ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ: ਹਰਸ਼ ਵਰਧਨ ਨੇ ਕੋਵਿਡ 19 ਲਈ ਆਯੁਸ਼ ਦਖਲਅੰਦਾਜ਼ੀ ਨਾਲ ਸਬੰਧਿਤ 'ਸੰਜੀਵਨੀ' ਐਪ ਅਤੇ ਅੰਤਰ-ਅਨੁਸ਼ਾਸਨੀ ਅਧਿਐਨ ਦੀ ਸ਼ੁਰੂਆਤ ਕੀਤੀ
“ਤਕਨੀਕੀ ਹਿਤਧਾਰਕਾਂ ਵਿਚਕਾਰ ਗੱਠਜੋੜ ਨਾਲ ਆਯੁਸ਼ ਦੇ ਪਰੰਪਰਾਗਤ ਗਿਆਨ ਨੂੰ ਵਿਆਪਕ ਗਲੋਬਲ ਜਨਸੰਖਿਆ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ”
Posted On:
07 MAY 2020 4:08PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ‘ਆਯੁਸ਼ ਸੰਜੀਵਨੀ ਐਪ’ ਅਤੇ ਕੋਵਿਡ - 19 ਦੇ ਸਬੰਧ ਵਿੱਚ ਦੋ ਆਯੁਸ਼ ਅਧਾਰਿਤ ਅਧਿਐਨਾਂ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਗੋਆ ਵੱਲੋਂ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਯੈਸੋ ਨਾਇਕ ਨੇ ਵੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹਿੱਸਾ ਲਿਆ।
ਕੇਂਦਰੀ ਮੰਤਰੀ ਨੇ ਕੋਵਿਡ - 19 ਦੀ ਪ੍ਰਤੀਕਿਰਆ ਉੱਤੇ ਤਕਨੀਕ ਦੀ ਵਰਤੋਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ, “ਅੱਜ ਲਾਂਚ ਕੀਤੇ ਗਏ ‘ਆਯੁਸ਼ ਸੰਜੀਵਨੀ’ ਮੋਬਾਈਲ ਐਪ ਨਾਲ ਲੋਕਾਂ ਦੇ ਵਿੱਚ ਆਯੁਸ਼ ਨਾਲ ਸਬੰਧਿਤ ਸਿਫ਼ਾਰਸ਼ਾਂ ਅਤੇ ਕਦਮਾਂ ਦੀ ਸਵੀਕਾਰਤਾ ਅਤੇ ਵਰਤੋਂ ਦੇ ਨਾਲ ਹੀ ਕੋਵਿਡ - 19 ਦੀ ਰੋਕਥਾਮ ਵਿੱਚ ਇਸ ਦੇ ਪ੍ਰਭਾਵ ਨਾਲ ਜੁੜੀ ਜਾਣਕਾਰੀ ਜੁਟਾਉਣ ਵਿੱਚ ਸਹਾਇਤਾ ਮਿਲੇਗੀ। ਇਸ ਨੂੰ ਆਯੁਸ਼ ਅਤੇ ਐੱਮਈਆਈਟੀਵਾਈ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਦੀ ਪਹੁੰਚ 50 ਲੱਖ ਲੋਕਾਂ ਤੱਕ ਹੋਵੇਗੀ।”
ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ - 19 ਪ੍ਰਬੰਧਨ ਨੇ ਨਾ ਸਿਰਫ਼ ਆਯੁਸ਼ ਨਾਲ ਜੁੜੇ ਕਦਮਾਂ ਅਤੇ ਉਪਾਅ ਵਿਕਸਿਤ ਕਰਨ ਦੇ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਆਯੁਸ਼ ਮੰਤਰਾਲਾ ਅਤੇ ਸੀਐੱਸਆਈਆਰ, ਆਈਸੀਐੱਮਆਰ ਅਤੇ ਯੂਜੀਸੀ ਵਰਗੇ ਤਕਨੀਕੀ ਸੰਗਠਨਾਂ ਨੂੰ ਸਹਿਯੋਗ ਦੇ ਲਈ ਇੱਕ ਸਮਰੱਥ ਪਲੈਟਫ਼ਾਰਮ ਉਪਲਬਧ ਕਰਾਇਆ ਹੈ, ਸਗੋਂ ਇਸ ਤੋਂ ਆਯੁਸ਼ ਨਾਲ ਜੁੜੇ ਗਿਆਨ ਨੂੰ ਗਲੋਬਲ ਸਮੁਦਾਇ ਦੇ ਵਿਆਪਕ ਹਿਤ ਵਿੱਚ ਪ੍ਰੋਤਸਾਹਨ ਦੇਣ ਵਿੱਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸੰਗਠਨ ਅੱਜ ਮਿਲਕੇ ਕੰਮ ਕਰ ਰਹੇ ਹਨ, ਨਾਲ ਹੀ ਆਯੁਰਵੇਦ ਦੇ ਸਦੀਆਂ ਪੁਰਾਣੇ ਔਸ਼ਧੀ ਉਪਚਾਰ ਦੇ ਸੰਪੂਰਨ ਅਤੇ ਪੂਰੇ ਸਿਹਤ ਲਾਭ ਨੂੰ ਹੁਲਾਰਾ ਦੇਣ ਵਿੱਚ ਆਈਸੀਐੱਮਆਰ ਅਤੇ ਡੀਸੀਜੀਆਈ ਦੁਆਰਾ ਸਹਿਯੋਗ ਅਤੇ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ।
ਡਾ. ਹਰਸ਼ ਵਰਧਨ ਨੇ ਐਪ ਤੋਂ ਇਲਾਵਾ ਦੋ ਵਿਗਿਆਨਕ ਅਧਿਐਨਾਂ ਦੀ ਵੀ ਸ਼ੁਰੂਆਤ ਕੀਤੀ। ਇਹਨਾਂ ਵਿੱਚੋਂ ਇੱਕ ਰੋਗ ਨਿਰੋਧਕ ਦੇ ਰੂਪ ਵਿੱਚ ਅਤੇ ਕੋਵਿਡ - 19 ਦੇ ਮਿਆਰੀ ਉਪਚਾਰ (ਐਡ ਔਨ) ਵਿੱਚ ਆਯੁਰਵੇਦ ਦੀ ਵਰਤੋਂ ਉੱਤੇ ਮਿਲਵਰਤਨ ਕਲੀਨੀਕਲ ਖੋਜ ਅਧਿਐਨ ਹੈ, ਜੋ ਆਈਸੀਐੱਮਆਰ ਦੇ ਤਕਨੀਕ ਸਹਿਯੋਗ ਨਾਲ ਵਿਗਿਆਨਿਕ ਅਤੇ ਉਦਯੋਗਕ ਅਨੁਸੰਧਾਨ (ਸੀਐੱਸਆਈਆਰ) ਦੇ ਮਾਧਿਅਮ ਨਾਲ ਆਯੁਸ਼ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੀ ਸਾਂਝੀ ਪਹਿਲ ਹੋਵੇਗੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਵਾਇਸ ਚੇਅਰਮੈਨ ਡਾ. ਭੂਸ਼ਣ ਪਟਵਰਧਨ ਦੀ ਪ੍ਰਧਾਨਤਾ ਵਾਲੀ ਇੰਟਰਡਿਸੀਪਲਿਨੇਰੀ ਆਯੁਸ਼ ਆਰ ਐਂਡ ਡੀ ਟਾਸਕ ਫੋਰਸ ਨੇ ਅਸ਼ਵਗੰਧਾ, ਯਸ਼ਤੀਮਧੁ, ਗੁਦੁਚੀ + ਪੀਪਾਲੀ ਅਤੇ ਇੱਕ ਪੌਲੀ ਹਰਬਲ ਫਾਰਮੂਲੇਸ਼ਨ (ਆਯੁਸ਼ - 64) ਵਰਗੀਆਂ ਚਾਰ ਵੱਖਰੀਆਂ ਔਸ਼ਧੀਆਂ ਦੇ ਅਧਿਐਨ ਲਈ ਦੇਸ਼ ਦੇ ਵਿਭਿੰਨ ਸੰਗਠਨਾਂ ਦੇ ਮਾਣਯੋਗ ਮਾਹਰਾਂ ਦੀ ਸਮੀਖਿਆ ਅਤੇ ਪਰਾਮਰਸ਼ ਪ੍ਰਕਿਰਿਆ ਦੇ ਮਾਧਿਅਮ ਨਾਲ ਕੋਵਿਡ - 19 ਪੌਜ਼ੀਟਿਵ ਮਾਮਲਿਆਂ ਵਿੱਚ ਰੋਗ ਨਿਰੋਧਕ ਅਧਿਐਨ ਅਤੇ ਐਡ - ਔਨ ਇਲਾਜ ਲਈ ਕਲੀਨੀਕਲ ਪ੍ਰੋਟੋਕਾਲ ਤਿਆਰ ਕੀਤੇ ਗਏ ਹਨ। ਇਸ ਵਿੱਚ ਦੋ ਹੇਠਾਂ ਲਿਖੇ ਖੇਤਰ ਸ਼ਾਮਲ ਹਨ :
