PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 01 MAY 2020 7:00PM by PIB Chandigarh

 

https://static.pib.gov.in/WriteReadData/userfiles/image/image002AKXQ.png https://static.pib.gov.in/WriteReadData/userfiles/image/image00140DA.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ ਕੁੱਲ 8,888 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਦਰ 25.3% ਹੋ ਗਈ ਹੈ। ਹੁਣ ਤੱਕ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
  • ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 1,993 ਦਾ ਵਾਧਾ ਹੋਇਆ ਹੈ।
  • ਦੇਸ਼ ਦੇ ਸਾਰੇ ਜ਼ਿਲ੍ਹੇ ਹਰੇ (ਰੈੱਡ), ਸੰਤਰੀ (ਆਰੈਂਜ) ਤੇ ਲਾਲ (ਰੈੱਡ) ਜ਼ੋਨ ਵਿੱਚ ਵੰਡੇ ਗਏ ਹਨ।
  • ਪ੍ਰਧਾਨ ਮੰਤਰੀ ਨੇ ਵੱਖ-ਵੱਖ ਸੈਕਟਰਾਂ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਸਮੀਖਿਆ ਬੈਠਕਾਂ ਕੀਤੀਆਂ।
  • ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿੱਚ ਫਸੇ ਵਿਅਕਤੀਆਂ ਦੇ ਆਵਾਗਮਨ ਲਈ ਸਪੈਸ਼ਲ ਟ੍ਰੇਨਾਂ ਚਲਾਉਣ ਨੂੰ ਪ੍ਰਵਾਨਗੀ ਦਿੱਤੀ।
  • ਵੱਖ-ਵੱਖ ਥਾਵਾਂ ਤੇ ਫਸੇ ਵਿਅਕਤੀਆਂ ਦੇ ਆਵਾਗਮਨ ਲਈ ਰੇਲਵੇ ਨੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ
  • ਗ੍ਰਹਿ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟਰੱਕਾਂ / ਮਾਲ ਵਾਹਕਾਂ ਦਾ ਬੇਰੋਕ ਆਵਾਗਮਨ ਯਕੀਨੀ ਬਣਾਉਣ ਲਈ ਕਿਹਾ; ਦੇਸ਼ ਵਿੱਚ ਵਸਤਾਂ ਤੇ ਸੇਵਾਵਾਂ ਦੀ ਸਪਲਾਈਲੜੀ ਕਾਇਮ ਰੱਖਣ ਲਈ ਇਹ ਜ਼ਰੂਰੀ
  • ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਅਪ੍ਰੈਲ 2020 'ਚ 30 ਲੱਖ ਮੀਟ੍ਰਿਕ ਟਨ ਦੀ ਮਾਸਿਕ ਔਸਤ ਦੇ ਦੁੱਗਣੇ ਤੋਂ ਵੱਧ 60 ਲੱਖ ਟਨ ਅਨਾਜ ਢੋਇਆ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣਾ ਧਿਆਨ ਕੇਂਦ੍ਰਿਤ ਕਰ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਰੈੱਡ ਤੇ ਆਰੈਂਜ ਜ਼ੋਨਾਂ ਭਾਵ ਜਿਹੜੇ ਜ਼ਿਲ੍ਹਿਆਂ ਚ ਵਧੇਰੇ ਕੇਸ ਆ ਰਹੇ ਹਨ, ਵਿੱਚ ਪ੍ਰਭਾਵਸ਼ਾਲੀ ਤੇ ਸਖ਼ਤ ਕੰਟੇਨਮੈਂਟ ਉਪਾਵਾਂ ਰਾਹੀਂ ਕੋਰੋਨਾ ਮਹਾਮਾਰੀ ਫੈਲਣ ਦੀ ਲੜੀ ਤੋੜੀ ਜਾ ਸਕੇ। ਕੰਟੇਨਮੈਂਟ ਜ਼ੋਨਾਂ ਦੀ ਰੂਪਰੇਖਾ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ; ਇਸ ਲਈ ਕੇਸਾਂ ਤੇ ਉਨ੍ਹਾਂ ਦੇ ਸੰਪਰਕਾਂ ਦੀ ਮੈਪਿੰਗ ਕਰਨੀ ਹੁੰਦੀ ਹੈ, ਕੇਸਾਂ ਤੇ ਸੰਪਰਕਵਿਅਕਤੀਆਂ ਨੂੰ ਭੂਗੋਲਿਕ ਤੌਰ ਤੇ ਖਿੰਡਾਉਣਾ ਹੁੰਦਾ ਹੈ; ਇਨ੍ਹਾਂ ਇਲਾਕਿਆਂ ਦੀ ਚੰਗੀ ਤਰ੍ਹਾਂ ਹੱਦਬੰਦੀ ਕਰਨੀ ਹੁੰਦੀ ਹੈ; ਅਤੇ ਹਰੇਕ ਨਿਯਮ ਦੀ ਪਾਲਣਾ ਕਰਵਾਉਣੀ ਹੁੰਦੀ ਹੈ। ਹੁਣ ਤੱਕ ਕੁੱਲ 8,888 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਦਰ 25.3% ਹੋ ਗਈ ਹੈ। ਹੁਣ ਤੱਕ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 1,993 ਦਾ ਵਾਧਾ ਹੋਇਆ ਹੈ।

https://pib.gov.in/PressReleseDetail.aspx?PRID=1620059

 

ਪ੍ਰਧਾਨ ਮੰਤਰੀ ਮੋਦੀ ਨੇ ਸ਼ਹਿਰੀ ਹਵਾਬਾਜ਼ੀ ਖੇਤਰ ਬਾਰੇ ਚਰਚਾ ਕਰਨ ਲਈ ਸਮੀਖਿਆ ਬੈਠਕ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਖੇਤਰ ਨੂੰ ਵਧੇਰੇ ਸਮਰੱਥ ਬਣਾਉਣ ਵਿੱਚ ਮਦਦ ਲਈ ਇੱਕ ਵਿਸਤ੍ਰਿਤ ਬੈਠਕ ਕੀਤੀ, ਜਿਸ ਵਿੱਚ ਇਸ ਨਾਲ ਸਬੰਧਿਤ ਰਣਨੀਤੀਆਂ ਦੀ ਸਮੀਖਿਆ ਕੀਤੀ ਗਈ। ਇਸ ਵਿੱਚ ਫ਼ੈਸਲਾ ਲਿਆ ਗਿਆ ਕਿ ਭਾਰਤ ਦੇ ਹਵਾਈ ਖੇਤਰ ਦਾ ਵਿਵਸਥਤ ਤਰੀਕੇ ਨਾਲ ਪ੍ਰਭਾਵੀ ਉਪਯੋਗ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਉਡਾਣ ਦਾ ਸਮਾਂ ਘਟਾ ਕੇ ਲੋਕਾਂ ਨੂੰ ਫ਼ਾਇਦਾ ਪਹੁੰਚਾਇਆ ਜਾ ਸਕੇ ਅਤੇ ਫ਼ੌਜੀ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਲਾਗਤ ਘਟਾ ਕੇ ਏਅਰਲਾਈਨਸ ਦੀ ਵੀ ਮਦਦ ਕੀਤੀ ਜਾ ਸਕੇ। ਜ਼ਿਆਦਾ ਆਮਦਨ ਹਾਸਲ ਕਰਨ ਦੇ ਨਾਲ ਹੀ ਹਵਾਈ ਅੱਡਿਆਂ ਦੀ ਸਮਰੱਥਾ ਵਧਾਉਣ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਤਿੰਨ ਮਹੀਨਿਆਂ ਦੇ ਅੰਦਰ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਕੇ 6 ਵਾਧੂ ਹਵਾਈ ਅੱਡਿਆਂ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਅਧਾਰ ਉੱਤੇ ਟ੍ਰਾਂਸਫ਼ਰ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ।

https://pib.gov.in/PressReleseDetail.aspx?PRID=1620077

 

ਪ੍ਰਧਾਨ ਮੰਤਰੀ ਮੋਦੀ ਨੇ ਬਿਜਲੀ ਖੇਤਰ ਦੀ ਸਮੀਖਿਆ ਲਈ ਇੱਕ ਬੈਠਕ ਆਯੋਜਿਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਜਲੀ ਖੇਤਰ ਦੀ ਇੱਕ ਵਿਸਤ੍ਰਿਤ ਬੈਠਕ ਲਈ ਤੇ ਕੋਵਿਡ–19 ਦੇ ਅਸਰ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਖੇਤਰ ਦੀ ਸਥਿਰਤਾ, ਸਹਿਣਸ਼ੀਲਤਾ ਤੇ ਕਾਰਜਕੁਸ਼ਲਤਾ ਵਧਾਉਣ ਲਈ ਲੰਮੇ ਸਮੇਂ ਦੇ ਵਿਭਿੰਨ ਸੁਧਾਰਾਂ ਬਾਰੇ ਵੀ ਚਰਚਾ ਕੀਤੀ। ਇਸ ਬੈਠਕ ਵਿੱਚ ਕਾਰੋਬਾਰ ਕਰਨਾ ਸੁਖਾਲਾ ਬਣਾਉਣ, ਅਖੁੱਟ ਊਰਜਾ ਸਰੋਤਾਂ ਦਾ ਪਾਸਾਰ ਕਰਨ, ਕੋਲੇ ਦੀ ਸਪਲਾਈ ਵਿੱਚ ਲਚਕਤਾ; ਜਨਤਕਨਿਜੀ ਭਾਈਵਾਲੀਆਂ ਦੀ ਭੂਮਿਕਾ; ਅਤੇ ਬਿਜਲੀ ਖੇਤਰ ਵਿੱਚ ਨਿਵੇਸ਼ ਵਧਾਉਣ ਨਾਲ ਸਬੰਧਿਤ ਉਪਾਵਾਂ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਬਿਜਲੀ ਖੇਤਰ ਦੇ ਮਹੱਤਵ ਉੱਤੇ ਜ਼ੋਰ ਦਿੱਤਾਨਿਜੀ ਨਿਵੇਸ਼ਾਂ ਨੂੰ ਖਿੱਚਣ ਲਈ ਇਕਰਾਰਨਾਮਿਆਂ (ਕੰਟਰੈਕਟਸ) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਵਿਚਾਰਚਰਚਾ ਹੋਈ।

https://pib.gov.in/PressReleseDetail.aspx?PRID=1620072

 

