ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਅਗਲੇ ਦੋ ਵਰ੍ਹਿਆਂ ਲਈ 15 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦਾ ਟੀਚਾ ਨਿਰਧਾਰਿਤ ਕੀਤਾ


ਮੰਤਰੀ ਨੇ ਅਧਿਕਾਰੀਆਂ ਨੂੰ ਆਟੋ ਸਕ੍ਰੈਪਿੰਗ ਨੀਤੀ ਨੂੰ ਜਲਦੀ ਅੰਤਿਮ ਰੂਪ ਦੇਣ ਦਾ ਨਿਰਦੇਸ਼ ਦਿੱਤਾ

Posted On: 07 MAY 2020 3:33PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ  ਸ਼੍ਰੀ ਨਿਤਿਨ ਗਡਕਰੀ ਨੇ ਅੱਜ ਆਟੋ ਸੈਕਟਰ ਉੱਤੇ ਕੋਵਿਡ–19  ਦੇ ਪ੍ਰਭਾਵ ਉੱਤੇ ਸਿਆਮ  (SIAM)  ਸੰਸਥਾਨ  ਦੇ ਮੈਬਰਾਂ  ਨਾਲ ਵੀਡੀਓ ਕਾਨਫਰੰਸਿੰਗ  ਜ਼ਰੀਏ ਬੈਠਕ ਕੀਤੀ।  ਇਸ ਬੈਠਕ ਵਿੱਚ ਰਾਜ ਮੰਤਰੀ  ਜਨਰਲ  (ਸੇਵਾਮੁਕਤ)  ਵੀਕੇ ਸਿੰਘਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ  ਦੇ ਸਕੱਤਰ ਸ਼੍ਰੀ ਗਿਰਿਧਰ ਅਰਮਾਣੇ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

ਗੱਲਬਾਤ ਦੌਰਾਨ, ਮੈਬਰਾਂ ਨੇ ਕੋਵਿਡ - 19 ਮਹਾਮਾਰੀ  ਕਾਰਨ ਉਦਯੋਗ  ਦੇ ਸਾਹਮਣੇ ਆਉਣ ਵਾਲੀਆਂ ਕਈ ਚੁਣੌਤੀਆਂ ਬਾਰੇ ਚਿੰਤਾ ਪ੍ਰਗਟਾਈ ਅਤੇ ਸਰਕਾਰ ਨੂੰ ਇਸ ਖੇਤਰ ਲਈ ਸਮਰਥਨ ਦੀ ਬੇਨਤੀ ਕੀਤੀ।  ਮੈਬਰਾਂ ਨੇ ਇਸ ਸੰਬਧ ਵਿੱਚ ਕੁਝ ਸੁਝਾਅ ਵੀ ਪੇਸ਼ ਕੀਤੇ।

 

ਸ਼੍ਰੀ ਗਡਕਰੀ ਨੇ ਸੁਝਾਅ ਦਿੱਤਾ ਕਿ ਵਪਾਰ ਵਿੱਚ ਤਰਲਤਾ  (ਨਕਦੀ)  ਵਧਾਉਣ ਉੱਤੇ ਧਿਆਨ ਦਿਓਕਿਉਂਕਿ ਪੇਸ਼ੇ ਵਿੱਚ ਉਤਾਰ - ਚੜ੍ਹਾਅ ਆਉਂਦੇ ਹੀ ਰਹਿੰਦੇ ਹਨ।  ਵਿਕਾਸ ਲਈ ਕੰਮ ਕਰਦੇ ਸਮੇਂ ਖ਼ਰਾਬ ਸਮੇਂ ਲਈ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਵਿਸ਼ਵ ਬਜ਼ਾਰ ਵਿੱਚ ਪ੍ਰਤੀਯੋਗੀ ਬਣਨ ਲਈ ਇਨੋਵੇਸ਼ਨਟੈਕਨੋਲੋਜੀ ਅਤੇ ਖੋਜ ਕੌਸ਼ਲ  ਤੇ ਅਧਿਕ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।  ਸ਼੍ਰੀ ਗਡਕਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਗਲੇ ਦੋ ਸਾਲਾਂ ਵਿੱਚ 15 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ  ਦੇ ਨਿਰਮਾਣ ਦਾ ਟੀਚਾ ਨਿਰਧਾਰਿਤ ਕੀਤਾ ਹੈ। 

 

ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਅਤੇ ਹੋਰ ਵਿਭਾਗਾਂ ਵਿੱਚ ਇਨ੍ਹਾਂ ਮੁੱਦਿਆਂ ਨੂੰ ਆਪਣੇ ਪੱਧਰ ਉੱਤੇ ਉਠਾਉਣਗੇ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਆਟੋ ਸਕ੍ਰੈਪਿੰਗ ਨੀਤੀ ਨੂੰ ਜਲਦੀ ਅੰਤਿਮ ਰੂਪ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਨਾਲ ਲਾਗਤ ਵਿੱਚ ਮਹੱਤਵਪੂਰਨ ਕਮੀ ਆਵੇਗੀ। ਉਨ੍ਹਾਂ ਨੇ ਆਟੋਮੋਬਾਈਲ ਨਿਰਮਾਣ ਖੇਤਰ ਵਿੱਚ ਤਰਲਤਾ (ਨਕਦੀ) ਵਧਾਉਣ ਲਈ ਵਿਦੇਸ਼ੀ ਪੂੰਜੀ ਸਮੇਤ ਸਸਤੇ ਕਰਜ਼ਿਆਂ ਦੀ ਖੋਜ ਕਰਨ ਦਾ ਵੀ ਸੁਝਾਅ ਦਿੱਤਾ।

 

ਬੀਐੱਸ4 ਵਾਹਨਾਂ ਦੇ ਸਵਾਲ ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਸੁਪਰੀਮ ਕੋਰਟ  ਦੇ ਆਦੇਸ਼ ਦਾ ਪਾਲਣ ਕਰੇਗੀ।  ਹਾਲਾਂਕਿ ਉਦਯੋਗ ਜਗਤ  ਦੇ ਸੁਝਾਅ ਤੇ ਉਹ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦੀ ਸਿਫਾਰਿਸ਼ ਕਰਨਗੇ।  ਹੋਰ ਨਿਯਮਾਂ ਉੱਤੇ ਮੰਗੀ ਗਈ ਛੂਟ ਬਾਰੇਸ਼੍ਰੀ ਗਡਕਰੀ ਨੇ ਕਿਹਾ ਕਿ ਉਹ ਇਸ ਗੱਲ ਦਾ ਯਤਨ ਕਰਨਗੇ ਕਿ ਜਿੱਥੇ ਵੀ ਉਦਯੋਗ ਸਮੇਂ ਦੀ ਮੰਗ ਕਰ ਰਿਹਾ ਹੈ ਉੱਥੇ ਜਿੱਥੋਂ ਤੱਕ ਸੰਭਵ ਹੋਵੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ।

*****

 

ਆਰਸੀਜੇ/ਐੱਮਐੱਸ



(Release ID: 1622034) Visitor Counter : 146