ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

31 ਮਈ ਨੂੰ ਹੋਣ ਵਾਲੀ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ 2020, ਮੁਲਤਵੀ ਕੀਤੀ ਗਈ

प्रविष्टि तिथि: 04 MAY 2020 3:29PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਕੋਵਿਡ -19 ਕਾਰਨ ਲਾਗੂ ਕੀਤੇ ਗਏ ਰਾਸ਼ਟਰਵਿਆਪੀ ਲੌਕਡਾਊਨ ਦੇ ਦੂਜੇ ਪੜਾਅ ਤੋਂ ਬਾਅਦ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਅੱਜ ਇੱਕ ਵਿਸ਼ੇਸ਼ ਬੈਠਕ ਕੀਤੀ।  ਵਧਾਈਆਂ ਗਈਆਂ ਪਾਬੰਦੀਆਂ ਤੇ ਵਿਚਾਰ ਕਰਨ ਤੋਂ ਬਾਅਦ, ਕਮਿਸ਼ਨ ਨੇ ਇਹ ਫ਼ੈਸਲਾ ਕੀਤਾ ਕਿ ਮੌਜੂਦਾ ਸਮੇਂ ਵਿੱਚ ਪ੍ਰੀਖਿਆਵਾਂ ਅਤੇ ਇੰਟਰਵਿਊ ਸ਼ੁਰੂ ਕਰਨੀਆਂ ਸੰਭਵ ਨਹੀਂ ਹੋਣਗੀਆਂ। 

ਇਸ ਲਈ 31 ਮਈ 2020 ਨੂੰ ਨਿਰਧਾਰਿਤ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ 2020 ਮੁਲਤਵੀ ਕਰ ਦਿੱਤੀ ਗਈ ਹੈ।  ਕਿਉਂਕਿ ਇਹ ਪ੍ਰੀਖਿਆ ਭਾਰਤੀ ਵਣ ਸੇਵਾ ਪ੍ਰੀਖਿਆ ਦੇ ਸਕ੍ਰੀਨਿੰਗ ਟੈਸਟ ਦਾ ਵੀ ਕੰਮ ਕਰਦੀ ਹੈ, ਇਸ ਲਈ ਭਾਰਤੀ ਵਣ ਸੇਵਾ ਪ੍ਰੀਖਿਆ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਥਿਤੀ ਦੀ 20 ਮਈ 2020 ਨੂੰ ਮੁੜ ਤੋਂ ਸਮੀਖਿਆ ਕੀਤੀ ਜਾਵੇਗੀ ਅਤੇ ਇਨ੍ਹਾਂ ਪ੍ਰੀਖਿਆਵਾਂ ਲਈ ਨਵੀਆਂ ਮਿਤੀਆਂ  ਯੂਪੀਐੱਸਸੀ ਦੀ ਵੈੱਬਸਾਈਟ ਤੇ ਉਪਯੁਕਤ ਸਮੇਂ ਤੇ ਨੋਟੀਫ਼ਾਈ ਕੀਤੀਆਂ ਜਾਣਗੀਆਂ।  

ਕਮਿਸ਼ਨ ਪਹਿਲਾਂ ਹੀ ਹੇਠ ਲਿਖੇ ਪ੍ਰੋਗਰਾਮ ਮੁਲਤਵੀ ਕਰ ਚੁੱਕਿਆ ਹੈ :

(ਏ) ਸਿਵਲ ਸੇਵਾਵਾਂ, 2019; ਦੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਪਰਸਨੈਲਿਟੀ ਟੈਸਟ (ਬੀ) ਇੰਡੀਅਨ

ਇਕਨੌਮਿਕ ਸਰਵਿਸ / ਇੰਡੀਅਨ ਸਟੈਟਿਸਟੀਕਲ ਪ੍ਰੀਖਿਆ ਸੇਵਾ, 2020; (ਸੀ) ਕੰਬਾਈਂਡ ਮੈਡੀਕਲ ਸੇਵਾਵਾਂ ਪ੍ਰੀਖਿਆ 2020 ਲਈ ਨੋਟੀਫ਼ਿਕੇਸ਼ਨ ; (ਡੀ) ਸੈਂਟਰਲ ਹਥਿਆਰਬੰਦ ਪੁਲਿਸ ਬਲ ਪ੍ਰੀਖਿਆ 2020 ਅਤੇ (ਈ)  ਐੱਨਡੀਏ ਅਤੇ ਨੇਵਲ ਅਕੈਡਮੀ ਪ੍ਰੀਖਿਆ 2020 .

ਜਦੋਂ ਵੀ ਮੁਲਤਵੀ ਕੀਤੇ ਗਏ ਟੈਸਟਾਂ/ਪ੍ਰੀਖਿਆਵਾਂ ਦੀਆਂ ਮਿਤੀਆਂ ਦਾ ਫ਼ੈਸਲਾ ਕੀਤਾ ਜਾਵੇਗਾ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਉਮੀਦਵਾਰਾਂ ਨੂੰ ਘੱਟੋ-ਘੱਟ ਇੱਕ ਮਹੀਨੇ ਦਾ ਨੋਟਿਸ ਦਿੱਤਾ ਜਾਵੇ। 

 

*****

 

ਵੀਜੀ/ਐੱਸਐੱਨਸੀ


(रिलीज़ आईडी: 1620992) आगंतुक पटल : 284
इस विज्ञप्ति को इन भाषाओं में पढ़ें: हिन्दी , Tamil , Urdu , Assamese , English , Marathi , Bengali , Gujarati , Odia , Telugu , Kannada , Malayalam