ਰੱਖਿਆ ਮੰਤਰਾਲਾ

ਵਾਯੂ ਸੈਨਾ, ਜਲ ਸੈਨਾ, ਤੱਟ ਰੱਖਿਅਕ ਅਤੇ ਹੋਰ ਸੇਵਾਵਾਂ ਦੇ ਹਵਾਈ ਖੇਤਰਾਂ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ

Posted On: 08 MAY 2020 6:25PM by PIB Chandigarh

ਰੱਖਿਆ ਮੰਤਰਾਲਾ ਨੇ ਭਾਰਤੀ ਵਾਯੂ ਸੈਨਾ, ਭਾਰਤੀ ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕ ਦੇ 37 ਹਵਾਈ ਖੇਤਰਾਂ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਲਈ ਅੱਜ ਤਕਰੀਬਨ 1200 ਕਰੋੜ ਰੁਪਏ ਦੀ ਲਾਗਤ ਦਾ ਇੱਕ ਸਮਝੌਤਾ ਮੈਸਰਜ਼ ਟਾਟਾ ਪਾਵਰ ਸੈੱਡ (TPSED) ਨਾਲ ਕੀਤਾ ਹੈ।  ਇਸ ਤਜਵੀਜ਼ ਨੂੰ ਰੱਖਿਆ ਮੰਤਰੀ ਸ਼੍ਰੀ ਰਾਜ ਨਾਥ ਸਿੰਘ ਨੇ ਵਿਧੀਵਤ ਪ੍ਰਵਾਨਗੀ ਦੇ ਦਿੱਤੀ ਹੈ।  

 

ਹਵਾਈ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ  ਦਾ ਇਹ ਦੂਜਾ ਪੜਾਅ (ਫੇਜ਼ -II) ਹਵਾਈ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੇ ਪਹਿਲੇ ਪੜਾਅ (ਫੇਜ਼ -I) ਦੇ ਪ੍ਰੋਗਰਾਮ ਦੀ ਪਾਲਣਾ ਤੇ ਆਧਾਰਿਤ ਹੈ। ਜਿਸ ਵਿੱਚ ਭਾਰਤੀ ਵਾਯੂ ਸੈਨਾ ਦੇ 30 ਹਵਾਈ ਖੇਤਰਾਂ ਦੀ ਅੱਪਗ੍ਰੇਡੇਸ਼ਨ ਵੀ ਸ਼ਾਮਲ ਹੈ।  ਹਵਾਈ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ  ਦੇ ਪਹਿਲੇ ਪੜਾਅ ਅਧੀਨ  ਹਵਾਈ ਖੇਤਰਾਂ ਦਾ ਕੀਤਾ ਗਿਆ ਆਧੁਨਿਕੀਕਰਨ ਦੋਹਾਂ ਸੈਨਾ ਅਤੇ ਸਿਵਲੀਅਨਾਂ ਦੇ ਇਸਤੇਮਾਲ ਵਾਸਤੇ ਬਹੁਤ ਹੀ ਲਾਭਦਾਇਕ ਰਿਹਾ ਹੈ।  ਇਹ ਪ੍ਰੋਜੈਕਟ ਬਦਲਾਅ ਲਿਆਉਣ ਵਾਲਾ ਪ੍ਰੋਜੈਕਟ ਹੈ ਜਿਸ ਵਿੱਚ ਕੈਟ-II ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐੱਲਐੱਸ) ਅਤੇ ਕੈਟ-II ਏਅਰ ਫੀਲਡ ਲਾਈਟਨਿੰਗ ਸਿਸਟਮ (ਏਐੱਫਐੱਲਐੱਸ) ਆਦਿ ਜਿਹੇ ਆਧੁਨਿਕ ਹਵਾਈ ਖੇਤਰ ਉਪਕਰਣਾਂ ਦੀ ਸਥਾਪਨਾ ਅਤੇ ਉਨ੍ਹਾਂ ਨੂੰ ਚਾਲੂ ਕਰਨਾ ਸ਼ਾਮਲ ਹੈ। ਹਵਾਈ ਖੇਤਰ ਦੇ ਆਲੇ-ਦੁਆਲੇ ਆਧੁਨਿਕ ਉਪਕਰਣ ਸਿੱਧੇ ਤੌਰ ਤੇ ਏਅਰ ਟ੍ਰੈਫ਼ਿਕ ਕੰਟਰੋਲ (ਏਟੀਸੀ) ਨਾਲ ਵੀ ਜੁੜਿਆ ਹੋਵੇਗਾ ਤਾਂ ਜੋ ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਹਵਾਈ ਖੇਤਰ ਸਿਸਟਮ ਦਾ ਚੰਗਾ ਕੰਟਰੋਲ  ਮੁਹਈਆ ਕਰਵਾਇਆ ਜਾ ਸਕੇ।  

 

ਇਸ ਪ੍ਰੋਜੈਕਟ ਅਧੀਨ ਸਮੁੰਦਰੀ ਆਵਾਜਾਈ ਦੀਆਂ ਸਹੂਲਤਾਂ ਅਤੇ ਮੁੱਢਲੇ ਢਾਂਚੇ ਦੀ ਅੱਪਗ੍ਰੇਡੇਸ਼ਨ ਹਵਾਈ ਖੇਤਰ ਦੀ ਸੁਰੱਖਿਆ ਨੂੰ ਵਧਾਉਣ ਦੇ ਨਾਲ ਨਾਲ ਸੈਨਾ ਅਤੇ ਸਿਵਲ ਜਹਾਜ਼ਾਂ ਦੇ ਹਵਾਈ ਅਪ੍ਰੇਸ਼ਨਾਂ ਦੀ ਸੰਚਾਲਨ ਸਮਰੱਥਾ ਨੂੰ ਘੱਟ ਰੋਸ਼ਨੀ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਵਧਾਵੇਗੀ। 

 

ਇਹ ਸਮਝੌਤਾ ਮੌਜੂਦਾ ਸਥਿਤੀ ਵਿਚ ਘਰੇਲੂ ਇੰਡਸਟ੍ਰੀ ਨੂੰ ਉਤਸ਼ਾਹ ਦੇਵੇਗਾ।  ਇਹ ਪ੍ਰੋਜੈਕਟ 250 ਤੋਂ ਵੱਧ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਹੁਲਾਰਾ ਦੇਵੇਗਾ ਜੋ ਇਸ ਪ੍ਰੋਜੈਕਟ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਸਿੱਧੇ ਤੌਰ ਤੇ ਲਾਭ ਪ੍ਰਾਪਤ ਕਰਨਗੇ। ਇਹ ਸਮਝੌਤਾ ਬਜ਼ਾਰ ਵਿਚ ਬਹੁਤ ਜ਼ਿਆਦਾ ਲੋੜੀਂਦੀ ਪੂੰਜੀ ਪਾਉਣ ਵਿਚ ਸਹਾਇਤਾ ਕਰੇਗਾ ਅਤੇ ਸਿਵਲ ਤੇ ਬਿਜ਼ਲੀ ਉਪਕਰਣਾਂ ਤੇ ਉਸਾਰੀ ਦੇ ਖੇਤਰਾਂ ਤੋਂ ਇਲਾਵਾ ਸੰਚਾਰ, ਹਵਾਬਾਜ਼ੀ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣਾ ਨੂੰ  ਉਤਸ਼ਾਹਿਤ ਕਰੇਗਾ।

 

*****

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1622360) Visitor Counter : 128