ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਵੱਲੋਂ ਦੇਸ਼ ਵਿੱਚ ਖੋਜ ਨੂੰ ਹੁਲਾਰਾ ਦੇਣ ਲਈ ਪੀਐੱਮਆਰਐੱਫ਼ ਯੋਜਨਾ ਵਿੱਚ ਸੋਧਾਂ ਦਾ ਐਲਾਨ
ਇਨ੍ਹਾਂ ਸੋਧਾਂ ਨਾਲ ਪੀਐੱਮਆਰਐੱਫ਼ ਯੋਜਨਾ ਦਾ ਲਾਭ ਹੋਰ ਵਿਦਿਆਰਥੀਆਂ ਨੂੰ ਵੀ ਮਿਲੇਗਾ: ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
Posted On:
07 MAY 2020 4:14PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਐਲਾਨ ਕੀਤਾ ਕਿ ਦੇਸ਼ ਵਿੱਚ ਖੋਜ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਦੀ ‘ਰਿਸਰਚ ਫ਼ੈਲੋਸ਼ਿਪ ਸਕੀਮ’ ਵਿੱਚ ਕਈ ਸੋਧਾਂ ਕੀਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੋਧਾਂ ਤੋਂ ਬਾਅਦ, ਹੁਣ ਕਿਸੇ ਵੀ ਮਾਨਤਾ–ਪ੍ਰਾਪਤ ਸੰਸਥਾਨ / ਯੂਨੀਵਰਸਿਟੀ (ਆਈਆਈਐੱਸਸੀ / ਆਈਆਈਟੀਜ਼ / ਐੱਨਆਈਟੀਜ਼ / ਆਈਆਈਐੱਸਈਆਰਜ਼ / ਆਈਆਈਈਐੱਸਟੀ / ਸੀਐੱਫ਼ ਆਈਆਈਆਈਟੀਜ਼ (IISc/ IITs/NITs/IISERs/IIEST/CF IIITs) ਤੋਂ ਇਲਾਵਾ ਹੋਰਨਾਂ ਸੰਸਥਾਨਾਂ) ਦੇ ਵਿਦਿਆਰਥੀਆਂ ਲਈ ਗੇਟ (GATE) ਸਕੋਰ ਦੀ ਆਵਸ਼ਕਤਾ; ਘੱਟੋ–ਘੱਟ ਸੀਜੀਪੀਏ (CGPA) 8 ਜਾਂ ਸਮਾਨ, 750 ਤੋਂ ਘਟਾ ਕੇ 650 ਕਰ ਦਿੱਤੀ ਗਈ ਹੈ।
https://twitter.com/DrRPNishank/status/1258328890084405248
