PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 02 MAY 2020 6:29PM by PIB Chandigarh

 

https://static.pib.gov.in/WriteReadData/userfiles/image/image001R6GD.pnghttps://static.pib.gov.in/WriteReadData/userfiles/image/image002M5ZK.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੁੱਲ 9950 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 1061 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 26.6% ਹੋ ਗਈ ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 37,336 ਹੈ।
  • ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਵਿੱਚ 2293 ਦਾ ਵਾਧਾ ਹੋਇਆ ਹੈ।
  • ਗ੍ਰਹਿ ਮੰਤਰਾਲੇ ਨੇ ਇਸ ਸਮੇਂ ਦੌਰਾਨ ਵਿਭਿੰਨ ਗਤੀਵਿਧੀਆਂ ਨੂੰ ਕਾਬੂ ਹੇਠ ਰੱਖਣ ਲਈ ਦੇਸ਼ ਦੇ ਜ਼ਿਲ੍ਹਿਆਂ ਦੀ ਖ਼ਤਰੇ ਦੀ ਪ੍ਰੋਫ਼ਾਈਲਿੰਗ ਭਾਵ ਰੈੱਡ (ਹੌਟਸਪੌਟ), ਗ੍ਰੀਨ ਤੇ ਆਰੈਂਜ ਜ਼ੋਨਾਂ ਦੇ ਅਧਾਰ ਉੱਤੇ ਨਵੇਂ ਦਿਸ਼ਾਨਿਰਦੇਸ਼ ਵੀ ਜਾਰੀ ਕੀਤੇ ਹਨ।
  • ਭਾਰਤੀ ਰੇਲਵੇ ਦੀਆਂ ਸਾਰੀਆਂ ਯਾਤਰੀ ਰੇਲ ਸੇਵਾਵਾਂ 17 ਮਈ 2020 ਤੱਕ ਰੱਦ ਰਹਿਣਗੀਆਂ।
  • ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਤੇ ਸਿੱਖਿਆ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਬੈਠਕ ਕੀਤੀ
  • ਸ਼੍ਰੀ ਪੀਯੂਸ਼ ਗੋਇਲ ਨੇ ਕੋਵਿਡ-19 ਦੇ ਫੈਲਾਅ ਦੇ ਖ਼ਿਲਾਫ਼ ਸਹਿਯੋਗੀ ਯਤਨ ਕਰਨ ਲਈ ਹੋਰ ਦੇਸ਼ਾਂ ਨੂੰ ਅਪੀਲ ਕੀਤੀ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਕੁੱਲ 9950 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 1061 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 26.6% ਹੋ ਗਈ ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 37,336 ਹੈ। ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਵਿੱਚ 2293 ਦਾ ਵਾਧਾ ਹੋਇਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੱਲ੍ਹ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ’ (ਨਿਜੀ ਸੁਰੱਖਿਆਤਮਕ ਉਪਕਰਨ) ਦੀ ਤਰਕਪੂਰਨ ਵਰਤੋਂ ਬਾਰੇ ਵਾਧੂ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ ਸਨ।

https://pib.gov.in/PressReleseDetail.aspx?PRID=1620384

 

4 ਮਈ, 2020 ਤੋਂ ਲੌਕਡਾਊਨ ਵਿੱਚ ਦੋ ਹਫ਼ਤਿਆਂ ਦਾ ਹੋਰ ਵਾਧਾ

ਵਿਆਪਕ ਸਮੀਖਿਆ ਤੋਂ ਬਾਅਦ ਤੇ ਇਸ ਤੱਥ ਦੇ ਮੱਦੇਨਜ਼ਰ ਕਿ ਲੌਕਡਾਊਨ ਦੇ ਉਪਾਵਾਂ ਨਾਲ ਦੇਸ਼ ਵਿੱਚ ਕੋਵਿਡ19 ਦੀ ਸਥਿਤੀ ਵਿੱਚ ਮਹੱਤਵਪੂਰਨ ਲਾਭ ਹੋਏ ਹਨ; ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਅੱਜਆਪਦਾ ਪ੍ਰਬੰਧ ਕਾਨੂੰਨ, 2005’ ਤਹਿਤ ਇੱਕ ਹੁਕਮ ਜਾਰੀ ਕਰ ਕੇ ਲੌਕਡਾਊਨ ਦੀ ਮਿਆਦ ਵਿੱਚ 4 ਮਈ, 2020 ਤੋਂ ਦੋ ਹੋਰ ਹਫ਼ਤਿਆਂ ਦਾ ਵਾਧਾ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਇਸ ਸਮੇਂ ਦੌਰਾਨ ਵਿਭਿੰਨ ਗਤੀਵਿਧੀਆਂ ਨੂੰ ਕਾਬੂ ਹੇਠ ਰੱਖਣ ਲਈ ਦੇਸ਼ ਦੇ ਜ਼ਿਲ੍ਹਿਆਂ ਦੀ ਖ਼ਤਰੇ ਦੀ ਪ੍ਰੋਫ਼ਾਈਲਿੰਗ ਭਾਵ ਰੈੱਡ (ਹੌਟਸਪੌਟ), ਗ੍ਰੀਨ ਤੇ ਆਰੈਂਜ ਜ਼ੋਨਾਂ ਦੇ ਅਧਾਰ ਉੱਤੇ ਨਵੇਂ ਦਿਸ਼ਾਨਿਰਦੇਸ਼ ਵੀ ਜਾਰੀ ਕੀਤੇ ਹਨਇਨ੍ਹਾਂ ਦਿਸ਼ਾਨਿਰਦੇਸ਼ਾਂ ਰਾਹੀਂ ਗ੍ਰੀਨ ਤੇ ਆਰੈਂਜ ਜ਼ੋਨਾਂ ਵਿੱਚ ਆਉਂਦੇ ਜ਼ਿਲ੍ਹਿਆਂਚ ਵਰਨਣਯੋਗ ਛੂਟਾਂ ਦੀ ਪ੍ਰਵਾਨਗੀ ਦਿੱਤੀ ਹੈ।

https://pib.gov.in/PressReleseDetail.aspx?PRID=1620095

 

 

4 ਮਈ, 2020 ਤੋਂ ਲੈ ਕੇ ਦੋ ਹਫ਼ਤਿਆਂ ਤੱਕ ਦੇ ਲੌਕਡਾਊਨ ਔਰੇਂਜ ਜ਼ੋਨ ਵਿੱਚ ਵਿਅਕਤੀਆਂ ਅਤੇ ਵਾਹਨਾਂ ਦੇ ਆਵਾਗਮਨ ਬਾਰੇ ਸਪਸ਼ਟੀਕਰਨ

ਔਰੇਂਜ ਜ਼ੋਨ ਵਿੱਚ ਪੂਰੇ ਦੇਸ਼ ਚ ਪਾਬੰਦੀਸ਼ੁਦਾ ਗਤੀਵਿਧੀਆਂ ਦੇ ਇਲਾਵਾ, ਇੰਟਰ-ਡਿਸਟ੍ਰਿਕਟ (ਅੰਤਰ-ਜ਼ਿਲ੍ਹਾ) ਅਤੇ ਇੰਟਰਾ-ਡਿਸਟ੍ਰਿਕਟ (ਜ਼ਿਲ੍ਹੇ ਦੇ ਅੰਦਰ) ਬੱਸਾਂ ਚਲਾਉਣ ਉੱਤੇ ਪਾਬੰਦੀ ਰਹੇਗੀ।

