ਵਿੱਤ ਮੰਤਰਾਲਾ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਗਿਫਟ-ਆਈਐੱਫਐੱਸਸੀ (GIFT-IFSC) ਵਿਖੇ ਅੰਤਰਰਾਸ਼ਟਰੀ ਐਕਸਚੇਂਜਾਂ ਵਿੱਚ ਭਾਰਤੀ ਰੁਪਏ - ਅਮਰੀਕੀ ਡਾਲਰ (INR - USD) ਵਾਅਦੇ ਅਤੇ ਵਿਕਲਪ ਅਨੁਬੰਧ ਲਾਂਚ ਕੀਤੇ

Posted On: 08 MAY 2020 4:03PM by PIB Chandigarh

 

 

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਗਾਂਧੀਨਗਰ ਦੇ ਗਿਫਟ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਸਥਿਤ ਦੋ ਅੰਤਰਰਾਸ਼ਟਰੀ ਐਕਸਚੇਂਜਾਂ ਅਤੇ ਬੀਐੱਸਈ ਦੇ ਇੰਡੀਆ ਆਈਐੱਨਐੱਕਸ ਅਤੇ ਐੱਨਐੱਸਈ ਦੇ ਐੱਨਐੱਸਈ-ਆਈਐੱਫਐੱਸਸੀ ਵਿੱਚ ਭਾਰਤੀ ਰੁਪਏ - ਅਮਰੀਕੀ ਡਾਲਰ (INR - USD) ਵਾਅਦੇ ਅਤੇ ਵਿਕਲਪ ਅਨੁਬੰਧ ਲਾਂਚ ਕੀਤੇ

 

ਪਿਛਲੇ ਇੱਕ ਦਹਾਕੇ ਜਾਂ ਇਸ ਦੇ ਦੌਰਾਨ ਭਾਰਤ ਨਾਲ ਸਬੰਧਿਤ ਵਿੱਤੀ ਸੇਵਾਵਾਂ ਵਿੱਚ ਮਹੱਤਵਪੂਰਨ ਮਾਰਕਿਟ ਹਿੱਸੇਦਾਰੀ ਹੋਰ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਵਿੱਚ ਚਲੀ ਗਈ ਹੈ। ਇਸ ਕਾਰੋਬਾਰ ਨੂੰ ਭਾਰਤ ਲਿਆਉਣਾ ਆਰਥਿਕ ਗਤੀਵਿਧੀਆਂ ਅਤੇ ਭਾਰਤ ਦੇ ਰੋਜ਼ਗਾਰ  ਲਾਭਾਂ ਲਈ ਸਪਸ਼ਟ ਤੌਰ 'ਤੇ ਲਾਭਕਾਰੀ ਹੈ। ਗਿਫਟ -ਆਈਐੱਫਐੱਸਸੀ ਵਿੱਚ ਐਕਸਚੇਂਜਾਂ ʼਤੇ ਭਾਰਤੀ ਰੁਪਏ - ਅਮਰੀਕੀ ਡਾਲਰ (INR - USD) ਦੇ ਅਨੁਬੰਧਾਂ ਦੀ ਸ਼ੁਰੂਆਤ, ਇਸ ਦਿਸ਼ਾ ਵਿੱਚ ਇੱਕ ਉਪਰਾਲਾ ਹੈ। ਇਹ ਗਿਫਟ  ਆਈਐੱਫਐੱਸਸੀ ਦੇ ਸਾਰੇ ਗਲੋਬਲ ਭਾਗੀਦਾਰਾਂ ਲਈ ਸਾਰੇ ਟਾਈਮ ਜ਼ੋਨਸ ਵਿੱਚ 22 ਘੰਟੇ ਉਪਲੱਬਧ ਰਹੇਗਾ।

ਗਿਫਟ -ਆਈਐੱਫਐੱਸਸੀ ਵਿਖੇ ਵਿਸ਼ਵ ਪੱਧਰੀ ਵਪਾਰਕ ਵਾਤਾਵਰਣ ਅਤੇ ਪ੍ਰਤੀਯੋਗੀ ਟੈਕਸ ਪ੍ਰਣਾਲੀ ਦੇ ਮੱਦੇਨਜ਼ਰ, ਇਹ ਉਮੀਦ ਕੀਤੀ ਜਾਂਦੀ ਹੈ ਕਿ ਤੇ ਭਾਰਤੀ ਰੁਪਏ - ਅਮਰੀਕੀ ਡਾਲਰ (INR - USD) ਦੇ ਅਨੁਬੰਧਾਂ ਦਾ ਕਾਰੋਬਾਰ ਭਾਰਤ ਵਿੱਚ ਬਹੁਤ ਭਾਗੀਦਾਰੀਆਂ  ਲਿਆ ਸਕਦਾ ਹੈ। ਇਹ ਆਈਐੱਫਐੱਸਸੀ ਦੇ ਜ਼ਰੀਏ ਭਾਰਤ ਵਿੱਚ ਹੋਰ ਵੱਡੀ ਗਲੋਬਲ ਭਾਗੀਦਾਰੀ ਵੀ ਲਿਆਏਗਾ ਅਤੇ  ਭਾਰਤ ਦੇ ਆਈਐੱਫਐੱਸਸੀ ਨੂੰ ਪੂਰੇ ਵਿਸ਼ਵ ਨਾਲ ਜੋੜ ਦੇਵੇਗਾ।

 

*****

ਆਰਐੱਮ/ਕੇਐੱਮਐੱਨ



(Release ID: 1622219) Visitor Counter : 92