PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 08 MAY 2020 6:48PM by PIB Chandigarh

 

https://static.pib.gov.in/WriteReadData/userfiles/image/image0013ZT3.pnghttps://static.pib.gov.in/WriteReadData/userfiles/image/image002R9GU.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਹੁਣ ਪੁਸ਼ਟੀ ਹੋਏ 56,342 ਮਾਮਲਿਆਂ ਵਿੱਚੋਂ 16,540 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 29.36% ਹੋ ਗਈ ਹੈ।
  • ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3390 ਦਾ ਵਾਧਾ ਹੋਇਆ ਹੈ।
  • 216 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚੋਂ ਹਾਲੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪਿਛਲੇ 28 ਦਿਨਾਂ ਦੌਰਾਨ 42 ਅਜਿਹੇ ਜ਼ਿਲ੍ਹੇ ਉੱਭਰ ਕੇ ਸਾਹਮਣੇ ਆਏ ਹਨ, ਜਿੱਥੇ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਇਆ, ਜਦ ਕਿ 28 ਜ਼ਿਲ੍ਹਿਆਂ ਵਿੱਚ ਪਿਛਲੇ 21 ਦਿਨਾਂ ਤੋਂ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਹਿਆ।
  • ਭਾਰਤ ਸਰਕਾਰ ਤੇ ਏਆਈਆਈਬੀ ਨੇ 500 ਮਿਲੀਅਨ ਡਾਲਰ ਦੀ ਕੋਵਿਡ19 ਮਦਦ ਲਈ ਸਮਝੌਤੇ ਤੇ ਦਸਤਖ਼ਤ ਕੀਤੇ
  • ਲੌਕਡਾਊਨ ਦੇ ਬਾਵਜੂਦ ਅਨਾਜ ਖਰੀਦ ਵਿੱਚ ਤੇਜ਼ੀ ਆਈ
  • ਇੰਡੀਆ ਪੋਸਟ ਨੇ ਆਈਸੀਐੱਮਆਰ ਰੀਜਨਲ ਡਿਪੂਆਂ ਤੋਂ ਕੋਵਿਡ-19 ਦੀਆਂ ਟੈਸਟਿੰਗ ਕਿੱਟਾਂ ਲੈ ਕੇ ਦੂਰ- ਦੁਰਾਡੇ ਖੇਤਰਾਂ ਸਮੇਤ ਦੇਸ਼ ਭਰ ਵਿੱਚ ਟੈਸਟਿੰਗ ਲੈਬਾਂ ਨੂੰ ਸਪਲਾਈ ਕੀਤੀਆਂ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

216 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚੋਂ ਹਾਲੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪਿਛਲੇ 28 ਦਿਨਾਂ ਦੌਰਾਨ 42 ਅਜਿਹੇ ਜ਼ਿਲ੍ਹੇ ਉੱਭਰ ਕੇ ਸਾਹਮਣੇ ਆਏ ਹਨ, ਜਿੱਥੇ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਇਆ, ਜਦ ਕਿ 28 ਜ਼ਿਲ੍ਹਿਆਂ ਵਿੱਚ ਪਿਛਲੇ 21 ਦਿਨਾਂ ਤੋਂ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਹਿਆ ਤੇ 46 ਜ਼ਿਲ੍ਹਿਆਂ ਵਿੱਚ ਪਿਛਲੇ 7 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ। ਹੁਣ ਤੱਕ ਕੁੱਲ 16,540 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 1273 ਮਰੀਜ਼ ਠੀਕ ਹੋਏ ਹਨ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 29.36% ਹੋ ਗਈ ਹੈ। ਇਹ ਸਿਹਤਯਾਬੀ ਦਰ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਦਾ ਇਸ ਵੇਲੇ ਇਹੋ ਮਤਲਬ ਹੈ ਕਿ ਹਸਪਤਾਲਾਂਚ ਦਾਖ਼ਲ ਹੋਏ ਹਰੇਕ ਤਿੰਨ ਮਰੀਜ਼ਾਂ ਵਿੱਚੋਂ ਲਗਭਗ ਇੱਕ ਠੀਕ ਹੋ ਗਿਆ ਹੈ / ਉਸ ਦਾ ਇਲਾਜ ਹੋ ਗਿਆ ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 56,342 ਹੈ। ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3390 ਦਾ ਵਾਧਾ ਹੋਇਆ ਹੈ। ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਤਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ਰਾਜਾਂ ਦੇ ਸਿਹਤ ਮੰਤਰੀਆਂ ਨਾਲ ਗੱਲਬਾਤ ਕੀਤੀ, ਜਿਸ ਵਿੱਚ ਕੋਵਿਡ–19 ਨੂੰ ਰੋਕਣ ਲਈ ਚੁੱਕੇ ਗਏ ਕਦਮਾਂ, ਸਬੰਧਿਤ ਤਿਆਰੀਆਂ ਲਈ ਜਤਨਾਂ ਦੀ ਸਮੀਖਿਆ ਕੀਤੀ ਗਈ। ਆਈਸੀਐੱਮਆਰ (ICMR) ਨੇ ਪਲੇਸਿਡ ਪ੍ਰੀਖਣ’ (Placid Trial) ਦੇ ਨਾਮ ਨਾਲ ਇੱਕ ਬਹੁਕੇਂਦਰ ਕਲੀਨਿਕਲ ਪ੍ਰੀਖਣ ਦੀ ਸ਼ੁਰੂਆਤ ਕੀਤੀ ਹੈ, ਜੋ ਦੂਜੇ ਗੇੜ ਦਾ ਓਪਨਲੇਬਲ, ਉੱਘੜਦੁੱਘੜਾ ਨਿਯੰਤ੍ਰਿਤ ਪ੍ਰੀਖਣ ਹੈ ਤੇ ਜਿਸ ਰਾਹੀਂ ਦਰਮਿਆਨੇ ਰੋਗ ਵਿੱਚ ਕੋਵਿਡ–19 ਨਾਲ ਸਬੰਧਿਤ ਗੁੰਝਲਾਂ ਸੀਮਤ ਕਰਨ ਹਿਤ ਕਨਵੇਲਸੈਂਟ ਪਲਾਜ਼ਮਾ ਦੀ ਸੁਰੱਖਿਆ ਤੇ ਪ੍ਰਭਾਵਕਤਾ ਦਾ ਮੁੱਲਾਂਕਣ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1622160

 

