ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਗਰੁੜ (GARUD) ਪੋਰਟਲ ਰਾਹੀਂ ਕੋਵਿਡ 19 ਨਾਲ ਸਬੰਧਿਤ ਡਰੋਨ/ਆਰਪੀਏ ਐੱਸ ਕਾਰਜਾਂ ਲਈ ਸਰਕਾਰੀ ਸੰਸਥਾਵਾਂ ਨੂੰ ਸ਼ਰਤਾਂ ਤਹਿਤ ਛੋਟ

Posted On: 05 MAY 2020 7:06PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਡਾਇਰੈਕਟੋਰੇਟ ਆਵ੍ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਗਰੁੜ ਪੋਰਟਲ (https://garud.civilaviation.gov.in) ਲਾਂਚ ਕੀਤਾ ਹੈ ਤਾਂ ਜੋ ਕੋਵਿਡ 19 ਨਾਲ ਸਬੰਧਿਤ ਡਰੋਨ/ਆਰਪੀਏਐੱਸ (Remotely Piloted Aircraft System) ਕਾਰਜਾਂ ਲਈ ਫਾਸਟ ਟਰੈਕ ਮਾਧਿਅਮ ਨਾਲ ਸਰਕਾਰੀ ਸੰਸਥਾਵਾਂ ਨੂੰ ਸ਼ਰਤਾਂ ਤਹਿਤ ਛੋਟ ਦਿੱਤੀ ਜਾ ਸਕੇ। ਗਰੁੜ (GARUD) ਤੋਂ ਭਾਵ 'Government Authorisation for Relief Using Drones' ਹੈ।

 

ਸਬੰਧਿਤ ਅਥਾਰਿਟੀ ਤੋਂ ਲੋੜੀਂਦੀ ਪ੍ਰਵਾਨਗੀ ਹਾਸਲ ਕਰਨਾ ਅਤੇ ਦੋ ਹਫਤਿਆਂ ਤੋਂ ਵੀ ਘੱਟ ਸਮੇ ਵਿੱਚ ਪੋਰਟਲ ਲਾਂਚ ਕਰਨਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਡੀਜੀਸੀਏ, ਏਏਆਈ ਅਤੇ ਐੱਨਆਈਐੱਸ ਦੇ ਵੱਖ-ਵੱਖ ਅਧਿਕਾਰੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਗਵਾਹੀ ਭਰਦਾ ਹੈ।ਅੱਠ ਦਿਨਾਂ ਦੇ ਛੋਟੇ ਜਿਹੇ ਅਰਸੇ ਵਿੱਚ ਪੋਰਟਲ ਨੂੰ ਸ਼੍ਰੀ ਵਿਕਰਮ ਸਿੰਘ, ਸੀਨੀਅਰ ਸਿਸਟਮ ਐਨਾਲਿਸਟ,ਨੈਸ਼ਨਲ ਇੰਫਾਰਮੈਟਿਕਸ ਸੈਂਟਰ (ਐੱਨਆਈਸੀ) ਨਵੀਂ ਦਿੱਲੀ ਦੁਆਰਾ ਇਕੱਲੇ ਘਰ ਵਿੱਚ ਰਹਿੰਦਿਆਂ ਡਿਜ਼ਾਈਨ,ਵਿਕਸਿਤ,ਬੀਟਾ ਟੈਸਟ ਕੀਤਾ ਗਿਆ।

 

ਰਿਮੋਟਲੀ ਪਾਇਲਟਡ ਏਅਰਕ੍ਰਾਫਟ (ਆਰਪੀਏ) ਦੇ ਸੰਚਾਲਨ ਨਾਲ ਜੁੜੇ ਨਿਯਮ ਏਅਰਕ੍ਰਾਫਟ ਨਿਯਮ,1937 ਦੇ ਨਿਯਮ 15ਏ  ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਦੁਆਰਾ 27.8.2018 ਨੂੰ ਜਾਰੀ ਸਿਵਲ ਏਵੀਏਸ਼ਨ ਰਿਕੁਆਇਰਮੈਂਟ ਦੇ ਪਹਿਲੇ ਭਾਗ ਦੀ ਦਸਵੀਂ ਲੜੀ ਦੇ 3 ਸੈਕਸ਼ਨ ਅਧੀਨ ਆਉਂਦੇ ਹਨ।

