ਗ੍ਰਹਿ ਮੰਤਰਾਲਾ

ਭਾਰਤ ਵਿੱਚ ਅੰਤਰਰਾਸ਼ਟਰੀ ਹਵਾਈ ਯਾਤਰਾ ’ਤੇ ਪਾਬੰਦੀ ਹਟਣ ਤੱਕ ਓਸੀਆਈ ਕਾਰਡਧਾਰਕਾਂ ਲਈ ਕਈ ਵਾਰ ਪ੍ਰਵੇਸ਼ ਦੇ ਅਧਿਕਾਰ ਵਾਲੀ ਉਮਰ ਭਰ ਵੀਜ਼ਾ ਸੁਵਿਧਾ ਨਿਲੰਬਿਤ ਰਹੇਗੀ

Posted On: 05 MAY 2020 7:54PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਆਦੇਸ਼ ਵਿੱਚ ਕਿਹਾ ਕਿ ਪ੍ਰਵਾਸੀ ਭਾਰਤੀ ਯਾਨੀ ਓਵਰਸੀਜ਼ ਸਿਟੀਜ਼ਨ ਆਵ੍ ਇੰਡੀਆ (ਓਸੀਆਈ) ਕਾਰਡਧਾਰਕਾਂ ਦੇ ਰੂਪ ਵਿੱਚ ਰਜਿਸਟਰਡ ਲੋਕਾਂ ਨੂੰ ਕਿਸੇ ਵੀ ਉਦੇਸ਼ ਨਾਲ ਕਈ ਐਂਟਰੀਆਂ ਦੇ ਅਧਿਕਾਰ ਵਾਲੀ ਉਮਰ ਭਰ ਮਿਆਦ ਵਾਲੀ ਵੀਜ਼ਾ ਸੁਵਿਧਾ ਦੀ ਮੁਅੱਤਲੀ ਅੱਗੇ ਵੀ ਜਾਰੀ ਰਹੇਗੀ, ਜਦੋਂ ਤੱਕ ਭਾਰਤ ਸਰਕਾਰ ਭਾਰਤ ਨੂੰ ਆਉਣ ਜਾਂ ਇੱਥੋਂ ਜਾਣ ਵਾਲੇ ਯਾਤਰੀਆਂ ਲਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾ ਨਹੀਂ ਲੈਂਦੀ ਹੈ।

ਇਸ ਮਿਆਦ ਦੇ ਦੌਰਾਨ ਪ੍ਰਬਲ ਕਾਰਨਾਂ ਕਰਕੇ ਭਾਰਤ ਲਈ ਯਾਤਰਾ ਕਰਨ ਦੇ ਇਛੁੱਕ ਓਸੀਆਈ ਕਾਰਡ ਧਾਰਕ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਭਾਰਤੀ ਮਿਸ਼ਨ ਨਾਲ ਸੰਪਰਕ ਵਿੱਚ ਰਹਿਣਾ ਹੋਵੇਗਾ। ਇਸ ਦੇ ਇਲਾਵਾ, ਭਾਰਤ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਓਸੀਆਈ ਕਾਰਡ ਧਾਰਕ ਲੋਕਾਂ ਦੇ ਮਾਮਲੇ ਵਿੱਚ ਓਸੀਆਈ ਕਾਰਡ ਤਦ ਕਦ ਵੈਧ ਬਣਿਆ ਰਹੇਗਾ, ਜਦੋਂ ਤੱਕ ਉਹ ਭਾਰਤ ਵਿੱਚ ਰੁਕਦੇ ਹਨ।

 

ਸਰਕਾਰੀ ਆਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ-

Click here to see Official Order

 

 

*****

 

ਵੀਜੀ/ਐੱਸਐੱਨਸੀ/ਵੀਐੱਮ


(Release ID: 1621462) Visitor Counter : 150