  • ਟੈਕਸੀ ਅਤੇ ਕੈਬ ਐਗਰੀਗੇਟਰਸ ਨੂੰ ਇੱਕ ਡਰਾਈਵਰ ਅਤੇ ਕੇਵਲ ਦੋ ਯਾਤਰੀਆਂ ਨਾਲ ਆਗਿਆ ਹੋਵੇਗੀ।
  • ਕੇਵਲ ਪ੍ਰਵਾਨਿਤ ਗਤੀਵਿਧੀਆਂ ਲਈ ਵਿਅਕਤੀਆਂ ਅਤੇ ਵਾਹਨਾਂ ਦੇ ਅੰਤਰ-ਜ਼ਿਲ੍ਹਾ ਆਵਾਗਮਨ ਦੀ ਆਗਿਆ ਦਿੱਤੀ ਗਈ ਹੈ, ਚਾਰ ਪਹੀਆ ਵਾਹਨਾਂ ਵਿੱਚ ਡਰਾਈਵਰ ਦੇ ਇਲਾਵਾ ਅਧਿਕਤਮ ਦੋ ਵਿਅਕਤੀਆਂ ਦੀ ਆਗਿਆ ਹੋਵੇਗੀ।

https://pib.gov.in/PressReleseDetail.aspx?PRID=1620360

 

ਯਾਤਰੀ ਰੇਲ ਸੇਵਾਵਾਂ 17 ਮਈ, 2020 ਤੱਕ ਰੱਦ ਰਹਿਣਗੀਆਂ

ਕੋਵਿਡ -19 ਦੇ ਮੱਦੇਨਜ਼ਰ ਕੀਤੇ ਗਏ ਉਪਾਵਾਂ ਨੂੰ ਜਾਰੀ ਰੱਖਦੇ ਹੋਏ, ਇਹ ਫੈਸਲਾ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਦੀਆਂ ਸਾਰੀਆਂ ਯਾਤਰੀ ਰੇਲ ਸੇਵਾਵਾਂ 17 ਮਈ 2020 ਤੱਕ ਰੱਦ ਰਹਿਣਗੀਆਂ ਹਾਲਾਂਕਿ, ਰਾਜ ਸਰਕਾਰਾਂ ਦੁਆਰਾ ਕੀਤੀ ਗਈ ਬੇਨਤੀ ਅਤੇ ਗ੍ਰਹਿ ਮੰਤਰਾਲੇ ਦੇ ਦਿਸ਼ਾ- ਨਿਰਦੇਸ਼ਾਂ ਦੇ ਅਧਾਰ 'ਤੇ ਵੱਖ-ਵੱਖ ਥਾਵਾਂ' ਤੇ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ, ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਆਵਾਜਾਈ ਲਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਮਾਲ-ਢੁਆਈ ਤੇ ਪਾਰਸਲ ਟ੍ਰੇਨਾਂ ਵਰਤਮਾਨ ਦੀ ਤਰ੍ਹਾਂ ਹੀ ਜਾਰੀ ਰਹਿਣਗੀਆਂ।

https://pib.gov.in/PressReleseDetail.aspx?PRID=1620324

 

ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਬੈਠਕ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਇੱਕ ਬੈਠਕ ਕੀਤੀ ਜਿਸ ਵਿੱਚ ਖੇਤੀਬਾੜੀ ਸੈਕਟਰ ਦੇ ਮੁੱਦਿਆਂ ਅਤੇ ਜ਼ਰੂਰੀ ਸੁਧਾਰਾਂ ਬਾਰੇ ਚਰਚਾ ਕੀਤੀ ਗਈ ਬੈਠਕ ਵਿੱਚ ਖੇਤੀਬਾੜੀ ਮਾਰਕਿਟਿੰਗ, ਵਿਕਣਯੋਗ ਵਾਧੂ ਵਸਤਾਂ ਦੇ ਪ੍ਰਬੰਧਨ, ਸੰਸਥਾਗਤ ਕਰਜ਼ੇ ਤੱਕ ਕਿਸਾਨਾਂ ਦੀ ਪਹੁੰਚ ਅਤੇ ਖੇਤੀਬਾੜੀ ਸੈਕਟਰ ਨੂੰ ਵੱਖ-ਵੱਖ ਪਾਬੰਦੀਆਂ ਤੋਂ ਢੁਕਵੀਂ ਕਾਨੂੰਨੀ ਮਦਦ ਸਮੇਤ ਛੂਟ ਦੇਣ ਉੱਤੇ ਜ਼ੋਰ ਦਿੱਤਾ ਗਿਆ

https://pib.gov.in/PressReleseDetail.aspx?PRID=1620364

 

ਪ੍ਰਧਾਨ ਮੰਤਰੀ ਮੋਦੀ ਨੇ ਸਿੱਖਿਆ ਖੇਤਰ ਤੇ ਚਰਚਾ ਕਰਨ ਲਈ ਸਮੀਖਿਆ ਬੈਠਕ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਸਮੇਤ ਸਿੱਖਿਆ ਦੇ ਖੇਤਰ ਵਿੱਚ ਜ਼ਰੂਰੀ ਮੁੱਦਿਆਂ ਅਤੇ ਸੁਧਾਰਾਂ ਤੇ ਚਰਚਾ ਕਰਨ ਲਈ ਅੱਜ ਇੱਕ ਬੈਠਕ ਕੀਤੀ। ਸਿੱਖਿਆ ਖੇਤਰ ਵਿੱਚ ਸਮਰਪਿਤ ਸਿੱਖਿਆ ਚੈਨਲਾਂ ਤੇ ਔਨਲਾਈਨ ਕਲਾਸਾਂ, ਸਿੱਖਿਆ ਪੋਰਟਲ ਅਤੇ ਕਲਾਸ ਵਾਈਜ਼ ਪ੍ਰਸਾਰਣ ਜਿਹੀ ਟੈਕਨੋਲੋਜੀ ਦੀ ਵਰਤੋਂ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਗੁਣਵੱਤਾਪੂਰਨ ਸਿੱਖਿਆ ਤੇ ਸਰਬਵਿਆਪੀ ਪਹੁੰਚ ਪ੍ਰਦਾਨ ਕਰਨ ਵਾਲੀ ਸਿੱਖਿਆ ਵਿੱਚ ਸਮਾਨਤਾ ਲਿਆਉਣ, ਮੁੱਢਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ, ਨਵੇਂ ਰਾਸ਼ਟਰੀ ਪਾਠ¬ਕ੍ਰਮ ਢਾਂਚੇ ਰਾਹੀਂ ਬਹੁ-ਭਾਸ਼ਾਈ, 21ਵੀਂ ਸਦੀ ਦੇ ਹੁਨਰ, ਖੇਡ ਅਤੇ ਕਲਾ ਦਾ ਸੁਮੇਲ, ਵਾਤਾਵਰਣ ਆਦਿ ਦੇ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

https://pib.gov.in/PressReleseDetail.aspx?PRID=1620208

 

ਗ੍ਰੀਨ, ਔਰੇਂਜ ਅਤੇ ਰੈੱਡ ਜ਼ੋਨਾਂ ਵਿੱਚ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ-CAT) ਦੁਆਰਾ ਮਾਮਲਿਆਂ ਦੀ ਸੁਣਵਾਈ ਲਈ ਨਵੇਂ ਦਿਸ਼ਾ-ਨਿਰਦੇਸ਼

https://pib.gov.in/PressReleseDetail.aspx?PRID=1620335

 