ਕ. ਕੋਵਿਡ - 19 ਮਹਾਮਾਰੀ ਦੇ ਦੌਰਾਨ ਜ਼ਿਆਦਾ ਜੋਖਮ ਵਾਲੇ ਵਿਸ਼ਿਆਂ ਵਿੱਚ ਸਾਰਸ - ਸੀਓਵੀ -2 ਦੇ ਖ਼ਿਲਾਫ਼ ਰੋਗ ਦੇ ਉਪਚਾਰ ਲਈ ਅਸ਼ਵਗੰਧਾ : ਸਵਸਥ ਸੇਵਾ ਕਰਨ ਵਾਲਿਆਂ ਵਿੱਚ ਹਾਇਡਰਾਕਸੀਕਲੋਰੋਕਵਾਇਨ ਦੇ ਨਾਲ ਇੱਕ ਤੁਲਨਾ, ਅਤੇ
ਖ. ਮਾਮੂਲੀ ਨਾਲ ਮੱਧਮ ਕੋਵਿਡ - 19 ਦੇ ਉਪਚਾਰ ਲਈ ਸਹਾਇਕ ‘ਉਪਚਾਰ ਦੇ ਮਾਣਕ’ ਦੇ ਰੂਪ ਵਿੱਚ ਆਯੁਰਵੇਦ ਫਾਰਮੂਲੇਸ਼ਨ ਦਾ ਪ੍ਰਭਾਵ : ਇੱਕ ਰੈਂਡਮਾਇਜ, ਓਪਨ ਲੇਬਲ, ਸਮਾਂਤਰ ਪ੍ਰਭਾਵ, ਐਕਟਿਵ ਕੰਟਰੋਲ, ਮਲਟੀ-ਸੈਂਟਰ ਐਕਸਪੋਲੇਟਰੀ ਦਵਾਈ ਟ੍ਰਾਇਲ (A Randomized, Open Label, Parallel Efficacy, Active Control, Multi-Centre Exploratory Drug Trial.)।
ਡਾ. ਹਰਸ਼ ਵਰਧਨ ਨੇ ਜ਼ਿਆਦਾ ਜੋਖਮ ਵਾਲੀ ਜਨਸੰਖਿਆ ਵਿੱਚ ਕੋਵਿਡ - 19 ਸੰਕਰਮਣ ਦੇ ਰੋਕਥਾਮ ਲਈ ਆਯੁਸ਼ ਦੇ ਰੋਗ ਨਿਰੋਧਕ ਇੰਟਰਵੈਨਸ਼ਨ ਦੇ ਪ੍ਰਭਾਵ ਉੱਤੇ ਜਨਸੰਖਿਆ ਅਧਾਰਿਤ ਪਾਰੰਪਰਕ ਅਧਿਐਨ ਦੀ ਸ਼ੁਰੂਆਤ ਕੀਤੀ। ਇਸ ਦੇ ਮੁੱਖ ਉਦੇਸ਼ਾਂ ਵਿੱਚ ਕੋਵਿਡ - 19 ਲਈ ਆਯੁਸ਼ ਇੰਟਰਵੈਨਸ਼ਨ ਦੀ ਨਿਵਾਰਕ ਸਮਰੱਥਾ ਦਾ ਆਕਲਨ ਅਤੇ ਭਾਰੀ ਜੋਖਮ ਵਾਲੀ ਆਬਾਦੀ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦਾ ਅੰਦਾਜ਼ਾ ਕਰਨਾ ਸ਼ਾਮਲ ਹੈ। ਇਸ ਅਧਿਐਨ ਨੂੰ ਆਯੁਸ਼ ਮੰਤਰਾਲੇ ਦੇ ਅਨੁਸਾਰ ਆਉਣ ਵਾਲੀਆਂ ਚਾਰ ਖੋਜ ਪਰਿਸ਼ਦਾਂ ਅਤੇ ਦੇਸ਼ ਦੇ 25 ਰਾਜਾਂ ਵਿੱਚ ਸਥਿਤ ਸੰਸਥਾਨਾਂ ਅਤੇ ਕਈ ਰਾਜ ਸਰਕਾਰਾਂ ਦੇ ਮਾਧਿਅਮ ਨਾਲ 5 ਲੱਖ ਲੋਕਾਂ ਉੱਤੇ ਕਰਾਇਆ ਜਾਵੇਗਾ। ਇਸ ਜਾਂਚ ਦੇ ਨਤੀਜਿਆਂ ਨਾਲ ਵਿਗਿਆਨਿਕ ਸਬੂਤਾਂ ਦੇ ਮਾਧਿਅਮ ਨਾਲ ਕੋਵਿਡ - 19 ਵਰਗੀ ਮਹਾਮਾਰੀ ਦੇ ਦੌਰਾਨ ਆਯੁਸ਼ ਦੇ ਇੰਟਰਵੈਨਸ਼ਨਾਂ ਦੀ ਰੋਕਥਾਮ ਸਮਰੱਥਾ ਦੇ ਆਕਲਨ ਦਾ ਨਵਾਂ ਰਸਤਾ ਪੇਸ਼ ਹੋਵੇਗਾ।
