ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਲੌਕਡਾਊਨ ਦੌਰਾਨ ਈਪੀਐੱਫ ਅਨੁਪਾਲਣ ਪ੍ਰਕਿਰਿਆ ਨੂੰ ਸੁਖਾਲ਼ਾ ਬਣਾਉਣ ਲਈ ਈ- ਸਾਈਨ ਹਾਸਲ ਕਰਨ ਲਈ ਈ-ਮੇਲ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਨਿਯੁਕਤੀਕਾਰਾਂ ਨੂੰ ਡਿਜੀਟਲ ਜਾਂ ਆਧਾਰ ਅਧਾਰਿਤ ਈ-ਸਾਈਨ ਦੀ ਵਰਤੋਂ ਕਰਨੀ ਮੁਸ਼ਕਿਲ ਹੋ ਰਹੀ ਸੀ

Posted On: 06 MAY 2020 4:20PM by PIB Chandigarh

ਮੌਜੂਦਾ ਸਮੇਂ ਵਿੱਚ ਕੋਵਿਡ 19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋ ਐਲਾਨੇ ਗਏ ਲੌਕਡਾਊਨ ਅਤੇ ਹੋਰਨਾਂ ਰੁਕਾਵਟਾਂ, ਜਿਸ ਕਰਕੇ ਨਿਯੁਕਤੀਕਾਰ ਆਮ ਤੌਰ ਤੇ ਕੰਮ ਕਰਨ ਦੇ ਯੋਗ ਨਹੀਂ ਹੁੰਦੇ ਅਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਪੋਰਟਲ ਤੇ ਆਪਣੇ ਡਿਜੀਟਲ ਦਸਤਖ਼ਤ ਜਾਂ ਆਧਾਰ ਅਧਾਰਿਤ ਈ-ਸਾਈਨ ਦੀ ਵਰਤੋਂ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਬਹੁਤ ਸਾਰੇ ਮਹੱਤਵਪੂਰਨ ਕੰਮ ਜਿਵੇਂ  ਕੇਵਾਈਸੀ ਤਸਦੀਕ, ਟਰਾਂਸਫਰ ਕਲੇਮ ਤਸਦੀਕ ਆਦਿ ਨਿਯੁਕਤੀਕਾਰਾਂ ਦੇ ਅਧਿਕਾਰਿਤ ਵਿਅਕਤੀਆਂ ਵਲੋਂ ਉਨ੍ਹਾਂ ਦੇ ਡਿਜੀਟਲ ਦਸਤਖ਼ਤ (ਡੀਐੱਸਸੀ) ਤੇ ਆਧਾਰ ਅਧਾਰਿਤ ਈ-ਸਾਈਨ ਈਪੀਐੱਫਓ ਪੋਰਟਲ ਤੇ ਔਨਲਾਈਨ ਕੀਤੇ ਜਾ ਰਹੇ ਹਨ। ਡੀਐੱਸਸੀ/ਈ-ਸਾਈਨ ਦੀ ਵਰਤੋਂ ਲਈ ਖੇਤਰੀ ਦਫਤਰਾਂ ਤੋਂ ਇੱਕ ਵਾਰ ਪ੍ਰਵਾਨਗੀ ਦੀ ਲੋੜ ਹੈ। ਲੌਕਡਾਊਨ ਦੌਰਾਨ ਬਹੁਤ ਸਾਰੇ ਨਿਯੁਕਤੀਕਾਰ ਖੇਤਰੀ ਦਫਤਰਾਂ ਨੂੰ ਇੱਕ ਸਮੇਂ ਨਾਮਜ਼ਦਗੀ ਬੇਨਤੀਆਂ ਭੇਜਣ ਲਈ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ।