ਸ਼੍ਰੀ ਪੀਯੂਸ਼ ਗੋਇਲ ਨੇ ਵਿਦੇਸ਼ੀ ਮਿਸ਼ਨਾਂ ਨੂੰ ਦੱਸਿਆ ਕਿ ਭਾਰਤ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਨਾਲ ਆਪਸੀ ਮਿਲਵਰਤਣ ਕਰਨ ਲਈ ਤਿਆਰ ਹੈ, ਜਿੱਥੋਂ ਤੱਕ ਸੌਦੇ ਵਿੱਚ ਆਪਸੀ ਤਾਲਮੇਲ ਕਾਇਮ ਰੱਖਿਆ ਜਾ ਸਕਦਾ ਹੈ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਨਾਲ ਆਪਸੀ ਮਿਲਵਰਤਣ ਕਰਨ ਲਈ ਤਿਆਰ ਹੈ, ਜਿੱਥੋਂ ਤੱਕ ਸੌਦੇ ਵਿੱਚ ਆਪਸੀ ਤਾਲਮੇਲ ਕਾਇਮ ਰੱਖਿਆ ਜਾਂਦਾ ਹੈ। ਵੀਡੀਓ ਕਾਨਫਰੰਸ ਰਾਹੀਂ ਨਵੀਂ ਦਿੱਲੀ ਵਿਖੇ ਵਿਦੇਸ਼ੀ ਮਿਸ਼ਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਿਲਚਸਪੀ ਰੱਖਣ ਵਾਲੇ ਉਨ੍ਹਾਂ ਦੇਸ਼ਾਂ ਦਾ ਸੁਆਗਤ ਕੀਤਾ, ਜੋ ਭਾਰਤ ਨਾਲ ਵਪਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਮੰਤਰੀ ਨੇ ਕਿਹਾ ਕਿ ਭਾਰਤ ਕਿਸੇ ਵੀ ਬਹੁਪੱਖੀ ਸਮਝੌਤੇ ਤੇ ਦਸਤਖਤ ਕਰਦਿਆਂਨਿਰਪੱਖ ਵਿਹਾਰ ਅਤੇ ਪ੍ਰਾਪਤੀ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ। ਇਹੀ ਕਾਰਨ ਸੀ ਜਿਸ ਕਰਕੇ ਭਾਰਤ ਨੇ ਖੇਤਰੀ ਆਰਥਿਕ ਵਿਆਪਕ ਭਾਈਵਾਲੀ (ਆਰਈਸੀਪੀ) ਵਿੱਚ ਹਿੱਸਾ ਲਿਆ। ਉਨ੍ਹਾਂ ਸਲਾਹ ਦਿੱਤੀ ਕਿ ਦੁਵੱਲੇ ਜਾਂ ਬਹੁਪੱਖੀ ਸਮਝੌਤਿਆਂ ਲਈ ਯੋਜਨਾਬੰਦੀ ਦੀ ਰੂਪ-ਰੇਖਾ ਲਈ ਡਿਜੀਟਲ ਰੂਪ ਨਾਲ ਜੁੜਨ ਦਾ ਇਹ ਬਿਹਤਰੀਨ ਸਮਾਂ ਹੈ । ਮੰਤਰੀ ਨੇ ਹੋਰ ਦੇਸ਼ਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਵਿਰੁੱਧ ਸਾਂਝੇ ਯਤਨਾਂ ਲਈ ਅਪੀਲ ਕੀਤੀ।

https://pib.gov.in/PressReleseDetail.aspx?PRID=1620129

 

ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਬਿਹਾਰ ਵਿੱਚ ਏਈਐੱਸ ਲਈ ਤਿਆਰੀਆਂ ਦੀ ਸਮੀਖਿਆ ਕੀਤੀ

ਡਾ. ਹਰਸ਼ ਵਰਧਨ ਨੇ ਸਭਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਕੋਵਿਡ ਮਹਾਮਾਰੀ ਦੇ ਇਸ ਸਮੇਂ ਦੌਰਾਨ ਏਈਐੱਸ ਦੇ ਕੇਸਾਂ ਨੂੰ ਅੱਖੋਂ ਪ੍ਰੋਖੇ ਜਾਂ ਓਹਲੇ ਨਾ ਹੋਣ ਦੇਣਾ ਯਕੀਨੀ ਬਣਾਉਣ। ਏਈਐੱਸ ਪ੍ਰਬੰਧ ਲਈ ਬਿਹਾਰ ਨੂੰ ਕੇਂਦਰ ਦੀ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ

https://pib.gov.in/PressReleseDetail.aspx?PRID=1620153

 

 

 

 

ਸੁਰੱਖਿਆ ਅਤੇ ਪਰਿਚਾਲਨ ਸਮਰੱਥਾ ਬਿਹਤਰ ਕਰਨ ਲਈ ਭਾਰਤੀ ਰੇਲਵੇ ਦੇ ਬੈਕਐਂਡ ਜੋਧਿਆਂ ਨੇ ਇਸ ਲੌਕਡਾਊਨ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਪਏ ਮੁੱਖ ਰੱਖ-ਰਖਾਅ ਦੇ ਕਾਰਜਾਂ ਨੂੰ ਪੂਰਾ ਕੀਤਾ

ਭਾਰਤੀ ਰੇਲਵੇ ਦੇ ਬੈਕਐਂਡ ਜੋਧਿਆਂ ਨੇ ਇਸ ਲੌਕਡਾਊਨ ਦੌਰਾਨ ਯਾਰਡ ਰਿਮਾਡਲਿੰਗਸੀਜਰਸ ਕਰੌਸਓਵਰ  ਦੇ ਨਵੀਕਰਨ ਅਤੇ ਪੁਲ਼ਾਂ ਦੀ ਮਰੰ‍ਮਤ ਜਿਵੇਂ ਕਾਫ਼ੀ ਸਮਾਂ ਤੋਂ ਲੰਬਿਤ ਪਏ ਰਖ-ਰਖਾਅ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਭਾਰਤੀ ਰੇਲਵੇ ਨੇ ਪਾਰਸਲ ਟ੍ਰੇਨਾਂ ਅਤੇ ਮਾਲਗੱਡੀਆਂ ਰਾਹੀਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਨੂੰ ਨਿਰੰਤਰ ਸੁਨਿਸ਼ਚਿਤ ਕਰਨ  ਦੇ ਇਲਾਵਾ ਕਾਫ਼ੀ ਸਮੇਂ ਤੋਂ ਲੰਬਿਤ ਪਏ ਰਖ-ਰਖਾਅ ਕਾਰਜਾਂ ਨੂੰ ਇਸ ਲੌਕਡਾਊਨ ਮਿਆਦ ਦੌਰਾਨ ਸਫਲਤਾਪੂਰਵਕ ਪੂਰਾ ਕੀਤਾ ਹੈ ਕਿਉਂਕਿ ਕੋਵਿਡ - 19 ਕਾਰਨ ਯਾਤਰੀ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ

https://pib.gov.in/PressReleseDetail.aspx?PRID=1620334

 