ਭਾਰਤ ਸਰਕਾਰ ਤੇ ਏਆਈਆਈਬੀ ਨੇ 500 ਮਿਲੀਅਨ ਡਾਲਰ ਦੀ ਕੋਵਿਡ–19 ਮਦਦ ਲਈ ਸਮਝੌਤੇ ਤੇ ਦਸਤਖ਼ਤ ਕੀਤੇ

ਭਾਰਤ ਸਰਕਾਰ ਅਤੇਏਸ਼ਿਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ’ (ਏਆਈਆਈਬੀ – AIIB – ਏਸ਼ੀਅਨ ਇਨਫ਼੍ਰਾਸਟਰੱਕਚਰ ਇਨਵੈਸਟਮੈਂਟ ਬੈਂਕ) ਨੇ ਅੱਜ ਇੱਥੇ ਕੋਵਿਡ–19 ਮਹਾਮਾਰੀ ਦੇ ਟਾਕਰੇ ਤੇ ਆਪਣੀਆਂ ਜਨਸਿਹਤ ਤਿਆਰੀਆਂ ਹੋਰ ਮਜ਼ਬੂਤ ਕਰਨ ਲਈ ਭਾਰਤ ਦੀ ਮਦਦ ਹਿਤ 500 ਮਿਲੀਅਨ ਅਮਰੀਕੀ ਡਾਲਰ ਦੇਕੋਵਿਡ–19 ਐਮਰਜੈਂਸੀ ਰਿਸਪਾਂਸ ਐਂਡ ਹੈਲਥ ਸਿਸਟਮਸ ਪ੍ਰੀਪੇਅਰਡਨੈੱਸ ਪ੍ਰੋਜੈਕਟਉੱਤੇ ਹਸਤਾਖਰ ਕੀਤੇ। ਬੈਂਕ ਦੁਆਰਾ ਸਿਹਤ ਖੇਤਰ ਲਈ ਭਾਰਤ ਨੂੰ ਇਹ ਪਹਿਲੀ ਮਦਦ ਹੈ। ਇਹ ਨਵੀਂ ਮਦਦ ਸਮੁੱਚੇ ਭਾਰਤ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਘੇਰੇਚ ਲਵੇਗੀ ਅਤੇ ਪ੍ਰਭਾਵਿਤ ਲੋਕਾਂ, ਖ਼ਤਰੇਚ ਰਹਿ ਰਹੇ ਲੋਕਾਂ, ਮੈਡੀਕਲ ਅਤੇ ਐਮਰਜੈਂਸੀ ਅਮਲਿਆਂ ਤੇ ਸੇਵਾ ਪ੍ਰਦਾਤਿਆਂ, ਮੈਡੀਕਲ ਤੇ ਟੈਸਟਿੰਗ ਸੁਵਿਧਾਵਾਂ ਅਤੇ ਰਾਸ਼ਟਰੀ ਤੇ ਪਸ਼ੂਸਿਹਤ ਏਜੰਸੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗੀ।

https://pib.gov.in/PressReleseDetail.aspx?PRID=1622145

 

ਲੌਕਡਾਊਨ ਦੇ ਬਾਵਜੂਦ ਅਨਾਜ ਖਰੀਦ ਵਿੱਚ ਤੇਜ਼ੀ ਆਈ

ਝੋਨੇ ਦੀ ਖਰੀਦ ਵੀ ਕੀਤੀ ਗਈ, ਤੇਲੰਗਾਨਾ ਨੇ ਸਭ ਤੋਂ ਵੱਧ 30 ਲੱਖ ਮੀਟ੍ਰਿਕ ਟਨ ਦਾ ਯੋਗਦਾਨ ਪਾਇਆਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੀਐੱਮਜੀਕੇਏਵਾਈ ਅਧੀਨ 70 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ, ਜੋ ਕਿ 3 ਮਹੀਨਿਆਂ ਲਈ ਕੁੱਲ ਅਲਾਟਮੈਂਟ ਦਾ ਲਗਭਗ 58% ਹੈ

https://pib.gov.in/PressReleseDetail.aspx?PRID=1621875

 

ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਨੇ ਕਿਹਾ, ਪੀਐੱਮ- ਜੀਕੇਏਵਾਈ ਦੇ ਤਹਿਤ ਦੇਸ਼ ਭਰ ਵਿੱਚ ਲਗਭਗ 80 ਕਰੋੜ ਲੋਕਾਂ ਨੂੰ ਅਨਾਜ ਅਤੇ ਦਾਲ਼ਾਂ ਦੀ ਮੁਫ਼ਤ ਸਪਲਾਈ ਲਈ ਵੱਡੀ ਕਵਾਇਦ

ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਐੱਫਸੀਆਈ ਨੇ 74 ਲੱਖ ਮੀਟ੍ਰਿਕ ਟਨ  ਅਨਾਜ ਨੂੰ ਲਿਜਾਣ ਵਾਲੇ 2641 ਰੇਕ ਲੱਦੇਮੰਤਰੀ ਨੇ ਕਿਹਾ,  ਦੇਸ਼ ਵਿੱਚ ਲਗਭਗ 19.50 ਕਰੋੜ ਪਰਿਵਾਰਾਂ  ਨੂੰ 3 ਮਹੀਨੇ ਤੱਕ ਮੁਫ਼ਤ ਦਾਲ਼ ਪ੍ਰਦਾਨ ਕਰਨ ਲਈ ਨੈਫੇਡ ਦਾ ਵਿਆਪਕ ਅਭਿਯਾਨ ਅਨਾਜਾਂ ਦੀ ਕਮੀ ਨਹੀਂ ਖਰੀਦ ਵੀ ਪਟਰੀ ‘ਤੇ "ਇੱਕ ਦੇਸ਼ ਇੱਕ ਰਾਸ਼ਨ ਕਾਰਡ" ਯੋਜਨਾ ਤਹਿਤ  5 ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਸ਼ਟਰੀ ਸਮੂਹ ਨਾਲ ਜੁੜਣ ਲਈ ਕਿਹਾ ਗਿਆ ਹੈ ।  ਸਮੂਹ ਵਿੱਚ ਪਹਿਲਾਂ ਤੋਂ ਹੀ 12 ਰਾਜ ਹਨ  ਹੁਣ ਕੁੱ ਲ 17 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਸ਼ਟਰੀ ਸਮੂਹ ਨਾਲ ਜੋੜਨ ਦੇ ਨਾਲ ਰਾਸ਼ਟਰੀ/ਅੰਤਰ - ਰਾਜ ਪੋਰਟੇਬਿਲੀਟੀ ਦੀ ਸੁਵਿਧਾ 17 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 60 ਕਰੋੜ ਐੱਨਐੱਫਐੱਸਏ ਲਾਭਾਰਥੀਆਂ ਨੂੰ ਮਿਲਣ ਲੱਗੇਗੀ ਤਾਕਿ ਉਹ ਉਸੇ/ਮੌਜੂਦਾ ਰਾਸ਼ਨ ਕਾਰਡ ਦਾ ਉਪਯੋਗ ਕਰਕੇ ਉਚਿਤ ਦਰ ਦੀ ਕਿਸੇ ਵੀ ਦੁਕਾਨ ਤੋਂ ਅਨਾਜਾਂ ਦਾ ਆਪਣਾ ਨਿਰਧਾਰਿਤ ਕੋਟਾ ਲੈ ਸਕਣਗੇ।