ਪ੍ਰਧਾਨ ਮੰਤਰੀ ਨੇ ਰੱਖਿਆ ਅਤੇ ਏਅਰੋਸਪੇਸ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਢੰਗਾਂ ਉੱਤੇ ਵਿਚਾਰ ਕਰਨ ਲਈ ਮੀਟਿੰਗ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਰੱਖਿਆ ਉਦਯੋਗ ਨੂੰ ਮਜ਼ਬੂਤ ਅਤੇ ਸਵੈ-ਨਿਰਭਰ ਬਣਾਉਣ ਬਾਰੇ ਵਿਚਾਰ ਕਰਨ ਲਈ ਇੱਕ ਵਿਸਤ੍ਰਿਤ ਮੀਟਿੰਗ ਕੀਤੀ ਤਾਕਿ ਦੇਸ਼ ਦੀਆਂ ਹਥਿਆਰਬੰਦ ਫੋਰਸਾਂ ਦੀਆਂ ਥੋੜ੍ਹੀ ਅਤੇ ਲੰਬੀ ਮਿਆਦ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਕੋਵਿਡ-19 ਦੇ ਸੰਦਰਭ ਵਿੱਚ ਅਰਥਵਿਵਸਥਾ ਨੂੰ ਹੁਲਾਰਾ ਮਿਲ ਸਕੇ ਇਹ ਵਿਚਾਰ-ਚਰਚਾ ਅਸਲਾ ਫੈਕਟਰੀਆਂ ਦੇ ਕੰਮਕਾਜ ਵਿੱਚ ਸੁਧਾਰ, ਹਥਿਆਰਾਂ ਦੀ ਖਰੀਦ ਦੇ ਕੰਮ ਨੂੰ ਨਿਯਮਬੱਧ ਕਰਨ, ਸੋਮਿਆਂ ਦੀ ਅਲਾਟਮੈਂਟ, ਖੋਜ ਅਤੇ ਵਿਕਾਸ /ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਨਾਜ਼ੁਕ ਰੱਖਿਆ ਟੈਕਨੋਲੋਜੀਆਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਬਰਾਮਦਾਂ ਨੂੰ ਉਤਸ਼ਾਹਿਤ ਕਰਨ ਦੁਆਲੇ ਕੇਂਦ੍ਰਿਤ ਰਹੀ

https://pib.gov.in/PressReleseDetail.aspx?PRID=1619822

 

 

ਪ੍ਰਧਾਨ ਮੰਤਰੀ ਮੋਦੀ ਨੇ ਕੋਲਾ ਤੇ ਮਾਈਨਿੰਗ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਉੱਤੇ ਵਿਚਾਰ ਲਈ ਬੈਠਕ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ19 ਮਹਾਮਾਰੀ ਕਾਰਨ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਮਾਈਨਿੰਗ ਤੇ ਕੋਲਾ ਖੇਤਰਾਂ ਵਿੱਚ ਸੰਭਾਵੀ ਆਰਥਿਕ ਸੁਧਾਰਾਂ ਉੱਤੇ ਵਿਚਾਰ ਕਰਨ ਲਈ ਇੱਕ ਵਿਸਤ੍ਰਿਤ ਬੈਠਕ ਕੀਤੀ। ਇਨ੍ਹਾਂ ਵਿਚਾਰਵਟਾਂਦਰਿਆਂ ਵਿੱਚ ਘਰੇਲੂ ਸਰੋਤਾਂ ਤੋਂ ਖਣਿਜ ਸਰੋਤਾਂ ਦੀ ਅਸਾਨੀ ਤੇ ਬਹੁਤਾਤ ਨਾਲ ਉਪਲਬਧਤਾ ਯਕੀਨੀ ਬਣਾਉਣਾ, ਖੋਜ ਵਿੱਚ ਵਾਧਾ ਕਰਨਾ, ਨਿਵੇਸ਼ ਤੇ ਆਧੁਨਿਕ ਟੈਕਨੋਲੋਜੀ ਨੂੰ ਖਿੱਚਣਾ, ਪਾਰਦਰਸ਼ੀ ਤੇ ਕਾਰਜਕੁਸ਼ਲ ਪ੍ਰਕਿਰਿਆਵਾਂ ਰਾਹੀਂ ਵੱਡੇ ਪੱਧਰ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸ਼ਾਮਲ ਸਨ। ਵਾਧੂ ਬਲਾਕਾਂ ਦੀ ਨਿਲਾਮੀ, ਨਿਲਾਮੀਆਂ ਵਿੱਚ ਵਿਆਪਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ, ਖਣਿਜ ਸਰੋਤਾਂ ਦੇ ਉਤਪਾਦਨ ਵਿੱਚ ਵਾਧਾ ਕਰਨਾ, ਖਾਣਾਂ ਦੀ ਪੁਟਾਈ ਦੀ ਲਾਗਤ ਤੇ ਆਵਾਜਾਈ ਦੀ ਲਾਗਤ ਘਟਾਉਣਾ, ਕਾਰੋਬਾਰ ਕਰਨਾ ਸੁਖਾਲ਼ਾ ਬਣਾਉਣ ਵਿੱਚ ਵਾਧਾ ਕਰਨਾ ਅਤੇ ਵਾਤਾਵਰਣਕ ਤੌਰ ਉੱਤੇ ਟਿਕਾਊ ਵਿਕਾਸ ਨਾਲ ਕਾਰਬਨ ਦਾ ਫ਼ੁੱਟਪ੍ਰਿੰਟ ਘਟਾਉਣਾ ਵੀ ਇਨ੍ਹਾਂ ਵਿਚਾਰਵਟਾਂਦਰਿਆਂ ਦਾ ਅਹਿਮ ਹਿੱਸਾ ਸੀ।

https://pib.gov.in/PressReleseDetail.aspx?PRID=1619753

 

ਕੋਵਿਡ–19 ਨਾਲ ਜੰਗ ਦੇ ਚਲਦਿਆਂ ਲੌਕਡਾਊਨ ਪਾਬੰਦੀਆਂ ਕਾਰਨ ਦੇਸ਼ ਭਰ ਵਿੱਚ ਫਸੇ ਵਿਅਕਤੀਆਂ ਦੇ ਆਵਾਗਮਨ ਲਈ ਸਪੈਸ਼ਲ ਟ੍ਰੇਨਾਂ ਚਲਣਗੀਆਂ

ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕਰ ਕੇ ਪੂਰੇ ਦੇਸ਼ ਦੇ ਵਿਭਿੰਨ ਸਥਾਨਾਂ ਉੱਤੇ ਫਸੇ ਪ੍ਰਵਾਸੀ ਕਾਮਿਆਂ, ਸ਼ਰਧਾਲੂਆਂ, ਸੈਲਾਨੀਆਂ, ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਦੇ ਆਵਾਗਮਨ ਲਈ ਰੇਲਵੇ ਮੰਤਰਾਲੇ ਨੂੰ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ।

https://pib.gov.in/PressReleseDetail.aspx?PRID=1620024

 

ਲੌਕਡਾਊਨ ਕਾਰਨ ਵੱਖ-ਵੱਖ ਥਾਵਾਂ ਤੇ ਫਸੇ ਪ੍ਰਵਾਸੀ ਮਜ਼ਦੂਰਾਂ , ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੇ ਆਵਾਗਮਨ ਲਈ ਰੇਲਵੇ ਨੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ 

ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਦਿਸ਼ਾ -ਨਿਰਦੇਸ਼ਾਂ ਅਨੁਸਾਰ, ਭਾਰਤੀ ਰੇਲਵੇ ਨੇ ਅੱਜ 'ਮਜ਼ਦੂਰ ਦਿਵਸ' ਤੋਂ  ਲੌਕਡਾਊਨ ਕਾਰਨ ਵੱਖ-ਵੱਖ ਥਾਵਾਂ ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੇ ਆਵਾਗਮਨ ਲਈ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।  ਇਹ ਵਿਸ਼ੇਸ਼ ਗੱਡੀਆਂ ਸਬੰਧਿਤ ਰਾਜਾਂ ਦੀਆਂ ਦੋਹਾਂ ਸਰਕਾਰਾਂ ਦੀ ਬੇਨਤੀ ਤੇ ਅਜਿਹੇ ਫਸੇ ਲੋਕਾਂ ਨੂੰ ਸਟੈਂਡਰਡ ਪ੍ਰੋਟੋਕੋਲ ਅਨੁਸਾਰ ਪੁਆਇੰਟ ਤੋਂ ਪੁਆਇੰਟ ਭੇਜਣ ਅਤੇ ਲਿਆਉਣ ਲਈ  ਚਲਣਗੀਆਂ। 'ਸ਼੍ਰਮਿਕ 'ਸਪੈਸ਼ਲ ਟ੍ਰੇਨਾਂ' ਦੇ ਨਿਰਵਿਘਨ ਸੰਚਾਲਨ ਤੇ ਤਾਲਮੇਲ ਲਈ ਰੇਲਵੇ ਅਤੇ ਰਾਜ ਸਰਕਾਰਾਂ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀਆਂ ਵੱਜੋਂ ਨਿਯੁਕਤ ਕਰਨਗੇ।

https://pib.gov.in/PressReleseDetail.aspx?PRID=1620027

 

ਗ੍ਰਹਿ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟਰੱਕਾਂ / ਮਾਲ ਵਾਹਕਾਂ ਦਾ ਬੇਰੋਕ ਆਵਾਗਮਨ ਯਕੀਨੀ ਬਣਾਉਣ ਲਈ ਕਿਹਾ; ਦੇਸ਼ ਵਿੱਚ ਵਸਤਾਂ ਤੇ ਸੇਵਾਵਾਂ ਦੀ ਸਪਲਾਈਲੜੀ ਕਾਇਮ ਰੱਖਣ ਲਈ ਇਹ ਜ਼ਰੂਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁੜ ਕਿਹਾ ਹੈ ਕਿ ਲੌਕਡਾਊਨ ਦੇ ਉਪਾਵਾਂ ਉੱਤੇ ਸਾਂਝੇ ਤੇ ਸੋਧੇ ਦਿਸ਼ਾਨਿਰਦੇਸ਼ਾਂ ਅਨੁਸਾਰ ਟਰੱਕਾਂ ਤੇ ਮਾਲਵਾਹਕ ਵਾਹਨਾਂ ਦੇ ਆਵਾਗਮਨ ਲਈ ਵੱਖੋਵੱਖਰੇ ਪਾਸ ਦੀ ਜ਼ਰੂਰਤ ਨਹੀਂ ਹੈ; ਜਿਨ੍ਹਾਂ ਵਿੱਚ ਖਾਲੀ ਟਰੱਕ ਆਦਿ ਵੀ ਸ਼ਾਮਲ ਹਨ। ਚਿੱਠੀ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਲੌਕਡਾਊਨ ਦੀ ਮਿਆਦ ਦੌਰਾਨ ਦੇਸ਼ ਭਰ ਵਿੱਚ ਵਸਤਾਂ ਤੇ ਸੇਵਾਵਾਂ ਦੀ ਸਪਲਾਈਲੜੀ ਕਾਇਮ ਰੱਖਣ ਲਈ ਇਹ ਬੇਰੋਕ ਜਾਂ ਮੁਕਤ ਆਵਾਗਮਨ ਜ਼ਰੂਰੀ ਹੈ

https://pib.gov.in/PressReleseDetail.aspx?PRID=1619675

 