ਮੰਤਰੀ ਨੇ ਇਹ ਵੀ ਸੂਚਿਤ ਕੀਤਾ ਕਿ ਹੁਣ ਦਾਖ਼ਲਿਆਂ (ਐਂਟ੍ਰੀਜ਼) ਦੇ ਦੋ ਚੈਨਲ ਹੋਣਗੇ, ਇੱਕ ਸਿੱਧਾ ਦਾਖ਼ਲਾ ਅਤੇ ਲੇਟਰਲ ਐਂਟ੍ਰੀ (ਬਾਅਦ ’ਚ ਦਾਖ਼ਲਾ)। ਬਾਅਦ ਦੇ ਦਾਖ਼ਲੇ ਵਿੱਚ, ਜਿਹੜੇ ਵਿਦਿਆਰਥੀ ਪੀਐੱਮਆਰਐੱਫ਼ (PMRF) ਦੀ ਗ੍ਰਾਂਟ ਨਾਲ ਚੱਲਣ ਵਾਲੇ ਸੰਸਥਾਨਾਂ ਵਿੱਚ ਪੀ–ਐੱਚ.ਡੀ. (PhD) ਕਰ ਰਹੇ ਹਨ (ਖਾਸ ਆਵਸ਼ਕਤਾਵਾਂ ਅਨੁਸਾਰ 12 ਮਹੀਨੇ ਜਾਂ 24 ਮਹੀਨੇ ਮੁਕੰਮਲ ਕੀਤੇ ਹੋਣ), ਵੀ ਨਵੇਂ ਦਿਸ਼ਾ–ਨਿਰਦੇਸ਼ਾਂ ਅਨੁਸਾਰ ਇਸ ਯੋਜਨਾ ਅਧੀਨ ਫ਼ੈਲੋ ਬਣਨ ਲਈ ਅਰਜ਼ੀ ਦੇ ਸਕਦੇ ਹਨ। ਸ਼੍ਰੀ ਪੋਖਰਿਯਾਲ ਨੇ ਇਹ ਵੀ ਦੱਸਿਆ ਕਿ ਐੱਨਆਈਟੀਜ਼ (NITs), ਜੋ ਐੱਨਆਈਆਰਐੱਫ਼ (NIRF) ਦਰਜਾਬੰਦੀ (ਸਮੁੱਚੀ) ਅਨੁਸਾਰ ਚੋਟੀ ਦੇ 25 ਸੰਸਥਾਨਾਂ ਵਿੱਚ ਆਉਂਦੇ ਹਨ, ਵੀ ਪੀਐੱਮਆਰਐੱਫ਼ (PMRF) ਦੀ ਗ੍ਰਾਂਟ ਲੈਣ ਵਾਲੇ ਸੰਸਥਾਨ ਬਣ ਸਕਦੇ ਹਨ। ਮੰਤਰੀ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਸੋਧਾਂ ਨਾਲ ਹੋਰ ਵਿਦਿਆਰਥੀ ਵੀ ਪ੍ਰਧਾਨ ਮੰਤਰੀ ਦੀ ‘ਰਿਸਰਚ ਫ਼ੈਲੋਸ਼ਿਪ ਸਕੀਮ’ ਦਾ ਲਾਭ ਲੈ ਸਕਣਗੇ।
https://twitter.com/DrRPNishank/status/1258340738502361088?s=19
ਮੰਤਰੀ ਨੇ ਸੂਚਿਤ ਕੀਤਾ ਕਿ ਖੋਜ ਨੂੰ ਹੁਲਾਰਾ ਦੇਣ ਲਈ ਮੰਤਰਾਲੇ ਵਿੱਚ ‘ਰਿਸਰਚ ਐਂਡ ਇਨੋਵੇਸ਼ਨ ਡਿਵੀਜ਼ਨ’ ਨਾਮ ਦਾ ਇੱਕ ਸਮਰਪਿਤ ਡਿਵੀਜ਼ਨ ਬਣਾਇਆ ਜਾ ਰਿਹਾ ਹੈ। ਇਸ ਡਿਵੀਜ਼ਨ ਦੇ ਮੁਖੀ ਇੱਕ ਡਾਇਰੈਕਟਰ ਹੋਣਗੇ, ਜੋ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਧੀਨ ਆਉਣ ਵਾਲੇ ਵਿਭਿੰਨ ਸੰਸਥਾਨਾਂ ਦੇ ਖੋਜ–ਕਾਰਜ ਨਾਲ ਤਾਲਮੇਲ ਰੱਖਣਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰਿਸਰਚ ਫ਼ੈਲੋਜ਼ (PMRF) ਸਕੀਮ ਦੇਸ਼ ਦੇ ਵਿਭਿੰਨ ਉੱਚ–ਸਿੱਖਿਆ ਸੰਸਥਾਨਾਂ ਵਿੱਚ ਖੋਜ ਦਾ ਮਿਆਰ ਸੁਧਾਰਨ ਲਈ ਤਿਆਰ ਕੀਤੀ ਗਈ ਹੈ। ਦਿਲ–ਖਿੱਚਵੀਆਂ ਫ਼ੈਲੋਸ਼ਿਪਸ ਨਾਲ, ਇਹ ਸਕੀਮ ਖੋਜ ਵਿੱਚ ਸਰਬੋਤਮ ਪ੍ਰਤਿਭਾ ਨੂੰ ਖਿੱਚਣਾ ਲੋਚਦੀ ਹੈ, ਜਿਸ ਦੁਆਰਾ ਨਵੀਨਤਾ ਰਾਹੀਂ ਵਿਕਾਸ ਦੀ ਦੂਰ–ਦ੍ਰਿਸ਼ਟੀ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਦਾ ਐਲਾਨ ਸਾਲ 2018–19 ਦੇ ਬਜਟ ਵਿੱਚ ਕੀਤਾ ਗਿਆ ਸੀ। ਪੀਐੱਮਆਰਐੱਫ਼ (PMRF) ਦੀ ਪੇਸ਼ਕਸ਼ ਦੇਣ ਵਾਲੇ ਸੰਸਥਾਨਾਂ ਵਿੱਚ ਸਾਰੇ ਆਈਆਈਟੀਜ਼ (IITs), ਸਾਰੇ ਆਈਆਈਐੱਸਈਆਰਜ਼ (IISERs), ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ, ਬੈਂਗਲੁਰੂ ਤੇ ਚੋਟੀ ਦੀਆਂ ਕੁਝ ਕੇਂਦਰੀ ਯੂਨੀਵਰਸਿਟੀਜ਼ / ਐੱਨਆਈਟੀਜ਼ (NITs) ਸ਼ਾਮਲ ਹਨ, ਜੋ ਸਾਇੰਸ ਅਤੇ / ਜਾਂ ਟੈਕਨੋਲੋਜੀ ਡਿਗਰੀਆਂ ਦਿੰਦੇ ਹਨ।
ਸ਼੍ਰੀ ਪੋਖਰਿਯਾਲ ਨੇ ਇਹ ਵੀ ਕਿਹਾ ਕਿ ਉਮੀਦਵਾਰਾਂ ਦੀ ਚੋਣ ਇੱਕ ਸਖ਼ਤ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵਾਜਬ ਢੰਗ ਨਾਲ ਇੱਕ ਰਾਸ਼ਟਰੀ ਕਨਵੈਨਸ਼ਨ ਰਾਹੀਂ ਕੀਤੀ ਜਾਵੇਗੀ। ਅਕਾਦਮਿਕ ਵਰ੍ਹੇ 2020–21 ਤੋਂ ਸ਼ੁਰੂ ਕਰ ਕੇ ਉਮੀਦਵਾਰ ਪੀਐੱਮਆਰਐੱਫ਼ (PMRF) ਲਈ ਜਾਂ ਤਾਂ ਸਿੱਧੇ ਦਾਖ਼ਲੇ ਦੇ ਚੈਨਲ ਜਾਂ ਬਾਅਦ ਵਿੱਚ ਦਾਖ਼ਲੇ ਦੇ ਚੈਨਲ ਰਾਹੀਂ ਅਰਜ਼ੀ ਦੇ ਸਕਦੇ ਹਨ।
