ਰੇਲ ਮੰਤਰਾਲਾ

ਪਾਰਸਲ ਟ੍ਰੇਨਾਂ ਨੇ ਰੇਲਵੇ ਲਈ ਚੰਗਾ ਮਾਲੀਆ ਲਿਆਂਦਾ; ਲੌਕਡਾਊਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 54,292 ਟਨ ਸਮਾਨ ਦੀ ਢੋਆ-ਢੁਆਈ ਕੀਤੀ ਜਾ ਚੁੱਕੀਆਂ ਹੈ ਅਤੇ 19.77 ਕਰੋੜ ਰੁਪਏ ਕਮਾਏ ਹਨ

ਪਾਰਸਲ ਟ੍ਰੇਨਾਂ ਦੀ ਕੁੱਲ ਗਿਣਤੀ 2,000 ਤੋਂ ਪਾਰ; 05.05.2020 ਤੱਕ ਚੱਲਣ ਵਾਲੀਆਂ ਟ੍ਰੇਨਾਂ ਦੀ ਕੁੱਲ ਗਿਣਤੀ 2,067 ਹੈ, ਜਿਨ੍ਹਾਂ ਵਿੱਚੋਂ 1,988 ਸਮੇਂ ਅਨੁਸਾਰ ਤੈਅ ਕੀਤੀਆਂ ਟ੍ਰੇਨਾਂ ਸਨ

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਨੇ ਹਾਲ ਹੀ ਵਿੱਚ ਈ-ਕਮਰਸ ਅਤੇ ਲੌਜਿਸਟਿਕਸ ਕੰਪਨੀਆਂ ਨੂੰ ਰੇਲਵੇ ਦੇ ਨੇੜੇ ਕਰਨ ਲਈ ਕੀਤੀ ਮੀਟਿੰਗ

ਭਾਰਤੀ ਰੇਲਵੇ ਨੇ ਲੌਕਡਾਊਨ ਦੌਰਾਨ ਸਪਲਾਈ ਚੇਨ ਦੇ ਪੂਰਕ ਵਜੋਂ ਅਤਿ ਲੋੜੀਂਦੀਆਂ ਚੀਜ਼ਾਂ ਦੇ ਛੋਟੇ ਪਾਰਸਲਾਂ ਦੀ ਤੁਰੰਤ ਢੋਆ-ਢੁਆਈ ਲਈ ਪਾਰਸਲ ਵੈਨਾਂ ਮੁਹੱਈਆ ਕਰਵਾਈਆਂ

Posted On: 06 MAY 2020 5:16PM by PIB Chandigarh

ਕੋਵਿਡ-19 ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਜ਼ਰੂਰੀ ਚੀਜ਼ਾਂ ਜਿਵੇਂ ਕਿ ਮੈਡੀਕਲ ਸਪਲਾਈ, ਮੈਡੀਕਲ ਉਪਕਰਨ, ਭੋਜਨ, ਆਦਿ ਨੂੰ ਛੋਟੇ ਪਾਰਸਲ ਆਕਾਰ ਵਿੱਚ ਲਿਜਾਣਾ ਬਹੁਤ ਮਹੱਤਵਪੂਰਣ ਹੋਣ ਜਾ ਰਹੀਆਂ ਹਨ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ, ਭਾਰਤੀ ਰੇਲਵੇ ਨੇ ਈ-ਕਮਰਸ ਇਕਾਈਆਂ ਤੇ ਰਾਜ ਸਰਕਾਰਾਂ ਸਮੇਤ ਹੋਰਾਂ ਵੱਲੋਂ ਤੁਰੰਤ ਢੋਆ-ਢੁਆਈ ਲਈ ਰੇਲਵੇ ਦੀਆਂ ਪਾਰਸਲ ਵੈਨਾਂ ਉਪਲਬਧ ਕਰਵਾਈਆਂ ਹਨ। ਰੇਲਵੇ ਨੇ ਜ਼ਰੂਰੀ ਚੀਜ਼ਾਂ ਦੀ ਬੇਰੋਕ ਸਪਲਾਈ ਨੂੰ ਯਕੀਨੀ ਬਣਾਉਣ ਲਈ ਚੋਣਵੇਂ ਰੂਟਾਂ 'ਤੇ ਸਮਾਂ-ਤਹਿ ਵਿਸ਼ੇਸ਼ ਪਾਰਸਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਜ਼ੋਨਲ ਰੇਲਵੇ ਨਿਯਮਤ ਤੌਰ 'ਤੇ ਇਨ੍ਹਾਂ ਸਪੈਸ਼ਲ ਪਾਰਸਲ ਟ੍ਰੇਨਾਂ ਲਈ ਰੂਟਾਂ ਨੂੰ ਤੈਅ ਕਰਕੇ ਸੂਚਿਤ ਕਰ ਰਿਹਾ ਹੈ। ਇਸ ਵੇਲੇ ਇਹ ਟ੍ਰੇਨਾਂ 82 ਰੂਟਾਂ 'ਤੇ ਚਲਾਈਆਂ ਜਾ ਰਹੀਆਂ ਹਨ। ਇਸ ਤਹਿਤ ਚੁਣੇ ਗਏ ਰੂਟ ਹਨ:

i) ਦੇਸ਼ ਦੇ ਵੱਡੇ ਸ਼ਹਿਰਾਂ, ਜਿਵੇਂ ਕਿ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੁਰੂ, ਅਤੇ ਹੈਦਰਾਬਾਦ ਵਿੱਚ ਬਾਰੰਬਰ ਸੰਪਰਕ।

ii) ਸੂਬਿਆਂ ਦੀਆਂ ਰਾਜਧਾਨੀਆਂ/ਮਹੱਤਵਪੂਰਨ ਸ਼ਹਿਰਾਂ ਤੋਂ ਸੂਬੇ ਦੇ ਸਾਰੇ ਹਿੱਸਿਆਂ ਤੱਕ ਸੰਪਰਕ।

iii) ਦੇਸ਼ ਦੇ ਉੱਤਰ-ਪੂਰਬੀ ਹਿੱਸੇ ਨਾਲ ਸੰਪਰਕ ਯਕੀਨੀ ਬਣਾਉਣਾ।

iv) ਵਧੇਰੇ ਮੰਗ ਵਾਲੇ ਖੇਤਰਾਂ (ਗੁਜਰਾਤ, ਏਪੀ) ਤੋਂ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਸਪਲਾਈ

v) ਉਤਪਾਦਨ ਵਾਲੇ ਖੇਤਰਾਂ ਤੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹੋਰ ਜ਼ਰੂਰੀ ਵਸਤਾਂ (ਖੇਤੀਬਾੜੀ ਸੰਦ, ਦਵਾਈਆਂ, ਮੈਡੀਕਲ ਉਪਕਰਨ ਆਦਿ) ਦੀ ਸਪਲਾਈ।

ਰੇਲਵੇ ਦੀਆਂ ਪਾਰਸਲ ਟ੍ਰੇਨਾਂ ਵਿੱਚ ਵਾਧੇ ਨੂੰ ਦੇਸ਼ ਵਿੱਚ ਮਾਲ ਢੁਆਈ ਦੇ ਕੰਮ ਨੂੰ ਤੇਜ਼ ਕਰਨ, ਸਾਰਿਆਂ ਲਈ ਲਾਭਕਾਰੀ ਤੇ ਲੋੜਾਂ ਮੁਤਾਬਕ ਬਦਲਾਅ ਕਰਨ ਦੇ ਯਤਨਾਂ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ। ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਨੇ ਹਾਲ ਹੀ ਵਿੱਚ ਈ-ਕਮਰਸ ਅਤੇ ਲੌਜਿਸਟਿਕਸ ਕੰਪਨੀਆਂ ਨੂੰ ਰੇਲਵੇ ਦੇ ਨੇੜੇ ਲਿਆਉਣ ਲਈ ਮੀਟਿੰਗ ਕੀਤੀ। 05.05.2020 ਨੂੰ, 66 ਸਪੈਸ਼ਲ ਪਾਰਸਲ ਗੱਡੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 65 ਸਮਾਂ-ਤੈਅ ਟ੍ਰੇਨਾਂ ਸਨ। 1,936 ਟਨ ਸਮੱਗਰੀ ਲੱਦੀ ਗਈ, ਜਿਸ ਨਾਲ ਰੇਲਵੇ ਨੂੰ 57.14 ਲੱਖ ਰੁਪਏ ਦੀ ਆਮਦਨ ਹੋਈ। 05.05.2020 ਤੱਕ ਕੁੱਲ 2,067 ਟ੍ਰੇਨਾਂ ਚੱਲੀਆਂ, ਜਿਨ੍ਹਾਂ ਵਿੱਚੋਂ 1,988 ਸਮੇਂ ਅਨੁਸਾਰ ਤਿਆਰ ਕੀਤੀਆਂ ਗਈਆਂ ਸਨ। 54,292 ਟਨ ਸਮਾਨ ਲੱਦਿਆ ਗਿਆ ਅਤੇ 19.77 ਕਰੋੜ ਰੁਪਏ ਦੀ ਆਮਦਨ ਹੋਈ।

****

 

ਡੀਜੇਐੱਨ/ਐੱਮਕੇਵੀ



(Release ID: 1621648) Visitor Counter : 139