ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਮੰਤਰੀ ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਦੇ ਲਈ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ
Posted On:
06 MAY 2020 6:24PM by PIB Chandigarh
ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਕੋਵਿਡ-19 ਮਹਾਮਾਰੀ ਤੋਂ ਉਤਪੰਨ ਹੋਣ ਵਾਲੀ ਉਭਰਦੀ ਸਥਿਤੀ 'ਤੇ ਚਰਚਾ ਕਰਨ ਅਤੇ ਮਜ਼ਦੂਰਾਂ ਅਤੇ ਅਰਥਵਿਵਸਥਾ 'ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਨਵੀਂ ਦਿੱਲੀ ਵਿੱਚ ਅੱਜ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਨਾਲ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਇਨ੍ਹਾਂ ਮੁੱਦਿਆਂ (1) ਕੋਵਿਡ-19 ਦੇ ਮੱਦੇਨਜ਼ਰ ਮਜ਼ਦੂਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ (2) ਰੋਜ਼ਗਾਰ ਪੈਦਾ ਕਰਨ ਦੇ ਉਪਾਅ (3) ਆਰਥਿਕ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਦੇ ਲਈ ਅਪਨਾਏ ਜਾਣ ਵਾਲੇ ਉਪਾਅ ਅਤੇ (4) ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨੂੰ ਕਿਰਤ ਕਾਨੂੰਨਾਂ ਅਧੀਨ ਆਪਣੀਆਂ ਦੇਣਦਾਰੀਆਂ ਡਿਸਚਾਰਜ ਕਰਨ ਦੇ ਯੋਗ ਬਣਾਉਣ ਲਈ ਸਥਿਤੀ ਵਿੱਚ ਸੁਧਾਰ ਸ਼ਾਮਲ ਸਨ। ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਸਾਰੇ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਪ੍ਰਤੀਨਿਧੀਆਂ ਨੇ ਵੈਬੀਨਾਰ ਵਿੱਚ ਹਿੱਸਾ ਲਿਆ।
ਮੰਤਰੀ ਨੇ ਕੋਵਿਡ-19 ਦੌਰਾਨ ਮਜ਼ਦੂਰਾਂ ਦੀ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਕੀਤੇ ਗਏ ਵੱਖ-ਵੱਖ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਦੇ ਕਾਰਨ ਕੀਤੇ ਗਏ ਲੌਕਡਾਊਨ ਦੇ ਮੱਦੇਨਜ਼ਰ ਮਜ਼ਦੂਰਾਂ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਦੀ ਲੋੜ ਹੈ। ਉਨ੍ਹਾਂ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ ਨੁੰ ਅਜਿਹੇ ਉਪਾਅ ਸੁਝਾਉਣ ਲਈ ਕਿਹਾ ਜੋ ਮਜ਼ਦੂਰਾਂ ਨੁੰ ਮੌਜੂਦਾ ਸਥਿਤੀ ਨਾਲ ਨਜਿੱਠਣ ਅਤੇ ਉਨ੍ਹਾਂ ਦੀ ਭਲਾਈ ਵਿੱਚ ਸੁਧਾਰ ਲਿਆਉਣ ਲਈ ਚੁੱਕੇ ਜਾ ਸਕਦੇ ਹਨ।
