ਰੇਲ ਮੰਤਰਾਲਾ

ਲੌਕਡਾਊਨ ਕਾਰਨ ਵੱਖ-ਵੱਖ ਥਾਵਾਂ ‘ਤੇ ਫਸੇ ਪ੍ਰਵਾਸੀ ਮਜ਼ਦੂਰਾਂ , ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੇ ਆਵਾਗਮਨ ਲਈ ਰੇਲਵੇ ਨੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ

ਇਹ ਸਪੈਸ਼ਲ ਟ੍ਰੇਨਾਂ ਦੋਹਾਂ ਹੀ ਰਾਜਾਂ ਦੀਆਂ ਸਬੰਧਿਤ ਸਰਕਾਰਾਂ ਦੀ ਬੇਨਤੀ ਤੇ ਪੁਆਇੰਟ ਤੋਂ ਪੁਆਇੰਟ ਚਲਣਗੀਆਂ

Posted On: 01 MAY 2020 4:51PM by PIB Chandigarh

ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਦਿਸ਼ਾ -ਨਿਰਦੇਸ਼ਾਂ ਅਨੁਸਾਰ, ਭਾਰਤੀ ਰੇਲਵੇ ਨੇ ਅੱਜ 'ਮਜ਼ਦੂਰ ਦਿਵਸ' ਤੋਂ  ਲੌਕਡਾਊਨ ਕਾਰਨ ਵੱਖ-ਵੱਖ ਥਾਵਾਂ ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੇ ਆਵਾਗਮਨ ਲਈ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।

 

ਇਹ ਵਿਸ਼ੇਸ਼ ਗੱਡੀਆਂ ਸਬੰਧਿਤ ਰਾਜਾਂ ਦੀਆਂ ਦੋਹਾਂ ਸਰਕਾਰਾਂ ਦੀ ਬੇਨਤੀ ਤੇ ਅਜਿਹੇ ਫਸੇ ਲੋਕਾਂ ਨੂੰ ਸਟੈਂਡਰਡ ਪ੍ਰੋਟੋਕੋਲ ਅਨੁਸਾਰ ਪੁਆਇੰਟ ਤੋਂ ਪੁਆਇੰਟ ਭੇਜਣ ਅਤੇ ਲਿਆਉਣ ਲਈ  ਚਲਣਗੀਆਂ। 'ਸ਼੍ਰਮਿਕ 'ਸਪੈਸ਼ਲ ਟ੍ਰੇਨਾਂ' ਦੇ ਨਿਰਵਿਘਨ ਸੰਚਾਲਨ ਤੇ ਤਾਲਮੇਲ ਲਈ ਰੇਲਵੇ ਅਤੇ ਰਾਜ ਸਰਕਾਰਾਂ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀਆਂ ਵੱਜੋਂ ਨਿਯੁਕਤ ਕਰਨਗੇ

 

ਯਾਤਰੀਆਂ ਨੂੰ ਭੇਜਣ ਵਾਲੇ ਰਾਜਾਂ ਨੂੰ ਇਨ੍ਹਾਂ ਦੀ ਜਾਂਚ ਕਰਨੀ ਹੋਵੇਗੀ ਅਤੇ ਸਿਰਫ ਉਨਾਂ ਨੂੰ ਹੀ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਤੰਦਰੁਸਤ ਹੋਣਗੇ।  ਭੇਜਣ ਵਾਲੀਆਂ ਸਰਕਾਰਾਂ ਨੂੰ ਇਨ੍ਹਾਂ ਵਿਅਕਤੀਆਂ ਨੂੰ ਬੈਚਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਤੇ ਹੋਰ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਸੈਨੇਟਾਈਜ਼ ਕੀਤੀਆਂ ਬੱਸਾਂ ਵਿੱਚ ਰੇਲਵੇ ਦੇ ਨਿਰਧਾਰਿਤ ਸਟੇਸ਼ਨ ਤੇ ਲਿਆਉਣਾ ਹੋਵੇਗਾ, ਜਿੱਥੇ ਉਨ੍ਹਾਂ ਨੂੰ ਟ੍ਰੇਨਾਂ ਵਿੱਚ ਚੜ੍ਹਾਇਆ ਜਾ ਸਕੇ। ਹਰੇਕ ਯਾਤਰੀ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਯਾਤਰੀਆਂ ਨੂੰ ਖਾਣਾ ਅਤੇ ਪੀਣ ਵਾਲਾ ਪਾਣੀ ਉਨ੍ਹਾਂ ਨੂੰ ਭੇਜਣ ਵਾਲੇ ਰਾਜਾਂ ਦੁਆਰਾ ਟ੍ਰੇਨਾਂ ਚਲਣ ਵਾਲੇ ਸਟੇਸ਼ਨ ਅਰਥਾਤ ਸ਼ੁਰੂਆਤੀ ਸਟੇਸ਼ਨ ਤੇ ਉਪਲੱਬਧ ਕਰਵਾਇਆ ਜਾਵੇਗਾ। 

 

ਰੇਲਵੇ, ਯਾਤਰੀਆਂ ਦੇ ਸਹਿਯੋਗ ਨਾਲ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਸਫਾਈ ਨੂੰ ਯਕੀਨੀ ਬਣਾਉਣ ਦੇ ਯਤਨ ਕਰੇਗਾ। ਲੰਬੇ ਰੂਟਾਂ 'ਤੇ ਯਾਤਰਾ ਦੌਰਾਨ ਰੇਲਵੇ ਦੁਆਰਾ ਖਾਣਾ ਉਪਲਬਧ ਕਰਵਾਇਆ ਜਾਵੇਗਾ।

 

ਮੰਜ਼ਿਲ ਵਾਲੇ ਸਟੇਸ਼ਨ 'ਤੇ ਪਹੁੰਚਣ 'ਤੇ, ਯਾਤਰੀਆਂ ਦਾ ਰਾਜ ਸਰਕਾਰ ਦੁਆਰਾ ਸੁਆਗਤ ਕੀਤਾ ਜਾਵੇਗਾ, ਜੋ ਉਨ੍ਹਾਂ ਦੀ ਜਾਂਚ, ਜੇ ਜ਼ਰੂਰੀ ਹੋਵੇ ਤਾਂ ਕੁਆਰੰਟੀਨ ਅਤੇ ਰੇਲਵੇ ਸਟੇਸ਼ਨ ਤੋਂ ਹੋਰ ਅੱਗੇ ਯਾਤਰਾ ਦੇ ਸਾਰੇ ਪ੍ਰਬੰਧ ਕਰੇਗੀ।

 

ਦੇਸ਼ ਨੂੰ ਦਰਪੇਸ਼ ਸੰਕਟ ਦੇ ਇਸ ਸਮੇਂ, ਭਾਰਤੀ ਰੇਲਵੇ ਦੇ ਸਾਰੇ ਅਧਿਕਾਰੀ ਅਤੇ ਸਟਾਫ ਆਪਣੇ ਸਾਥੀ ਭਾਰਤੀਆਂ ਦੀ ਸੇਵਾ ਲਈ ਪ੍ਰਤੀਬੱਧ ਹਨ ਅਤੇ ਸਾਰਿਆਂ ਦਾ ਸਮਰਥਨ ਅਤੇ ਸਹਿਯੋਗ ਚਾਹੁੰਦੇ ਹਨ

****

 

 

ਡੀਜੇਐੱਨ/ਐੱਮਕੇਵੀ



(Release ID: 1620261) Visitor Counter : 275