 

https://pib.gov.in/PressReleseDetail.aspx?PRID=1622147

 

ਡਾ. ਹਰਸ਼ ਵਰਧਨ ਨੇ ਭਾਰਤੀ ਰੈੱਡ ਕਰੌਸ ਸੁਸਾਇਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁਸ਼ਕਿਲ ਸਮੇਂ ਵਿੱਚ ਇਸ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿੱਚ ਵਿਸ਼ਵ ਰੈੱਡ ਕਰੌਸ ਦਿਵਸ ਦੇ ਮੌਕੇ ਤੇ ਭਾਰਤੀ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ) ਦੇ ਸ਼ਦਾਬਦੀ ਸਮਾਰੋਹ ਵਿੱਚ ਹਿੱਸਾ ਲਿਆ।

ਉਨ੍ਹਾਂ ਨੇ ਦੇਸ਼ ਵਿੱਚ ਕਿਸੇ ਵੀ ਆਕਸਮਿਕਤਾ ਦੀ ਪੂਰਤੀ ਕਰਨ ਲਈ ਸਮਰੱਥ ਰਕਤ ਭੰਡਾਰ ਬਨਾਏ ਰੱਖਣ ਲਈ ਵਲੰਟੀਅਰ ਸੰਗਠਨਾਂ ਐੱਨਜੀਓ ਅਤੇ ਵੱਡੀ ਸੰਖਿਆ ਵਿੱਚ ਆਮ ਲੋਕਾਂ ਨੂੰ ਸਵੈ-ਇੱਛੁਕ ਰਕਤ ਦਾਨ ਨੂੰ ਹੁਲਾਰਾ ਦੇਣ ਲਈ ਸਾਹਮਣੇ ਆਉਣ ਦੀ ਅਪੀਲ ਕੀਤੀ।  ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਆਪਣੇ ਜਨਮ ਦਿਨ ਜਾਂ ਵਿਆਹ ਵਰ੍ਹੇਗੰਢ ਉੱਤੇ ਰਕਤ ਦਾਨ ਕਰਨ ਦੀ ਅਪੀਲ ਕੀਤੀ  ਜਿਸ ਦੇ ਨਾਲ ਕਿ ਉਹ ਉਸ ਅਵਸਰ ਨੂੰ ਨਾ ਕੇਵਲ ਆਪਣੇ ਲਈ ਬਲਕਿ  ਜਿਨ੍ਹਾਂ ਨੂੰ ਰਕਤ ਦੀ ਲੋੜ ਹੈ ਉਨ੍ਹਾਂ  ਦੇ  ਲਈ ਵੀ ਵਿਸ਼ੇਸ਼ ਬਨਣ

ਉਨ੍ਹਾਂ ਨੇ ਆਈਆਰਸੀਐੱਸ ਨੂੰ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਕਿ ਲੋਕ ਰੋਗੀਆਂ ਅਤੇ ਡਾਕਟਰਾਂਸਿਹਤ ਕਰਮਚਾਰੀਆਂ ਆਦਿ ਨੂੰ ਕਲੰਕਿਤ ਨਾ ਕਰਨ ਅਤੇ ਅਧਿਕ ਉਤਸ਼ਾਹ ਨਾਲ ਕਾਰਜ ਕਰਨ ਲਈ ਸਕਾਰਾਤਮਕ ਮਾਹੌਲ ਨੂੰ ਹੁਲਾਰਾ ਦੇਣ

https://pib.gov.in/PressReleseDetail.aspx?PRID=1622157

 

ਭਾਰਤੀ ਜਲ ਸੈਨਾ ਦੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਨੂੰ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸਜ਼ (ਆਈਐੱਨਐੱਮਏਐੱਸ) ਦੁਆਰਾ ਪ੍ਰਵਾਨਗੀ

 

ਭਾਰਤੀ ਜਲ ਸੈਨਾ ਦੁਆਰਾ ਡਿਜ਼ਾਈਨ ਤੇ ਤਿਆਰ ਕੀਤੇ ਗਏ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਦੀ ਟੈਸਟਿੰਗ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸਜ਼ (ਆਈਐੱਨਐੱਮਏਐੱਸ) ਦਿੱਲੀ ਦੁਆਰਾ ਕੀਤੀ ਗਈ ਹੈ, ਜੋ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਇੱਕ ਇਕਾਈ ਹੈ ਅਤੇ ਪੀਪੀਈ ਲਈ ਟੈਸਟਿੰਗ ਤੇ ਪ੍ਰਮਾਣੀਕਰਨ ਦਾ ਕੰਮ ਕਰਦੀ ਹੈ ਅਤੇ ਨੈਦਾਨਿਕ ਕੋਵਿਡ ਸਥਿਤੀਆਂ ਵਿੱਚ ਵੱਡੇ ਪੈਮਾਨੇ ਉੱਤੇ ਉਤਪਾਦਨ ਅਤੇ ਵਰਤੋਂ ਲਈ ਪ੍ਰਮਾਣਿਤ ਕਰਦੀ ਹੈ।

https://pib.gov.in/PressReleseDetail.aspx?PRID=1621903

 

 

ਇੰਡੀਆ ਪੋਸਟ ਨੇ ਆਈਸੀਐੱਮਆਰ ਰੀਜਨਲ ਡਿਪੂਆਂ ਤੋਂ ਕੋਵਿਡ-19 ਦੀਆਂ ਟੈਸਟਿੰਗ ਕਿੱਟਾਂ ਲੈ ਕੇ ਦੂਰ- ਦੁਰਾਡੇ ਖੇਤਰਾਂ ਸਮੇਤ ਦੇਸ਼ ਭਰ ਵਿੱਚ ਟੈਸਟਿੰਗ ਲੈਬਾਂ ਨੂੰ ਸਪਲਾਈ ਕੀਤੀਆਂ