ਉਪਰੋਕਤ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਅਨੁਪਾਲਣ ਪ੍ਰਕਿਰਿਆ ਨੂੰ ਹੋਰ ਅਸਾਨ ਬਣਾਉਣ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅਜਿਹੀਆਂ ਬੇਨਤੀਆਂ ਨੂੰ ਈ-ਮੇਲ ਰਾਹੀਂ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ। ਨਿਯੁਕਤੀਕਾਰ ਸਹੀ ਢੰਗ ਨਾਲ ਹਸਤਾਖ਼ਰ ਕੀਤੇ ਬੇਨਤੀ ਪੱਤਰ ਦੀ ਸਕੈਨ ਕਾਪੀ ਨੂੰ ਈ-ਮੇਲ ਰਾਹੀਂ ਸਬੰਧਿਤ ਖੇਤਰੀ ਦਫ਼ਤਰ ਨੂੰ ਭੇਜ ਸਕਦੇ ਹਨ। ਖੇਤਰੀ ਦਫ਼ਤਰਾਂ ਦੇ ਅਧਿਕਾਰਿਤ ਈ-ਮੇਲ ਪਤੇ www.epfoindia.gov.in ‘ਤੇ ਉਪਲਬਧ ਹਨ।

ਇਸ ਤੋਂ ਇਲਾਵਾ ਅਜਿਹੇ ਅਦਾਰਿਆਂ ਜਿਨ੍ਹਾਂ ਦੇ ਅਧਿਕਾਰਿਤ ਅਧਿਕਾਰੀ ਡਿਜੀਟਲ ਦਸਤਖ਼ਤਾਂ ਨੂੰ ਪ੍ਰਵਾਨ ਕਰ ਚੁੱਕੇ ਹਨ ਪਰ ਡੌਂਗਲ ਦਾ ਪਤਾ ਲਾਉਣ ਦੇ ਯੋਗ ਨਹੀਂ ਹਨ, ਨਿਯੁਕਤੀਕਾਰ ਦੇ ਪੋਰਟਲ ਤੇ ਲੌਗਇਨ ਕਰ ਸਕਦੇ ਹਨ ਅਤੇ ਪਹਿਲਾਂ ਤੋਂ ਰਜਿਸਟਰਡ ਅਧਿਕਾਰਿਤ ਹਸਤਾਖ਼ਰਾਂ ਦੀ ਰਜਿਸਟ੍ਰੇਸ਼ਨ ਲਈ ਲਿੰਕ ਰਾਹੀਂ ਆਪਣੇ ਈ-ਸਾਈਨ ਰਜਿਸਟਰ ਕਰ ਸਕਦੇ ਹਨ।

ਜੇਕਰ ਮਨਜ਼ੂਰ ਕੀਤੇ ਡਿਜੀਟਲ ਹਸਤਾਖ਼ਰ ਦੇ ਨਾਲ ਨਾਮ  ਉਹੀ ਹੈ ਕਿ ਜਿਵੇਂ ਕਿ ਉਨ੍ਹਾਂ ਦੇ ਆਧਾਰ ਵਿੱਚ ਹੈ ਤਾਂ ਈ-ਸਾਈਨ ਦੇ ਪੰਜੀਕਰਨ ਲਈ ਕਿਸੇ ਹੋਰ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਹੋਰ ਅਧਿਕਾਰਿਤ ਹਾਸਤਾਖ਼ਰਕਰਤਾ ਆਪਣੇ ਈ-ਸਾਈਨ ਨੂੰ ਰਜਿਸਟਰ ਕਰ ਸਕਦੇ ਹਨ ਜਾਂ ਮਾਲਕਾਂ ਦੁਆਰਾ ਪ੍ਰਵਾਨਿਤ ਬੇਨਤੀ ਪੱਤਰ ਭੇਜ ਸਕਦੇ ਹਨ ਅਤੇ ਸਬੰਧਿਤ ਈਪੀਐੱਫਓ ਦਫ਼ਤਰਾਂ ਤੋਂ ਪ੍ਰਵਾਨਗੀ ਲੈ ਸਕਦੇ ਹਨ।

ਇਹ ਸੁਵਿਧਾ ਮਹਾਮਾਰੀ ਨਾਲ ਪ੍ਰਭਾਵਿਤ ਨਿਯੁਕਤੀਕਾਰਾਂ ਅਤੇ ਈਪੀਐੱਫ ਮੈਂਬਰਾਂ ਨੂੰ ਰਾਹਤ ਪ੍ਰਦਾਨ ਕਰੇਗੀ।

                                                                                           *******

 

ਆਰਸੀਜੇ/ਐੱਸਕੇਪੀ/ਆਈਏ(Release ID: 1621596) Visitor Counter : 101