ਰੱਖਿਆ ਮੰਤਰਾਲਾ
ਹਵਾਈ ਸਰਵੇਖਣਾਂ ਲਈ ਰੱਖਿਆ ਮੰਤਰਾਲੇ ਦੀ ਐੱਨਓਸੀ ਲੈਣ ਹਿਤ ਸਿਰਫ਼ ਔਨਲਾਈਨ ਅਰਜ਼ੀਆਂ ਪ੍ਰਵਾਨ ਹੋਣਗੀਆਂ
Posted On:
05 MAY 2020 4:23PM by PIB Chandigarh
ਹਵਾਈ ਸਰਵੇਖਣ ਕਰਨ ਲਈ ਰੱਖਿਆ ਮੰਤਰਾਲੇ ਤੋਂ ‘ਇਤਰਾਜ਼ਹੀਣਤਾ ਪ੍ਰਮਾਣ–ਪੱਤਰ’ (ਐੱਨਓਸੀ – NOC – ਨੋ ਅਬਜੈਕਸ਼ਨ ਸਰਟੀਫਿਕੇਟ) ਲੈਣ ਲਈ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਵੈੱਬ ਪੋਰਟਲ www.modnoc.ncog.gov.in ਦੀ ਸ਼ੁਰੂਆਤ ਕੀਤੀ ਸੀ। ਪਹਿਲੀ ਮਾਰਚ, 2020 ਤੋਂ ਸਿਰਫ਼ ਇਸ ਪੋਰਟਲ ਰਾਹੀਂ ਪ੍ਰਾਪਤ ਔਨਲਾਈਨ ਅਰਜ਼ੀਆਂ ਹੀ ਰੱਖਿਆ ਮੰਤਰਾਲੇ ਵੱਲੋਂ ਪ੍ਰੋਸੈੱਸਿੰਗ ਲਈ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ।
ਔਨਲਾਈਨ ਅਰਜ਼ੀਆਂ ਦੇਣ ਲਈ ਨੌਂ ਬਿਨੈਕਾਰਾਂ ਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਈ ਹੈ। ਹਵਾਈ ਸਰਵੇਖਣ ਕਰਨ ਅਤੇ ਰੱਖਿਆ ਮੰਤਰਾਲੇ ਤੋਂ ‘ਇਤਰਾਜ਼ਹੀਣਤਾ ਪ੍ਰਮਾਣ–ਪੱਤਰ’(ਐੱਨਓਸੀ) ਲੈਣ ਦੇ ਚਾਹਵਾਨ ਸਾਰੇ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਔਨਲਾਈਨ ਸੁਵਿਧਾ ਦੀ ਵਰਤੋਂ ਕਰਨ।
***
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1621225)
Visitor Counter : 162