ਸਿੱਧਾ ਦਾਖ਼ਲਾ ਚੈਨਲ
ਪੀਐੱਮਆਰਐੱਫ਼ (PMRF) ਲਈ ਇਸ ਚੈਨਲ ਰਾਹੀਂ ਅਰਜ਼ੀ ਦੇਣ ਹਿਤ, ਉਮੀਦਵਾਰ ਨੂੰ ਜ਼ਰੂਰ ਹੀ ਨਿਮਨਲਿਖਤ ਸਾਰੇ ਮਾਪਦੰਡਾਂ ਉੱਤੇ ਪੂਰੇ ਉੱਤਰਨਾ ਹੋਵੇਗਾ:
1. ਪਿਛਲੇ ਲਗਾਤਾਰ ਤਿੰਨ ਸਾਲਾਂ ਵਿੱਚ, ਉਮੀਦਵਾਰ ਨੂੰ ਇਨ੍ਹਾਂ ਵਿੱਚੋਂ ਕੋਈ ਇੱਕ ਕੀਤਾ ਹੋਣਾ ਚਾਹੀਦਾ ਹੈ: (i) ਭਾਰਤ ਦੇ ਕਿਸੇ ਅਜਿਹੇ ਮਾਨਤਾ–ਪ੍ਰਾਪਤ ਸੰਸਥਾਨ / ਯੂਨੀਵਰਸਿਟੀ ਵਿੱਚ ਸਾਇੰਸ ਅਤੇ ਟੈਕਨੋਲੋਜੀ ਸਟ੍ਰੀਮਜ਼ ’ਚ ਬੈਚਲਰਜ਼ ਜਾਂ ਮਾਸਟਰਜ਼ ਡਿਗਰੀ ਮੁਕੰਮਲ ਕੀਤੀ ਹੋਵੇ ਜਾਂ ਅੰਤਿਮ ਸਾਲ ਵਿੱਚ ਪੜ੍ਹ ਰਿਹਾ ਹੋਵੇ; ਸੀਜੀਪੀਏ (CGPA) 8.0 ਜਾਂ ਵੱਧ ਹੋਵੇ ਤੇ ਵਾਜਬ ਵਿਸ਼ੇ ਵਿੱਚ ਗੇਟ (GATE) ਸਕੋਰ 650 ਜਾਂ ਵੱਧ ਹੋਵੇ [ਗੇਟ (GATE) ਮਾਪਦੰਡ ਤੋਂ ਛੋਟ ਮਿਲੇਗੀ ਜੇ ਯੋਗਤਾ ਵਾਲੀ ਡਿਗਰੀ ਕੇਂਦਰੀ ਸਹਾਇਤਾ–ਪ੍ਰਾਪਤ ਕਿਸੇ ਤਕਨੀਕੀ ਸੰਸਥਾਨ ਤੋਂ ਲਈ ਹੋਵੇ], ਜਾਂ, (ii) ਗੇਟ (GATE) ਕੁਆਲੀਫ਼ਾਈ ਕੀਤਾ ਹੋਵੇ ਅਤੇ ਅਜਿਹੇ ਪੀਐੱਮਆਰਐੱਫ਼ (PMRF) ਗ੍ਰਾਂਟਿੰਗ ਸੰਸਥਾਨਾਂ ਵਿੱਚੋਂ ਕਿਸੇ ਇੱਕ ਵਿੱਚੋਂ ਖੋਜ ਦੁਆਰਾ ਐੱਮ.ਟੈੱਕ / ਐੱਮਐੱਸ ਮੁਕੰਮਲ ਕੀਤੀ ਹੋਵੇ ਜਾਂ ਹਾਲੇ ਕਰ ਰਿਹਾ ਹੋਵੇ, ਜਿਸ ਦੀ ਘੱਟੋ–ਘੱਟ ਸੀਜੀਪੀਏ (CGPA) 8.0 ਜਾਂ ਵੱਧ ਹੋਵੇ ਤੇ ਘੱਟੋ–ਘੱਟ ਚਾਰ ਕੋਰਸਾਂ ਨਾਲ ਪਹਿਲੇ ਸੀਮੈਸਟਰ ਦੇ ਅੰਤ ’ਤੇ ਹੋਵੇ।