ਇੰਡੀਆ ਪੋਸਟ ਨੇ ਆਈਸੀਐੱਮਆਰ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਅਧੀਨ ਉਹ ਕੋਵਿਡ19 ਟੈਸਟਿੰਗ ਕਿੱਟਾਂ ਆਪਣੇ 16 ਰੀਜਨਲ ਡਿਪੂਆਂ ਤੋਂ ਲੈ ਕੇ ਦੇਸ਼ ਭਰ ਵਿੱਚ ਕੋਵਿਡ-19 ਦੀ ਟੈਸਟਿੰਗ ਲਈ ਨਾਮਜ਼ਦ 200 ਐਡੀਸ਼ਨਲ ਲੈਬਾਰਟਰੀਆਂ ਨੂੰ ਸਪਲਾਈ ਕਰੇਗਾ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਰੋਜ਼ਾਨਾ ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਟੈਸਟ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ ਇਸ ਨਾਜ਼ੁਕ ਕੰਮ ਲਈ ਇੰਡੀਆ ਪੋਸਟ ਨੇ ਆਪਣੇ 1,56,000 ਡਾਕਘਰਾਂ ਦੇ ਵਿਸ਼ਾਲ ਢਾਂਚੇ ਨਾਲ ਇੱਕ ਵਾਰੀ ਫਿਰ ਮਜ਼ਬੂਤ ਕੋਵਿਡ ਵਾਰੀਅਰ ਵਜੋਂ ਕੰਮ ਕਰਨ ਦੀ ਤਿਆਰੀ ਕਰ ਲਈ ਹੈ ਇੰਡੀਆ ਪੋਸਟ ਨੇ ਦੂਰ-ਦੁਰਾਡੇ ਖੇਤਰਾਂ ਅਤੇ ਹੋਰ ਥਾਵਾਂ ਉੱਤੇ ਸਮਾਨ ਪਹੁੰਚਾਇਆ ਹੈ

https://pib.gov.in/PressReleseDetail.aspx?PRID=1622143

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਮਹਾਮਹਿਮ ਚਾਰਲਸ ਮਾਈਕਲ ਦਰਮਿਆਨ ਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਮਹਾਮਹਿਮ ਚਾਰਲਸ ਮਾਈਕਲ ਨੂੰ ਫੋਨ ਕੀਤਾ। ਦੋਵੇਂ ਨੇਤਾਵਾਂ ਨੇ ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿੱਚ ਕੋਵਿਡ-19 ਮਹਾਮਾਰੀ ਦੀ ਸਥਿਤੀ ਅਤੇ ਪ੍ਰਤੀਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਮਹਾਮਾਰੀ ਮੌਕੇ ਜ਼ਰੂਰੀ ਫਾਰਮਾਸਿਊਟੀਕਲ ਉਤਪਾਦਾਂ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਆਪਸੀ ਸਹਿਯੋਗ ਵਧਾਇਆ। ਨੇਤਾਵਾਂ ਨੇ ਕੋਵਿਡ-19 ਦੇ ਸਿਹਤ ਅਤੇ ਆਰਥਿਕ ਪ੍ਰਭਾਵ ਨਾਲ ਪ੍ਰਭਾਵੀਸ਼ਾਲੀ ਢੰਗ ਨਾਲ ਹੱਲ ਕਰਨ ਲਈ ਖੇਤਰੀ ਅਤੇ ਆਲਮੀ ਤਾਲਮੇਲ ਦੇ ਮਹੱਤਵ ਨੂੰ ਪਛਾਣਿਆ।

https://pib.gov.in/PressReleseDetail.aspx?PRID=1621897

 

ਕੋਵਿਡ-19 ਨਾਲ ਨਜਿੱਠਣ ਸਬੰਧੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜਪਾਨ ਦੇ ਰੱਖਿਆ ਮੰਤਰੀ ਨਾਲ ਕੀਤੇ ਫੋਨ 'ਤੇ ਗੱਲਬਾਤ ਕੀਤੀ

ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਜਪਾਨ ਦੇ ਰੱਖਿਆ ਮੰਤਰੀ ਸ਼੍ਰੀ ਤਾਰੋ ਕੋਨੋ (Mr Taro Kono) ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।  ਦੋਨੋਂ ਰੱਖਿਆ ਮੰਤਰੀਆਂ ਨੇ ਆਪੋ-ਆਪਣੇ ਦੇਸ਼ਾਂ ਵਿੱਚ ਕੋਵਿਡ-19 ਖ਼ਿਲਾਫ਼ ਉਠਾਏ ਕਦਮਾਂ ਬਾਰੇ ਚਰਚਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਸ਼੍ਰੀ ਤਾਰੋ ਕੋਨੋ ਨੂੰ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਦੇ ਅੰਤਰਰਾਸ਼ਟਰੀ ਪੱਧਰ 'ਤੇ ਉਪਰਾਲਿਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਮਹਾਮਾਰੀ ਵਿਰੁੱਧ ਵਿਸ਼ਵ-ਵਿਆਪੀ ਲੜਾਈ 'ਚ ਆਪਸੀ ਸਹਿਯੋਗ ਦੇ ਖੇਤਰਾਂ ਬਾਰੇ ਚਰਚਾ ਕੀਤੀ। ਦੋਨੋਂ ਰੱਖਿਆ ਮੰਤਰੀਆਂ ਨੇ ਇਸ ਗੱਲ 'ਤੇ ਸਹਿਮਤ ਹੋਏ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ, ਦੋਹਾਂ ਦੇਸ਼ਾਂ ਨੂੰ ਕੋਵਿਡ-29 ਨਾਲ ਸਬੰਧਿਤ ਚੁਣੌਤੀਆਂ ਨਾਲ ਨਜਿੱਠਣ ਲਈ ਹੋਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦਾ ਇੱਕ ਚੰਗਾ ਅਧਾਰ ਪ੍ਰਦਾਨ ਕਰਦੀ ਹੈ।

https://pib.gov.in/PressReleseDetail.aspx?PRID=1622162

 

ਸ਼੍ਰੀ ਗਡਕਰੀ ਨੇ ਈਵੈਂਟ ਐਂਡ ਐਂਟਰਟੇਨਮੈਂਟ ਮੈਨੇਜਮੈਂਟ ਇੰਡਸਟ੍ਰੀ ਅਤੇ ਛੋਟੇ ਵਿੱਤ ਉਦਯੋਗਾਂ ਨੂੰ ਸਕਾਰਾਤਮਕ ਬਣੇ ਰਹਿਣ ਅਤੇ ਮੌਜੂਦਾ ਹਾਲਾਤ ਵਿੱਚ ਲਾਭ ਲੈਣ ਲਈ ਕਿਹਾ