 

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਅਪ੍ਰੈਲ 2020 '30 ਲੱਖ ਮੀਟ੍ਰਿਕ ਟਨ ਦੀ ਮਾਸਿਕ ਔਸਤ ਦੇ ਦੁੱਗਣੇ ਤੋਂ ਵੱਧ 60 ਲੱਖ ਟਨ ਅਨਾਜ ਢੋਇਆ

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਅਪ੍ਰੈਲ 2020 '60 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਅਨਾਜ ਦੀ ਢੁਆਈ ਕੀਤੀ ਹੈ। ਇਹ ਮਾਤਰਾ ਮਾਰਚ 2014 'ਚ ਇੱਕਲੇ ਮਹੀਨੇ ਵਿੱਚ ਸਭ ਤੋਂ ਵੱਧ 38 ਲੱਖ ਮੀਟ੍ਰਿਕ ਟਨ ਆਮਦ ਤੋਂ 57% ਵੱਧ ਹੈ। ਇਹ ਆਮ 30 ਲੱਖ ਮੀਟ੍ਰਿਕ ਟਨ ਦੀ ਮਾਸਿਕ ਔਸਤ ਤੋਂ ਦੋ ਗੁਣਾ ਤੋਂ ਵੀ ਵੱਧ ਹੈ। ਇਸ ਮਾਤਰਾ ਵਿੱਚ ਕਸ਼ਮੀਰ ਘਾਟੀ ਅਤੇ ਲੇਹ/ਲੱਦਾਖ ਤੋਂ ਇੱਕ ਲੱਖ ਮੀਟ੍ਰਿਕ ਟਨ ਅਤੇ ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ ਜਹੇ ਉੱਤਰ ਪੂਰਬੀ ਰਾਜਾਂ ਤੋਂ 0.81 ਲੱਖ ਮੀਟ੍ਰਿਕ ਟਨ ਦੀ ਸੜਕੀ ਢੁਆਈ ਵੀ ਸ਼ਾਮਲ ਹੈ। ਲਗਭਗ 0.1 ਲੱਖ ਮੀਟ੍ਰਿਕ ਟਨ ਦਾ ਸਟਾਕ ਅੰਡੇਮਾਨ ਤੇ ਲਕਸ਼ਦੀਪ ਟਾਪੂਆਂ ਤੋਂ ਸਮੁੱਦਰੀ ਰਸਤੇ ਰਾਹੀਂ ਵੀ ਲਿਆਂਦਾ ਗਿਆ। ਕੋਵਿਡ-19 ਕਾਰਨ ਪੈਦਾ ਹੋਈ ਪਾਬੰਦੀਆਂ ਦੇ ਦੌਰ ਵਿੱਚ ਐੱਫਸੀਆਈ ਨੇ ਅਪ੍ਰੈਲ 2020 ਦੌਰਾਨ ਵੱਖ-ਵੱਖ ਖਪਤਕਾਰ ਰਾਜਾਂ ਵਿੱਚ 58 ਲੱਖ ਮੀਟ੍ਰਿਕ ਟਨ ਅਨਾਜ ਪਹੁੰਚਾਇਆ।

https://pib.gov.in/PressReleseDetail.aspx?PRID=1619652

 

7 ਰਾਜਾਂ ਦੀਆਂ 200 ਨਵੀਆਂ ਮੰਡੀਆਂ ਨੂੰ ਖੇਤੀਬਾੜੀ ਉਤਪਾਦਾਂ ਦੀ ਮਾਰਕਿਟਿੰਗ ਲਈ ਈ-ਨਾਮ (e-NAM) ਪਲੈਟਫਾਰਮ ਨਾਲ ਜੋੜਿਆ ਗਿਆ ਹੈ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਤੋਮਰ ਨੇ ਦੱਸਿਆ ਕਿ ਮਈ 2020 ਤੱਕ ਤਕਰੀਬਨ ਇੱਕ ਹਜ਼ਾਰ ਮੰਡੀਆਂ ਖੇਤੀਬਾੜੀ ਉਤਪਾਦਾਂ ਦੀ ਮਾਰਕਿਟਿੰਗ ਲਈ ਈ-ਨਾਮ (e-NAM) ਪਲੈਟਫਾਰਮ ਨਾਲ ਜੋੜੀਆਂ ਜਾਣਗੀਆਂ। ਉਹ ਅੱਜ ਕ੍ਰਿਸ਼ੀ ਭਵਨ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ 7 ਰਾਜਾਂ ਈ-ਨਾਮ (e-NAM) ਪਲੈਟਫਾਰਮ ਵਿੱਚ 200 ਨਵੀਆਂ ਮੰਡੀਆਂ ਸ਼ਾਮਲ ਕੀਤੀਆਂ ਗਈਆਂ।ਮੰਤਰੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਕੁਰਨੂਲ ਅਤੇ ਹੁਬਲੀ ਦੀਆਂ ਮੰਡੀਆਂ ਵਿੱਚ ਮੂੰਗਫਲੀ ਅਤੇ ਮੱਕੀ ਲਾਈਵ ਖ਼ਰੀਦ ਦੇਖੀ।

https://pib.gov.in/PressReleseDetail.aspx?PRID=1620050

 

ਸ਼੍ਰੀ ਪੀਯੂਸ਼ ਗੋਇਲ ਨੇ ਵਿਦੇਸ਼ ਸਥਿਤ ਭਾਰਤੀ ਮਿਸ਼ਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਪਸੰਦੀਦਾ ਮੰਜ਼ਿਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਣ

ਵਣਜ ਅਤੇ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੂਜੇ ਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਵਲੋਂ ਆਪਣੀ ਹਾਜਰੀ ਵਾਲੇ ਦੇਸ਼ਾਂ 'ਚ ਭਾਰਤੀ ਉੱਦਮੀਆਂ ਅਤੇ ਨਿਰਯਾਤ ਲਈ ਮੌਕਿਆਂ ਦੀ ਪਹਿਚਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਅਤੇ ਭਾਰਤ ਨੂੰ ਤਰਜੀਹੀ ਮੰਜ਼ਿਲ, ਨਿਵੇਸ਼ ਲਈ ਇੱਕ ਭਰੋਸੇਯੋਗ ਮੰਜ਼ਿਲ ਬਣਾਉਣ ਦਾ ਐਲਾਨ ਕੀਤਾ ਹੈ। ਉਹ ਵਿਦੇਸ਼ ਮੰਤਰੀ ਸ਼੍ਰੀ ਐੱਸ. ਜੈਸ਼ੰਕਰ ਦੇ ਨਾਲ ਬੀਤੀ ਸ਼ਾਮ ਵੀਡੀਓ ਕਾਨਫਰੰਸਿੰਗ ਜ਼ਰੀਏ ਵੱਖ-ਵੱਖ ਦੇਸ਼ਾਂ 'ਚ ਸਥਿਤ 131 ਦੂਤਾਵਾਸਾਂ ਨੂੰ ਸੰਬੋਧਨ ਕਰ ਰਹੇ ਸਨ।  ਸ਼੍ਰੀ ਗੋਇਲ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਉਦਯੋਗਾਂ ਦੇ ਵਿਕਾਸ ਲਈ ਨਵੇਂ ਸੁਧਾਰ ਲਿਆ ਕੇ ਇਸ ਕੋਵਿਡ-19 ਦੀ ਸਥਿਤੀ ਨੂੰ ਇੱਕ ਮੌਕੇ 'ਚ ਤਬਦੀਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।

https://pib.gov.in/PressReleseDetail.aspx?PRID=1620062

 

ਪਹਿਲ ਦੇ ਅਧਾਰ ਤੇ ਡਾਕਟਰੀ ਉਪਕਰਣਾਂ ਦੀ ਖਰੀਦ;  ‘ਮੇਕ ਇਨ ਇੰਡੀਆ’ ’ਤੇ ਜ਼ੋਰ

https://pib.gov.in/PressReleseDetail.aspx?PRID=1620047

 

ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ ) ਨੇ ਵੱਖ-ਵੱਖ ਪ੍ਰੀਖਿਆਵਾਂ ਲਈ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦੀਆਂ ਮਿਤੀਆਂ ਵਧਾਈਆਂ/ ਸੋਧੀਆਂ

ਕੋਵਿਡ -19 ਦੀ ਮਹਾਮਾਰੀ ਕਾਰਨ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ ) ਨੂੰ ਵੱਖ-ਵੱਖ ਪ੍ਰੀਖਿਆਵਾਂ ਲਈ ਔਨਲਾਈਨ ਬਿਨੈ ਪੱਤਰ ਫਾਰਮ ਜਮ੍ਹਾਂ ਕਰਨ ਦੀਆਂ ਮਿਤੀਆਂ ਵਧਾਉਣ / ਸੋਧਣ ਦੀ ਸਲਾਹ ਦਿਤੀ ਸੀ। ਜਿਸਤੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਵੱਖ-ਵੱਖ ਪ੍ਰੀਖਿਆਵਾਂ ਲਈ ਔਨਲਾਈਨ ਬਿਨੈ ਪੱਤਰ ਫਾਰਮਾਂ ਨੂੰ ਜਮ੍ਹਾਂ ਕਰਨ ਦੀਆਂ ਮਿਤੀਆਂ ਨੂੰ ਅੱਗੇ ਵਧਾ/ਸੋਧ ਦਿੱਤਾ ਹੈ।

https://pib.gov.in/PressReleseDetail.aspx?PRID=1619698

 

