਕਰਨ।  32 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੀਆਂ ਵੈੱਬਸਾਈਟਾਂ / ਜਨਤਕ ਸੂਚਨਾ ਪਲੈਟਫ਼ਾਰਮਾਂ ਉੱਤੇ ਪਹਿਲਾਂ ਹੀ ਸੂਚਨਾ ਅੱਪਲੋਡ ਕਰ ਦਿੱਤੀ ਹੈ ਤੇ ਬਾਕੀ ਸਭ ਅਜਿਹਾ ਕਰਨ ਦੀ ਪ੍ਰਕਿਰਿਆ ਵਿੱਚ ਹਨ।

ਰਾਸ਼ਟਰੀ ਰੋਗ ਨਿਯੰਤ੍ਰਣ ਕੇਂਦਰ (ਐੱਨਸੀਡੀਸੀ) ਵਿੱਚ ਕੋਵਿਡ–19 ਲਈ ਪ੍ਰੀਖਣ ਸਮਰੱਥਾ ਹੋਰ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ, ਸਸ਼ੱਕਤ ਸਮੂਹ 2 ਦੀਆਂ ਸਿਫ਼ਾਰਸ਼ਾਂ ਅਨੁਸਾਰ ਇੱਕ ਉੱਚ ਸਮਰੱਥਾ ਦੀ ਮਸ਼ੀਨ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੋਬਸ 6800 ਪ੍ਰੀਖਣ ਮਸ਼ੀਨ ਨੂੰ ਸਫ਼ਲਤਾਪੂਰਬਕ ਐੱਨਸੀਡੀਸੀ ਵਿੱਚ ਸਥਾਪਤ ਕੀਤਾ ਗਿਆ ਹੈ। ਐੱਨਸੀਡੀਸੀ, ਜ਼ਰੂਰਤ ਅਨੁਸਾਰ ਦਿੱਲੀ, ਐੱਨਸੀਆਰ, ਲਦਾਖ, ਜੰਮੂ ਤੇ ਕਸ਼ਮੀਰ ਅਤੇ ਹੋਰ ਰਾਜਾਂ ਤੋਂ ਨਮੂਨਿਆਂ ਦੇ ਪਰੀਖਣ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਸ ਵੇਲੇ ਐੱਨਸੀਡੀਸੀ ਵਿੱਚ ਪਰੀਖਣ ਸਮਰੱਥਾ ਪ੍ਰਤੀਦਿਨ ਲਗਭਗ 300–350 ਪ੍ਰੀਖਣ ਦੀ ਹੈ। ਕੋਬਸ 6800 ਮਸ਼ੀਨ ਵਿੱਚ 24 ਘੰਟਿਆਂ ਵਿੱਚ ਲਗਭਗ 1,200 ਨਮੂਨਿਆਂ ਦਾ ਪਰੀਖਣ ਕਰਨ ਦੀ ਸਮਰੱਥਾ ਹੈ। ਇਸ ਨਾਲ ਕੋਵਿਡ–19 ਲਈ ਐੱਨਸੀਡੀਸੀ ਦੀ ਪਰੀਖਣ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਹੁਣ ਤੱਕ ਕੁੱਲ 19,357 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 1,511 ਮਰੀਜ਼ ਠੀਕ ਹੋਏ ਹਨ। ਇਸ ਨਾਲ ਠੀਕ ਹੋਣ ਦੀ ਦਰ 30.76 ਫ਼ੀ ਸਦੀ ਹੋ ਗਈ ਹੈ। ਪੁਸ਼ਟ ਕੀਤੇ ਗਏ ਮਾਮਲਿਆਂ ਦੀ ਗਿਣਤੀ ਹੁਣ 62,939 ਹੈ। ਕੱਲ੍ਹ ਤੋਂ ਭਾਰਤ ਵਿੱਚ–19 ਦੇ ਪੁਸ਼ਟ ਮਾਮਲਿਆਂ ਦੀ ਗਿਣਤੀ ਵਿੱਚ 3,277 ਦਾ ਵਾਧਾ ਹੋਇਆ ਹੈ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]inand @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

 

*****

ਐੱਮਵੀ/ਐੱਸਜੀ



(Release ID: 1622844) Visitor Counter : 227