ਰੱਖਿਆ ਮੰਤਰਾਲਾ

ਮਿਸ਼ਨ ਸਾਗਰ-10 ਮਈ 2020

Posted On: 10 MAY 2020 3:30PM by PIB Chandigarh

ਕੋਵਿਡ-19 ਮਹਾਮਾਰੀ ਵਿਚਕਾਰ ਭਾਰਤ ਸਰਕਾਰ ਨਾਲ ਤਾਲਮੇਲ ਕਾਇਮ ਕਰਦੇ ਹੋਏ, ਭਾਰਤੀ ਜਲ ਸੈਨਾ ਦਾ ਜਹਾਜ਼ ਕੇਸਰੀਖੁਰਾਕੀ ਵਸਤਾਂ, ਹਾਇਡ੍ਰੋਕਸੀਕਲੋਰੋਕੁਈਨ (ਐੱਚਸੀਕਿਊ) ਗੋਲੀਆਂ ਸਮੇਤ ਕੋਵਿਡ ਸਬੰਧਿਤ ਦਵਾਈਆਂ ਅਤੇ ਵਿਸ਼ੇਸ਼ ਆਯੁਰਵੇਦਿਕ ਦਵਾਈਆਂ ਅਤੇ ਮੈਡੀਕਲ ਸਹਾਇਤਾਂ ਦਲਾਂ ਨਾਲ 10 ਮਈ 2020 ਨੂੰ ਮਾਲਦੀਵ, ਮੌਰੀਸ਼ਸ, ਸੇਸ਼ੇਲਸ, ਮੈਡਾਗਾਸਕਰ ਅਤੇ ਕੋਮੋਰੋਸ ਰਵਾਨਾ ਹੋ ਗਿਆ ਹੈਮਿਸ਼ਨ ਸਾਗਰ ਦੇ ਰੂਪ ਵਿੱਚ ਇਹ ਤੈਨਾਤੀ ਖੇਤਰ ਵਿੱਚ ਪਹਿਲੇ ਉੱਤਰਦਾਤਾ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੇ ਅਨਰੂਪ ਹੈ ਅਤੇ ਕੋਵਿਡ-19 ਮਹਾਮਾਰੀ ਅਤੇ ਇਸ ਕਰਕੇ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਮੁਕਾਬਲਾ ਕਰਨ ਲਈ ਇਨ੍ਹਾਂ ਦੇਸ਼ਾਂ ਵਿਚਕਾਰ ਮੌਜੂਦ ਉੱਤਮ ਸਬੰਧਾਂ ਨੂੰ ਵਿਕਸਿਤ ਕਰਦੀ ਹੈ।

 

 

ਇਹ ਤੈਨਾਤੀ ਪ੍ਰਧਾਨ ਮੰਤਰੀ ਦੀ ਖੇਤਰ ਵਿੱਚ ਸਾਰਿਆਂ ਦੀ ਸੁਰੱਖਿਆ ਅਤੇ ਵਿਕਾਸ ਸਾਗਰਦੀ ਧਾਰਨਾ ਦੇ ਅਨੁਰੂਪ ਹੈ ਅਤੇ ਭਾਰਤ ਦੁਆਰਾ ਉਸ ਦੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ ਅਤੇ ਮੌਜੂਦਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੀ ਹੈ। ਇਹ ਮੁਹਿੰਮ ਰੱਖਿਆ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਨਾਲ ਪ੍ਰਗਤੀ ਤੇ ਹੈ।

ਮਿਸ਼ਨ ਸਾਗਰ ਦੇ ਹਿੱਸੇ ਦੇ ਰੂਪ ਵਿੱਚ ਭਾਰਤੀ ਜਲ ਸੈਨਾ ਦਾ ਜਹਾਜ਼ ਕੇਸਰੀਮਾਲਦੀਵ ਗਣਰਾਜ ਦੇ ਪੋਰਟ ਆਵ੍ ਮਾਲੇ ਵਿੱਚ ਪ੍ਰਵੇਸ਼ ਕਰੇਗਾ ਤਾਕਿ ਉਨ੍ਹਾਂ ਨੂੰ 600 ਟਨ ਖੁਰਾਕੀ ਪਦਾਰਥ ਪ੍ਰਦਾਨ ਕੀਤਾ ਜਾ ਸਕੇ। ਭਾਰਤ ਅਤੇ ਮਾਲਦੀਵ ਬੇਹੱਦ ਮਜ਼ਬੂਤ ਅਤੇ ਨਿੱਘੇ ਰੱਖਿਆ ਅਤੇ ਰਣਨੀਤਕ ਸਬੰਧਾਂ ਨਾਲ ਕਰੀਬੀ ਸਮੁੰਦਰੀ ਗੁਆਂਢੀ ਹਨ।

 

********

 

ਵੀਐੱਮ/ਐੱਮਐੱਸ


(Release ID: 1622754) Visitor Counter : 205