 

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਈਵੈਂਟਸ ਐਂਡ ਐਂਟਰਟੇਨਮੈਂਟ ਮੈਨੇਜਮੈਂਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵਿੱਤ ਉਦਯੋਗ ਵਿਕਾਸ ਪਰਿਸ਼ਦ ਦੇ ਮੈਂਬਰਾਂ ਨਾਲ ਉਨ੍ਹਾਂ ਦੇ ਖਿੱਤਿਆਂ ਤੇ ਕੋਵਿਡ - 19 ਦੁਆਰਾ ਪਏ ਪ੍ਰਭਾਵਾਂ ਬਾਰੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਬੈਠਕਾਂ ਕੀਤੀਆਂ।ਇਸ ਗੱਲਬਾਤ ਦੌਰਾਨ, ਨੁਮਾਇੰਦਿਆਂ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਪੇਸ਼ ਆ ਰਹੀਆਂ ਵੱਖ-ਵੱਖ ਚੁਣੌਤੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਕੁਝ ਸੁਝਾਵਾਂ ਦੇ ਨਾਲ ਕੋਵਿਡ -19 ਮਹਾਮਾਰੀ ਦੇ ਵਿਚਾਲੇ ਸਰਕਾਰ ਤੋਂ ਸੈਕਟਰ ਨੂੰ ਚਲਦੇ ਰਹਿਣ ਲਈ ਸਹਾਇਤਾ ਦੀ ਬੇਨਤੀ ਕੀਤੀ।

https://pib.gov.in/PressReleseDetail.aspx?PRID=1622164

 

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਸੀਰੀਜ਼ ਤਹਿਤ 'ਗੋਆ-ਕਰੂਸੀਬਲ ਆਵ੍ ਕਲਚਰ' ਨਾਮੀ 16ਵਾਂ ਵੈਬੀਨਾਰ ਆਯੋਜਿਤ ਕੀਤਾ

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਵੈਬੀਨਾਰ ਸੀਰੀਜ਼  ਦੇ "ਗੋਆ ਕਰੂਸੀਬਲ ਆਵ੍ ਕਲਚਰ" ਵਿੱਚ 7 ਮਈ 2020 ਨੂੰ 'ਅਲਪ ਗਿਆਤ' ਅਤੇ 'ਅਗਿਆਤ' ਯਾਤਰਾ ਅਨੁਭਵਾਂ ਨੂੰ ਪੇਸ਼ ਕੀਤਾ, ਜਿਸ ਦੀ ਪੇਸ਼ਕਸ਼ ਭਾਰਤ ਦਾ ਸਭ ਤੋਂ ਮਕਬੂਲ ਟੂਰਿਜ਼ਮ ਮੰਜ਼ਿਲ 'ਗੋਆ' ਪ੍ਰਦਾਨ ਕਰਦੀ ਹੈ ਅਤੇ ਇਸ ਪ੍ਰਕਾਰ ਭਾਗ ਲੈਣ ਵਾਲਿਆਂ ਨੂੰ ਉਸ ਸਥਾਨ ਦੀ ਅਗਿਆਤ ਖੂਬਸੂਰਤੀ ਦਿਖਾਉਂਦਾ ਹੈ ਜੋ ਗੋਆ ਵਿੱਚ ਖੋਜ ਕੀਤੇ ਜਾਣ ਲਈ ਇੰਤਜ਼ਾਰ ਕਰ ਰਿਹਾ ਹੈ।

https://pib.gov.in/PressReleseDetail.aspx?PRID=1622121

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਪੰਜਾਬ - ਪੰਜਾਬ ਸਰਕਾਰ ਨੇ ਰਾਜ ਟਰਾਂਸਪੋਰਟ ਅੰਡਰਟੇਕਿੰਗਜ਼ (ਪੰਜਾਬ ਰੋਡਵੇਜ਼/ ਪੀਆਰਟੀਸੀ / ਪਨਬਸ) ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਉਹ ਕੋਵਿਡ-19 ਮਹਾਮਾਰੀ ਕਾਰਨ ਪ੍ਰਵਾਸੀ ਮਜ਼ਦੂਰਾਂ/ ਯਾਤਰੀਆਂ ਨੂੰ ਲਿਜਾਣ ਸਮੇਂ ਬੱਸਾਂ ਵਿੱਚ ਸਵੱਛਤਾ ਅਤੇ ਸਫਾਈ ਕਾਇਮ ਰੱਖਣ। ਰਾਜ ਵਿੱਚ ਕਣਕ ਦੀ ਬੰਪਰ ਫਸਲ ਨੂੰ ਦੇਖਦੇ ਹੋਏ ਰਾਜ ਨੇ ਕਣਕ ਦੀ ਖਰੀਦ ਵਿੱਚ ਕਰਫਿਊ ਅਤੇ ਲੌਕਡਾਊਨ ਦੀਆਂ ਚੁਣੌਤੀਆਂ ਦੇ ਬਾਵਜੂਦ 100 ਐੱਲਐੱਮਟੀ ਦੇ ਟੀਚੇ ਨੂੰ ਪਾਰ ਕਰ ਲਿਆ ਹੈ।

 

•           ਹਰਿਆਣਾ - ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਹੈ ਕਿ ਉਸ ਨੇ ਕੋਵਿਡ-19 ਨਾਲ ਸਬੰਧਿਤ ਜਨਤਕ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਹੈ। 30 ਮਾਰਚ ਤੋਂ 6 ਮਈ, 2020 ਤੱਕ ਕੁੱਲ 2827 ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਵਿੱਚੋਂ 2436 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਅਤੇ ਰਾਜ ਦੀ ਆਰਥਿਕਤਾ ਵਿੱਚ ਸੁਧਾਰ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਕੰਮ ਲਈ ਆਟੋਮੈਟਿਕ ਪ੍ਰਵਾਨਗੀਆਂ ਇਸ ਪੋਰਟਲ https://saralharyana.gov.in/ ਉੱਤੇ ਦਿੱਤੀਆਂ ਜਾ ਰਹੀਆਂ ਹਨ। ਹੁਣ ਤੱਕ 19626 ਯੂਨਿਟਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ 11,21,227 ਵਰਕਰਾਂ ਨੂੰ ਕੰਮ ਕਰਨ ਦੀ ਛੋਟ ਮਿਲ ਗਈ ਹੈ।