2. ਉਹ ਅਰਜ਼ੀ ਦਿੰਦੇ ਹਨ ਤੇ ਪੀਐੱਮਆਰਐੱਫ਼ (PMRF) ਗ੍ਰਾਂਟਿੰਗ ਸੰਸਥਾਨਾਂ ਵਿੱਚੋਂ ਕਿਸੇ ਇੱਕ ਵਿੱਚ ਪੀ–ਐੱਚ.ਡੀ. (Ph.D.) ਪ੍ਰੋਗਰਾਮ ਲਈ ਚੁਣੇ ਜਾਂਦੇ ਹਨ।
3. ਪੀਐੱਮਆਰਐੱਫ਼ (PMRF) ਗ੍ਰਾਂਟਿੰਗ ਸੰਸਥਾਨ, ਜਿਸ ਨੇ ਵਿਦਿਆਰਥੀ/ਵਿਦਿਆਰਥਣ ਨੂੰ ਪੀ–ਐੱਚ.ਡੀ. (Ph.D.) ਪ੍ਰੋਗਰਾਮ ਵਿੱਚ ਨਿਯਮਤ ਚੋਣ ਪ੍ਰਕਿਰਿਆ (ਇੰਟਰਵਿਊ) ਰਾਹੀਂ ਦਾਖ਼ਲਾ ਦਿੱਤਾ ਹੈ, ਉਸ ਵਿਦਿਆਰਥੀ/ਵਿਦਿਆਰਥਣ ਦੀ ਮੈਰਿਟ ਅਨੁਸਾਰ ਉਸ ਨੂੰ ਪੀਐੱਮਆਰਐੱਫ਼ (PMRF) ਮਨਜ਼ੂਰ ਕਰਨ ਲਈ ਮਜ਼ਬੂਤ ਸਿਫ਼ਾਰਸ਼ ਕਰਦਾ ਹੈ। ਉਮੀਦਵਾਰਾਂ ਬਾਰੇ ਇਸ ਸਬੰਧੀ ਫ਼ੈਸਲਾ ਜਿਹੜੇ ਮਾਪਦੰਡਾਂ ਅਨੁਸਾਰ ਲਿਆ ਜਾਵੇਗਾ, ਉਨ੍ਹਾਂ ਵਿੱਚ ਇਹ ਸ਼ਾਮਲ ਹੋਣਗੇ (ਪਰ ਇੱਥੇ ਤੱਕ ਹੀ ਸੀਮਤ ਵੀ ਨਹੀਂ ਹੋਣਗੇ): ਰਿਸਰਚ ਐਕਸਪੋਜ਼ਰ, ਪ੍ਰਕਾਸ਼ਨਾਵਾਂ, ਕੌਮਾਂਤਰੀ ਅਕਾਦਮਿਕ ਮੁਕਾਬਲਿਆਂ ਵਿੱਚ ਕਾਰਗੁਜ਼ਾਰੀ, ਗ੍ਰੇਡਜ਼ ਤੇ ਸਿਫ਼ਾਰਸ਼ੀ ਪੱਤਰ।
ਬਾਅਦ ’ਚ ਦਾਖ਼ਲਾ ਚੈਨਲ
ਇਸ ਚੈਨਲ ਰਾਹੀਂ ਪੀਐੱਮਆਰਐੱਫ਼ (PMRF) ਲਈ ਅਰਜ਼ੀ ਦੇਣ ਵਾਸਤੇ, ਉਮੀਦਵਾਰ ਨੂੰ ਨਿਮਨਲਿਖਤ ਸਾਰੇ ਮਾਪਦੰਡਾਂ ਉੱਤੇ ਪੂਰੇ ਉੱਤਰਨਾ ਹੋਵੇਗਾ:
1. ਉਮੀਦਵਾਰ ਕਿਸੇ ਪੀਐੱਮਆਰਐੱਫ਼ ਗ੍ਰਾਟਿੰਗ ਸੰਸਥਾਨ ਵਿੱਚ ਪੀਐੱਚ.ਡੀ. ਕਰਦਾ ਹੋਣਾ ਚਾਹੀਦਾ / ਕਰਦੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਨੇ ਪੀਐੱਚ.