ਇਨ੍ਹਾਂ ਅਧਿਐਨਾਂ ਦੇ ਮਹੱਤਵ ਉੱਤੇ ਚਾਨਣ ਪਾਉਂਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਸੀਐੱਸਆਈਆਰ, ਆਈਸੀਐੱਮਆਰ ਅਤੇ ਡੀਸੀਜੀਆਈ ਦੀ ਸਹਾਇਤਾ ਨਾਲ ਪ੍ਰਾਪਤ ਇਨ੍ਹਾਂ ਅਧਿਐਨਾਂ ਨਾਲ ਆਯੁਸ਼ ਉਪਚਾਰ ਦੇ ਮਹੱਤਵ ਦਾ ਪਤਾ ਚਲੇਗਾ। ਉਨ੍ਹਾਂ ਨੇ ਕਿਹਾ, “ਇਹ ਇੱਕ ਇਤਿਹਾਸਿਕ ਦਿਨ ਹੈ। ਇਸ ਤਕਨੀਕ ਗੱਠਜੋੜ ਨਾਲ ਮੁੱਖ ਧਾਰਾ ਦੀਆਂ ਵਿਗਿਆਨਿਕ ਕੋਸ਼ਿਸ਼ਾਂ ਵਿੱਚ ਆਯੁਸ਼ ਦੇ ਏਕੀਕਰਣ ਨਾਲ ਗਿਆਨ ਅਧਾਰਿਤ ਉਪਾਵਾਂ ਲਈ ਮੁੱਲਵਾਨ ਮੌਕੇ ਪੈਦਾ ਹੁੰਦੇ ਹਨ, ਜਿਨ੍ਹਾਂ ਦਾ ਲਾਭ ਕੋਵਿਡ - 19 ਵਰਗੀ ਮਹਾਮਾਰੀ ਦਾ ਦੌਰ ਗੁਜ਼ਰਨ ਤੋਂ ਬਾਅਦ ਵੀ ਮਿਲਦਾ ਰਹੇਗਾ।” ਡਾ. ਹਰਸ਼ ਵਰਧਨ ਨੇ ਕਿਹਾ ਕਿ ਅਸੀਂ ਦਵਾਈਆਂ ਦੇ ਆਧੁਨਿਕ ਉਪਚਾਰ ਨੂੰ ਸਮਝਦੇ ਹਾਂ ਅਤੇ ਵਿਗਿਆਨ ਦਾ ਆਯੁਸ਼ ਉਪਚਾਰਾਂ ਦੇ ਨਾਲ ਮੁਕਾਬਲਾ ਨਹੀਂ ਹੈ, ਪਰ ਇਹ ਅੰਤਰੀਵ ਰੂਪ ਨਾਲ ਪੂਰਕ ਹੈ ਅਤੇ ਇੱਕ ਦੂਜੇ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਪਿਆਰੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੋਵਿਡ - 19 ਮਹਾਮਾਰੀ ਦੇ ਦੌਰਾਨ ਇਮਿਊਨੀਟੀ ਵਧਾਉਣ ਵਾਲੀਆਂ ਆਯੁਸ਼ ਦੀਆਂ ਸਲਾਹਾਂ ਨੂੰ ਦੁਨੀਆ ਨੇ ਮੰਨਿਆ ਹੈ।
ਇਸ ਪ੍ਰੋਗਰਾਮ ਵਿੱਚ ਓਐੱਸਡੀ/ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਸ਼੍ਰੀ ਰਾਜੇਸ਼ ਭੂਸ਼ਣ, ਆਯੁਸ਼ ਸਕੱਤਰ ਸ਼੍ਰੀ ਵੈਦ ਰਾਜੇਸ਼ ਕੋਟੇਚਾ, ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਮਾਂਡੇ, ਡਰੱਗਸ ਕੰਟ੍ਰੋਲਰ ਜਨਰਲ ਆਵ੍ ਇੰਡੀਆ ਡਾ. ਵੀਜੀ ਸੋਮਾਨੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਆਯੁਸ਼ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
***
ਐੱਮਵੀ/ ਐੱਮਆਰ
(Release ID: 1622019)
Visitor Counter : 235