 

ਈਐੱਫਪੀਓ ਨੇ ਕਾਰੋਬਾਰ ਲਈ ਈਸੀਆਰ ਭਰਨਾ ਅਸਾਨ ਬਣਾਇਆ

 

ਕੋਵਿਡ-19 ਦੇ ਸੰਕ੍ਰਮਣ ਨੂੰ ਰੋਕਣ ਦੇ ਲਈ ਸਰਕਾਰ ਦੁਆਰਾ ਐਲਾਨ ਕੀਤੇ ਗਏ ਲੌਕਡਾਊਨ ਅਤੇ ਹੋਰ ਰੁਕਾਵਟਾਂ ਦੀ ਮੌਜੂਦਾ ਸਥਿਤੀ ਵਿੱਚ ਕਾਰੋਬਾਰ ਅਤੇ ਉਦਯੋਗਾਂ ਵਿੱਚ ਆਮ ਤੌਰ 'ਤੇ ਕੰਮ ਨਹੀ ਹੋ ਰਿਹਾ ਹੈ ਅਤੇ ਆਪਣੇ ਸੰਵਿਧਾਨਿਕ ਕਰਾਂ ਦਾ ਭੂਗਤਾਨ ਕਰਨ ਦੇ ਲਈ ਤਰਲਤਾ/ਨਕਦੀ ਦੀ ਘਾਟ ਨਾਲ ਜੂਝ ਰਹੇ ਹਨ, ਹਾਲਾਂਕਿ ਉਨ੍ਹਾ ਕਰਮਚਾਰੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਉਪਰੋਕਤ ਸਥਿਤੀ ਦੇ ਮੱਦੇਨਜ਼ਰ ਅਤੇ ਈਪੀਐੱਫ ਅਤੇ ਐੱਮਪੀ ਐੱਪੀ ਐਕਟ, 1952 ਦੇ ਅੰਤਰਗਤ ਪਾਲਣਾ ਪ੍ਰਕਿਰਿਆ ਨੂੰ ਹੋਰ ਅਸਾਨ ਕਰਨ ਲਈ ਮਹੀਨਾਵਾਰ ਇਲੈਕਟ੍ਰੌਰਿਕ- ਚਲਾਨ ਕਮ ਰਿਟਰਨ (ਈਸੀਆਰ) ਭਰਨ ਨੂੰ ਈਸੀਆਰ ਵਿੱਚ ਦੱਸੇ ਗਏ ਸੰਵਿਧਾਨਿਕ ਯੋਗਦਾਨਾਂ ਦੇ ਭੁਗਤਾਨ ਤੋਂ ਅਲੱਗ ਕੀਤਾ ਗਿਆ ਹੈ। ਹੁਣ ਤੋਂ ਮਾਲਕ ਦੁਆਰਾ ਉਸੇ ਸਮੇਂ ਯੋਗਦਾਨ ਦਾ ਭੂਗਤਾਨ ਕੀਤੇ ਬਿਨਾ ਈਸੀਆਰ ਦਰਜ ਕੀਤੀ ਜਾ ਸਕਦੀ ਹੈ ਅਤੇ ਯੋਗਦਾਨ ਦਾ ਭੁਗਤਾਨ ਮਾਲਕ ਦੁਆਰਾ ਈਸੀਆਰ ਦਾਖਲ ਕਰਨ ਦੇ ਬਾਅਦ ਕੀਤਾ ਜਾ ਸਕਦਾ ਹੈ ਉਪਰੋਕਤ ਪਰਿਵਰਤਨ ਅਧਿਨਿਯਮ ਅਤੇ ਯੋਜਨਾਵਾਂ ਦੇ ਤਹਿਤ ਕਵਰ ਹੋਣ ਵਾਲੇ ਮਾਲਕਾਂ ਨੂੰ ਅਤੇ ਨਾਲ ਹੀ ਕਰਮਚਾਰੀਆਂ ਨੂੰ ਸੁਵਿਧਾ ਪ੍ਰਦਾਨ ਕਰੇਗਾ।

 

https://pib.gov.in/PressReleseDetail.aspx?PRID=1619677

 

 

ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੁਆਰਾ ਆਯੁਰਕਸ਼ਾ-ਕੋਰੋਨਾ ਸੇ ਜੰਗ-ਦਿੱਲੀ ਪੁਲਿਸ ਕੇ ਸੰਗ, ਜਾਰੀ

ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ (ਏਆਈਆਈਏ), ਆਯੁਸ਼ ਮੰਤਰਾਲੇ ਅਤੇ ਦਿੱਲੀ ਪੁਲਿਸ ਦੇ ਤਹਿਤ ਅੱਜ ਨਵੀਂ ਦਿੱਲੀ ਵਿਖੇ ਨਿਜੀ ਤੌਰ 'ਤੇ ਦਿੱਲੀ ਪੁਲਿਸ ਲਈ ਆਯੁਰਕਸ਼ਾ ਪ੍ਰੋਗਰਾਮ ਕਰਵਾਇਆ ਗਿਆ। ਆਯੁਰਕਸ਼ਾ ਕੋਰੋਨਾ ਸੇ ਜੰਗ-ਦਿੱਲੀ ਪੁਲਿਸ ਕੇ ਸੰਗਸਿਰਲੇਖ ਤਹਿਤ ਸਾਂਝੇ ਪ੍ਰੋਗਰਾਮ ਦਾ ਉਦੇਸ਼ ਸਧਾਰਣ ਅਤੇ ਸਮੇਂ-ਸਮੇਂ ਆਯੁਰਵੇਦ ਦੇ ਪਰਖੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਵਾਲੇ ਉਪਾਵਾਂ ਰਾਹੀਂ ਕੋਰੋਨਾ ਦਾ ਮੁਕਾਬਲਾ ਕਰਨਾ ਹੈ। ਇਹ ਉਪਾਅ ਆਯੁਸ਼ ਮੰਤਰਾਲੇ ਦੁਆਰਾ ਜਾਰੀ ਕੀਤੀ ਸਲਾਹ ਅਨੁਸਾਰ ਹਨ।

https://pib.gov.in/PressReleseDetail.aspx?PRID=1619678

 

ਡਾਕਟਰ ਜਿਤੇਂਦਰ ਸਿੰਘ ਨੇ ਅੱਜ ਮੈਡੀਕਲ ਤੇ ਪੁਲਿਸ ਕਰਮੀਆਂ ਦੀ ਵਰਤੋਂ ਲਈ ਕੇਂਦਰੀਯ ਭੰਡਾਰ ਵੱਲੋਂ ਤਿਆਰ 4900ਤੋਂ ਜ਼ਿਆਦਾ ਪ੍ਰੋਟੈਕਟਿਵ ਕਿੱਟਾਂ ਦਿੱਤੀਆਂ

ਡਾ. ਜਿਤੇਂਦਰ ਸਿੰਘ ਨੇ ਮੈਡੀਕਲ ਅਤੇ ਪੁਲਿਸ ਕਰਮੀਆਂ ਦੀਆਂ ਨਿਸ਼ਕਾਮ ਸੇਵਾਵਾਂ ਦੀ ਸਲਾਘਾ ਕਰਦਿਆਂ ਅੱਜ ਮੈਡੀਕਲ ਸਟਾਫ ਤੇ ਪੁਲਿਸ ਜਵਾਨਾਂ ਦੇ ਇਸਤੇਮਾਲ ਲਈ ਕੇਂਦਰੀਯ ਭੰਡਾਰ ਵੱਲੋਂ ਤਿਆਰ ਕੀਤੀਆਂ ਪ੍ਰੋਟੈਕਟਿਵ ਕਿੱਟਾਂ ਉਨ੍ਹਾਂ ਨੂੰ ਦਿੱਤੀਆਂ। ਇਨ੍ਹਾਂਵਿੱਚ ਸੈਨੇਟਾਈਜ਼ਰ ਤੇ ਹੈਂਡਵਾਸ਼ ਆਦਿ ਸ਼ਾਮਲ ਸਨ। ਇਹ ਕਿੱਟਾਂ ਉਨ੍ਹਾਂ ਆਪਣੀ ਰਿਹਾਇਸ਼ 'ਤੇ ਇੱਕ ਸਾਦੇ ਸਮਾਗਮ ਦੌਰਾਨ ਸਿਹਤ ਮੰਤਰਾਲੇ ਤੇ ਦਿੱਲੀ ਪੁਲਿਸ ਦੇ ਪ੍ਰਤੀਨਿਧਾਂ ਨੂੰ ਸੌਂਪੀਆਂ। ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ।

https://pib.gov.in/PressReleseDetail.aspx?PRID=1620053

 

ਕੋਵਿਡ - 19 ਖ਼ਿਲਾਫ਼ ਲੜਾਈ ਦਾ ਸਮਰਥਨ ਕਰਨ ਵਾਸਤੇ ਲਾਈਫ਼ਲਾਈਨ ਉਡਾਨ ਦੀਆਂ 415 ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 415 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 241 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਅੱਜ ਤੱਕ ਲਗਭਗ 779.86 ਟਨ ਦੀ ਖੇਪ ਵੰਡੀ ਗਈ ਹੈ ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਦੀ ਤਾਰੀਖ਼ ਤੱਕ ਕੁੱਲ 4,07,139 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕੀਤਾ ਹੈ ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ 29 ਅਪ੍ਰੈਲ 2020 ਤੱਕ ਪਵਨ ਹੰਸ ਨੇ 7,257 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.0 ਟਨ ਸਮੱਗਰੀ ਢੋਈ ਹੈ ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ

https://pib.gov.in/PressReleseDetail.aspx?PRID=1619655

 

 

