ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕਿਸਾਨਾਂ ਨੂੰ ਸਪਲਾਈ ਚੇਨ ਅਤੇ ਮਾਲ ਦੀ ਢੋਆ-ਢੁਆਈ ਪ੍ਰਬੰਧਨ ਢਾਂਚੇ ਨਾਲ ਜੋੜਨ ਲਈ ਸੀਐੱਸਆਈਆਰ ਦੁਆਰਾ ਕਿਸਾਨ ਸਭਾ ਐਪ ਲਾਂਚ ਕੀਤੀ ਗਈ ਕਿਸਾਨਾਂ, ਮੰਡੀ ਡੀਲਰਾਂ, ਟਰਾਂਸਪੋਰਟਰਾਂ, ਮੰਡੀ ਬੋਰਡ ਮੈਂਬਰਾਂ, ਸੇਵਾ ਪ੍ਰਦਾਤਾਵਾਂ ਅਤੇ ਖ਼ਪਤਕਾਰਾਂ ਦੀ ਦੇਖਭਾਲ ਲਈ ਕਿਸਾਨ ਸਭਾ ਐਪ ਕੋਲ 6 ਪ੍ਰਮੁੱਖ ਮੌਡਿਊਲ
Posted On:
01 MAY 2020 6:02PM by PIB Chandigarh
ਕੋਵਿਡ 19 ਦੀ ਮੌਜੂਦਾ ਹਾਲਤ ਵਿੱਚ, ਕਿਸਾਨ ਆਪਣੀ ਫ਼ਸਲ ਨੂੰ ਮੰਡੀ ਤੱਕ ਪਹੁੰਚਾਉਣ, ਬੀਜ / ਖਾਦ ਖਰੀਦ ਆਦਿ ਵਿੱਚ ਸਹਾਇਤਾ ਦੀ ਭਾਲ ਕਰ ਰਹੇ ਹਨ। ਇੱਕ ਮਜ਼ਬੂਤ ਸਪਲਾਈ ਚੇਨ ਪ੍ਰਬੰਧਨ ਦੋ ਤੁਰੰਤ ਲੋੜ ਹੈ ਤਾਂ ਜੋ ਵਧੀਆ ਮੁੱਲ ’ਤੇ ਸਮੇਂ ਸਿਰ ਉਤਪਾਦਨ ਦੀ ਸਪੁਰਦਗੀ ਕੀਤੀ ਜਾ ਸਕੇ।
ਡੀਜੀ, ਆਈਸੀਏਆਰ ਅਤੇ ਸਕੱਤਰ ਡੀਏਆਰਈ, ਡਾ: ਤ੍ਰਿਲੋਚਨ ਮੋਹਾਪਾਤਰਾ ਦੁਆਰਾ ਸੀਐੱਸਆਈਆਰ-ਕੇਂਦਰੀ ਸੜਕ ਖੋਜ ਸੰਸਥਾ (ਸੀਐੱਸਆਈਆਰ - ਸੀਆਰਆਰਆਈ), ਨਵੀਂ ਦਿੱਲੀ ਦੁਆਰਾ ਵਿਕਸਤ ਕੀਤੀ ਗਈ ਕਿਸਾਨ ਸਭਾ ਐਪ ਨੂੰ ਅੱਜ ਰਿਮੋਟ ਦੁਆਰਾ ਲਾਂਚ ਕੀਤਾ ਗਿਆ। ਇਸ ਐਪ ਨੂੰ ਕਿਸਾਨਾਂ ਨੂੰ ਸਪਲਾਈ ਚੇਨ ਅਤੇ ਮਾਲ ਦੀ ਢੋਆ-ਢੁਆਈ ਪ੍ਰਬੰਧਨ ਢਾਂਚੇ ਨਾਲ ਜੋੜਨ ਲਈ ਲਾਂਚ ਕੀਤਾ ਗਿਆ ਹੈ। ਡਾ. ਮੋਹਪਾਤਰਾ ਨੇ ਇਸ ਪੋਰਟਲ ਨੂੰ ਖੇਤੀਬਾੜੀ ਉਦਯੋਗ ਨਾਲ ਜੁੜੇ ਕਿਸਾਨਾਂ, ਟਰਾਂਸਪੋਰਟਰਾਂ ਅਤੇ ਹੋਰ ਸੰਸਥਾਵਾਂ ਦੇ ਇੱਕ ਵਿਰਾਮ ਹੱਲ ਵਜੋਂ ਵਿਕਸਿਤ ਕਰਨ ਲਈ ਸੀਐੱਸਆਈਆਰ ਦੀ ਸ਼ਲਾਘਾ ਕੀਤੀ ਅਤੇ ਪੇਸ਼ਕਸ਼ ਕੀਤੀ ਕਿ ਆਈਸੀਏਆਰ ਸੀਐੱਸਆਈਆਰ ਨਾਲ ਮਿਲ ਕੇ ਕੰਮ ਕਰ ਸਕਦੀ ਹੈ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਨੈੱਟਵਰਕ ਨੂੰ ਲਾਗੂ ਕਰਨ ਲਈ ਵਰਤ ਸਕਦੀ ਹੈ।
ਇਸ ਮੌਕੇ ਹਾਜ਼ਰ ਡੀਜੀ ਸੀਐੱਸਆਈਆਰ ਅਤੇ ਸਕੱਤਰ ਡੀਐੱਸਆਈਆਰ, ਡਾ. ਸ਼ੇਖਰ ਸੀ ਮੰਡੇ, ਨੇ ਨੋਟ ਕੀਤਾ ਕਿ “ਐਪ ਦਾ ਵਿਕਾਸ ਅਤੇ ਸ਼ੁਰੂਆਤ ਦੇਸ਼ ਦੇ ਇਨ੍ਹਾਂ ਨਾਜ਼ੁਕ ਸਮਿਆਂ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਲਈ ਸੀਐੱਸਆਈਆਰ ਦੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਅਸੀਂ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਆਈਸੀਏਆਰ, ਉਦਯੋਗ, ਐੱਮਐੱਸਐੱਮਈ, ਟਰੱਕ ਵਾਲਿਆਂ ਦਾ ਅਤੇ ਖੇਤੀਬਾੜੀ ਭਾਈਚਾਰੇ ਅਤੇ ਸਾਰੇ ਹਿੱਸੇਦਾਰਾਂ ਨਾਲ ਸਾਂਝੇਦਾਰੀ ਕਰਨ ਦੀ ਉਮੀਦ ਕਰਦੇ ਹਾਂ।”
ਐਪ ਦੀ ਸ਼ੁਰੂਆਤ ਉਦਯੋਗ ਦੇ ਨੁਮਾਇੰਦਿਆਂ, ਕਿਸਾਨਾਂ, ਸੀਐੱਸਆਈਆਰ-ਸੀਆਰਆਰਆਈ ਦੀ ਟੀਮ ਅਤੇ ਸੀਐੱਸਆਈਆਰ ਦੇ ਹੋਰ ਸੀਨੀਅਰ ਵਿਗਿਆਨੀਆਂ ਦੁਆਰਾ ਰਿਮੋਟ ਰਾਹੀਂ ਕੀਤੀ ਗਈ। ਡਾ. ਸਤੀਸ਼ ਚੰਦਰ, ਡਾਇਰੈਕਟਰ ਸੀਐੱਸਆਈਆਰ-ਸੀਆਰਆਰਆਈ ਨੇ ਦੱਸਿਆ ਕਿ ਸਮੁੱਚੀ ਖੇਤੀਬਾੜੀ ਬਾਜ਼ਾਰ ਸਹੀ ਢੰਗ ਨਾਲ ਸੰਗਠਿਤ ਨਹੀਂ ਹੈ ਅਤੇ ਬਹੁਤ ਸਾਰੀ ਉਪਜ ਬਰਬਾਦ ਹੋ ਜਾਂਦੀ ਹੈ ਜਾਂ ਬਹੁਤ ਹੀ ਘੱਟ ਰੇਟਾਂ ’ਤੇ ਵੇਚੀ ਜਾ ਰਹੀ ਹੈ, ਇਸ ਬਾਰੇ ਇੱਕ ਵਿਸਤ੍ਰਿਤ ਮੁੱਢਲਾ ਅਧਿਐਨ ਕੀਤਾ ਗਿਆ, ਜਿਸ ਵਿੱਚ 500+ ਕਿਸਾਨਾਂ ਦਾ ਇੰਟਰਵਿਊ ਲਿਆ ਗਿਆ ਅਤੇ ਮੌਜੂਦਾ ਵਾਤਾਵਰਣ ਵਿਚਲੇ ਵੱਖ-ਵੱਖ ਮੁੱਦਿਆਂ ਅਤੇ ਗੈਪ ਨੂੰ ਸਮਝਣ ਲਈ ਏਸ਼ੀਆ ਦੀ ਸਭ ਤੋਂ ਵੱਡੀ ਆਜ਼ਾਦਪੁਰ ਮੰਡੀ ਵਿੱਚ ਡੀਲਰਾਂ, ਟਰਾਂਸਪੋਰਟਰਾਂ ਅਤੇ ਕਿਸਾਨਾਂ ਨਾਲ 6 ਦਿਨ ਲੰਬਾ ਸਰਵੇਖਣ ਕੀਤਾ ਗਿਆ। ਇਸ ਅਧਿਐਨ ਅਤੇ ਮੌਜੂਦਾ ਪ੍ਰਚਲਿਤ ਹਾਲਤ ਦੇ ਅਧਾਰ ’ਤੇ, ਕਿਸਾਨ ਸਭਾ ਐਪ ਵਿਕਸਤ ਕੀਤੀ ਗਈ ਸੀ।
o ਇਹ ਪੋਰਟਲ ਕਿਸਾਨਾਂ, ਟਰਾਂਸਪੋਰਟਰਾਂ, ਸੇਵਾ ਪ੍ਰਦਾਤਾਵਾਂ (ਜਿਵੇਂ ਕੀਟਨਾਸ਼ਕਾਂ / ਖਾਦ / ਡੀਲਰਾਂ, ਕੋਲਡ ਸਟੋਰ ਅਤੇ ਗਦਾਮ ਮਾਲਕਾਂ), ਮੰਡੀ ਡੀਲਰ, ਗ੍ਰਾਹਕਾਂ (ਜਿਵੇਂ ਵੱਡੀਆਂ ਪ੍ਰਚੂਨ ਦੁਕਾਨਾਂ, ਔਨਲਾਈਨ ਸਟੋਰਾਂ, ਸੰਸਥਾਗਤ ਖ਼ਰੀਦਦਾਰਾਂ) ਅਤੇ ਹੋਰ ਸੰਬੰਧਤ ਸੰਸਥਾਵਾਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜੋੜਦਾ ਹੱਲ ਹੈ।
o ਪੋਰਟਲ ਖੇਤੀਬਾੜੀ ਨਾਲ ਜੁੜੀ ਹਰ ਇਕਾਈ ਲਈ ਇੱਕੋ ਸਟਾਪ ਦੇ ਤੌਰ ’ਤੇ ਕੰਮ ਕਰਦਾ ਹੈ, ਭਾਵੇਂ ਉਹ ਕਿਸਾਨ ਹੋਣ ਜਿਨ੍ਹਾਂ ਨੂੰ ਫ਼ਸਲਾਂ ਜਾਂ ਮੰਡੀ ਡੀਲਰ ਲਈ ਵਧੀਆ ਕੀਮਤ ਦੀ ਜ਼ਰੂਰਤ ਹੈ ਜੋ ਹੋਰ ਵਧੇਰੇ ਕਿਸਾਨਾਂ ਜਾਂ ਟਰੱਕਾਂ ਵਾਲਿਆਂ ਨਾਲ ਜੁੜਨਾ ਚਾਹੁੰਦੇ ਹਨ ਜੋ ਮੰਡੀਆਂ ਤੋਂ ਪੱਕਾ ਖਾਲੀ ਜਾਂਦੇ ਹਨ।
o ਕਿਸਾਨ ਸਭਾ ਖੇਤੀਬਾੜੀ ਸੇਵਾਵਾਂ ਦੇ ਖੇਤਰ ਵਿਚਲੇ ਲੋਕਾਂ ਲਈ ਵੀ ਕੰਮ ਕਰਦੀ ਹੈ ਜਿਵੇਂ ਖਾਦ / ਕੀਟਨਾਸ਼ਕਾਂ ਦੇ ਡੀਲਰ, ਜੋ ਆਪਣੀਆਂ ਸੇਵਾਵਾਂ ਲਈ ਵਧੇਰੇ ਕਿਸਾਨਾਂ ਤੱਕ ਪਹੁੰਚ ਸਕਦੇ ਹਨ।