ਹੇਠ ਲਿਖੀਆਂ ਸ਼ਰਤਾਂ ਅਨੁਸਾਰ ਛੋਟ ਦਿੱਤੀ ਜਾ ਸਕਦੀ ਹੈ:

•          ਸ਼ਰਤਾਂ ਅਨੁਸਾਰ ਛੋਟ ਇੱਕ ਸਰਕਾਰੀ ਸੰਸਥਾ ਦੁਆਰਾ ਹਵਾਈ ਨਿਗਰਾਨੀ, ਹਵਾਈ ਫੋਟੋਗ੍ਰਾਫੀ ਅਤੇ ਕੋਵਿਡ19 ਨਾਲ ਸਬੰਧਿਤ ਐਲਾਨਾਂ ਲਈ ਤੈਨਾਤ ਆਰਪੀਏ ਤੱਕ ਹੀ ਸੀਮਿਤ ਹੋਵੇਗੀ। ਆਰਪੀਏ ਦੀਆਂ ਹੋਰ ਗਤੀਵਿਧੀਆਂ ਲਈ,ਭਾਵੇਂ ਹੀ ਕੋਵਿਡ 19 ਨਾਲ ਸਬੰਧਿਤ ਹੋਵੇ, ਨੂੰ ਆਮ ਪ੍ਰਕਿਰਿਆ ਅਨੁਸਾਰ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਡੀਜੀਸੀਏ ਤੋਂ ਅਲੱਗ ਤੌਰ ਤੇ ਮਨਜ਼ੂਰੀ ਲੈਣੀ ਪਵੇਗੀ।

•          ਸ਼ਰਤਾਂ ਹੇਠ ਛੋਟ ਕੇਵਲ ਬੈਟਰੀ ਅਧਾਰਿਤ ਰੋਟਰੀ-ਵਿੰਗ ਆਰਪੀਏ ਤੱਕ ਸੀਮਿਤ ਹੋਵੇਗੀ। ਹੋਰ ਕਿਸੇ ਪ੍ਰਕਾਰ ਦੇ ਆਰਪੀਏ ਦੀ ਵਰਤੋਂ ਜਿਨ੍ਹਾਂ ਵਿੱਚ ਫਿਕਸਡ ਵਿੰਗ ਆਰਪੀਏ ਅਤੇ ਆਟੋਨੋਮਸ ਆਰਪੀਏ ਸ਼ਾਮਲ ਹਨ ਦੀ ਸਖ਼ਤ ਮਨਾਹੀ ਹੈ।

•          ਆਰਪੀਏ ਦੇ ਸੁਰੱਖਿਅਤ ਸੰਚਾਲਨ ਦੀ ਪੂਰੀ ਜ਼ਿੰਮੇਵਾਰੀ ਸਰਕਾਰੀ ਸੰਸਥਾ ਕੋਲ ਹੋਵੇਗੀ।ਹਰੇਕ ਆਰਪੀਏ ਅਪਰੇਸ਼ਨ ਨੂੰ ਸਰਕਾਰੀ ਸੰਸਥਾ ਦੀ ਸਮੁੱਚੀ ਦੇਖਰੇਖ ਅਤੇ ਕੰਟਰੋਲ ਅਧੀਨ ਕੀਤਾ ਜਾਵੇਗਾ। ਆਰਪੀਏ ਕਿਸੇ ਵੀ ਸਮੇਂ ਜੀਵਨ,ਸੰਪਤੀ ਜਾਂ ਕਿਸੇ ਹੋਰ ਮਨੁੱਖ ਰਹਿਤ ਜਹਾਜ ਦੇ ਲਈ ਖ਼ਤਰਾ ਪੈਦਾ ਨਹੀਂ ਕਰੇਗਾ।