ਡੀ. ਪ੍ਰੋਗਰਾਮ ਵਿੱਚ 12 ਮਹੀਨੇ ਜ਼ਰੂਰ ਮੁਕੰਮਲ ਕੀਤੇ ਹੋਣੇ ਚਾਹੀਦੇ ਹਨ, ਜੇ ਉਹ ਕਿਸੇ ਮਾਸਟਰ’ਜ਼ ਡਿਗਰੀ ਨਾਲ ਇਸ ਪ੍ਰੋਗਰਾਮ ਵਿੱਚ ਦਾਖ਼ਲ ਹੁੰਦਾ/ਹੁੰਦੀ ਹੈ; ਅਤੇ ਉਸ ਨੇ ਪੀਐੱਚ.ਡੀ. ਪ੍ਰੋਗਰਾਮ ਵਿੱਚ 24 ਮਹੀਨੇ ਜ਼ਰੂਰ ਮੁਕੰਮਲ ਕੀਤੇ ਹੋਣੇ ਚਾਹੀਦੇ ਹਨ, ਜੇ ਉਹ ਕਿਸੇ ਬੈਚਲਰ’ਜ਼ ਡਿਗਰੀ ਨਾਲ ਇਸ ਪ੍ਰੋਗਰਾਮ ਵਿੱਚ ਦਾਖ਼ਲ ਹੁੰਦਾ/ਹੁੰਦੀ ਹੈ। ਉਸ ਨੇ ਸੀਜੀਪੀਏ / ਸੀਪੀਆਈ (CGPA / CPI) 8.5 ਜਾਂ ਵੱਧ ਨਾਲ ਪੀਐੱਚ.ਡੀ. ਪ੍ਰੋਗਰਾਮ ਵਿੱਚ ਘੱਟੋ–ਘੱਟ ਚਾਰ ਕੋਰਸ ਮੁਕੰਮਲ ਕੀਤੇ ਹੋਣੇ ਚਾਹੀਦੇ ਹਨ।
2. ਪੀਐੱਮਆਰਐੱਫ਼ (PMRF) ਗ੍ਰਾਂਟਿੰਗ ਇੰਸਟੀਟਿਊਟ, ਜਿਸ ਵਿੱਚ ਵਿਦਿਆਰਥੀ ਦਾਖ਼ਲ ਹੈ, ਉਮੀਦਵਾਰ ਲਈ ਮਜ਼ਬੂਤ ਸਿਫ਼ਾਰਸ਼ ਕਰਦਾ ਹੈ ਤੇ ਪੀਐੱਮਆਰਐੱਫ਼ ਵੈੱਬ–ਪੋਰਟਲ ’ਤੇ ਸਪੱਸ਼ਟ ਤੌਰ ’ਤੇ ਇਹ ਪ੍ਰਦਰਸ਼ਿਤ ਕਰਦਾ ਹੈ ਕਿ ਪ੍ਰੋਗਰਾਮ ਦੌਰਾਨ ਪਹਿਲੇ 12–24 ਮਹੀਨਿਆਂ (ਜੋ ਵੀ ਵਾਜਬ ਹੋਵੇ) ਦੀ ਕਾਰਗੁਜ਼ਾਰੀ ਅਨੁਸਾਰ ਉਸ ਉਮੀਦਵਾਰ ਦੀ ਮੈਰਿਟ ਅਨੁਸਾਰ ਜਾਣਕਾਰੀ ਅਪਲੋਡ ਕਰਦਾ ਹੈ;
3. ਉਮੀਦਵਾਰਾਂ ਬਾਰੇ ਇਸ ਸਬੰਧੀ ਫ਼ੈਸਲਾ ਜਿਹੜੇ ਮਾਪਦੰਡਾਂ ਅਨੁਸਾਰ ਲਿਆ ਜਾਵੇਗਾ, ਉਨ੍ਹਾਂ ਵਿੱਚ ਇਹ ਸ਼ਾਮਲ ਹੋਣਗੇ (ਪਰ ਇੱਥੇ ਤੱਕ ਹੀ ਸੀਮਤ ਵੀ ਨਹੀਂ ਹੋਣਗੇ): ਇੱਕ ਮਜ਼ਬੂਤ ਖੋਜ ਪ੍ਰਸਤਾਵ, ਪ੍ਰਕਾਸ਼ਨਾਵਾਂ ਦਾ ਰਿਕਾਰਡ ਅਤੇ ਗ੍ਰੇਡ। ਵੱਕਾਰੀ ਜਰਨਲਾਂ / ਕਾਨਫ਼ਰੰਸਾਂ ਵਿੱਚ ਪ੍ਰਕਾਸ਼ਨ ਦੇ ਬਣਦੇ ਅੰਕ ਦੇਣੇ ਚਾਹੀਦੇ ਹਨ।
*****
ਐੱਨਬੀ/ਏਕੇਜੇ/ਏਕੇ
(Release ID: 1622013)
Visitor Counter : 204