 

•           ਹਿਮਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੋਰੋਨਾ ਮਹਾਮਾਰੀ ਕਾਰਨ ਰਾਜ ਦੀ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚੋਂ ਆਉਣ ਵਾਲੇ ਲੋਕ ਕੁਆਰੰਟੀਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਇਨ੍ਹਾਂ ਦੀ ਸਹੀ ਢੰਗ ਨਾਲ ਜਾਂਚ ਹੋਵੇ। ਇਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਜਿਸ ਨੂੰ ਜ਼ਰੂਰਤ ਹੋਵੇ ਉਸ ਨੂੰ ਘਰਾਂ ਵਿੱਚ ਜਾਂ ਸੰਸਥਾਨਾਂ ਵਿੱਚ ਕੁਆਰੰਟੀਨ ਲਈ ਰੱਖਿਆ ਜਾਵੇ।

 

•           ਕੇਰਲ - 177 ਭਾਰਤੀ ਲੈ ਕੇ ਬਹਿਰੀਨ ਤੋਂ ਅਤੇ 162  ਭਾਰਤੀ ਯਾਤਰੀ ਲੈ ਕੇ ਸਾਊਦੀ ਅਰਬ ਤੋਂ ਦੋ ਜਹਾਜ਼ ਅੱਜ ਰਾਤ ਕੋਚੀ ਅਤੇ ਕੋਜ਼ੀਕੋਡੇ ਵਿਖੇ ਉਤਰਨਗੇ। ਇਕ ਸ਼੍ਰਮਿਕ ਵਿਸ਼ੇਸ਼ ਗੱਡੀ ਜਿਸ ਵਿੱਚ 1150 ਪ੍ਰਵਾਸੀ ਮਜ਼ਦੂਰ ਸਵਾਰ ਹੋਣਗੇ, ਅੱਜ ਸ਼ਾਮ ਤ੍ਰਿਸੂਰ ਤੋਂ ਉੱਤਰ ਪ੍ਰਦੇਸ਼ ਲਈ ਰਵਾਨਾ ਹੋਵੇਗੀ। ਰਾਜ ਵਿੱਚ ਇਸ ਵੇਲੇ ਕੋਵਿਡ-19 ਦੇ ਸਿਰਫ 25 ਸਰਗਰਮ ਕੇਸ ਰਹਿ ਗਏ ਹਨ।

 

•           ਤਮਿਲ ਨਾਡੂ - ਸ਼ਰਾਬ ਦੀਆਂ ਦੁਕਾਨਾਂ ਖੁਲਣ ਦੇ ਐਲਾਨ ਉੱਤੇ ਹਜ਼ਾਰਾਂ ਲੋਕ ਅੱਜ ਰਾਜ ਵਿੱਚ ਸ਼ਰਾਬ ਦੀਆਂ ਦੁਕਾਨਾਂ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਮਾਜਿਕ ਦੂਰੀ ਦੀ ਪ੍ਰਵਾਹ ਨਹੀਂ ਕੀਤੀ। ਕਈ ਥਾਵਾਂ ਉੱਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੇ ਜਾਣ ਦਾ ਭਾਰੀ ਵਿਰੋਧ ਵੀ ਕੀਤਾ ਗਿਆ। ਰਾਜ ਲੌਕਡਾਊਨ ਤੋਂ ਬਾਅਦ ਜਨਤਕ ਟ੍ਰਾਂਸਪੋਰਟ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ ਅਤੇ ਉਸ ਨੇ ਕੋਵਿਡ ਵਾਰੀਅਰਾਂ ਲਈ ਵੱਖਰੀਆਂ ਸੇਵਾਵਾਂ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬੱਸਾਂ ਵਿੱਚ ਸਿਰਫ 50 % ਸਵਾਰੀਆਂ ਚਡ਼੍ਹਾਈਆਂ ਜਾਣਗੀਆਂ। ਅੱਜ ਤੱਕ ਕੁੱਲ ਕੇਸ (5409), ਸਰਗਰਮ ਕੇਸ (3822), ਮੌਤਾਂ (37) ਅਤੇ ਡਿਸਚਾਰਜ ਹੋਏ (1547)ਅੱਜ ਵਧੇਰੇ ਕੇਸ ਕੋਇੰਮਬੇਦੂ ਮਾਰਕੀਟ ਨਾਲ ਸਬੰਧਿਤ ਰਹੇ।

 

•           ਕਰਨਾਟਕ - ਅੱਜ 45 ਨਵੇਂ ਕੇਸ ਸਾਹਮਣੇ ਆਏ ਜੋ ਕਿ ਇੱਕ ਦਿਨ ਵਿੱਚ ਆਏ ਕੇਸਾਂ ਵਿੱਚ ਸਭ ਤੋਂ ਵੱਧ ਹਨ। ਬੰਗਲੌਰ (7), ਬੇਲਾਰੀ (1), ਬੇਲਾਗਵੀ (11), ਦਾਵਨਗਿਰੀ (14) ਅਤੇ ਉੱਤਰੀ ਕੰਨੜ੍ਹ (12)14 ਵਿਅਕਤੀ ਡਿਸਚਾਰਜ ਕੀਤੇ ਗਏ ਅਤੇ (1) ਮੌਤ ਹੋਈ। ਕੁੱਲ ਕੇਸ   (750)ਹੁਣ ਤੱਕ 30 ਮੌਤਾਂ ਅਤੇ 371 ਲੋਕ ਡਿਸਚਾਰਜ ਕੀਤੇ ਗਏ। ਇਸ ਦੌਰਾਨ ਰਾਜ ਨੇ ਐਲਾਨ ਕੀਤਾ ਹੈ ਕਿ ਕਲ੍ਹ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ, ਪਬਜ਼ ਅਤੇ ਬਾਰਜ਼ ਤੋਂ ਸ਼ਰਾਬ ਵਿਕਣੀ ਸ਼ੁਰੂ ਹੋ ਜਾਵੇਗੀ।

 