•          ਸਬੰਧਿਤ ਸਰਕਾਰੀ ਸੰਸਥਾਵਾਂ ਖੁਦ ਦੇ ਆਰਪੀਏ ਨੂੰ ਸੰਚਾਲਿਤ ਕਰ ਸਕਦੀਆਂ ਹਨ ਜਾਂ ਆਰਪੀਏ ਕਰਨ ਅਤੇ ਸੰਚਾਲਿਤ ਕਰਨ ਲਈ ਤੀਜੀ ਧਿਰ ਦੇ ਆਰਪੀਏ ਸੇਵਾ ਪਰਦਾਤਾ (ਆਰਐੱਸਪੀ) ਨੂੰ ਨਾਲ ਜੋੜ ਸਕਦੀ ਹੈ।ਸ ਬੰਧਿਤ ਆਰਐੱਸਪੀ ਅਤੇ ਆਰਐੱਸਪੀ ਦੇ ਆਰਪੀਏ ਅਪਰੇਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਮਰੱਥਾ ਪੜਤਾਲ ਦੀ ਇਕਮਾਤਰ ਜਿੰਮੇਵਾਰੀ ਉਸ ਸਰਕਾਰੀ ਇਕਾਈ ਦੀ ਹੋਵੇਗੀ ਉਸ ਨੂੰ ਆਰਪੀਏ ਦੇ ਸੰਚਾਲਨ ਤੋਂ ਪਹਿਲਾਂ ਪੂਰਾ ਕਰਨਾ ਹੋਵੇਗਾ।

•          ਸਬੰਧਿਤ ਸਰਕਾਰੀ ਸੰਸਥਾ ਹਰ ਵੇਲੇ ਉਸ ਆਰਪੀਏ ਦੇ ਕਬਜ਼ੇ,ਸੁਰੱਖਿਆ ਅਤੇ ਕੰਟਰੋਲ ਲਈ ਜਿੰਮੇਵਾਰ ਹੋਵੇਗੀ ਅਤੇ ਆਰਪੀਏ ਦੁਆਰਾ ਪਹੁੰਚਾਇਆ ਗਏ ਨੁਕਸਾਨ ਲਈ ਕਿਸੇ ਵੀ ਤੀਜੀ ਧਿਰ ਦੇ ਲਈ ਵੀ ਜਿੰਮੇਵਾਰ ਹੋਵੇਗੀ।

 

ਸਬੰਧਿਤ ਆਰ ਪੀ ਅਤੇ ਉਸਦੇ ਸੰਚਾਲਨ ਨੂੰ ਹੇਠ ਲਿਖੀਆਂ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ:

•          ਇਸ ਆਰਪੀਏ ਦੀ ਡੀਜੀਸੀਏ ਦੁਆਰਾ ਜਾਰੀ ਇੱਕ ਵਿਲੱਖਣ ਪਛਾਣ ਸੰਖਿਆ (ਯੂਆਈਐੱਨ) ਅਤੇ /ਜਾਂ ਡਰੋਨ ਪ੍ਰਵਾਨਗੀ ਨੰਬਰ (ਡੀਏਐੱਨ)ਨਾਲ ਹੋਵੇਗੀ।

•          ਇਹ ਆਰਪੀਏ ਕੁੱਲ 25 ਕਿਲੋਗ੍ਰਾਮ ਵਜ਼ਨ ਤੋਂ ਵੱਧ ਨਹੀਂ ਹੋਵੇਗਾ।

•          ਇਸ ਆਰਪੀਏ ਵਿੱਚ ਕਮਾਂਡ ਅਤੇ ਕੰਟਰੋਲ ਲਿੰਕ ਨੁਕਸਾਨ ਦੀ ਸਥਿਤੀ ਵਿੱਚ, ਇਸ ਵਿੱਚ ਇੱਕ ਸਵੈ ਚਾਲਤ ਰਿਟਰਨ ਟੂ ਹੋਮ ਸੁਵਿਧਾ ਹੋਵੇਗੀ।

•          ਇਸ ਦਾ ਸੰਚਾਲਨ ਜ਼ਮੀਨ ਤੋਂ 200 ਫੁੱਟ ਉੱਪਰ ਨੂੰ ਸੀਮਾ (ਏਜੀਐੱਲ) ਦੀ ਉਚਾਈ  ਤੱਕ ਹੋਵੇਗਾ।