ਨੋਵੇਲ ਕੋਰੋਨਾਵਾਇਰਸ ਦੇ ਵਿਘਟਨ ਲਈ ਮਾਈਕਰੋਵੇਵ ਸਟਰਲਾਈਜ਼ਰ ਵਿਕਸਿਤ

ਡਿਫੈਂਸ ਇੰਸਟੀਟਿਊਟ ਆਵ੍ ਅਡਵਾਂਸ ਟੈਕਨੋਲੋਜੀ, ਪੁਣੇ, ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗੇਨਾਈਜੇਸ਼ਨ ਵੱਲੋਂ ਸਮਰਥਿਤ ਡੀਮਡ ਯੂਨੀਵਰਸਿਟੀ ਹੈ ਜਿਸ ਨੇ ਇੱਕ ਮਾਈਕਰੋਵੇਵ ਸਟਰਾਲਾਈਜ਼ਰ ਵਿਕਸਿਤ ਕੀਤਾ ਹੈ ਜਿਸ ਦਾ ਨਾਮ ਅਤੁਲਯਰੱਖਿਆ ਗਿਆ ਹੈ, ਇਹ ਕੋਵਿਡ-19 ਨੂੰ ਤੋੜੇਗਾ। 560 ਤੋਂ 600 ਸੈਲਸੀਅਸ ਪੱਧਰ ਦਾ ਤਾਪਮਾਨ ਵਾਇਰਸ ਨੂੰ ਵਿਘਟਿਤ ਕਰੇਗਾ।

https://pib.gov.in/PressReleseDetail.aspx?PRID=1619643

 

ਟੂਰਿਜ਼ਮ ਮੰਤਰਾਲੇ ਨੇਸੈਲੀਬ੍ਰੇਟਿੰਗ ਦ ਇਨਕ੍ਰੈਡੀਬਲ ਇੰਡੀਅਨ ਵੂਮਨ ਇਨ ਰਿਸਪੌਂਸੀਬਲ ਟੂਰਿਜ਼ਮ ਵਿਸ਼ੇ ਤੇ ਦੇਖੋ ਅਪਨਾ ਦੇਸ਼ਸੀਰੀਜ਼ ਦਾ 12ਵਾਂ ਵੈਬੀਨਾਰ ਆਯੋਜਿਤ ਕੀਤਾ

30 ਅਪ੍ਰੈਲ 2020 ਨੂੰ ਟੂਰਿਜ਼ਮ ਮੰਤਰਾਲੇ ਨੇਸੈਲੀਬ੍ਰੇਟਿੰਗ ਦ ਇਨਕ੍ਰੈਡੀਬਲ ਇੰਡੀਅਨ ਵੂਮਨ ਇਨ ਰਿਸਪੌਂਸੀਬਲ ਟੂਰਿਜ਼ਮਵਿਸ਼ੇ ਤੇ ਦੇਖੋ ਅਪਨਾ ਦੇਸ਼ਲੜੀ ਦਾ 12 ਵਾਂ ਵੈਬੀਨਾਰ ਆਯੋਜਿਤ ਕੀਤਾ ਜਿਸ ਵਿੱਚ ਭਾਰਤ ਵਿੱਚਲੀਆਂ ਕੁਝ ਇਨਕ੍ਰੈਡੀਬਲ ਔਰਤਾਂ ਦੀਆਂ ਕੁਝ ਸ਼ਕਤੀਸ਼ਾਲੀ ਅਤੇ ਨਿਜੀ ਕਹਾਣੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਯਾਤਰਾ ਦੀ ਇੱਕ ਬਦਲਵੀਂ ਕਲਪਨਾ ਪੇਸ਼ ਕੀਤੀ

https://pib.gov.in/PressReleseDetail.aspx?PRID=1620007

 

ਜੀ 20 ਡਿਜੀਟਲ ਮਨਿਸਟਰਸ ਸਮਿਟ ਨੇ ਮਹਾਮਾਰੀ ਖ਼ਿਲਾਫ਼ ਲੜਨ ਲਈ ਕੋਆਰਡੀਨੇਟਿਡ ਗਲੋਬਲ ਡਿਜੀਟਲ ਰਿਸਪਾਂਸ ਦਾ ਸੱਦਾ ਦਿੱਤਾ

ਜੀ 20 ਡਿਜੀਟਲ ਇਕੌਨਮੀ ਟਾਸਕ ਫੋਰਸ ਕੋਵਿਡ-19 ਮਨਿਸਟਰੀਅਲ ਸਟੇਟਮੈਂਟ ਨੇ ਮਹਾਮਾਰੀ ਨਾਲ ਲੜਨ ਲਈ ਕੋਆਰਡੀਨੇਟਿਡ ਗਲੋਬਲ ਰਿਸਪਾਂਸ, ਸੰਚਾਰ ਢਾਂਚੇ ਅਤੇ ਨੈੱਟਵਰਕ ਕਨੈਕਟੀਵਿਟੀ ਦੀ ਮਜ਼ਬੂਤੀ ਲਈ ਪੈਮਾਨੇ ਅਪਣਾਉਣ, ਸੁਰੱਖਿਆਤਮਕ ਢੰਗ ਨਾਲ ਗ਼ੈਰ-ਨਿਜੀ ਡਾਟਾ ਦਾ ਅਦਾਨ-ਪ੍ਰਦਾਨ ਕਰਨ, ਹੈਲਥ ਕੇਅਰ ਲਈ ਡਿਜੀਟਲ ਹੱਲ ਦੇ ਇਸਤੇਮਾਲ, ਸਾਈਬਰ ਪੱਖੋਂ ਸੁਰੱਖਿਅਤ ਦੁਨੀਆ ਤੇ ਕਾਰੋਬਾਰਾਂ `ਚ ਉਛਾਲ ਦੀ ਮਜ਼ਬੂਤੀ ਲਈ ਪੈਮਾਨੇ ਅਪਣਾਉਣ `ਤੇ ਜ਼ੋਰ ਦਿੱਤਾ ਜੀ-20 ਡਿਜੀਟਲ ਇਕੌਨਮੀ ਮਨਿਸਟਰਸ ਦੀ ਅੱਜ ਇੱਕ ਗ਼ੈਰ ਸਧਾਰਣ ਮੀਟਿੰਗ ਹੋਈ, ਜਿਸ ਦੌਰਾਨ ਕੋਵਿਡ-19 ਮਹਾਮਾਰੀ ਦੇ ਫੈਲਣ ਦੀ ਚੁਣੌਤੀ `ਤੇ ਚਰਚਾ ਹੋਈ ਤੇ ਨਾਲ ਹੀ ਡਿਜੀਟਲ ਤਕਨਾਲੋਜੀ ਅਧਾਰਤ ਗਲੋਬਲ ਕੋਆਰਡੀਨੇਟਿਡ ਵਿਉਂਤਬੰਦੀ ਬਾਰੇ ਵਿਚਾਰਾਂ ਗੋਈਆਂ ਇਸ ਦੌਰਾਨ ਭਾਰਤ ਵੱਲੋਂ ਕੇਂਦਰੀ ਕਾਨੂੰਨ ਤੇ ਨਿਆਂ, ਸੰਚਾਰ ਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰਤੀਨਿਧਤਾ ਕੀਤੀ

 

https://pib.gov.in/PressReleseDetail.aspx?PRID=1619788

 

 

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਯੁਸ਼ ਸੈਕਟਰ ਵਿੱਚ ਭਾਰਤ ਨੂੰ ਆਰਥਿਕ ਸ਼ਕਤੀ ਬਣਾਉਣ ਦੀ ਅਪਾਰ ਸਮਰੱਥਾ ਹੈ ਅਤੇ ਇਹ ਭਾਰਤ ਨੂੰ ਆਰਥਿਕ ਸ਼ਕਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਦੀਆਂ ਆਯੁਸ਼ ਪਪੱਧਤੀਆਂ ਵਿੱਚ ਭਾਰਤ ਨੂੰ ਆਰਥਿਕ ਸ਼ਕਤੀ ਬਣਨ ਵਿੱਚ ਮਦਦ ਕਰਨ ਦੀ ਭਰਪੂਰ ਸਮਰੱਥਾ ਹੈ ਕਿਉਂਕਿ ਏਥੇ ਸਦੀਆਂ ਤੋਂ ਪ੍ਰਚਲਿਤ ਨਿਰੋਗ ਅਤੇ ਇਲਾਜ ਦੇ ਵਿਕਲਪਕ ਤਰੀਕਿਆਂ ਦੀ ਪ੍ਰਸਿੱਧੀ ਲਗਾਤਰ ਵਧਦੀ ਜਾ ਰਹੀ ਹੈ।ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਖੋਜ ਅਤੇ ਨਵੀਨਤਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਆਯੁਸ਼ ਖੇਤਰ ਨੂੰ ਅੱਗੇ ਵਧਣ ਵਿੱਚ ਮਦਦ ਮਿਲ ਸਕੇ।ਸ਼੍ਰੀ ਗਡਕਰੀ ਸੂਖਮ,ਲਘੂ ਅਤੇ ਮੱਧਮ ਉੱਦਮਾਂ ਦੀਆਂ ਵਿਭਿੰਨ ਯੋਜਨਾਵਾਂ ਤਹਿਤ ਦੇਸ਼ ਵਿੱਚ ਆਯੁਸ਼ ਖ਼ੇਤਰ ਨੂੰ ਵਧਾਉਣ ਲਈ ਆਯੁਸ਼ ਮੰਤਰਾਲਾ ਅਤੇ ਸੂਖਮ,ਲਘੂ ਅਤੇ ਮੱਧਮ ਉੱਦਮਾਂ ਬਾਰੇ ਮੰਤਰਾਲੇ ਵੱਲੋਂ ਸੰਯੁਕਤ ਰੂਪ ਵਿੱਚ ਆਯੁਸ਼ ਉੱਦਮਤਾ ਵਿਕਾਸ ਪ੍ਰੋਗਰਾਮ ਦੀ ਆਰੰਭਤਾ ਕਰਦੇ ਹੋਏ ਬੋਲ ਰਹੇ ਸਨ।ਉਨ੍ਹਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਭਾਰਤੀ ਆਯੁਰਵੈਦ,ਹੋਮਿਓਪੈਥੀ,ਯੋਗ ਅਤੇ ਸਿੱਧ ਪੱਧਤੀਆਂ ਨੂੰ ਵੱਡੇ ਪੈਮਾਨੇ ਤੇ ਹੁਲਾਰਾ ਦੇਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿਉਂਕਿ ਭਾਰਤੀ ਆਯੁਰਵੈਦ, ਯੋਗ,ਹੋਮਿਓਪੈਥੀ ਅਤੇ ਸਿੱਧ ਪੱਧਤੀ ਦੀ ਹੋਰ ਦੇਸ਼ਾਂ ਵਿੱਚ ਬਹੁਤ ਮੰਗ ਹੈ, ਇਸ ਲਈ ਮੌਜੂਦਾ ਉੱਦਮੀਆਂ ਨੂੰ ਇਸਦਾ ਪੂਰਾ ਲਾਭ ਉਠਾ ਕੇ ਆਪਣੇ ਕਲੀਨਿਕ/ਆਊਟਲੈੱਟ ਖੋਲਣੇ ਚਾਹੀਦੇ ਹਨ ਅਤੇ ਨਿਰਯਾਤ ਨੂੰ ਸਹਾਰਾ ਦੇਣਾ ਚਾਹੀਦਾ ਹੈ।

https://pib.gov.in/PressReleseDetail.aspx?PRID=1619618

 