•           ਆਂਧਰ ਪ੍ਰਦੇਸ਼ - ਚਿਤੂਰ ਜ਼ਿਲ੍ਹੇ ਦੀ ਪੁਲਿਸ ਨੇ ਉਨ੍ਹਾਂ ਗੱਡੀਆਂ ਦੇ ਡਰਾਈਵਰਾਂ , ਕਲੀਨਰਾਂ ਅਤੇ ਕਿਸਾਨਾਂ ਦੀ ਟ੍ਰੈਕਿੰਗ ਸ਼ੁਰੂ ਕਰ ਦਿੱਤੀ ਹੈ ਜੋ ਕਿ ਚੇਨਈ ਦੀ ਕੋਇਮਬੇਦੂ ਮਾਰਕੀਟ ਤੋਂ ਵਾਪਸ ਆਏ ਸਨ। 54 ਨਵੇਂ ਕੇਸ ਸਾਹਮਣੇ ਆਏ, 62 ਡਿਸਚਾਰਜ ਕੀਤੇ ਗਏ ਅਤੇ 3 ਮੌਤਾਂ ਪਿਛਲੇ 24 ਘੰਟਿਆਂ ਵਿੱਚ ਹੋਈਆਂ। 7320 ਸੈਂਪਲਾਂ ਦੀ ਚੈਕਿੰਗ ਹੋਈ। ਕੁੱਲ ਕੇਸ (1887), ਸਰਗਰਮ ਕੇਸ (1004), ਠੀਕ ਹੋਏ (842), ਮੌਤਾਂ (41)ਪਾਜ਼ਿਟਿਵ ਕੇਸਾਂ ਵਿੱਚ ਅੱਗੇ ਚਲ ਰਹੇ ਜ਼ਿਲ੍ਹੇ - ਕੁਰਨੂਲ (547), ਗੁੰਟੂਰ (373), ਕ੍ਰਿਸ਼ਨਾ (322)

 

•           ਤੇਲੰਗਾਨਾ - ਇੱਕ  ਸਮਾਂ ਸੀ ਜਦੋਂ  ਲੌਕਡਾਊਨ ਦੌਰਾਨ ਦੇਸ਼ ਦੇ ਵੱਖ- ਵੱਖ ਹਿੱਸਿਆਂ ਤੋਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤਣ ਲੱਗੇ ਸਨ। ਇਥੇ ਵੀ  ਇਕ ਸ਼੍ਰਮਿਕ ਸਪੈਸ਼ਲ ਗੱਡੀ ਜਿਸ ਵਿੱਚ ਬਿਹਾਰ ਤੋਂ 225 ਪ੍ਰਵਾਸੀ ਮਜ਼ਦੂਰ ਸਵਾਰ ਹੋ ਕੇ ਆਏ ਸਨ ਸ਼ੁੱਕਰਵਾਰ ਤੇਲੰਗਾਨਾ ਪਹੁੰਚੀ। ਹੈਦਰਾਬਾਦ ਸਥਿਤ ਟੀਕੇ ਬਣਾਉਣ ਵਾਲੀ ਜੈਵ ਚਿਕਿਤਸਾ  ਕੰਪਨੀ ਦੇ ਨਿਰਮਾਤਾ ਭਾਰਤ ਬਾਇਓਟੈਕ ਰਾਜ ਵਿੱਚ ਕੋਵਿਡ-19 ਲਈ ਮਨੁੱਖੀ ਐਂਟੀ ਬਾਡੀਜ਼ ਵਿਕਸਿਤ ਕਰ ਰਹੀ ਹੈ ਹੁਣ ਤੱਕ ਕੁੱਲ ਕੋਵਿਡ ਕੇਸ (1122), ਸਰਗਰਮ ਕੇਸ (400), ਠੀਕ ਹੋਏ (693) ਅਤੇ ਮੌਤਾਂ (29)

 

•           ਅਸਾਮ - ਅਸਾਮ ਵਿੱਚ 3 ਹੋਰ ਪਾਜ਼ਿਟਿਵ ਕੇਸ ਸਾਹਮਣੇ ਆਉਣ ਉੱਤੇ ਕੁੱਲ ਕੇਸ 56 ਤੇ ਪਹੁੰਚ ਗਏ, ਸਰਗਰਮ ਕੇਸ 21, ਡਿਸਚਾਰਜ ਹੋਏ 34 ਅਤੇ 1 ਮੌਤ ਹੋਈ। ਅਸਾਮ ਦੇ ਸਿਹਤ ਮੰਤਰੀ ਨੇ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ। ਗੁਵਾਹਾਟੀ ਵਿੱਚ ਇਕ ਹੋਰ ਪਾਜ਼ਿਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ - ਐਮੀਓ ਨਗਰ, ਚਾਂਦਮਾਰੀ, ਗੁਵਾਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨੇੜੇ ਦਾ ਇਲਾਕਾ।

 

•           ਮਣੀਪੁਰ - ਖੇਤੀ  ਡਾਇਰੈਕਟੋਰੇਟ ਦਾ ਕਹਿਣਾ ਹੈ ਕਿ ਖਰੀਫ 2020 ਸੀਜ਼ਨ ਲਈ ਪਿਛਲੇ ਸਾਲ ਦੇ ਬਰਾਬਰ ਯੂਰੀਆ ਮੁਹੱਈਆ ਕਰਵਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਮਨੀਪੁਰ ਦਾ ਸਮਾਜ ਭਲਾਈ ਵਿਭਾਗ ਆਈਸੀਡੀਐੱਸ ਸੀਏਐੱਸ ਸਹੂਲਤਾਂ ਨਾਲ ਲੈਸ ਸਮਾਰਟ ਫੋਨ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਮੁਹੱਈਆ ਕਰਵਾ ਰਿਹਾ ਹੈ ਤਾਕਿ ਆਂਗਨਵਾੜੀ ਸਰਗਰਮੀਆਂ ਦੀ ਮਾਨੀਟ੍ਰਿੰਗ ਯਕੀਨੀ ਬਣ ਸਕੇ ਅਤੇ ਲਾਭਾਰਥੀਆਂ ਨੂੰ ਰਾਸ਼ਨ ਦਾ ਲਾਭ ਮਿਲ ਸਕੇ।

 

•           ਮਿਜ਼ੋਰਮ - ਰਾਜ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ 150 ਤੋਂ ਵੱਧ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

 

•           ਨਾਗਾਲੈਂਡ - ਮੁੱਖ ਮੰਤਰੀ ਦਾ ਕਹਿਣਾ ਹੈ ਕਿ ਲੌਕਡਾਊਨ ਵਿੱਚ ਪੜਾਅਵਾਰ ਛੋਟ ਦਿੱਤੀ ਜਾਵੇਗੀ। ਨਾਗਾਲੈਂਡ ਸਰਕਾਰ ਰਿਟਾਇਰਡ ਕਰਮਚਾਰੀਆਂ ਦੀਆਂ ਪੈਨਸ਼ਨਾਂ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਪਾਵੇਗੀ। ਪੈਨਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਖਾਤੇ ਐੱਸਬੀਆਈ ਵਿੱਚ ਖੁਲ੍ਹਵਾਉਣ।