•          ਇਸ ਆਰਪੀਏ ਨੂੰ ਹਰ ਸਮੇਂ ਦਿਖਾਈ ਸੀਮਾ (ਵੀਐੱਲਓਐੱਸ) ਦੇ ਅੰਦਰ ਹੀ ਸੰਚਾਲਿਤ ਕਰਨਾ ਹੋਵੇਗਾ।

•          ਇਸ ਆਰਪੀਏ ਨੂੰ ਸਮੇਂ ਲੋਕਾਂ, ਇਮਾਰਤਾਂ, ਵਾਹਨਾਂ ਅਤੇ ਸੰਪਤੀ ਤੋਂ ਸੁਰੱਖਿਅਤ ਦੂਰੀ ਬਣਾ ਕੇ ਸੰਚਾਲਿਤ ਕੀਤਾ ਜਾਵੇਗਾ।

•          ਇਹ ਆਰਪੀਏ ਕੋਈ ਵਸਤੂ ਚੁੱਕਣ,ਛੱਡਣ,ਛਿੜਕਣ ਜਾਂ ਡਿਸਚਾਰਜ ਕਰਨ ਦਾ ਕੰਮ ਨਹੀਂ ਕਰੇਗਾ।

•          ਇਹ ਆਰਪੀਏ ਦਾ ਅਪ੍ਰੇਸ਼ਨ ਸਥਾਨਕ ਸੂਰਜ ਚੜ੍ਹਨ ਅਤੇ ਉਤਰਨ ਦਰਮਿਆਨ ਹੋਵੇਗਾ।

•          ਆਰਪੀਏ ਸੰਚਾਲਨ ਨੂੰ ਪ੍ਰਤੀਕੂਲ ਮੌਸਮ ਦੀ ਸਥਿਤੀ ਦੌਰਾਨ ਟਾਲਿਆ ਜਾਵੇਗਾ,ਜਿਵੇਂ ਬਹੁਤ ਤੇਜ਼ ਹਵਾਵਾਂ, ਵਰਖਾ,ਧੂੜ ਮਿੱਟੀ ਦੇ ਤੂਫਾਨ,ਘੱਟ ਦਿੱਖ ਆਦਿ ਸ਼ਾਮਲ ਹਨ ਪਰ ਇਹ ਏਥੇ ਤੱਕ ਸੀਮਿਤ ਨਹੀਂ ਹੋਵੇਗਾ।

•          ਇਸ ਦਾ ਸੰਚਾਲਨ ਉੱਡਣ ਦੇ ਸਾਰੇ ਪੜਾਵਾਂ ਵਿੱਚ ਇਸ ਆਰਪੀਏ ਨੂੰ ਸੰਭਾਲ਼ ਪਾਉਣ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ, ਖਾਸਕਰ ਇਸ ਦੇ ਕਿਸੇ ਪੁਰਜ਼ੇ ਦੇ ਫੇਲ੍ਹ ਹੋਣ ਦੀ ਸਥਿਤੀ ਵਿੱਚ ਐਮਰਜੈਂਸੀ ਰਿਕਵਰੀ ਕੰਮਾਂ ਵਿੱਚ।

•          ਬੈੱਟਰੀ ਰਿਜ਼ਰਵ 15 ਮਿੰਟ ਤੱਕ ਘੱਟ ਹੋਣ ਤੇ ਸਾਰੀਆਂ ਆਰਪੀਏ ਉਡਾਣਾਂ ਨੂੰ ਤੁਰੰਤ ਸਮਾਪਤ ਕੀਤਾ ਜਾਏਗਾ ,ਅਤੇ

•          ਕੋਈ ਵੀ ਵਿਅਕਤੀ ਇੱਕੋ ਸਮੇਂ ਇੱਕ ਤੋਂ ਵੱਧ ਆਰਪੀਏ ਅਪਰੇਸ਼ਨ ਲਈ ਦੂਰ ਸਥਿਤ ਪਾਇਲਟ ਦੇ ਰੂਪ ਵਿੱਚ ਕੰਮ ਨਹੀਂ ਕਰੇਗਾ।

 

