ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਗਡਕਰੀ ਨੇ ਈਵੈਂਟ ਐਂਡ ਐਂਟਰਟੇਨਮੈਂਟ ਮੈਨੇਜਮੈਂਟ ਇੰਡਸਟ੍ਰੀ ਅਤੇ ਛੋਟੇ ਵਿੱਤ ਉਦਯੋਗਾਂ ਨੂੰ ਸਕਾਰਾਤਮਕ ਬਣੇ ਰਹਿਣ ਅਤੇ ਮੌਜੂਦਾ ਹਾਲਾਤ ਵਿੱਚ ਲਾਭ ਲੈਣ ਲਈ ਕਿਹਾ

Posted On: 08 MAY 2020 6:00PM by PIB Chandigarh

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਈਵੈਂਟਸ ਐਂਡ ਐਂਟਰਟੇਨਮੈਂਟ ਮੈਨੇਜਮੈਂਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵਿੱਤ ਉਦਯੋਗ ਵਿਕਾਸ ਪਰਿਸ਼ਦ ਦੇ ਮੈਂਬਰਾਂ ਨਾਲ ਉਨ੍ਹਾਂ ਦੇ ਖਿੱਤਿਆਂ ਤੇ ਕੋਵਿਡ - 19 ਦੁਆਰਾ ਪਏ ਪ੍ਰਭਾਵਾਂ ਬਾਰੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਬੈਠਕਾਂ ਕੀਤੀਆਂ

 

ਇਸ ਗੱਲਬਾਤ ਦੌਰਾਨ, ਨੁਮਾਇੰਦਿਆਂ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਪੇਸ਼ ਆ ਰਹੀਆਂ ਵੱਖ-ਵੱਖ ਚੁਣੌਤੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਕੁਝ ਸੁਝਾਵਾਂ ਦੇ ਨਾਲ ਕੋਵਿਡ -19 ਮਹਾਮਾਰੀ ਦੇ ਵਿਚਾਲੇ ਸਰਕਾਰ ਤੋਂ ਸੈਕਟਰ ਨੂੰ ਚਲਦੇ ਰਹਿਣ ਲਈ ਸਹਾਇਤਾ ਦੀ ਬੇਨਤੀ ਕੀਤੀ

 

ਸ੍ਰੀ ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਤਰ ਇੱਕ ਉੱਤਮ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੇ ਨਜ਼ਰੀਏ ਨੂੰ ਵਿਆਪਕ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ ਜਿਵੇਂ ਕਿ ਅਸੀਂ ਕੋਰੋਨਾ ਖ਼ਿਲਾਫ਼ ਲੜਾਈ ਲੜ ਰਹੇ ਹਾਂ, ਉਸਨੇ ਇਵੈਂਟ ਅਤੇ ਮਨੋਰੰਜਨ ਖੇਤਰ ਦੇ ਮੈਂਬਰਾਂ ਨੂੰ ਇਸ ਸੰਬੰਧ ਵਿੱਚ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਆਪ ਨੂੰ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਵਜੋਂ ਰਜਿਸਟਰ ਕਰਾਉਣ ਲਈ ਕਿਹਾ

 

ਇਸ ਖੇਤਰ ਵਿੱਚ ਉਦਯੋਗ ਲਗਾਉਣ ਦੀ ਭਾਰਤ ਵਿੱਚ ਵੱਡੀ ਸੰਭਾਵਨਾ ਹੈ ਭਾਰਤ ਪ੍ਰਗਤੀ ਮੈਦਾਨ ਨੂੰ ਦੁਬਾਰਾ ਅੰਤਰਰਾਸ਼ਟਰੀ ਪ੍ਰਦਰਸ਼ਨੀ ਕੇਂਦਰ ਵਜੋਂ ਬਣਾ ਰਿਹਾ ਹੈ ਸਰਕਾਰ ਉਦਯੋਗਾਂ ਨੂੰ ਹਰ ਪੱਧਰ ਤੇ ਵੱਧ ਤੋਂ ਵੱਧ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਵਿਸਤਾਰਪੂਰਵਕ ਖਾਕਾ ਪੇਸ਼ ਕਰਨ ਲਈ ਕਿਹਾ ਜਿਸ ਨੂੰ ਉਹ ਦੂਜੇ ਮੰਤਰਾਲਿਆਂ / ਵਿਭਾਗਾਂ ਨਾਲ ਸਾਂਝਾ ਕਰਿਆ ਜਾ ਸਕਦਾ ਹੈ

 

