ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 09 ਮਈ, 2020 (1430 ਵਜੇ) ਤੱਕ ਦੇਸ਼ ਭਰ ਵਿੱਚ 283 ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਦਾ ਸੰਚਾਲਨ ਕੀਤਾ

49 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਅੱਜ ਚਲਣ ਲਈ ਤਿਆਰ

ਯਾਤਰੀਆਂ ਨੂੰ ਭੋਜਨ ਤੇ ਪਾਣੀ ਮੁਫ਼ਤ ਦਿੱਤਾ ਜਾ ਰਿਹਾ ਹੈ

ਰੇਲਵੇ ਵੱਲੋਂ ਟ੍ਰੇਨਾਂ ਯਾਤਰੀਆਂ ਨੂੰ ਭੇਜਣ ਵਾਲੇ ਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਵਾਲੇ ਰਾਜਾਂ ਦੀ ਬੇਨਤੀ ’ਤੇ ਚਲਾਈਆਂ ਜਾ ਰਹੀਆਂ ਹਨ

ਸਮਾਜਿਕ–ਦੂਰੀ ਕਾਇਮ ਰੱਖੀ ਜਾ ਰਹੀ ਹੈ

ਹਰੇਕ ‘ਸ਼੍ਰਮਿਕ ਸਪੈਸ਼ਲ’ ਟ੍ਰੇਨ ਵਿੱਚ ਲਗਭਗ 1,200 ਯਾਤਰੀ ਯਾਤਰਾ ਕਰਦੇ ਹਨ


ਆਖ਼ਰੀ ਰਿਪੋਰਟਾਂ ਅਨੁਸਾਰ – 300 ਤੋਂ ਵੱਧ ਸਪੈਸ਼ਲ ਟ੍ਰੇਨਾਂ ਚੱਲ ਚੁੱਕੀਆਂ ਹਨ

Posted On: 09 MAY 2020 10:20PM by PIB Chandigarh

ਵੱਖੋਵੱਖਰੇ ਸਥਾਨਾਂ ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਰਤੀਆਂ, ਸੈਲਾਨੀਆਂ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਣ ਬਾਰੇ ਗ੍ਰਹਿ ਮੰਤਰਾਲੇ ਦੇ ਹੁਕਮ ਤੋਂ ਬਾਅਦ ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਸੀ।

9 ਮਈ, 2020 ਤੱਕ ਪੂਰੇ ਦੇਸ਼ ਦੇ ਵੱਖੋਵੱਖਰੇ ਰਾਜਾਂ ਤੋਂ 283 ‘ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 225 ਟ੍ਰੇਨਾਂ ਆਪਣੇ ਟਿਕਾਣਿਆਂ ਕ ਪੁੱਜ ਚੁੱਕੀਆਂ ਹਨ ਤੇ 58 ਟ੍ਰੇਨਾਂ ਹਾਲੇ ਰਾਹ ਚ ਹਨ। ਅੱਜ 49 ਹੋਰ ਸ਼੍ਰਮਿਕ ਟ੍ਰੇਨਾਂ ਰਵਾਨਾ ਹੋਣ ਜਾ ਰਹੀਆਂ ਹਨ।

ਇਹ 283 ਟ੍ਰੇਨਾਂ ਆਂਧਰ ਪ੍ਰਦੇਸ਼ (2 ਟ੍ਰੇਨਾਂ), ਬਿਹਾਰ (90 ਟ੍ਰੇਨਾਂ), ਹਿਮਾਚਲ ਪ੍ਰਦੇਸ਼ (1 ਰੇਲ), ਝਾਰਖੰਡ (16 ਟ੍ਰੇਨਾਂ), ਮੱਧ ਪ੍ਰਦੇਸ਼ (21 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਓੜੀਸ਼ਾ (21 ਟ੍ਰੇਨਾਂ), ਰਾਜਸਥਾਨ (4 ਟ੍ਰੇਨਾਂ), ਤੇਲੰਗਾਨਾ (2 ਟ੍ਰੇਨਾਂ), ਉੱਤਰ ਪ੍ਰਦੇਸ਼ (121 ਟ੍ਰੇਨਾਂ), ਪੱਛਮ ਬੰਗਾਲ (2 ਟ੍ਰੇਨਾਂ) ਜਿਹੇ ਵੱਖੋਵੱਖਰੇ ਰਾਜਾਂ ਤੱਕ ਪੁੱਜੀਆਂ ਸਨ।

ਇਹ ਟ੍ਰੇਨਾਂ ਪ੍ਰਯਾਗਰਾਜ, ਛਪਰਾ, ਬਲੀਆ, ਗਯਾ, ਪੂਰਨੀਆ, ਵਾਰਾਨਸੀ, ਦਰਭਗੰਗਾ, ਗੋਰਖਪੁਰ, ਲਖਨਊ, ਜੌਨਪੁਰ, ਹਤੀਆ, ਬਸਤੀ, ਕਟਿਹਾਰ, ਦਾਨਾਪੁਰ, ਮੁਜ਼ੱਫ਼ਰਪੁਰ, ਸਹਿਰਸਾ ਆਦਿ ਜਿਹੇ ਸ਼ਹਿਰਾਂ ਤੱਕ ਪ੍ਰਵਾਸੀਆਂ ਨੂੰ ਲੈ ਕੇ ਗਈਆਂ ਹਨ।

ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂਵਿੱਚ ਵੱਧ ਤੋਂ 1,200 ਯਾਤਰੀ ਸਫ਼ਰ ਕਰ ਸਕਦੇ ਹਨ ਤੇ ਇਸ ਦੌਰਾਨ ਉਨ੍ਹਾਂ ਨੂੰ ਸਮਾਜਿਕਦੂਰੀ ਰੱਖਣੀ ਪੈਂਦੀ ਹੈ। ਟ੍ਰੇਨ ਉੱਤੇ ਸਵਾਰ ਹੋਣ ਤੋਂ ਪਹਿਲਾਂ ਹਰੇਕ ਯਾਤਰੀ ਦੀ ਵਾਜਬ ਸਕ੍ਰੀਨਿੰਗ ਯਕੀਨੀ ਬਣਾਈ ਜਾਂਦੀ ਹੈ। ਯਾਤਰਾ ਦੌਰਾਨ, ਯਾਤਰੀਆਂ ਨੂੰ ਭੋਜਨ ਤੇ ਪਾਣੀ ਮੁਫ਼ਤ ਦਿੱਤਾ ਜਾਂਦਾ ਹੈ।

 

****

ਡੀਜੇਐੱਨ/ਐੱਮਕੇਵੀ


(Release ID: 1622600) Visitor Counter : 186