ਸੈਂਟਰਲ ਟਰੇਡ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੁਆਰਾ ਨਿਮਨਲਿਖਤ ਸੁਝਾਅ ਦਿੱਤੇ ਗਏ :
1. ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਟਰਾਂਸਪੋਰਟ ਲਈ ਜ਼ਿਆਦਾ ਤੋਂ ਜ਼ਿਆਦਾ ਰੇਲ ਗੱਡੀਆ ਉਪਲੱਬਧ ਕਰਾਉਣਾ। ਇਨ੍ਹਾਂ ਮਜ਼ਦੂਰਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਅਤੇ ਸਥਿਤੀ ਦੇ ਕੰਟਰੋਲ ਵਿੱਚ ਆਉਣ ਤੋਂ ਬਾਅਦ ਕੰਮ 'ਤੇ ਵਾਪਸ ਆਉਣ ਦੀ ਸੁਵਿਧਾ ਵੀ ਦਿੱਤੀ ਜਾਵੇ।
2. ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਅਤੇ ਹੋਰ ਸਹਾਇਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਲਈ ਪੋਰਟੇਬਿਟੀ ਅਤੇ ਡੇਟਾ ਟਰਾਂਸਫਰ ਦੀ ਸਹੂਲਤਾਂ ਨਾਲ ਮਜ਼ਦੂਰਾਂ/ ਅਸੰਗਠਿਤ ਮਜ਼ਦੂਰਾਂ ਲਈ ਇੱਕ ਰਾਸ਼ਟਰੀ ਰਜਿਸਟਰ ਬਣਾਉਣਾ;
3. ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਵਿਸ਼ੇਸ ਤੌਰ 'ਤੇ ਛੋਟੇ ਅਤੇ ਬਹੁਤ ਛੋਟੇ ਉਦਯੋਗਾਂ ਨੂੰ ਵਿਆਜ 'ਤੇ ਛੂਟ/ਕਰਜ਼ਿਆਂ ਦਾ ਪੁਨਰਗਠਨ, ਸਬਸਿਡੀ ਵਾਲੀ ਬਿਜਲੀ ਪ੍ਰਦਾਨ ਕਰਨਾ ਵਰਗੇ ਉਪਾਵਾਂ ਦੇ ਮਾਧਿਅਮ ਨਾਲ ਸਹਾਇਤਾ ਕਰਨਾ । ਇਨ੍ਹਾਂ ਉਦਯੋਗਾਂ ਨੂੰ ਕੱਚੇ ਮਾਲ ਦੀ ਉਚਿਤ ਸਪਲਾਈ ਸੁਨਿਸ਼ਚਿਤ ਕਰਨ ਦੀ ਵੀ ਜ਼ਰੂਰਤ ਹੈ।
4. ਲੌਕਡਾਊਨ ਦੇ ਕਰਨ ਗੰਭੀਰ ਪ੍ਰਭਾਵਿਤ; ਹੋਟਲ,ਸਿਨੇਮਾ,ਖੇਡਾਂ, ਆਟੋਮੋਬਾਈਲਸ ਜਿਹੇ ਖੇਤਰਾਂ ਲਈ ਰਣਨੀਤੀ ਸਰਕਾਰ ਨੂੰ ਬਣਾਉਣ ਦੀ ਜ਼ਰੂਰਤ ਹੈ।
5. ਛੋਟੇ ਅਤੇ ਬਹੁਤ ਛੋਟੇ ਉਦਯੋਗਾਂ ਨੂੰ ਤਨਖਾਹ ਦੇ ਹਿੱਸੇ ਵਿੱਚ ਸਬਸਿਡੀ ਦੇਣਾ ਤਾਂ ਕਿ ਇਹ ਮਾਲਕ ਸਾਰੇ ਮਜ਼ਦੂਰਾਂ ਨੂੰ ਲੌਕਡਾਊਨ ਦੀ ਮਿਆਦ ਆਦਿ ਲਈ ਪੂਰੀ ਤਨਖਾਹ ਦੇਣ ਦੇ ਯੋਗ ਹੋਣ।
6. ਆਸ਼ਾ/ਆਂਗਣਵਾੜੀ ਵਲੰਟੀਅਰ ਜੋ ਮਹਾਮਾਰੀ ਦੇ ਪੀੜਤਾਂ ਤੱਕ ਪਹੁੰਚਣ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਸਹੀ ਉਤਸ਼ਾਹਿਤ ਕਰਨ ਦੀ ਲੋੜ ਹੈ।
7. ਲੌਕਡਾਊਨ ਕਾਰਨ ਨੌਕਰੀਆਂ ਗਵਾ ਚੁੱਕੇ ਮਜ਼ਦੂਰਾਂ ਨੂੰ ਨਕਦ ਰਕਮ ਵੀ ਦਿੱਤੀ ਜਾਵੇ।
8. ਇਸ ਸਮੇਂ ਦੌਰਾਨ ਮਜ਼ਦੂਰਾਂ ਨੂੰ ਕੰਮ ਕਰਨ ਦੇ ਸਮੇਂ ਵਿੱਚ ਵਾਧਾ ਨਹੀਂ ਕੀਤਾ ਜਾਣ ਚਾਹੀਦਾ।
9. ਤਨਖਾਹਾਂ ਦੀ ਅਦਾਇਗੀ ਅਤੇ ਤਨਖਾਹਾਂ ਦੀ ਕਟੌਤੀ ਸੰਬੰਧੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਜਾਰੀ ਕੀਤੀਆਂ ਗਈਆਂ ਅਡਵਾਈਜ਼ਰੀਆਂ ਅਤੇ ਕਿਰਤ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
