ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮਿਲਟਰੀ ਇੰਜੀਨੀਅਰਿੰਗ ਸਰਵਿਸ ਦੀਆਂ 9,304 ਅਸਾਮੀਆਂ ਸਮਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 07 MAY 2020 1:06PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਬੁਨਿਆਦੀ ਅਤੇ ਉਦਯੋਗਿਕ ਕਾਰਜ ਬਲ ਵਿੱਚ 9,300 ਤੋਂ ਅਧਿਕ ਅਸਾਮੀਆਂ ਦੇ ਅਨੁਕੂਲਨ ਲਈ ਮਿਲਟਰੀ ਇੰਜੀਨੀਅਰਿੰਗ ਸਰਵਿਸ (ਐੱਮਈਐੱਸ) ਦੇ ਇੰਜੀਨੀਅਰ ਇਨ ਚੀਫ ਦੇ ਪ੍ਰਸ਼ਤਾਵ ਨੂੰ ਪ੍ਰਵਾਨ ਕਰ ਦਿੱਤਾ ਹੈ। ਇਹ ਲੈਫਟੀਨੈਂਟ ਜਨਰਲ ਸ਼ੇਕਾਤਕਰ ਦੀ ਪ੍ਰਧਾਨਗੀ ਵਾਲੀ ਮਾਹਿਰਾਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਤਰਜ ਤੇ ਹੈ ਜਿਸ ਨੇ ਹਥਿਆਰਬੰਦ ਬਲਾਂ ਦੀ ਲੜਾਕੂ ਸਮਰੱਥਾ ਵਧਾਉਣ ਅਤੇ ਰੱਖਿਆ ਖਰਚ ਨੂੰ ਫਿਰ ਤੋਂ ਸੰਤੁਲਿਤ ਕਰਨ ਦੇ ਉਪਾਵਾਂ ਦੀ ਸਿਫ਼ਾਰਸ਼ ਕੀਤੀ ਸੀ।

 

ਕਮੇਟੀ ਦੁਆਰਾ ਕੀਤੀ ਗਈ ਇੱਕ ਸਿਫ਼ਾਰਸ਼ ਸਿਵਲੀਅਨ ਕਾਰਜ ਬਲ ਨੂੰ ਇਸ ਤਰ੍ਹਾਂ ਪੁਨਰਗਠਨ ਕਰਨ ਦੀ ਸੀ ਜਿਸ ਨਾਲ ਕਿ ਐੱਮਈਐੱਸ ਦਾ ਕਾਰਜ ਆਂਸ਼ਿਕ ਰੂਪ ਨਾਲ ਵਿਭਾਗੀ ਰੂਪ ਤੋਂ ਤੈਨਾਤ ਕਰਮਚਾਰੀਆਂ ਦੁਆਰਾ ਕੀਤਾ ਜਾਵੇ ਅਤੇ ਹੋਰ ਕਾਰਜਾਂ ਨੂੰ ਆਊਟਸੋਰਸ ਕਰ ਦਿੱਤਾ ਜਾਵੇ।

 

ਐੱਮਈਐੱਸ ਦੇ ਇੰਜੀਨੀਅਰ ਇਨ ਚੀਫ ਦੇ ਪ੍ਰਸਤਾਵ ਦੇ ਅਧਾਰ ਤੇ ਕਮੇਟੀ ਦੁਆਰਾ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੇ ਅਨੁਰੂਪ ਬੁਨਿਆਦੀ ਅਤੇ ਉਦਯੋਗਿਕ ਕਰਮਚਾਰੀਆਂ ਦੀਆਂ ਕੁੱਲ 13,157 ਖਾਲੀ ਅਸਾਮੀਆਂ ਵਿੱਚੋਂ ਐੱਮਈਐੱਸ ਵਿੱਚ 9,304 ਅਸਾਮੀਆਂ ਦੀ ਸਮਾਪਤੀ ਦੇ ਪ੍ਰਸਤਾਵ ਨੂੰ ਰੱਖਿਆ ਮੰਤਰੀ ਦੁਆਰਾ ਪ੍ਰਵਾਨਗੀ ਦੇ ਦਿੱਤੀ ਗਈ ਹੈ।

 

ਇਸ ਸਿਫ਼ਾਰਸ਼ ਦਾ ਉਦੇਸ਼ ਘੱਟ ਕਾਰਜ ਬਲ ਦੇ ਨਾਲ ਐੱਮਈਐੱਸ ਨੂੰ ਇੱਕ ਪ੍ਰਭਾਵੀ ਸੰਗਠਨ ਬਣਾਉਣਾ ਸੀ ਜੋ ਦਕਸ਼ ਅਤੇ ਕਿਫ਼ਾਇਤੀ ਤਰੀਕੇ ਨਾਲ ਉੱਭਰਦੇ ਪਰਿਦ੍ਰਿਸ਼ ਵਿੱਚ ਜਟਿਲ ਮੁੱਦਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੋਵੇ।

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1622010) Visitor Counter : 167