ਹੇਠ ਲਿਖੇ ਭੂਗੋਲਿਕ ਖੇਤਰਾਂ ਵਿੱਚ ਕੋਈ ਆਰਪੀਏ ਅਪ੍ਰੇਸ਼ਨ ਨਹੀਂ ਕੀਤਾ ਜਾਵੇਗਾ:

•          ਮੁੰਬਈ, ਚੇਨਈ,ਕੋਲਕਾਤਾ, ਬੰਗਲੁਰੂ ਅਤੇ ਹੈਦਰਾਬਾਦ ਵਿੱਚ ਹਵਾਈ ਅੱਡਿਆਂ ਦੇ 3 ਕਿਲੋ ਮੀਟਰ ਦੇ ਘੇਰੇ ਦੇ ਅੰਦਰ;

•          ਉੱਪਰ ਪੈਰਾ ਏ ਦੇ ਵਿੱਚ ਜਿਕਰਯੋਗ  ਤੋਂ ਇਲਾਵਾ ਕਿਸੇ ਵੀ ਨਾਗਰਿਕ,ਨਿੱਜੀ ਜਾਂ ਰੱਖਿਆ ਹਵਾਈ ਅੱਡੇ ਦੇ 3 ਕਿਲੋਮੀਟਰ ਦੇ ਘੇਰੇ ਵਿੱਚ;

•          ਸਥਾਈ ਜਾਂ ਅਸਥਾਈ ਰੂਪ ਵਿੱਚ ਪਾਬੰਦੀਸ਼ੁਦਾ,ਮਨਾਹੀ ਅਤੇ ਖਤਰੇ ਵਾਲੇ ਖੇਤਰਾਂ ਵਿੱਚ, ਜਿਸ ਵਿੱਚ ਅਸਥਾਈ ਰਿਜ਼ਰਵ ਏਅਰਸਪੇਸ (ਟੀਆਰਏ) ਅਤੇ ਅਸਥਾਈ ਰੂਪ ਨਾਲ ਵੱਖ ਖੇਤਰ (ਟੀਐੱਸਏ) ਜਿਵੇਂ ਜਹਾਜ਼ੀ ਸੂਚਨਾ ਪ੍ਰਕਾਸ਼ਨ (ਏਆਈਪੀ) ਵਿੱਚ ਸ਼ਾਮਲ ਕੀਤਾ ਹੈ) ਸ਼ਾਮਲ ਹਨ;

•          ਅੰਤਰਰਾਸ਼ਟਰੀ ਸਰਹੱਦ ਦੇ 25 ਕਿਲੋਮੀਟਰ ਦੇ ਅੰਦਰ ਜਿਸ ਵਿੱਚ ਕੰਟਰੋਲ ਰੇਖਾ (ਐੱਲਓਸੀ), ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) ਅਤੇ ਵਾਸਤਵਿਕ ਭੂ ਸਥਿਤੀ ਰੇਖਾ (ਏਜੀਪੀਐੱਲ) ਸ਼ਾਮਲ ਹੈ;

•          ਤੱਟੀ ਰੇਖਾ ਤੋਂ ਸਮੁੰਦਰ ਵਿੱਚ 500 ਮੀਟਰ (ਖ਼ਤੀਜੀ) ਦੂਰ ਤੱਕ, ਜੇ ਜਮੀਨੀ ਸਟੇਸ਼ਨ ਜਮੀਨ ਤੇ ਕਿਸੇ ਫਿਕਸ ਪਲੇਟਫਾਰਮ ਤੇ ਸਥਿਤ ਹੈ;

•          ਫੌਜੀ ਟਿਕਾਣਿਆਂ/ਸੁਵਿਧਾਵਾਂ ਦੇ 3 ਕਿਲੋਮੀਟਰ ਦੇ ਘੇਰੇ ਦੇ ਅੰਦਰ/ਜਿੱਥੇ ਫੌਜੀ ਗਤੀਵਿਧੀਆਂ/ਅਭਿਆਸ ਕੀਤੇ ਜਾ ਰਹੇ ਹਨ, ਜਦੋਂ ਤੱਕ ਕਿ ਸਥਾਨਕ ਫੌਜੀ ਟਿਕਾਣੇ ਇਕਾਈ ਤੋਂ ਮਨਜ਼ੂਰੀ ਨਾ ਮਿਲੀ ਹੋਵੇ;