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਲੌਕਡਾਊਨ ਦੌਰਾਨ ਆਈਆਈਪੀਏ ਦੀ ਔਨਲਾਈਨਕਨਵੋਕੇਸ਼ਨ ਨੂੰ ਸੰਬੋਧਨ ਕੀਤਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਲੌਕਡਾਊਨ ਦੌਰਾਨ ਇੱਕ ਔਨਲਾਈਨਕਨਵੋਕੇਸ਼ਨ ਨੂੰ ਸੰਬੋਧਨ ਕੀਤਾ, ਜਦੋਂ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਨੇ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਆਪਣਾ 45 ਵਾਂ ਉੱਨਤ ਪੇਸ਼ੇਵਰ ਪ੍ਰੋਗਰਾਮ ਦਾ ਸਮਾਪਨ ਕੀਤਾ, ਜਿਸ ਵਿੱਚ ਆਲ ਇੰਡੀਆ ਅਤੇ ਕੇਂਦਰੀ ਸੇਵਾਵਾਂ ਦੇ 45 ਸੀਨੀਅਰ ਗਰੁੱਪ '' ਦੇ ਨਾਲ-ਨਾਲ ਹਥਿਆਰਬੰਦ ਸੁਰੱਖਿਆ ਦਸਤਿਆਂ ਦੇ ਹਰ ਵਿੰਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

https://pib.gov.in/PressReleseDetail.aspx?PRID=1619667

 

ਸੀਐੱਸਆਈਆਰ ਨੇ ਰੀਪਰਪਜ਼ਿੰਗ ਲਈ ਟੌਪ 25 ਦਵਾਈਆਂ ਦੀ ਪਛਾਣ ਕੀਤੀ

ਸੀਐੱਸਆਈਆਰ ਕਈ ਮੋਰਚਿਆਂ ਤੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਦੀ ਅਗਵਾਈ ਕਰ ਰਿਹਾ ਹੈ ਜਿਸ ਵਿੱਚ ਰੀਪਰਪਜ਼ਿੰਗ ਲਈ ਦਵਾਈਆਂ ਤੇ ਪ੍ਰਮੁੱਖ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਨਵੀਆਂ ਦਵਾਈਆਂ ਜਿਨ੍ਹਾਂ ਨੂੰ ਵਿਕਸਿਤ ਕਰਨ ਲਈ ਲਗਭਗ ਇੱਕ ਦਹਾਕੇ ਦੀ ਲੋੜ ਹੁੰਦੀ ਹੈ, ਦੇ ਉਲਟ ਇਲਾਜ ਲਈ ਜਲਦੀ ਵਰਤਿਆ ਜਾ ਸਕਦਾ ਹੈ। ਕੋਵਿਡ-19 ਖ਼ਿਲਾਫ਼ ਆਪਣੀ ਪ੍ਰਭਾਵਾਸ਼ੀਲਤਾ ਸਥਾਪਿਤ ਕਰਨ ਲਈ ਵਿਸ਼ਵ ਪੱਧਰ ਤੇ ਕਈ ਦਵਾਈਆਂ ਕੋਰੋਨਾਵਾਇਰਸ ਮਰੀਜ਼ਾਂ ਤੇ ਕਲੀਨਿਕਲ ਟਰਾਇਲ ਕੀਤਾ ਜਾ ਰਿਹਾ ਹੈ।

 

https://pib.gov.in/PressReleseDetail.aspx?PRID=1619671

 

ਵਿਸ਼ਾਖਾਪਟਨਮ ਸਮਾਰਟ ਸਿਟੀ ਅਪ੍ਰੇਸ਼ਨਸ ਸੈਂਟਰ ਕੋਵਿਡ 19 ਪ੍ਰਬੰਧਨ ਲਈ 24 ਘੰਟੇ ਕੰਮ ਕਰਦਾ ਹੈ

ਅਪ੍ਰੇਸ਼ਨਸ ਸੈਂਟਰ ਟ੍ਰੈਕਿੰਗ,ਨਿਗਰਾਨੀ ਅਤੇ ਜਾਗਰੂਕਤਾ ਪ੍ਰਸਾਰ ਗਤੀਵਿਧੀਆਂ ਦਾ ਸੰਚਾਲਨ ਕਰਦਾ ਹੈ

https://pib.gov.in/PressReleseDetail.aspx?PRID=1620002

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਚੰਡੀਗੜ੍ਹ - ਸਥਾਨਕ ਬਾਪੂਧਾਮ ਕਾਲੋਨੀ ਅਤੇ ਸੈਕਟਰ 30-ਬੀ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿੱਕਰੀ ਲਈ ਦੋ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਨੂੰ ਪੁਲਿਸ ਨੇ ਸੀਲ ਕੀਤਾ ਹੋਇਆ ਹੈ। ਸਥਾਨਕ ਲੋਕਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਹੀ ਸਮਾਨ ਦੀ ਖਰੀਦ ਕਰਨ। 47,800 ਯੋਗ ਪਰਿਵਾਰਾਂ ਨੂੰ ਪੀਐੱਮਜੀਕੇਏਵਾਈ ਤਹਿਤ ਕਣਕ ਅਤੇ ਦਾਲਾਂ ਵੰਡੀਆਂ ਗਈਆਂ ਹਨ ਅਤੇ ਇਸ ਤਰ੍ਹਾਂ ਹੁਣ ਤੱਕ ਚੰਡੀਗੜ੍ਹ ਵਿੱਚ 75 ਫੀਸਦੀ ਦਾ ਟੀਚਾ ਹਾਸਲ  ਕਰ ਲਿਆ ਗਿਆ ਹੈ।

 

•           ਪੰਜਾਬ - ਉਹ ਪੰਜਾਬੀ ਜੋ ਕਿ ਭਾਰਤ ਤੋਂ ਬਾਹਰ ਫਸੇ ਹੋਏ ਹਨ ਅਤੇ ਰਾਜ ਵਿੱਚ ਪਰਤਣਾ ਚਾਹੁੰਦੇ ਹਨਰਾਜ ਸਰਕਾਰ ਨੇ ਅਜਿਹੇ ਲੋਕਾਂ ਨੂੰ ਆਪਣੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਇੱਕ ਔਨਲਾਈਨ ਲਿੰਕ ਪ੍ਰਦਾਨ ਕੀਤਾ ਹੈ। ਇਹ ਜਾਣਕਾਰੀ #COVIDHELP  ਡੈਸ਼ਬੋਰਡ ਉੱਤੇ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਕੋਈ ਵੀ ਚਾਹਵਾਨ ਵਿਅਕਤੀ ‘www.covidhelp.punjab.gov.in’ ਉੱਤੇ ਆਪਣੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਅਤੇ ਡਾਟਾ ਫਾਰਮ ਉੱਤੇ ਕਲਿੱਕ ਕਰ ਸਕਦਾ ਹੈ। ਜਿਨ੍ਹਾਂ ਨੇ ਜ਼ਿਲ੍ਹੇ ਦੇ ਸਥਾਨਕ ਪ੍ਰਸ਼ਾਸਨ ਨੂੰ ਪਹਿਲਾਂ ਹੀ ਜਾਣਕਾਰੀ ਪ੍ਰਦਾਨ ਕੀਤੀ ਹੋਈ ਹੈ ਉਨ੍ਹਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋਡ਼ ਨਹੀਂ। ਪੰਜਾਬ ਸਰਕਾਰ ਨੇ ਵੱਕਾਰੀ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਦੀ ਉਸਾਰੀ ਸਥਿਤੀ ਦਾ ਮੌਕੇ ਤੇ ਜਾਇਜ਼ਾ ਲੈਣ ਤੋਂ ਬਾਅਦ ਅਤੇ ਕੋਵਿਡ-19 ਅਹਿਤਿਆਤਾਂ ਦੀ ਪਾਲਣਾ ਕਰਕੇ ਮੁੜ ਸ਼ੁਰੂ ਕਰ ਦਿੱਤੀ ਹੈ।

 

•           ਹਰਿਆਣਾ - 33.80 ਲੱਖ ਤੋਂ ਵੱਧ ਲੋਕਾਂ ਨੇ ਹਰਿਆਣਾ ਵਿੱਚ ਆਰੋਗਯ ਸੇਤੂ ਐਪ ਡਾਊਨਲੋਡ ਕਰ ਲਿਆ ਹੈ। 550 ਤੋਂ ਵੱਧ ਮੋਬਾਈਲ ਸਿਹਤ ਟੀਮਾਂ ਕਾਇਮ ਕੀਤੀਆਂ ਜਾ ਚੁੱਕੀਆਂ ਹਨ ਤਾਕਿ ਸਾਰੀ, ਆਈਐਲਆਈ ਆਦਿ ਦੇ ਸਿਹਤ ਦਰਜੇ ਦਾ ਜਾਇਜ਼ਾ ਲਿਆ ਜਾ ਸਕੇ। ਘਰ-ਘਰ ਜਾ ਕੇ ਸਾਰੇ ਜ਼ਿਲ੍ਹਿਆਂ ਵਿੱਚ ਸਿਹਤ ਸਰਵੇ ਕੀਤਾ ਜਾ ਰਿਹਾ ਹੈ। ਖੁਰਾਕ ਅਤੇ ਸੁਰੱਖਿਆ ਕਾਨੂੰਨ, 2006 ਤਹਿਤ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਤਾਕਿ ਪਾਨ ਮਸਾਲੇ, ਗੁਟਕੇ, ਚਿੰਗਮ ਆਦਿ ਉੱਤੇ ਪਾਬੰਦੀ ਜਾਰੀ ਰਹੇ ਅਤੇ ਇਹ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਨਤਕ ਥਾਵਾਂ ਉੱਤੇ ਸਿਗਰਟ  ਅਤੇ ਖੈਣੀ ਦੀ ਵਰਤੋਂ ਨਾ ਹੋਵੇ।