ਫਰੰਟਲਾਈਨ ਜੋਧਿਆਂ ਨੇ ਕੋਰੋਨਾ ਜੋਧਿਆਂ ਨੂੰ ਨਮਨ ਕੀਤਾ ਅਤੇ ਜੰਗ ਨੂੰ ਜਾਰੀ ਰੱਖਣ ਵਿੱਚ ਸਹਿਯੋਗ ਦਾ ਸੰਕਲਪ ਲਿਆ

ਅੱਜ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜਨਰਲ ਬਿਪਿਨ ਰਾਵਤ ਸੀਡੀਐੱਸ ਨੇ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ, ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਵਾਯੂ ਫੌਜ਼ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕੋਰੋਨਾ ਜੋਧਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਉਣ ਵਾਲੇ ਦਿਨਾਂ ਵਿੱਚ ਫਰੰਟਲਾਈਨ ਜੋਧਿਆਂ ਦਾ ਉਨਾਂ ਨੂੰ ਸਹਿਯੋਗ ਜਾਰੀ ਰੱਖਣ ਦਾ ਸੰਕਲਪ ਲਿਆ।

https://pib.gov.in/PressReleseDetail.aspx?PRID=1620210

 

ਰਾਸ਼ਟਰ ਨਾਲ ਕੋਵਿਡ-19 ਜੋਧਿਆਂ ਦਾ ਇੰਡੀਅਨ ਕੋਸਟ ਗਾਰਡ ਵੀ ਧੰਨਵਾਦ ਕਰੇਗਾ

ਇੰਡੀਅਨ ਕੋਸਟ ਗਾਰਡ (ਆਈਸੀਜੀ) ਸਮੁੰਦਰੀ ਜਹਾਜ਼ਾਂ ਨੂੰ ਰੁਸ਼ਨਾ ਕੇ ਅਤੇ ਹਸਪਤਾਲਾਂ ਤੋਂ ਠੀਕ ਹੋਏ ਮਰੀਜ਼ਾਂ 'ਤੇ ਫੁੱਲਾਂ ਦੀ ਵਰਖਾ ਕਰਕੇ 'ਇੰਡੀਆ ਥੈਂਕਸ ਕੋਵਿਡ-19 ਵਾਰੀਅਰਸ' ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ। ਕੋਵਿਡ-19 ਜੋਧਿਆਂ ਦੇ ਸਨਮਾਨ ਵਿੱਚ 03 ਮਈ 2020 ਨੂੰ ਸਮੁੱਚੇ ਦੇਸ਼ ਦੇ ਤਟਵਰਤੀ ਖੇਤਰਾਂ '25 ਥਾਵਾਂ 'ਤੇ ਸਮੁੰਦਰੀ ਜਹਾਜ਼ਾਂ ਨੂੰ ਰੁਸ਼ਨਾਇਆ ਜਾਵੇਗਾ। ਇਸ ਤਰ੍ਹਾਂ  ਨਾਲ ਰੁਸ਼ਨਾਏ ਜਹਾਜ਼ਾਂ ਦੁਆਰਾ ਕੋਵਿਡ-19 ਜੋਧਿਆਂ ਦੀ ਸ਼ਲਾਘਾ ਕੀਤੀ ਜਾਵੇਗੀ। ਜਹਾਜ਼ਾਂ ਨੂੰ ਦੁਰਲਭ ਥਾਵਾਂ ਅਤੇ ਦੂਰ-ਦਰਾਜ ਵਾਲੇ ਅੰਡੇਮਾਨ ਤੇ ਨਿਕੋਬਾਰ ਟਾਪੂ ਖੇਤਰਾਂ ਅਤੇ ਲਕਸ਼ਦੀਪ ਤੇ ਮਿਨੀਕੌਇ ਟਾਪੂਆਂ ਸਮੇਤ ਹੋਰ ਥਾਵਾਂ 'ਤੇ ਰੁਸ਼ਨਾਇਆ ਜਾਵੇਗਾ। ਇਸ ਤੋਂ ਇਲਾਵਾ ਆਈਸੀਜੀ ਦੇ ਹੈਲੀਕੌਪਟਰਾਂ ਨਾਲ ਵੀ ਪੰਜ ਥਾਵਾਂ 'ਤੇ ਕੋਵਿਡ-19 ਹਸਪਤਾਲਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਆਈਸੀਜੀ ਦੇ ਕੁੱਲ 46 ਸਮੁੰਦਰੀ ਜਹਾਜ਼ ਅਤੇ ਲਗਭਗ 10 ਹੈਲੀਕੌਪਟਰ ਇਸ ਉਪਰਾਲੇ ਵਿੱਚ ਹਿੱਸਾ ਲੈਣਗੇ।

https://pib.gov.in/PressReleseDetail.aspx?PRID=1620418

 

ਲਾਈਫ਼ਲਾਈਨ ਉਡਾਨ ਤਹਿਤ ਪੂਰੇ ਦੇਸ਼ ਵਿੱਚ ਜ਼ਰੂਰੀ ਅਤੇ ਮੈਡੀਕਲ ਸਪਲਾਈ ਦੀ ਡਿਲਿਵਰੀ ਸੁਨਿਸ਼ਚਿਤ ਕਰਨ ਲਈ 422 ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 422 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 244 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 790.22 ਟਨ ਦੀ ਖੇਪ ਵੰਡੀ ਗਈ ਹੈ। ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਦੀ ਤਾਰੀਖ਼ ਤੱਕ ਕੁੱਲ 4,13,538 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕੀਤਾ ਹੈ। ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ।

https://pib.gov.in/PressReleseDetail.aspx?PRID=1620368

 

ਕੋਵਿਡ 19 ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ 49 ਵਸਤਾਂ ਦੇ ਲਘੂ ਵਣ ਉਪਜ (ਐੱਮਐੱਫ਼ਪੀ) ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਧਾਇਆ

ਆਦਿਵਾਸੀ ਆਬਾਦੀ ਦੀ ਰੋਜ਼ੀ ਰੋਟੀ ਨੂੰ ਪ੍ਰਭਾਵਤ ਕਰਨ ਵਾਲੇ ਇੱਕ ਅਹਿਮ ਐਲਾਨ ਵਿੱਚ, ਸਰਕਾਰ ਨੇ ਅੱਜ 49 ਵਸਤਾਂ ਦੀ ਲਘੂ ਵਣ ਉਪਜ (ਐੱਮਐੱਫ਼ਪੀ) ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਸੋਧ ਕੀਤੀ ਹੈ