ਸ਼੍ਰੀ ਗਡਕਰੀ ਨੇ ਇਸ ਸਮੇਂ ਦੌਰਾਨ ਉਦਯੋਗ ਨੂੰ ਇਸ ਸੰਕਟ ਤੋਂ ਨਿਜ਼ਾਤ ਪਾਉਣ ਲਈ ਇੱਕ ਸਕਾਰਾਤਮਕ ਰਵੱਈਆ ਅਪਣਾਉਣ ਦੀ ਅਪੀਲ ਕੀਤੀ

 

ਮੰਤਰੀ ਨੇ ਮੁੜ ਯਾਦ ਕੀਤਾ ਕਿ ਜਪਾਨ ਦੀ ਸਰਕਾਰ ਨੇ ਆਪਣੇ ਉਦਯੋਗਾਂ ਨੂੰ ਚੀਨ ਵਿੱਚੋਂ ਜਾਪਾਨੀ ਨਿਵੇਸ਼ ਨੂੰ ਬਾਹਰ ਕੱਢਣ ਅਤੇ ਹੋਰ ਕਿਤੇ ਨਿਵੇਸ਼ ਕਰਨ ਲਈ ਖ਼ਾਸ ਪੈਕੇਜ ਦੀ ਪੇਸ਼ਕਸ਼ ਕੀਤੀ ਹੈ ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਇੱਕ ਮੌਕਾ ਹੈ ਅਤੇ ਇਸ ਨੂੰ ਵਰਤਣਾ ਚਾਹੀਦਾ ਹੈ

 

ਉਜਾਗਰ ਕੀਤੇ ਕੁਝ ਪ੍ਰਮੁੱਖ ਮੁੱਦਿਆਂ ਅਤੇ ਦਿੱਤੇ ਸੁਝਾਵਾਂ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਵਜੋਂ ਰਜਿਸਟਰ ਹੋਣ ਲਈ ਇਵੈਂਟ ਅਤੇ ਪ੍ਰਬੰਧਨ ਲਈ ਇੱਕ ਸ਼੍ਰੇਣੀ ਸ਼ੁਰੂ ਕਰਨਾ, ਐੱਮਐੱਸਐੱਮਈ ਲਈ ਰਾਜ / ਜ਼ਿਲ੍ਹਾ ਪੱਧਰ ਤੇ ਸਮਰਪਿਤ ਅਧਿਕਾਰੀਆਂ ਦੀ ਲੋੜ, ਸੋਰਸਿੰਗ ਫੰਡਾਂ ਵਿੱਚ ਛੋਟੇ ਵਿੱਤ ਯੂਨਿਟਾਂ ਨੂੰ ਸਹਾਇਤਾ, ਢੁੱਕਵੀਂ ਵਿੱਤੀ ਸਕੀਮ, ਆਦਿ ਅਧੀਨ ਪੇਸ਼ ਕੀਤੀਆਂ ਗਾਰੰਟੀਆਂ ਲੈਣ ਲਈ ਛੋਟੀਆਂ ਵਿੱਤ ਯੂਨਿਟਾਂ ਲਈ ਕ੍ਰੈਡਿਟ ਦਰਜਾਬੰਦੀ ਦੀ ਲੋੜ ਨੂੰ ਦੂਰ ਕਰਨਾ ਸ਼ਾਮਲ ਹੈ

 

ਸ਼੍ਰੀ ਗਡਕਰੀ ਨੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਮੰਤਰਾਲੇ ਨਾਲ ਸੰਬੰਧਤ ਵਿਚਾਰਾਂ ਲਈ ਉਨ੍ਹਾਂ ਦੀ ਨੁਮਾਇੰਦਗੀ ਦੀ ਪੜਤਾਲ ਕਰੇਗਾ ਅਤੇ ਹੋਰ ਸੰਬੰਧਤ ਵਿਭਾਗਾਂ / ਸਰਕਾਰਾਂ ਨਾਲ ਵੀ ਵਿਚਾਰ ਵਟਾਂਦਰੇ ਕਰੇਗਾ

 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗ ਨੂੰ ਇੱਕ ਸਕਾਰਾਤਮਕ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਮੌਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਕੋਵਿਡ - 19 ਸੰਕਟ ਦੇ ਖ਼ਤਮ ਹੋਣ ਤੇ ਪੈਦਾ ਹੋਣਗੇ

 

 

*****

 

 

ਆਰਸੀਜੇ / ਐੱਸਕੇਪੀ / ਆਈਏ



(Release ID: 1622354) Visitor Counter : 92