•          ਦਿੱਲੀ ਦੇ ਵਿਜੇ ਚੌਕ ਦੇ 5 ਕਿਲੋਮੀਟਰ ਦੇ ਘੇਰੇ ਵਿੱਚ। ਇਹ ਸਥਾਨਕ ਕਾਨੂੰਨ ਇੰਫੋਰਸਮੈਂਟ ਏਜੇਂਸੀਆਂ/ਅਧਿਕਾਰੀਆਂ ਦੁਆਰਾ ਲਾਈਆਂ ਗਈਆਂ ਵਾਧੂ ਸ਼ਰਤਾਂ/ਪਾਬੰਦੀਆਂ ਦੇ ਅਧੀਨ ਹੈ;

•          ਗ੍ਰਹਿ ਮੰਤਰਾਲੇ ਦੁਆਰਾ ਅਧਿਸੂਚਿਤ ਰਣਨੀਤਕ ਥਾਵਾਂ/ਮਹੱਤਵਪੂਰਨ ਸਥਾਨਾਂ ਦੇ 2 ਕਿਲੋਮੀਟਰ ਦੇ ਘੇਰੇ ਦੇ ਅੰਦਰ,ਜਦੋਂ ਤੱਕ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਨਹੀਂ ਮਿਲ ਜਾਂਦੀ।

•          ਮੋਬਾਈਲ ਪਲੈਟਫਾਰਮਾਂ ਤੋਂ, ਜਿਵੇਂ ਚਲਦੀ ਹੋਈ ਗੱਡੀ, ਜਹਾਜ਼ ਤੋਂ;

•          ਰਾਸ਼ਟਰੀ ਪਾਰਕਾਂ ਅਤੇ ਜੰਗਲੀ ਜੀਵ ਸੁਰੱਖਿਆ ਦੇ ਆਸ-ਪਾਸ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਤੇ ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਅਧਿਸੂਚਿਤ ਕੀਤੇ ਗਏ, ਬਿਨਾ ਆਗਿਆ ਦੇ;

•          ਰਾਜਾਂ ਦੀਆਂ ਰਾਜਧਾਨੀਆਂ ਵਿੱਚ ਰਾਜ ਸਕੱਤਰੇਤ ਇਮਾਰਤ ਦੇ 3 ਕਿਲੋਮੀਟਰ ਦੇ ਘੇਰੇ ਵਿੱਚ।

 

ਇਸ ਜਨਤਕ ਸੂਚਨਾ ਦੀਆਂ ਸ਼ਰਤਾਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ।

ਭਾਰਤ ਸਰਕਾਰ ਇਸ ਜਨਤਕ ਸੂਚਨਾ ਦੀਆਂ ਧਾਰਾਵਾਂ ਵਿੱਚ ਸੋਧ ਕਰਨ, ਵਾਪਸ ਲੈਣ ਜਾਂ ਦਾਇਰਾ ਵਧਾਉਣ ਦਾ ਅਧਿਕਾਰ ਸੁਰੱਖਿਅਤ ਰੱਖਦੀ ਹੈ, ਬਿਨਾ ਕਾਰਨ ਦੱਸੇ।

ਇਸ ਜਨਤਕ ਸੂਚਨਾ ਦੀਆਂ ਧਾਰਾਵਾਂ ਦਾ ਕੋਈ ਵੀ ਉਲੰਘਣ,ਸ਼ਰਤਾਂ ਅਨੁਸਾਰ ਛੋਟ ਨੂੰ ਸਿਫ਼ਰ ਬਣਾ ਦੇਵੇਗਾ ਅਤੇ ਸਬੰਧਿਤ ਕਾਨੂੰਨ ਅਨੁਸਾਰ ਸਜ਼ਾਯੋਗ ਕਾਰਵਾਈ ਨੂੰ ਸੱਦਾ ਦੇਵੇਗਾ।

 

ਜਨਤਕ ਨੋਟਿਸ ਲਈ ਲਿੰਕ

 

                                                            *****

ਆਰਜੇ/ਐੱਨਜੀ



(Release ID: 1621479) Visitor Counter : 132