https://pib.gov.in/PressReleseDetail.aspx?PRID=1620100

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•   ਚੰਡੀਗੜ੍ਹ - ਫਸੇ ਹੋਏ ਪ੍ਰਵਾਸੀਆਂ, ਵਿਦਿਆਰਥੀਆਂ, ਸੈਲਾਨੀਆਂ ਆਦਿ ਦੀ ਰਜਿਸਟ੍ਰੇਸ਼ਨ ਲਈ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਤੱਕ ਚੰਡੀਗੜ੍ਹ ਪ੍ਰਸ਼ਾਸਨ ਨਾਲ http://Chandigarh.gov.in ਜਾਂ http://admser.chd.nic.in/migrant ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਇਕ ਫਸੇ ਹੋਏ ਵਿਅਕਤੀ ਨੂੰ ਮੁਢਲੇ ਵੇਰਵੇ ਭਰ ਕੇ ਅਤੇ ਆਪਣਾ ਮਿਲਿਆ ਓਟੀਪੀ ਭਰ ਕੇ ਅਰਜ਼ੀ ਭੇਜਣੀ ਪੈਂਦੀ ਹੈ। ਜਿਹੜੇ ਵਿਅਕਤੀ ਆਪ ਸੰਪਰਕ ਨਹੀਂ ਕਰ ਸਕਦੇ ਉਨ੍ਹਾਂ ਨੂੰ ਕਾਲ ਸੈਂਟਰ ਰਾਹੀਂ ਇਹ ਸਹੂਲਤ ਪ੍ਰਦਾਨ ਕੀਤੀ ਗਈ ਹੈ ਜਾਂ ਫਿਰ ਹੈਲਪਲਾਈਨ ਨੰਬਰ 1800-180-2067 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਸਾਰੇ ਵੇਰਵੇ ਦੇ ਕੇ ਗੱਲਬਾਤ ਹੋ ਸਕਦੀ ਹੈ। ਹੁਣ ਤੱਕ 50,500 ਯੋਗ ਪਰਿਵਾਰ ਪੀਐੱਮਜੀਏਵਾਈ ਤਹਿਤ ਕਣਕ ਅਤੇ ਦਾਲ਼ਾਂ ਹਾਸਲ ਕਰ ਚੁੱਕੇ ਹਨ ਅਤੇ ਇਸ ਤਰ੍ਹਾਂ ਚੰਡੀਗੜ੍ਹ ਵਿੱਚ 80ਫੀਸਦੀ ਟੀਚਾ ਪੂਰਾ ਹੋ ਚੁੱਕਾ ਹੈ।

 

•   ਪੰਜਾਬ - ਕੋਵਿਡ-19 ਮਹਾਮਾਰੀ ਨੂੰ ਅਗੋਂ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਇਸਰਾਈਲ ਤੋਂ ਤਕਨੀਕੀ ਸਹਾਇਤਾ ਅਤੇ ਮੁਹਾਰਤ ਹਾਸਲ ਕੀਤੀ ਹੈ। ਇਸ ਸੰਬੰਧ ਵਿੱਚ ਇਨਵੈਸਟ ਪੰਜਾਬ ਨੇ ਇਸਰਾਈਲ ਦੇ ਦੂਤਘਰ ਨਾਲ ਮਿਲਕੇ ਇੱਕ ਵਿਸ਼ੇਸ਼ ਵੈਬੀਨਾਰ ਆਯੋਜਿਤ ਕੀਤਾ। ਪੰਜਾਬ ਸਰਕਾਰ ਨੇ ਪੈਟਰੋਲ ਪੰਪਾਂ ਦੇ ਮੈਨੇਜਰਾਂ ਅਤੇ ਅਪ੍ਰੇਟਰਾਂ ਨੂੰ ਸਲਾਹ ਦਿੱਤੀ ਹੈ ਕਿ  ਵਿਸ਼ੇਸ਼ ਸਮੇਂ ਉੱਤੇ ਸਿਰਫ ਵਿਸ਼ੇਸ਼ ਸਟਾਫ ਹੀ ਤੈਨਾਤ ਕੀਤਾ ਜਾਵੇ ਅਤੇ ਸ਼ਿਫਟਾਂ ਇਸ ਹਿਸਾਬ ਨਾਲ ਤੈਨਾਤ ਕੀਤੀਆਂ ਜਾਣ ਤਾਕਿ ਉੱਥੇ ਲੋਕਾਂ ਦੀ ਭੀੜ ਜਮ੍ਹਾਂ ਨਾ ਹੋਵੇ।

 

•   ਹਰਿਆਣਾ - ਹਰਿਆਣਾ ਸਰਕਾਰ ਸ਼ਹਿਰੀ  ਸਥਾਨਕ ਸੰਸਥਾਵਾਂ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਇਹ ਯਕੀਨੀ ਬਣਾ ਰਹੀ ਹੈ ਕਿ ਸਾਰੀਆਂ 87 ਨਗਰਪਾਲਿਕਾਵਾਂ ਵਿੱਚ ਕੋਵਿਡ-19 ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣ ਸਕੇ। ਸਾਰੀਆਂ ਨਗਰਪਾਲਿਕਾਵਾਂ ਯਕੀਨੀ ਬਣਾ ਰਹੀਆਂ ਹਨ ਕਿ ਘਰਾਂ ਦੇ ਬਾਹਰੋਂ 100 ਫੀਸਦੀ ਕੂੜਾ-ਕਰਕਟ ਚੁੱਕਿਆ ਜਾਵੇ ਅਤੇ ਇਸ ਕੰਮ ਵਿੱਚ ਲੱਗੇ ਸਟਾਫ ਨੂੰ ਹਿਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਹਰਿਆਣਾ ਵਿੱਚ ਉਦਯੋਗਿਕ ਯੂਨਿਟਾਂ ਨੂੰ ਕੰਮ ਮੁੜ ਸ਼ੁਰੂ ਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰਿਆਣਾ ਸਰਕਾਰ ਨੇ ਹਰਿਆਣਾ ਐੱਮਐੱਸਐੱਮਈ ਰਿਵਾਈਵਲ ਇਨਟ੍ਰਸਟ ਬੈਨੀਫਿਟ ਸਕੀਮ ਤਿਆਰ ਕੀਤੀ ਹੈ। ਇਹ ਸਕੀਮ ਐੱਮਐੱਸਐੱਮਈ ਯੂਨਿਟਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਤਾਕਿ ਉਹ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਭੱਤੇ ਆਦਿ ਪ੍ਰਦਾਨ ਕਰ ਸਕਣ ਤਾਕਿ ਵਰਕਰ ਆਪਣੇ ਘਰਾਂ ਦੇ ਜ਼ਰੂਰੀ ਖਰਚੇ ਚਲਾ ਸਕਣ।

 

•   ਹਿਮਾਚਲ ਪ੍ਰਦੇਸ਼- ਮੁੱਖ ਮੰਤਰੀ ਨੇ ਇੱਕ ਕਾੜਾ ਸ਼ੁਰੂ ਕੀਤਾ ਹੈ ਜੋ ਕਿ ਰਾਜ ਆਯੁਰਵੇਦਿਕ ਵਿਭਾਗ ਦੁਆਰਾ ਤਿਆਰ ਕਰਵਾਇਆ ਜਾਂਦਾ ਹੈ। ਇੱਕ ਆਯੁਰਵੇਦਿਕ ਦਵਾਈ ਹੈ ਜਿਸ ਨਾਲ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਲੋਕਾਂ ਵਿੱਚ ਤਾਕਤ ਵਧਦੀ ਹੈ। ਆਯੁਰਵੇਦਿਕ ਉਤਪਾਦ ਇਮਿਊਨਟੀ ਵਧਾਉਣ ਵਿੱਚ ਸਹਾਈ ਹੁੰਦੇ ਹਨ ਅਤੇ ਇਹ ਸਾਰੇ ਕੋਰੋਨਾ ਵਾਰੀਅਰਜ਼ਜਿਵੇਂ ਕਿ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਪੁਲਿਸ, ਸੀਨੀਅਰ ਸ਼ਹਿਰੀਆਂ  ਨੂੰ ਮੁਫਤ ਪ੍ਰਦਾਨ ਕੀਤੇ ਜਾਂਦੇ ਹਨ।  ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਮੁੱਖੀਆਂ, ਚੀਫ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਕਰਦੇ ਹੋਏ ਕਿਹਾ ਕਿ ਐਕਟਿਵ ਕੇਸ ਫਾਈਂਡਿੰਗ ਕੰਪੇਨ ਤਹਿਤ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਦੂਜੇ ਰਾਜਾਂ ਤੋਂ ਹਿਮਾਚਲ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਦੀ ਮੈਡੀਕਲ ਜਾਂਚ ਹੋਵੇਗੀ ਅਤੇ ਇਨ੍ਹਾਂ ਵਿਅਕਤੀਆਂ ਨੂੰ ਹੋਮ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ।