o ਇਹ ਉਨ੍ਹਾਂ ਲਈ ਵੀ ਫਾਇਦੇਮੰਦ ਸਿੱਧ ਹੋਵੇਗਾ ਜੋ ਕੋਲਡ ਸਟੋਰਾਂ ਜਾਂ ਗੋਦਾਮਾਂ ਨਾਲ ਜੁੜੇ ਹੋਏ ਹਨ। ਕਿਸਾਨ ਸਭਾ ਉਨ੍ਹਾਂ ਲੋਕਾਂ ਲਈ ਵੀ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ ਜੋ ਸਿੱਧੇ ਤੌਰ ’ਤੇ ਕਿਸਾਨਾਂ ਤੋਂ ਖਰੀਦਣਾ ਚਾਹੁੰਦੇ ਹਨ।
o ਕਿਸਾਨ ਸਭਾ ਦੇ 6 ਪ੍ਰਮੁੱਖ ਮੌਡਿਊਲ ਹਨ ਜੋ ਕਿਸਾਨਾਂ/ ਮੰਡੀ ਡੀਲਰਾਂ/ ਟਰਾਂਸਪੋਰਟਰਾਂ/ ਮੰਡੀ ਬੋਰਡ ਦੇ ਮੈਂਬਰਾਂ/ ਸੇਵਾ ਪ੍ਰਦਾਤਾਵਾਂ/ ਖ਼ਪਤਕਾਰਾਂ ਦੀ ਦੇਖਭਾਲ ਕਰਦੇ ਹਨ।
ਕਿਸਾਨ ਸਭਾ ਦਾ ਟੀਚਾ ਹੈ ਕਿ ਕਿਸਾਨਾਂ ਨੂੰ ਸਭ ਤੋਂ ਕਿਫਾਇਤੀ ਅਤੇ ਸਮੇਂ ਸਿਰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਜਾਵੇ ਅਤੇ ਵਿਚੋਲਿਆਂ ਦੀ ਦਖਲਅੰਦਾਜ਼ੀ ਨੂੰ ਘੱਟ ਕਰਕੇ ਅਤੇ ਸੰਸਥਾਗਤ ਖ਼ਰੀਦਦਾਰਾਂ ਨਾਲ ਸਿੱਧੇ ਤੌਰ ’ਤੇ ਜੋੜ ਕੇ ਉਨ੍ਹਾਂ ਦੇ ਮੁਨਾਫ਼ੇ ਨੂੰ ਵਧਾਉਣਾ ਹੈ। ਇਹ ਨਜ਼ਦੀਕੀ ਮੰਡੀਆਂ ਦੀ ਤੁਲਨਾ ਕਰਕੇ ਫ਼ਸਲਾਂ ਦੇ ਵਧੀਆ ਮੰਡੀ ਰੇਟ ਮੁਹੱਈਆ ਕਰਾਉਣ, ਸਸਤੀ ਕੀਮਤ ’ਤੇ ਮਾਲ ਢੋਣ ਦੀ ਬੁਕਿੰਗ ਕਰਨ ਨਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਵਿੱਚ ਵੀ ਸਹਾਇਤਾ ਕਰੇਗੀ।
[ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਡਾਇਰੈਕਟਰ, ਸੀਐੱਸਆਈਆਰ - ਕੇਂਦਰੀ ਸੜਕ ਖੋਜ ਸੰਸਥਾ, ਦਿੱਲੀ - ਮਥੁਰਾ ਰੋਡ, ਨਵੀਂ ਦਿੱਲੀ 110025
ਟੈਲੀਫ਼ੋਨ: + 91-11-26848917 (ਡਾਇਰੈਕਟਰ) director.crri[at]nic[dot]in]
****
ਕੇਜੀਐੱਸ / (ਸੀਐੱਸਆਈਆਰ ਰਿਲੀਜ਼)
(Release ID: 1620259)
Visitor Counter : 284