ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਡਰਾਫਟ ਵਾਤਾਵਰਣ ਪ੍ਰਭਾਵ ਮੁੱਲਾਂਕਣ ਨੋਟੀਫਿਕੇਸ਼ਨ (ਈਆਈਏ), 2020 ਲਈ ਨੋਟਿਸ ਅਵਧੀ 30 ਜੂਨ ਤੱਕ ਵਧਾਈ ਗਈ

Posted On: 07 MAY 2020 4:24PM by PIB Chandigarh

ਕੇਂਦਰ ਸਰਕਾਰ ਨੇ ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਐੱਸਓ 1199 (ਈ) ਮਿਤੀ 23 ਮਾਰਚ, 2020 ਰਾਹੀਂ 11 ਅਪ੍ਰੈਲ, 2020 ਨੂੰ ਸਰਕਾਰੀ ਗਜ਼ਟ ਵਿੱਚ, ਪ੍ਰਭਾਵਿਤ ਹੋਣ ਦੀ ਸੰਭਾਵਨਾ ਰੱਖਣ ਵਾਲੇ ਲੋਕਾਂ ਦੀ ਜਾਣਕਾਰੀ ਲਈ ਅਤੇ ਡਰਾਫਟ ਨੋਟੀਫਿਕੇਸ਼ਨ ਵਾਲੀ ਗਜ਼ਟ ਦੀਆਂ ਕਾਪੀਆਂ ਜਨਤਕ ਤੌਰ' ਤੇ ਉਪਲਬਧ ਹੋਣ ਦੀ ਤਰੀਕ ਤੋਂ ਸੱਠ ਦਿਨਾਂ ਦੇ ਅੰਦਰ ਡਰਾਫਟ ਨੋਟੀਫਿਕੇਸ਼ਨ ਵਿੱਚ ਸ਼ਾਮਲ ਪ੍ਰਸਤਾਵ 'ਤੇ ਕੋਈ ਇਤਰਾਜ਼ ਜਾਂ ਸੁਝਾਅ ਲੈਣ ਲਈ ਵਾਤਾਵਰਣ ਪ੍ਰਭਾਵ ਮੁੱਲਾਂਕਣ ਨੋਟੀਫਿਕੇਸ਼ਨ, 2020 ਨਾਮ ਦੀ ਡਰਾਫਟ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤੀ।

 

ਮੰਤਰਾਲੇ ਨੂੰ ਨੋਟਿਸ ਦੀ ਮਿਆਦ ਵਧਾਉਣ ਲਈ ਕਈ ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਹਨ ਜੋ ਇਹ ਸਰੋਕਾਰ ਪ੍ਰਗਟਾਉਂਦੀਆਂ ਹਨ ਕਿ ਡਰਾਫਟ ਈਆਈਏ ਨੋਟੀਫਿਕੇਸ਼ਨ 2020, ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਕਾਰਨ ਕੀਤੇ ਗਏ ਲੌਕਡਾਊਨ ਦੌਰਾਨ ਪ੍ਰਕਾਸ਼ਤ ਕੀਤੀ ਗਈ ਸੀ। ਇਸ ਲਈ, ਮੰਤਰਾਲੇ ਨੇ ਵਿਚਾਰਨ ਤੋਂ ਬਾਅਦ, ਨੋਟਿਸ ਦੀ ਮਿਆਦ 30 ਜੂਨ, 2020 ਤੱਕ ਵਧਾਉਣੀ ਮੁਨਾਸਿਬ ਸਮਝੀ;

 

ਡਰਾਫਟ ਨੋਟੀਫਿਕੇਸ਼ਨ ਵਿੱਚ ਦਰਜ ਪ੍ਰਸਤਾਵਾਂ 'ਤੇ ਕੋਈ ਇਤਰਾਜ਼ ਜਾਂ ਸੁਝਾਅ ਦੇਣ ਵਿੱਚ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ 30 ਜੂਨ 2020 ਤੋਂ ਪਹਿਲਾਂ ਕੇਂਦਰ ਸਰਕਾਰ ਦੇ ਵਿਚਾਰਨ ਵਾਸਤੇ ਆਪਣੇ ਇਤਰਾਜ਼/ ਸੁਝਾਅ ਸਕੱਤਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਇੰਦਿਰਾ ਪਰਿਆਵਰਣ ਭਵਨ, ਜੋਰ ਬਾਗ ਰੋਡ, ਅਲੀਗੰਜ, ਨਵੀਂ ਦਿੱਲੀ -110003 ਨੂੰ ਫਾਰਵਰਡ ਕਰ ਸਕਦਾ ਹੈਜਾਂ ਇਸ ਈ-ਮੇਲ ਪਤੇ 'ਤੇ ਭੇਜ ਸਕਦਾ ਹੈ: eia2020-moefcc[at]gov[dot]in

 

ਵਿਸਤ੍ਰਿਤ ਡਰਾਫਟ ਨੋਟੀਫਿਕੇਸ਼ਨ ਲਈ, ਇੱਥੇ ਕਲਿੱਕ ਕਰੋ

 

****

ਜੀਕੇ



(Release ID: 1621959) Visitor Counter : 216