 

•   ਕੇਰਲ - ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਰਾਜ ਵਿੱਚ ਸ਼ਰਾਬ ਦੀਆਂ ਦੁਕਾਨਾਂ ਫਿਲਹਾਲ ਨਾ ਖੋਲ੍ਹੀਆਂ ਜਾਣ ਕਿਉਂਕਿ ਗਾਹਕਾਂ ਦੁਆਰਾ ਲੌਕਡਾਊਨ ਤੋੜੇ ਜਾਣ ਦਾ ਡਰ ਰਹੇਗਾ। ਗ੍ਰੀਨ ਜ਼ੋਨ ਵਿੱਚ ਕੋਈ ਬੱਸ ਸੇਵਾ ਨਹੀਂ ਚੱਲੇਗੀ। ਰਾਜ ਵਿੱਚ ਕੋਵਿਡ-ਜ਼ੋਨ ਕੇਂਦਰ ਦੀਆਂ ਹਿਦਾਇਤਾਂ ਅਨੁਸਾਰ ਬਣਾਏ ਜਾਣਗੇ। 5 ਹੋਰ ਨਾਨ-ਸਟਾਪ ਸਪੈਸ਼ਲ ਗੱਡੀਆਂ - ਰਾਂਚੀ, ਭੁਵਨੇਸ਼ਵਰ ਅਤੇ ਪਟਨਾ ਲਈ ਕੇਰਲ ਤੋਂ ਰੋਜ਼ਾਨਾ ਭੇਜੀਆਂ ਜਾਣਗੀਆਂ ਤਾਕਿ ਉਥੋਂ ਪ੍ਰਵਾਸੀ ਮਜ਼ਦੂਰ ਲਿਆਂਦੇ ਜਾ ਸਕਣ। ਕੋਵਿਡ-19 ਕਾਰਣ ਕੇਰਲ ਦੇ 3 ਹੋਰ ਵਿਅਕਤੀਆਂ ਦੀ ਜਾਨ ਖਾਡ਼ੀ ਦੇਸ਼ਾਂ ਵਿੱਚ ਗਏ ਲੋਕਾਂ ਵਿੱਚੋਂ ਗਈ।  ਇਸ ਨਾਲ ਵਿਦੇਸ਼ਾਂ ਵਿੱਚ ਮਰਨ ਵਾਲੇ ਕੇਰਲ ਵਾਸੀਆਂ ਦੀ ਗਿਣਤੀ 70 ਨੂੰ ਪਾਰ ਕਰ ਗਈ ਹੈ। ਕੁੱਲ ਤਸਦੀਕਸ਼ੁਦਾ ਕੇਸ (497) ਅਤੇ ਸਰਗਰਮ ਕੇਸ (102)

 

•   ਤਮਿਲ ਨਾਡੂ - ਚੇਨਈ ਤਮਿਲ ਨਾਡੂ ਦਾ ਹੌਟਸਪੌਟ ਬਣਿਆ ਹੋਇਆ ਹੈ ਅਤੇ ਕੱਲ੍ਹ ਇੱਥੇ 176 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2526 ਹੋ ਗਈ ਹੈ। ਰਾਜ ਸਰਕਾਰ ਨੇ ਸੀਨੀਅਰ ਆਈਏਐੱਸ ਅਫਸਰ ਜੇ ਰਾਧਾਕ੍ਰਿਸ਼ਨਨ ਨੂੰ ਵਿਸ਼ੇਸ਼ ਨੋਡਲ ਅਫਸਰ ਨਿਯੁਕਤ ਕੀਤਾ ਹੈ ਤਾਕਿ ਚੇਨਈ ਦੀ ਸਥਿਤੀ ਦਾ ਧਿਆਨ ਰੱਖਿਆ ਜਾ ਸਕੇ। ਚੇਨਈ ਵਿੱਚ ਜੋ ਵਿਅਕਤੀ ਬਲੱਡ ਕੈਂਸਰ ਦਾ ਇਲਾਜ ਕਰਵਾ ਰਿਹਾ ਸੀ, ਉਹ ਕੋਵਿਡ-19 ਦਾ ਸ਼ਿਕਾਰ ਵੀ ਨਿਕਲਿਆ ਹੈ। ਮੈਟਰੋ ਵਾਇਰ ਟੈਸਟਾਂ ਵਿੱਚ ਸਾਹਮਣੇ ਆਇਆ ਹੈ ਕਿ ਚੇਨਈ ਵਿੱਚ ਇਕੱਠੇ ਹੋਏ ਸੀਵਰੇਜ ਵਿੱਚ ਵਾਇਰਲ ਆਰਐੱਨਏ ਦੇ ਚਿੰਨ੍ਹ ਨਜ਼ਰ ਆਏ ਹਨ। ਕੁੱਲ ਸਰਗਰਮ ਕੇਸ 1183 ਹਨ ਜਿਨ੍ਹਾਂ ਵਿੱਚੋਂ ਇਕੱਲੇ ਚੇਨਈ ਵਿੱਚ ਹੀ 1082 ਕੇਸ ਹਨ।

 

•   ਕਰਨਾਟਕ - ਅੱਜ 9 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਜਿਨ੍ਹਾਂ ਵਿੱਚੋਂ 2-2 ਟੁਮਕੁਰ ਅਤੇ ਵਿਜੇਪੁਰਾ, 1-1 ਬੇਲਾਗਾਵੀ, ਬੰਗਲੁਰੂ, ਚਿੱਕਾਬਾਲਾਪੁਰ, ਬੀਦਰ ਅਤੇ ਬਗਲਕੋਟ ਵਿੱਚ ਹਨ। ਅੱਜ 3 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 1-1 ਦੇਵਨਾਗਰੇ, ਬੀਦਰ ਅਤੇ ਬੰਗਲੁਰੂ ਵਿੱਚ ਹੋਈਆਂ। 255 ਲੋਕ ਡਿਸਚਾਰਜ ਕੀਤੇ ਗਏ। ਰਾਜ ਵਿੱਚ ਕੁੱਲ ਕੇਸ 598 ਹਨ ਅਤੇ 25 ਲੋਕਾਂ ਦੀ ਮੌਤ ਹੋਈ ਹੈ।

 