 

•           ਹਿਮਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਰਾਜ ਦੇ ਲੋਕਾਂ, ਜੋ ਕਿ ਦੂਜੇ ਰਾਜਾਂ ਤੋਂ ਹਿਮਾਚਲ ਪ੍ਰਦੇਸ਼ ਪਰਤੇ ਹਨ, ਨੂੰ ਬੇਨਤੀ ਕੀਤੀ ਹੈ ਕਿ ਹੋਮ-ਕੁਆਰੰਟੀਨ ਦੀਆਂ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਕਿਉਂਕਿ ਇਹ ਉਨ੍ਹਾਂ ਲਈ ਹੀ ਨਹੀਂ ਸਗੋਂ ਸਮਾਜ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲਾਹੇਵੰਦ ਰਹੇਗਾ। ਰਾਜ ਸਰਕਾਰ ਨੇ ਪੀਆਰਆਈਜ਼ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਹੈ ਕਿ ਉਨ੍ਹਾਂ ਵਿਅਕਤੀਆਂ ਉੱਤੇ ਨਜ਼ਰ ਰੱਖੀ ਜਾਵੇ ਜੋ ਕਿ ਦੂਜੇ ਰਾਜਾਂ ਤੋਂ ਪਰਤੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਹੋਮ-ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਕਰਨ।

 

•           ਮਹਾਰਾਸ਼ਟਰ - ਮਹਾਰਾਸ਼ਟਰ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ ਜਿੱਥੇ ਕਿ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਗਿਣਤੀ 10,000 ਤੋਂ ਟੱਪ ਗਈ ਹੈ। 583 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਵਿੱਚ ਕੁੱਲ 10,498 ਕੇਸ ਹੋ ਗਏ ਹਨ। ਰਾਜ ਵਿੱਚ 27 ਹੋਰ ਮੌਤਾਂ ਦਾ ਪਤਾ ਲੱਗਣ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 459 ਹੋ ਗਈ ਹੈ। ਰਾਜ ਵਿੱਚ ਵਰਗੀਕਰਣ ਦੀ ਤਾਜ਼ਾ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ 3 ਜ਼ੋਨ -ਰੈੱਡ, ਔਰੈਂਜ ਅਤੇ ਗ੍ਰੀਨ ਜ਼ੋਨ ਬਣਾਏ ਗਏ ਹਨ। ਮਹਾਰਾਸ਼ਟਰ ਵਿੱਚ 14 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਬਾਕੀ ਵਿੱਚੋਂ 16 ਜ਼ਿਲ੍ਹੇ ਔਰੈਂਜ ਜ਼ੋਨ ਅਤੇ 6 ਗ੍ਰੀਨ ਜ਼ੋਨ ਵਿੱਚ ਰੱਖੇ ਗਏ ਹਨ।

 

•           ਗੁਜਰਾਤ - ਗੁਜਰਾਤ ਵਿੱਚ 313 ਹੋਰ ਵਿਅਕਤੀ ਕੋਰੋਨਾ ਪਾਜ਼ਿਟਿਵ ਮਿਲਣ ਤੋਂ ਬਾਅਦ ਅਹਿਮਦਾਬਾਦ ਵਿੱਚ ਹੀ 249 ਕੇਸ ਹੋ ਗਏ ਹਨ ਅਤੇ ਰਾਜ ਵਿੱਚ ਕੁੱਲ ਮਰੀਜ਼ 4395 ਹੋ ਗਏ ਹਨ। ਠੀਕ ਹੋਏ ਲੋਕ (613) ਹਨ ਜਦਕਿ (214) ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੇ ਸੰਦਰਭ ਵਿੱਚ ਗੁਜਰਾਤ ਸਰਕਾਰ ਨੇ ਰਾਜ ਦੀ ਸਥਾਪਨਾ ਦਿਵਸ ਉੱਤੇ ਕੋਈ ਸਮਾਰੋਹ ਆਯੋਜਿਤ ਨਹੀਂ ਕੀਤਾ। ਇਕ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਸਹੁੰ ਚੁੱਕਣ ਕਿ ਉਹ ਮਾਸਕ ਪਾ ਕੇ ਰੱਖਣਗੇ, ਸਮਾਜਿਕ ਦੂਰੀ ਕਾਇਮ ਰੱਖਣਗੇ ਅਤੇ ਹੱਥਾਂ ਨੂੰ ਰੈਗੂਲਰ ਤੌਰ ਤੇ ਧੋਣਗੇ।

 

•           ਰਾਜਸਥਾਨ - 118 ਨਵੇਂ ਪਾਜ਼ਿਟਵ ਕੇਸ ਆਉਣ ਨਾਲ ਰਾਜਸਥਾਨ ਵਿੱਚ ਕੁੱਲ ਪਾਜ਼ਿਟਿਵ ਕੇਸ 2,582 ਹੋ ਗਏ ਹਨ। ਇਨ੍ਹਾਂ ਵਿੱਚੋਂ 836 ਠੀਕ ਹੋ ਗਏ ਹਨ ਜਦਕਿ 58 ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ 8 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ। 19 ਔਰੈਂਜ ਜ਼ੋਨ ਵਿੱਚ ਅਤੇ 6 ਗ੍ਰੀਨ ਜ਼ੋਨ ਵਿੱਚ ਰੱਖੇ ਗਏ ਹਨ।

 

•           ਮੱਧ ਪ੍ਰਦੇਸ਼ - 99 ਨਵੇਂ ਕੇਸ 24 ਘੰਟਿਆਂ ਵਿੱਚ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2,660 ਤੇ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 482 ਲੋਕ ਠੀਕ ਹੋ ਗਏ ਹਨ ਜਦਕਿ 137 ਦੀ ਮੌਤ ਹੋ ਗਈ ਹੈ

 

•           ਛੱਤੀਸਗੜ੍ਹ - ਅੱਜ ਦੀ ਤਰੀਕ ਤੱਕ ਰਾਜ ਵਿੱਚ 4 ਸਰਗਰਮ ਕੇਸ ਸਨ। ਹੁਣ ਤੱਕ ਸਾਹਮਣੇ ਆਏ 38 ਕੇਸਾਂ ਵਿੱਚੋਂ 34 ਠੀਕ ਹੋ ਗਏ ਹਨ।

 

•           ਗੋਆ - ਗੋਆ ਵਿੱਚ ਸਿਰਫ 7 ਕੇਸਾਂ ਬਾਰੇ ਦੱਸਿਆ ਗਿਆ ਸੀ ਪਰ ਇਸ ਵੇਲੇ ਕੋਈ ਵੀ ਸਰਗਰਮ ਕੇਸ ਨਹੀਂ ਹੈ।

 

•           ਕੇਰਲ - ਕੇਰਲ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਹਿਲੀ ਗੱਡੀ ਓਡੀਸ਼ਾ ਲਈ  ਰਵਾਨਾ ਹੋਈ। 5 ਹੋਰ ਗੱਡੀਆਂ ਕਲ੍ਹ ਰਵਾਨਾ ਹੋਣਗੀਆਂ। ਕੇਰਲ ਦੇ ਕੰਨੂਰ ਅਤੇ ਕੋਟਾਯਾਮ ਨੂੰ ਕੇਂਦਰ ਵਲੋਂ ਨਵੇਂ ਐਲਾਨੇ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ। ਲਾਕਡਾਊਨ ਨਿਯਮ 3 ਮਈ ਤੋਂ ਬਾਅਦ ਕੇਂਦਰ ਦੀਆਂ ਹਿਦਾਇਤਾਂ ਤੋਂ ਬਾਅਦ ਜਾਰੀ ਹੋਣਗੇ। ਅੱਜ ਤੋਂ ਕੁਝ ਛੋਟਾਂ ਦਾ ਐਲਾਨ ਮਸ਼ੀਨੀਕ੍ਰਿਤ ਢੰਗ ਨਾਲ ਮੱਛੀ ਫੜਨ ਲਈ ਕੀਤਾ ਜਾ ਰਿਹਾ ਹੈ। 3 ਹੋਰ ਕੇਰਲ ਵਾਸੀਆਂ ਵਿੱਚੋਂ 2 ਖਾੜੀ ਦੇਸ਼ਾਂ ਵਿੱਚ ਅਤੇ 1 ਨਰਸ ਇੰਗਲੈਂਡ ਵਿੱਚ ਕੋਵਿਡ-19 ਦਾ ਸ਼ਿਕਾਰ ਹੋ ਕੇ ਚੱਲ ਵਸੀ ਜਿਸ ਨਾਲ ਵਿਦੇਸ਼ਾਂ ਵਿੱਚ ਮਰਨ ਵਾਲੇ ਕੇਰਲ ਵਾਸੀਆਂ ਦੀ ਗਿਣਤੀ 70 ਹੋ ਗਈ ਹੈ।

 

•           ਤਮਿਲ ਨਾਡੂ - ਚੇਨਈ ਵਿੱਚ 31 ਹੋਰ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ ਜਿਸ ਨਾਲ ਇਨ੍ਹਾਂ ਦੀ ਗਿਣਤੀ 233 ਹੋ ਗਈ ਹੈ। ਲਿਸਟ ਵਿੱਚ ਰੋਇਆਪੁਰਮ ਦਾ ਨਾਂ ਸਭ ਤੋਂ ਉੱਪਰ ਹੈ ਜਿੱਥੇ 56 ਜ਼ੋਨ ਹਨ। 64 ਸਾਲਾ ਮਹਿਲਾ ਕੋਵਿਡ-19 ਮਰੀਜ਼ਜੋ ਕਿ ਕੁੱਡਾਲੋਰ ਤੋਂ ਹੈ ਦੇ ਦੋ ਹੋਰ ਰਿਸ਼ਤੇਦਾਰ ਪੁਡੂਚੇਰੀ ਵਿਖੇ ਕੋਰੋਨਾ ਪਾਜ਼ਿਟਿਵ ਪਾਏ ਗਏ। ਕੁੱਲ ਕੇਸ (2323), ਸਰਗਰਮ ਕੇਸ (1035), ਮੌਤਾਂ (27), ਡਿਸਚਾਰਜ ਹੋਏ (1258)ਚੇਨਈ ਵਿੱਚ ਸਭ ਤੋਂ ਵੱਧ ਕੇਸ (906)

