ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਆਪਣੇ ਪੈਨਸ਼ਨਰਾਂ ਨੂੰ 764 ਕਰੋੜ ਰੁਪਏ ਜਾਰੀ ਕੀਤੇ

Posted On: 05 MAY 2020 2:23PM by PIB Chandigarh

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ)   ਦੇ ਆਪਣੀ ਪੈਨਸ਼ਨ ਸਕੀਮ ਤਹਿਤ 65 ਲੱਖ ਪੈਨਸ਼ਨਰ ਹਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ)   ਦੇ ਸਾਰੇ 135 ਫੀਲਡ ਦਫ਼ਤਰਾਂ ਨੇ ਰਾਸ਼ਟਰਵਿਆਪੀ ਕੋਵਿਡ-19 ਲੌਕਡਾਊਨ  ਕਰਕੇ ਅਪ੍ਰੈਲ 2020 ਦੀ ਪੈਨਸ਼ਨ ਰਕਮ ਅਡਵਾਂਸ ਵਿੱਚ ਪਾ ਦਿੱਤੀ ਹੈ ਤਾਂ ਜੋ ਪੈਨਸ਼ਨਰਾਂ ਨੂੰ ਕੋਈ ਅਸੁਵਿਧਾ  ਨਾ ਹੋਵੇ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਅਫਸਰਾਂ ਅਤੇ ਸਟਾਫ ਨੇ ਸਾਰੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਦਿਆਂ ਸਮੁੱਚੇ ਭਾਰਤ ਵਿੱਚ ਪੈਨਸ਼ਨ ਵੰਡਣ ਵਾਲੀਆਂ ਸਾਰੇ ਬੈਂਕਾਂ ਦੀਆਂ ਨੋਡਲ ਬ੍ਰਾਂਚਾਂ ਨੂੰ 764 ਕਰੋੜ ਰੁਪਏ ਭੇਜ ਦਿੱਤੇ ਹਨ  ਸਾਰੇ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਹਿਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਉਹ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਨਸ਼ਨ ਰਕਮ ਸਮੇਂ ਸਿਰ ਕ੍ਰੈਡਿਟ ਕਰਨਾ ਯਕੀਨੀ ਬਣਾਉਣ

ਅਜਿਹੇ ਔਖੇ ਸਮੇਂ ਪੈਨਸ਼ਨ ਖਾਤਿਆਂ ਵਿੱਚ ਸਮੇਂ ਸਿਰ ਕ੍ਰੈਡਿਟ ਕਰਨਾ ਸਮੇਂ ਦੀ ਲੋੜ ਹੈ ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ)ਨੇ ਕੋਵਿਡ 19 ਸੰਕਟ ਦੌਰਾਨ ਪੈਨਸ਼ਨਰਾਂ ਨੂੰ ਸਹਾਇਤਾ ਦੇਣ ਲਈ ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ

                                       *****

ਆਰਸੀਜੇ/ਐੱਸਕੇਪੀ/ਆਈਏ



(Release ID: 1621223) Visitor Counter : 179