ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਭਾਰਤ ਦੇ ਲੋਕਪਾਲ ਦੇ ਜੁਡੀਸ਼ਲ ਮੈਂਬਰ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਦਾ ਕੋਵਿਡ-19 ਨਾਲ ਜੂਝਦਿਆਂ ਦਿਹਾਂਤ

Posted On: 03 MAY 2020 5:04PM by PIB Chandigarh

ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਦੇ ਲੋਕਪਾਲ ਦੇ ਜੁਡੀਸ਼ਲ ਮੈਂਬਰ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਦਾ ਸ਼ਨੀਵਾਰ ਰਾਤ ਲਗਭਗ 8.45 ਵਜੇ ਦਿੱਲੀ ਦੇ ਏਮਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਸਨ ਤੇ 2 ਅਪ੍ਰੈਲ ਨੂੰ ਸਾਹ ਲੈਣ `ਚ ਪਰੇਸ਼ਾਨੀ ਆਉਣ `ਤੇ ਨੂੰ ਉਨ੍ਹਾਂ ਨੂੰ ਏਮਸ ਵਿੱਚ ਦਾਖਲ ਕਰਵਾਇਆ ਗਿਆ ਸੀ

 

ਸਵਰਗੀ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਦਾ ਜਨਮ 12 ਨਵੰਬਰ 1957 ਨੂੰ ਹੋਇਆ ਸੀ ਉਨ੍ਹਾਂ ਨੇ ਸ਼੍ਰੀ ਰਾਮ ਕਾਲਜ ਆਵ੍ ਕਮਰਸ ਤੋਂ ਅਰਥ ਸ਼ਾਸਤਰ (ਆਨਰਸ) ਵਿੱਚ ਗਰੈਜੂਏਸ਼ਨ ਕੀਤੀ ਤੇ ਦਿੱਲੀ ਯੂਨੀਵਰਸਿਟੀ ਵਿਖੇ ਕੈਂਪਸ ਲਾਅ ਸੈਂਟਰ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਉਨ੍ਹਾਂ ਨੇ ਪਟਨਾ ਹਾਈਕੋਰਟ ਵਿੱਚ ਵਕਾਲਤ ਸ਼ੁਰੂ ਕੀਤੀ ਤੇ 9 ਅਕਤੂਬਰ 2006 ਨੂੰ ਉਹ ਪਟਨਾ ਹਾਈਕੋਰਟ ਦੇ ਐਡੀਸ਼ਨਲ ਜੱਜ ਬਣੇ ਤੇ 21 ਨਵੰਬਰ 2007 ਨੂੰ ਉਨ੍ਹਾਂ ਨੇ ਸਥਾਈ ਜੱਜ ਵਜੋਂ ਸਹੁੰ ਚੁੱਕੀ ਉਨ੍ਹਾਂ ਨੇ 7 ਜੁਲਾਈ 2018 ਨੂੰ ਛੱਤੀਸਗੜ੍ਹ ਦੇ ਚੀਫ਼ ਜਸਟਿਸ ਵਜੋਂ ਹਲਫ ਲਿਆ ਸੀ

 

ਜਸਟਿਸ ਤ੍ਰਿਪਾਠੀ ਨੇ 27 ਮਾਰਚ 2019 ਨੂੰ ਭਾਰਤ ਦੇ  ਲੋਕਪਾਲ ਦੇ ਜੁਡੀਸ਼ਲ ਮੈਂਬਰ ਵਜੋਂ ਸਹੁੰ ਚੁੱਕੀ ਸੀ ਉਨ੍ਹਾਂ ਨੇ ਆਪਣੇ ਨਵੀਨ ਸੁਝਾਵਾਂ ਤੇ ਇਨਪੁਟ ਨਾਲ ਭਾਰਤ ਦੇ ਲੋਕਪਾਲ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ

 

ਉਨ੍ਹਾਂ ਦੇ ਇਸ ਘਾਟੇ ਨਾਲ ਭਾਰਤ ਦੇ ਲੋਕਪਾਲ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ ਪ੍ਰਮਾਤਮਾ ਵਿਛੜੀ ਰੂਹ ਨੂੰ ਸਾਂਤੀ ਬਖਸ਼ੇ ਤੇ ਦੁਖੀ ਪਰਿਵਾਰ ਨੂੰ ਇਸ ਵੱਡੇ ਸਦਮੇ ਤੋਂ ਬਾਹਰ ਆਉਣ ਦਾ ਬਲ ਬਖਸ਼ੇ

 

<><><><><>

 

ਵੀਜੀ/ਐੱਸਐੱਨਸੀ


(Release ID: 1620704) Visitor Counter : 232