 

•           ਕਰਨਾਟਕ - 11 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਜਿਨ੍ਹਾਂ ਵਿੱਚੋਂ 8 ਮਾਂਡਿਆ ਅਤੇ 3 ਬੇਲਗਾਵੀ ਤੋਂ ਸਨ। ਕੁੱਲ ਕੇਸ (576), ਡਿਸਚਾਰਜ (235), ਮੌਤਾਂ (22)

 

•           ਆਂਧਰ ਪ੍ਰਦੇਸ਼ - ਰਾਜ ਨੇ ਵਾਈਐੱਸਆਰ ਪੈਨਸ਼ਨ ਕੰਨੁਕਾ ਸਕੀਮ ਤਹਿਤ 58.22 ਲੱਖ ਲੋਕਾਂ ਨੂੰ 1421.20 ਕਰੋੜ ਰੁਪਏ ਵੰਡਣੇ ਸ਼ੁਰੂ ਕਰ ਦਿੱਤੇ ਹਨ। 60 ਨਵੇਂ ਕੇਸ ਸਾਹਮਣੇ ਆਏ, 82 ਡਿਸਚਾਰਜ ਕਰ ਦਿੱਤੇ ਗਏ ਅਤੇ 2 ਮੌਤਾਂ ਹੋਈਆਂ (1 ਕੁਰਨੂਲ ਅਤੇ 1 ਨੈਲੋਰ ਵਿੱਚ)ਕੁੱਲ ਕੇਸ (1463), ਸਰਗਰਮ ਕੇਸ (1027),ਠੀਕ ਹੋਏ (403), ਮੌਤਾਂ (33)ਪਾਜ਼ਿਟਿਵ ਮਾਮਲਿਆਂ ਵਿੱਚ ਸਭ ਤੋਂ ਅੱਗੇ ਜ਼ਿਲ੍ਹੇ ਹਨ - ਕੁਰਨੂਲ (411), ਗੁੰਟੂਰ (306), ਕ੍ਰਿਸ਼ਨਾ (246)

 

•           ਤੇਲੰਗਾਨਾ - ਆਈਆਈਟੀ, ਹੈਦਰਾਬਾਦ ਦੇ ਪ੍ਰਵਾਸੀ ਮਜ਼ਦੂਰਜਿਨ੍ਹਾਂ ਨੇ ਕਿ ਕੁਝ ਦਿਨ ਪਹਿਲਾਂ ਘੱਟ ਮਜ਼ਦੂਰੀ ਕਾਰਨ ਰੋਸ ਪ੍ਰਗਟਾਇਆ ਸੀ, ਨੂੰ ਲਿੰਗਮਪਾਲੀ ਤੋਂ ਵਿਸ਼ੇਸ਼ ਗੱਡੀ ਰਾਹੀਂ ਝਾਰਖੰਡ ਵਾਪਸ ਭੇਜ ਦਿੱਤਾ ਗਿਆ। ਇਹ ਅਜਿਹੀ ਪਹਿਲੀ ਗੱਡੀ ਹੈ ਜਿਸ ਰਾਹੀਂ ਪ੍ਰਵਾਸੀਆਂ ਨੂੰ ਰਾਜ ਸਰਕਾਰ ਦੀ ਬੇਨਤੀ ਉੱਤੇ ਵਾਪਸ ਭੇਜਿਆ ਗਿਆ। ਰਾਜ ਵਿੱਚ ਤਕਰੀਬਨ 2.3 ਮਿਲੀਅਨ ਐੱਮਐੱਸਐੱਮਈਜ਼ ਹਨ। ਇਨ੍ਹਾਂ ਵਿੱਚ ਸਿਹਤ ਸੰਭਾਲ਼ ਅਤੇ ਖੁਰਾਕ ਪ੍ਰੋਸੈੱਸਿੰਗ ਦੇ ਐੱਮਐੱਸਐੱਮਈਜ਼ ਸ਼ਾਮਿਲ ਨਹੀਂ ਹਨ। ਹੁਣ ਤੱਕ ਕੁੱਲ ਪਾਜ਼ਿਟਿਵ ਕੇਸ (1038), ਸਰਗਰਮ ਕੇਸ (568), ਠੀਕ ਹੋਏ (442), ਕੁੱਲ ਮੌਤਾਂ (28)

 

•           ਅਰੁਣਾਚਲ ਪ੍ਰਦੇਸ਼ - 27 ਬੱਸਾਂ 300 ਲੋਕਾਂ ਨੂੰ ਵਾਪਸ ਲੈ ਕੇ ਆਈਆਂ ਜੋ ਕਿ ਲਾਕਡਾਊਨ ਕਾਰਨ ਈਟਾਨਗਰ ਵਿੱਚ ਫਸੇ ਹੋਏ ਸਨ।

 

•           ਅਸਾਮ - ਅਸਾਮ ਵਿੱਚ 3 ਹੋਰ ਮਰੀਜ਼ਾਂ ਦਾ ਪਤਾ ਲੱਗਾ ਜਿਨ੍ਹਾਂ ਵਿੱਚੋਂ 1 ਗੋਲਾਘਾਟ ਅਤੇ 2 ਮੋਰੀਗਾਓਂ ਤੋਂ ਸਨ, ਨੂੰ ਡਿਸਚਾਰਜ ਕਰ ਦਿੱਤਾ ਗਿਆ। ਗੁਵਾਹਾਟੀ ਤੋਂ ਨਾਗਾਲੈਂਡ ਦੇ ਇੱਕ ਮਰੀਜ਼ ਨੂੰ ਡਿਸਚਾਰਜ ਕੀਤਾ ਗਿਆ। ਅਸਾਮ ਵਿੱਚ ਹੁਣ 9 ਸਰਗਰਮ ਕੇਸ ਹਨ। ਇਹ ਜਾਣਕਾਰੀ ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਦਿੱਤੀ।

 

•           ਮਣੀਪੁਰ - ਮੁੱਖ ਮੰਤਰੀ ਨੇ ਦੱਸਿਆ ਕਿ ਮੁੱਖ-ਮੰਤਰੀ ਕੋਵਿਡ ਰਿਲੀਫ ਫੰਡ ਵਿੱਚ ਜੋ 11.33 ਕਰੋੜ ਰੁਪਏ ਆਏ ਸਨ ਉਨ੍ਹਾਂ ਵਿੱਚੋਂ 7.07 ਕਰੋੜ ਰੁਪਏ ਲਾਭਾਰਥੀਆਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ।

 

•           ਮੇਘਾਲਿਆ - ਰਾਜ ਵਿੱਚ ਨਿਜੀ ਗੱਡੀਆਂ ਦੀ ਅੰਤਰ-ਜ਼ਿਲ੍ਹਾ ਆਵਾਜਾਈ ਗ੍ਰੀਨ ਜ਼ੋਨ ਜ਼ਿਲ੍ਹਿਆਂ ਵਿੱਚ ਸ਼ੁਰੂ ਹੋ ਗਈ ਹੈ। ਇਸ ਦੇ ਲਈ ਜਾਇਜ਼ ਪਾਸ ਹੋਣੇ ਚਾਹੀਦੇ ਹਨ। ਸਾਰੇ ਦਾਖਲਾ ਅਤੇ ਬਾਹਰ ਨਿਕਲਣ ਦੇ ਟਿਕਾਣਿਆਂ ਉੱਤੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ। ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਟਵੀਟ ਕੀਤਾ ਹੈ ਕਿ ਸਿਵਲ ਹਸਪਤਾਲ ਵਿੱਚ 2 ਪਾਜ਼ਿਟਿਵ ਕੇਸਾਂ ਨੂੰ ਦਾਖਲ ਕਰਵਾਇਆ ਗਿਆ ਸੀ, ਉਹ ਹੁਣ 14 ਦਿਨਾਂ ਦੀ ਆਈਸੋਲੇਸ਼ਨ ਤੋਂ ਬਾਅਦ ਲਗਾਤਾਰ 2 ਟੈਸਟਾਂ ਵਿੱਚ ਨੈਗੇਟਿਵ ਨਿਕਲੇ ਹਨ। ਉਨ੍ਹਾਂ ਨੂੰ ਹੁਣ ਠੀਕ ਦੱਸਿਆ ਗਿਆ ਹੈ।

 

•           ਨਾਗਾਲੈਂਡ - ਮੁੱਖ ਸਕੱਤਰ ਨੇ ਟਵੀਟ ਕੀਤਾ ਹੈ ਕਿ ਸਾਰੀਆਂ ਵਿੱਦਿਅਕ ਸੰਸਥਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ। ਉਨ੍ਹਾਂ ਨੇ ਡੀਡੀਕੇ ਅਤੇ ਏਆਈਆਰ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਪ੍ਰੋਗਰਾਮਾਂ ਵਿੱਚ ਸਕੂਲਾਂ ਦੇ ਪਾਠ ਪੜ੍ਹਾ ਰਹੇ ਹਨ।

 

•           ਸਿੱਕਮ - ਸਰਕਾਰ ਨੇ ਰਾਜ ਵਿੱਚ ਪਸ਼ੂਆਂ (ਪ੍ਰੋਸੈੱਸਡ ਮੀਟ ਸਮੇਤ), ਪੋਲਟਰੀ ਅਤੇ ਇਸ ਦੇ ਉਤਪਾਦਾਂ ਅਤੇ ਕਿਸੇ ਤਰ੍ਹਾਂ ਦੇ ਸੀ ਫੂਡ ਦੇ ਦਾਖਲੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ।

 

•           ਤ੍ਰਿਪੁਰਾ - ਤ੍ਰਿਪੁਰਾ ਵਿੱਚ ਪੀਐੱਮਜੀਕੇਵਾਈ ਦੇ ਹਿੱਸੇ ਵਜੋਂ 3314 ਕਿਸਾਨਾਂ ਨੂੰ ਡਮਸ਼ੇਰਾ ਬਲਾਕ ਇਲਾਕੇ ਵਿੱਚ ਪੀਐੱਮ-ਕਿਸਾਨ ਤਹਿਤ ਲਾਭ ਹਾਸਲ ਹੋਣਗੇ।

 

ਫੈਕਟਚੈੱਕ

 

https://static.pib.gov.in/WriteReadData/userfiles/image/image00572M4.jpg

****

 

ਵਾਈਬੀ
 


(Release ID: 1620268) Visitor Counter : 255