•   ਆਂਧਰ ਪ੍ਰਦੇਸ਼ - ਰਾਜ ਵਿੱਚ ਕੋਵਿਡ ਟੈਸਟਿੰਗ ਲਈ ਦੋ ਨਵੀਆਂ ਲੈਬਾਰਟਰੀਆਂ ਬਣਾਈਆਂ ਗਈਆਂ ਹਨ, ਇਨ੍ਹਾਂ ਵਿੱਚੋਂ ਇਕ ਸ਼੍ਰੀਕਾਕੁੱਲਮ ਅਤੇ ਦੂਜੀ ਪ੍ਰਕਾਸਮ ਜ਼ਿਲ੍ਹੇ ਵਿੱਚ ਹੈ। ਰਾਜ ਵਿੱਚ ਕੁੱਲ ਲੈਬਾਰਟਰੀਆਂ ਦੀ ਗਿਣਤੀ 10 ਹੈ। ਫਸੇ ਹੋਏ ਮਛੇਰੇਜੋ ਕਿ ਗੁਜਰਾਤ ਤੋਂ ਆਂਧਰਾ ਪਹੁੰਚੇ ਹਨ, ਦੀ ਟੈਸਟਿੰਗ ਹੋਵੇਗੀ ਅਤੇ ਜਿਨ੍ਹਾਂ ਦੇ ਟੈਸਟ ਨੈਗੇਟਿਵ ਆਏ ਉਨ੍ਹਾਂ ਨੂੰ ਹੀ ਘਰਾਂ ਵਿੱਚ ਭੇਜਿਆ ਜਾਵੇਗਾ। ਪਿਛਲੇ 24 ਘੰਟਿਆਂ ਵਿੱਚ ਕੁੱਲ ਕੇਸ 62  ਨਵੇਂ ਕੇਸ ਸਾਹਮਣੇ ਆਏ ਅਤੇ 38 ਨੂੰ ਡਿਸਚਾਰਜ ਕਰ ਦਿੱਤਾ ਗਿਆ। ਕੁੱਲ ਕੇਸ (1525), ਸਰਗਰਮ ਕੇਸ (1051), ਠੀਕ ਹੋਏ (441), ਮੌਤਾਂ (33), ਪਾਜ਼ਿਟਿਵ ਕੇਸਾਂ ਵਿੱਚ ਅੱਗੇ ਚਲ ਰਹੇ ਜ਼ਿਲ੍ਹੇ ਕੁਰਨੂਲ (436), ਗੁੰਟੂਰ (308), ਕ੍ਰਿਸ਼ਨਾ (258), ਨੈਲੋਰ (90) ਅਤੇ ਚਿਤੂਰ (80)

 

•   ਤੇਲੰਗਾਨਾ - ਰਾਜ ਨੇ ਕੇਂਦਰ ਸਰਕਾਰ ਤੋਂ ਛੋਟੇ ਅਤੇ ਦਰਮਿਆਨੇ ਅਦਾਰਿਆਂ ਨੂੰ ਬਚਾਉਣ ਲਈ ਵਿੱਤੀ ਸਹਾਇਤਾ ਮੰਗੀ ਹੈ। ਇਹ ਅਦਾਰੇ ਇਸ ਵੇਲੇ ਬਹੁਤ ਮਾੜੀ ਹਾਲਤ ਵਿੱਚ ਹਨ। ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ ਅਤੇ ਇਨ੍ਹਾਂ ਮਜ਼ਦੂਰਾਂ ਲਈ ਲੌਕਡਾਊਨ ਨਿਯਮਾਂ ਵਿੱਚ ਛੋਟ ਦਿੱਤੀ ਗਈ ਹੈ। ਇਸ ਨਾਲ ਰਾਜ ਸਰਕਾਰ ਦੁਚਿਤੀ ਵਿੱਚ ਹੈ। ਅੱਜ ਤੱਕ ਕੁੱਲ ਕੇਸ (1044), ਸਰਗਰਮ ਕੇਸ (552), ਠੀਕ ਹੋਏ (464) ਅਤੇ ਮੌਤਾਂ (28)

 

•   ਅਰੁਣਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਕੋਵਿਡ-19 ਨਾਲ ਜੂਝਣ ਲਈ ਰਾਜ ਨੂੰ ਇੱਕ ਟਨ ਪੀਪੀਈਜ਼, ਵੀਟੀਐੱਮ ਕਿੱਟਾਂ ਅਤੇ ਦਵਾਈਆਂ ਦਿੱਤੀਆਂ ਗਈਆਂ ਹਨ। ਇਹ ਸਮਾਨ ਏਅਰ ਇੰਡੀਆ ਦੀ ਉਡਾਨ ਰਾਹੀਂ ਦਿੱਲੀ ਤੋਂ ਗੁਵਾਹਾਟੀ ਪਹੁਚਾਇਆ ਗਿਆ।

 

•   ਅਸਾਮ - ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਮੀਡੀਆ ਦਾ ਇਸ ਗਲੋਂ ਧੰਨਵਾਦ ਕੀਤਾ ਹੈ ਕਿ ਉਹ ਆਪਣੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ।

 

•   ਮਣੀਪੁਰ - ਸੀਆਰੀਪੀਐੱਫ ਦੀਆਂ ਫੀਲਡ ਬਟਾਲੀਅਨਾਂ ਨੇ 15,840 ਲੋਕਾਂ ਨੂੰ ਸੁਰੱਖਿਆ ਗੀਅਰ (ਦਸਤਾਨੇ, ਮਾਸਕ ਅਤੇ ਪੀਪੀਈਜ਼) ਵੰਡੇ ਹਨ। ਇਸ ਤੋਂ ਇਲਾਵਾ 9,187 ਲੋਕਾਂ ਨੂੰ ਸੈਨੇਟਾਈਜ਼ਰ, ਸਾਬਣ ਅਤੇ ਹੋਰ ਸੈਨੇਟਰੀ ਸਮਾਨ ਦਿੱਤਾ ਗਿਆ ਹੈ ਅਤੇ 8,430 ਲੋਕਾਂ ਨੂੰ ਖਾਣ ਪੀਣ ਦਾ ਸਮਾਨ ਅਤੇ ਮਸਾਲੇ ਦਿੱਤੇ ਗਏ ਹਨ।

 

•   ਮੇਘਾਲਿਆ - ਭਾਰਤੀ ਫੌਜ ਦੇ ਹੈਲੀਕੌਪਟਰ ਇੱਥੋਂ ਦੇ ਸਿਵਲ ਹਸਪਤਾਲ ਉੱਤੇ ਕੱਲ੍ਹ ਸਵੇਰੇ 10.30 ਵਜੇ ਫੁੱਲ ਵਰਸਾਉਣਗੇ ਤਾਕਿ ਉੱਥੇ ਕੰਮ ਕਰ ਰਹੇਕੋਰੋਨਾ ਵਾਰੀਅਰਜ਼ ਦਾ ਧੰਨਵਾਦ ਕੀਤਾ ਜਾ ਸਕੇ।

 

•   ਮਿਜ਼ੋਰਮ - ਮੁੱਖ ਮੰਤਰੀ ਨੇ ਮੰਤਰੀ ਪਰਿਸ਼ਦ ਨਾਲ ਜਾਇਜ਼ਾ ਮੀਟਿੰਗ ਕੀਤੀ ਜਿਸ ਵਿੱਚ ਰਾਜ ਸਰਕਾਰ ਦੁਆਰਾ ਕੋਵਿਡ-19 ਸੰਕਟ ਦੌਰਾਨ ਲਾਗੂ ਕੀਤੇ ਜਾ ਰਹੇ ਕਦਮਾਂ ਬਾਰੇ ਚਰਚਾ ਕੀਤੀ ਗਈ।

 