10. ਗ਼ੈਰ-ਸੰਗਠਿਤ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ ਰਕਮ,ਰਾਸ਼ਨ ਦੀ ਮੁਫਤ ਸਪਲਾਈ ਅਤੇ ਮੈਡੀਕਲ ਸਹੂਲਤਾਂ।
11. ਸਰਕਾਰ ਖੇਤੀ ਉਤਪਾਦਾਂ ਦੀ ਖਰੀਦ ਕਰੇ ਤਾਂ ਜੋ ਕਿਸਾਨ ਖੇਤੀਬਾੜੀ ਮਜ਼ਦੂਰਾਂ ਨੂੰ ਅਦਾਇਗੀ ਕਰ ਸਕਣ।
12. ਪ੍ਰਵਾਸੀ ਮਜ਼ਦੂਰਾਂ ਤੋਂ ਉਨ੍ਹਾਂ ਦੇ ਘਰ ਵਾਪਸ ਜਾਣ ਲਈ ਟ੍ਰੇਨ ਦਾ ਕਿਰਾਇਆ ਨਾ ਲਿਆ ਜਾਵੇ।
ਵਿਚਾਰ-ਵਟਾਂਦਰੇ ਦੇ ਅੰਤ ਵਿੱਚ, ਕਿਰਤ ਅਤੇ ਰੋਜ਼ਗਾਰ ਵਿਭਾਗ ਦੇ ਸਕੱਤਰ ਨੇ ਸੀਟੀਯੂਓਜ਼ ਦੇ ਮੈਂਬਰਾਂ ਵੱਲੋਂ ਦਿੱਤੇ ਸੁਝਾਵਾਂ ਦਾ ਸਵਾਗਤ ਕੀਤਾ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਤੋਂ ਕੋਈ ਰੇਲ ਕਿਰਾਇਆ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਸਥਿਤੀ ਦੀ ਨਗਰਾਨੀ ਲਈ ਰਾਜਾਂ ਨਾਲ ਤਾਲਮੇਲ ਕਰਕੇ ਇੱਕ ਡੇਟਾਬੇਸ ਇਕੱਠਾ ਕੀਤਾ ਜਾ ਰਿਹਾ ਹੈ।ਖਾਣ-ਪੀਣ,ਮਜ਼ਦੂਰਾਂ ਨੂੰ ਦਿਹਾੜੀ ਦੀ ਅਦਾਇਗੀ ਜਾਂ ਕੋਵਿਡ-19 ਦੇ ਕਾਰਣ ਪੈਦਾ ਹੋਣ ਵਾਲੇ ਮਜ਼ਦੂਰਾਂ ਦੇ ਕਿਸੇ ਵੀ ਹੋਰ ਮੁੱਦੇ ਦੇ ਹੱਲ ਲਈ 20 ਹੈਲਪਲਾਈਨਾਂ/ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।
ਕਿਰਤ ਸਕੱਤਰ ਨੇ ਕਿਹਾ ਕਿ ਹੁਣ ਫੋਕਸ ਉਦਯੋਗ ਨੂੰ ਮੁੜ ਸੁਰਜੀਤ ਕਰਨ ਅਤੇ ਹੌਲੀ-ਹੌਲੀ ਅਰਥਵਿਵਸਥਾ ਨੂੰ ਖੋਲਣ 'ਤੇ ਹੋਣਾ ਚਾਹੀਦਾ ਹੈ ਤਾਂਕਿ ਰੋਜ਼ਗਾਰ ਦੇ ਢੁੱਕਵੇਂ ਅਵਸਰ ਉਪਲੱਬਧ ਹੋਣ। ਉਨ੍ਹਾਂ ਨੇ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਵੀ ਸੰਭਵ ਹੋਵੇ, ਕੰਮ ਫਿਰ ਤੋਂ ਸ਼ੁਰੂ ਕਰਨ ਦੇ ਲਈ ਮਜ਼ਦੂਰਾਂ ਵਿੱਚ ਵਿੱਚ ਵਿਸ਼ਵਾਸ ਪੈਦਾ ਕਰਨ ਅਤੇ ਭਰੋਸਾ ਦਿੱਤਾ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਕਿਸੀ ਵੀ ਸਮੱਸਿਆ ਦੇ ਮਾਮਲੇ ਵਿੱਚ ਸਾਰੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।
8 ਮਈ 2020 ਨੂੰ ਮਾਲਕਾਂ ਦੀਆਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਵੱਖਰਾ ਵੈਬੀਨਾਰ ਆਯੋਜਿਤ ਕੀਤਾ ਜਾਵੇਗਾ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1621699)
Visitor Counter : 264