ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫ਼ੈੱਡ ਅਤੇ ਆਰਟ ਆਵ੍ ਲਿਵਿੰਗ ਫ਼ਾਊਂਡੇਸ਼ਨ ਵੱਲੋਂ ‘ਨੀਡੀ ਟ੍ਰਾਈਬਜ਼ ਇੰਡੀਆ ਆਰਟੀਜ਼ਨਸ’ ਨੂੰ ਮੁਫ਼ਤ ਰਾਸ਼ਨ ਕਿੱਟਾਂ ਦੇਣ ਲਈ ਤਾਲਮੇਲ

Posted On: 08 MAY 2020 5:47PM by PIB Chandigarh

 

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਧੀਨ ਆਉਂਦੇ ਟ੍ਰਾਈਫ਼ੈੱਡ’ (TRIFED) ਅਤੇ ਆਰਟ ਆਵ੍ ਲਿਵਿੰਗ ਫ਼ਾਊਂਡੇਸ਼ਨ (ਏਓਐੱਲ – AOL) ਨੇ ਕਬਾਇਲੀ ਉੱਦਮਾਂ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਸੰਗਠਨ ਦੇ ਸਬੰਧਿਤ ਪ੍ਰੋਗਰਾਮਾਂ ਵਿੱਚ ਤਾਲਮੇਲ ਲਈ ਇੱਕ ਸਹਿਮਤੀਪੱਤਰ ਉੱਤੇ ਹਸਤਾਖਰ ਕੀਤੇ ਹਨ। ਆਰਟ ਆਵ੍ ਲਿਵਿੰਗ ਫ਼ਾਊਂਡੇਸ਼ਨ; ‘ਨੀਡੀ ਟ੍ਰਾਈਬਸ ਇੰਡੀਆ ਆਰਟੀਜ਼ਨਜ਼ਲੂੰ ਰਾਸ਼ਨ ਦੀਆਂ ਮੁਫ਼ਤ ਕਿਟਸ ਦੇਣ ਲਈ ਸਹਿਮਤੀ ਪ੍ਰਗਟਾਈ ਹੈ।

ਟ੍ਰਾਈਫ਼ੈੱਡ (TRIFED) ਦੇ ਖੇਤਰੀ ਦਫ਼ਤਰਾਂ ਨੇ ਲੋੜਵੰਦ ਕਬਾਇਲੀ ਕਾਰੀਗਰਾਂ ਦੀ ਸੂਚੀ ਤਿਆਰ ਕੀਤੀ ਹੈ ਅਤੇ ਆਰਟ ਆਵ੍ ਲਿਵਿੰਗਦੀ #ਸਟੈਂਡਵਿਦਹਿਊਮੈਨਿਟੀ (#StandWithHumanity) ਮੁਹਿੰਮ ਤਹਿਤ ਰਾਸ਼ਨ ਕਿਟਸ ਵੰਡਣ ਲਈ ਸਮੁੱਚੇ ਦੇਸ਼ ਦੇ 9,409 ਲੋੜਵੰਦ ਕਬਾਇਲੀ ਕਾਰੀਗਰਾਂ ਦੀ ਸ਼ਨਾਖ਼ਤ ਕੀਤੀ ਹੈ। ਸਾਰੇ ਰਾਜਾਂ ਵਿੱਚ ਏਓਐੱਲ ਦਫ਼ਤਰਾਂ ਨਾਲ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ।

 

ਲੜੀ ਨੰਬਰ ਖੇਤਰੀ ਦਫ਼ਤਰ      ਲੋੜੀਂਦੀਆਂ ਰਾਸ਼ਨ ਕਿਟਸ

1 ਅਹਿਮਦਾਬਾਦ     756

2 ਚੰਡੀਗੜ੍ਹ     191

3 ਭੋਪਾਲ     954

4 ਜੈਪੁਰ     2707

5 ਕੋਲਕਾਤਾ   1576

6 ਮੁੰਬਈ             817

7 ਰਾਂਚੀ            2017

8 ਦੇਹਰਾਦੂਨ   391

ਕੁੱਲ 9409

 

ਹਫ਼ਤਾਵਾਰੀ ਅੱਪਡੇਟਸ 10 ਮਈ, 2020 ਤੋਂ ਉਪਲਬਧ ਹੋਣਗੀਆਂ।

 

*****

ਐੱਨਬੀ/ਐੱਸਕੇ


(Release ID: 1622269) Visitor Counter : 174