•   ਨਾਗਾਲੈਂਡ - ਸਿਹਤ ਮੰਤਰੀ ਨੇ ਅੱਜ ਜ਼ਿਲ੍ਹਾ ਹਸਪਤਾਲ ਵਿੱਚ ਟਰੂ-ਨੈੱਟ ਮਸ਼ੀਨ ਦਾ ਉਦਘਾਟਨ ਕੀਤਾ ਜਿਸ ਵਿੱਚ ਕੋਵਿਡ-19 ਮਰੀਜ਼ਾਂ ਦੇ ਸੈਂਪਲ ਲੈ ਕੇ ਮੁਢਲੀ ਸਕ੍ਰੀਨਿੰਗ ਕੀਤੀ ਜਾਵੇਗੀ।

 

•   ਸਿੱਕਮ - ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਜ ਦਾ ਆਪਣਾ ਸੁਤੰਤਰ ਬੀਐੱਸਐਨਐਲ ਕੰਟਰੋਲ ਰੂਮ ਬਣਾਇਆ ਜਾਵੇਗਾ ਤਾਕਿ ਦੂਰ-ਦੁਰਾਡੇ ਖੇਤਰਾਂ ਵਿੱਚ ਸੰਪਰਕ ਵਿੱਚ ਮਦਦ ਮਿਲ ਸਕੇ ਅਤੇ ਖੇਤਰ ਦਾ ਨਿਯਮਬੱਧ ਵਿਕਾਸ ਹੋ ਸਕੇ।

 

•   ਤ੍ਰਿਪੁਰਾ - ਰਾਜ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ (4), 2 ਡਿਸਚਾਰਜ ਕੀਤੇ ਗਏ ਅਤੇ 2 ਕੇਸ ਸਰਗਰਮ।

 

•   ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ ਰਿਕਾਰਡ 1003 ਇੱਕ ਦਿਨ ਵਿੱਚ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਸਿਰਫ ਮੁੰਬਈ ਵਿੱਚ ਹੀ 741 ਕੇਸ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 26 ਮੌਤਾਂ ਅੱਜ ਇੱਕ ਦਿਨ ਵਿੱਚ ਹੋਈਆਂ ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 485 ਤੇ ਪਹੁੰਚੀ। ਰਾਜ ਵਿੱਚ ਕੁੱਲ ਪਾਜ਼ਿਟਿਵ ਕੇਸ ਇਸ ਵੇਲੇ 11506 ਹਨ। ਮੁੰਬਈ ਵਿੱਚ ਕੁੱਲ ਕੇਸ (7625) ਹਨ। ਇੱਕ ਅਹਿਮ ਕਦਮ ਵਜੋਂ ਮਹਾਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਮਹਾਤਮਾ ਜਯੋਤੀਬਾ ਫੂਲੇ ਜਨ ਆਰੋਗਯ ਯੋਜਨਾ (ਐੱਮਜੇਪੀਜੇਏਵਾਈ)ਗਰੀਬਾਂ ਲਈ ਬੀਮਾ ਸਕੀਮ ਤਹਿਤ ਲੋਕਾਂ ਨੂੰ ਰਾਸ਼ਨ ਕਾਰਡਾਂ ਅਤੇ ਡੋਮੀਸਾਈਲ ਸਰਟੀਫਿਕੇਟ ਨਾਲ ਹੀ ਚਲਾਈ ਜਾਵੇਗੀ। 1.5 ਲੱਖ ਰੁਪਏ ਪ੍ਰਤੀ ਸਾਲ ਦੀ ਲਾਗਤ ਨਾਲ  ਸਾਲ ਵਿੱਚ 1000 ਲੋਕਾਂ ਦੇ ਇਲਾਜ   ਪੈਨਲ ਵਾਲੇ 900 ਹਸਪਤਾਲਾਂ ਵਿੱਚ ਕੀਤੇ ਜਾਣਗੇ।

 

•   ਗੁਜਰਾਤ - 302 ਹੋਰ ਵਿਅਕਤੀਆਂ ਦੇ ਟੈਸਟ ਰਾਜ ਵਿੱਚ ਪਾਜ਼ਿਟਿਵ ਆਉਣ ਨਾਲ ਕੁੱਲ ਕੋਵਿਡ-19 ਕੇਸਾਂ ਦੀ ਗਿਣਤੀ 4,721 ਤੇ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 735 ਠੀਕ ਹੋ ਗਏ ਹਨ ਅਤੇ 236 ਚਲ ਵਸੇ ਹਨ। ਕੇਸਾਂ ਦੀ ਵਧ ਰਹੀ ਗਿਣਤੀ ਕਾਰਣ ਗੁਜਰਾਤ ਦੇ 9 ਜ਼ਿਲ੍ਹੇ ਰੈੱਡ-ਜ਼ੋਨ ਵਿੱਚ ਆ ਗਏ ਹਨ ਜਿਨ੍ਹਾਂ ਵਿੱਚ ਅਹਿਮਦਾਬਾਦ, ਸੂਰਤ, ਵਡੋਦਰਾ ਅਤੇ ਗਾਂਧੀਨਗਰ ਸ਼ਾਮਲ ਹਨ।

 

•   ਰਾਜਸਥਾਨ - ਕੋਰੋਨਾ ਵਾਇਰਸ ਕੇਸਾਂ ਦੀ ਗਿਣਤੀ ਵਧ ਕੇ 2678 ਉੱਤੇ ਪਹੁੰਚ ਗਈ ਹੈ। ਸ਼ਨੀਵਾਰ ਨੂੰ 12 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੁੱਲ ਕੇਸਾਂ ਵਿੱਚੋਂ 116 ਠੀਕ ਹੋ ਗਏ ਹਨ ਜਦਕਿ 65 ਲੋਕ ਇਸ ਬੀਮਾਰੀ ਕਾਰਣ ਆਪਣੀ ਜਾਨ ਗਵਾ ਚੁੱਕੇ ਹਨ।

 

•   ਛੱਤੀਸਗੜ੍ਹ - ਅੱਜ ਤੱਕ ਰਾਜ ਵਿੱਚ ਕੋਵਿਡ-19 ਦੇ 7 ਸਰਗਰਮ ਕੇਸ ਬਚੇ ਸਨ। ਹੁਣ ਤੱਕ ਐਲਾਨੇ ਗਏ ਕੁੱਲ 43 ਕੇਸਾਂ ਵਿੱਚੋਂ 36 ਠੀਕ ਹੋ ਗਏ ਹਨ।

 

•   ਗੋਆ - ਗੋਆ ਵਿੱਚ ਕੁੱਲ 7 ਕੇਸ ਦਰਜ ਹੋਏ ਸਨ ਪਰ ਉੱਥੇ ਇਸ ਵੇਲੇ ਕੋਈ ਵੀ ਮਰੀਜ਼ ਨਹੀਂ ਹੈ।

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

https://static.pib.gov.in/WriteReadData/userfiles/image/image0040LLD.jpg

https://static.pib.gov.in/WriteReadData/userfiles/image/image005H0NE.jpg

https://static.pib.gov.in/WriteReadData/userfiles/image/image006FVHL.jpg

https://static.pib.gov.in/WriteReadData/userfiles/image/image007OPO6.jpg

https://static.pib.gov.in/WriteReadData/userfiles/image/image0081Z5E.jpg

 

*******

ਵਾਈਬੀ



(Release ID: 1620522) Visitor Counter : 143