 

•           ਮਹਾਰਾਸ਼ਟਰ - ਮਹਾਰਾਸ਼ਟਰ ਨੇ ਕੋਵਿਡ-19 ਦੇ 1,216 ਨਵੇਂ ਕੇਸਾਂ ਦੀ ਜਾਣਕਾਰੀ ਦਿੱਤੀ ਹੈ ਜਿਸ ਨਾਲ ਕੁੱਲ ਕੇਸ 17,974 ਤੇ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ ਇਕੱਲੇ ਮੁੰਬਈ ਵਿੱਚੋਂ ਹੀ 11,394 ਕੇਸ ਹਨ। ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 43 ਮੌਤਾਂ ਦਾ ਪਤਾ ਲੱਗਾ ਅਤੇ ਕੁੱਲ ਮੌਤਾਂ ਦੀ ਗਿਣਤੀ ਵੀਰਵਾਰ ਤੱਕ 694 ਹੋ ਗਈ। ਇਸ ਦੌਰਾਨ ਰਾਜ ਵਿੱਚ ਕੁੱਲ 2 ਲੱਖ ਲੋਕਾਂ ਦੇ ਟੈਸਟ ਹੋਏ ਹਨ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਰਕਾਰਾਂ ਨੇ ਐਲਾਨ ਕੀਤਾ ਹੈ ਕਿ ਔਰੰਗਾਬਾਦ ਰੇਲ ਹਾਦਸੇ ਵਿੱਚ ਮਰਨ ਵਾਲੇ ਵਿਅਕਤੀਆਂ ਦੇ ਰਿਸ਼ਤੇਦਾਰ ਨੂੰ ਦੋਹਾਂ ਸਰਕਾਰਾਂ ਦੁਆਰਾ 5-5 ਲੱਖ ਰੁਪਏ ਦਿੱਤੇ ਜਾਣਗੇ। 16 ਪ੍ਰਵਾਸੀ ਮਜ਼ਦੂਰਜੋ ਕਿ ਇਕ ਰੇਲ ਟ੍ਰੈਕ ਉੱਤੇ ਸੁੱਤੇ ਪਏ ਸਨ, ਨੂੰ ਔਰੰਗਾਬਾਦ ਨੇੜੇ ਅੱਜ ਤੜਕੇ ਇੱਕ ਮਾਲਗੱਡੀ ਦੁਆਰਾ ਕੁਚਲ ਦਿੱਤਾ ਗਿਆ ਸੀ।

 

•           ਗੁਜਰਾਤ - ਕੋਵਿਡ-19 ਦੇ 388 ਨਵੇਂ ਕੇਸ ਆਉਣ ਨਾਲ ਗੁਜਰਾਤ ਵਿੱਚ ਕੇਸਾਂ ਦੀ ਗਿਣਤੀ 7013 ਹੋ ਗਈ ਹੈ। 388 ਨਵੇਂ ਕੇਸਾਂ ਵਿੱਚੋਂ 275 ਅਹਿਮਦਾਬਾਦ ਜ਼ਿਲ੍ਹੇ ਤੋਂ ਹੀ ਹਨ। ਗੁਜਰਾਤ ਵਿੱਚ ਕੋਵਿਡ ਨਾਲ ਸਬੰਧਿਤ 425 ਮੌਤਾਂ ਦਾ ਪਤਾ ਲੱਗਾ ਹੈ। ਇਹ ਯਕੀਨੀ ਬਣਾਉਣ ਲਈ ਕਿ ਕੋਵਿਡ ਪ੍ਰਭਾਵਿਤ ਲੋਕਾਂ ਨੂੰ ਹਸਪਤਾਲਾਂ ਵਿੱਚ ਜਗ੍ਹਾ ਮਿਲੇ, ਕਾਫੀ ਕੁਆਰੰਟੀਨ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਹਿਮਦਾਬਾਦ ਕਾਰਪੋਰੇਸ਼ਨ ਨੇ 8 ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ ਜਿਸ ਵਿੱਚ 800 ਬੈੱਡ ਹਨ। ਇਸ ਤੋਂ ਇਲਾਵਾ 3,000 ਲੋਕਾਂ ਦੀ ਸਮਰੱਥਾ ਵਾਲੇ 60 ਹੋਟਲ ਵੀ ਕਬਜ਼ੇ ਵਿੱਚ ਲਏ ਗਏ ਹਨ।

 

•           ਰਾਜਸਥਾਨ - ਰਾਜ ਵਿੱਚ 26 ਹੋਰ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸ 3,453 ਹੋ ਗਏ ਹਨ। ਇਹ ਜਾਣਕਾਰੀ ਰਾਜ ਦੇ ਸਿਹਤ ਵਿਭਾਗ ਦੁਆਰਾ ਦਿੱਤੀ ਗਈ ਹੈ। ਰਾਜ ਵਿੱਚ 97 ਮੌਤਾਂ ਕੋਵਿਡ ਕਾਰਨ ਹੋਈਆਂ ਅਤੇ 1596 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ।

 

•           ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਵਿੱਚ ਕੋਵਿਡ ਦੇ 3,252 ਕੇਸ ਹੋ ਗਏ ਹਨ। 1231 ਮਰੀਜ਼ ਠੀਕ ਹੋਏ ਹਨ ਅਤੇ 193 ਦੀ ਮੌਤ ਹੋਈ ਹੈ। ਇੰਦੌਰ, ਭੁਪਾਲ ਅਤੇ ਉਜੈਨ ਮੱਧ ਪ੍ਰਦੇਸ਼ ਦੇ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਹਨ।

 

ਫੈਕਚ ਚੈੱਕ

 

https://static.pib.gov.in/WriteReadData/userfiles/image/image004WEZQ.jpg

https://static.pib.gov.in/WriteReadData/userfiles/image/image0055BDI.jpg

https://static.pib.gov.in/WriteReadData/userfiles/image/image006NZHH.jpg

https://static.pib.gov.in/WriteReadData/userfiles/image/image007HPI0.jpg

https://static.pib.gov.in/WriteReadData/userfiles/image/image008IEQ7.jpg

 

********

 

ਵਾਈਬੀ
 (Release ID: 1622366) Visitor Counter : 21