ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਵਿਸ਼ਾਖਾਪਟਨਮ ਸਮਾਰਟ ਸਿਟੀ ਅਪ੍ਰੇਸ਼ਨਸ ਸੈਂਟਰ ਕੋਵਿਡ 19 ਪ੍ਰਬੰਧਨ ਲਈ 24 ਘੰਟੇ ਕੰਮ ਕਰਦਾ ਹੈ ਅਪ੍ਰੇਸ਼ਨਸ ਸੈਂਟਰ ਟ੍ਰੈਕਿੰਗ,ਨਿਗਰਾਨੀ ਅਤੇ ਜਾਗਰੂਕਤਾ ਪ੍ਰਸਾਰ ਗਤੀਵਿਧੀਆਂ ਦਾ ਸੰਚਾਲਨ ਕਰਦਾ ਹੈ
Posted On:
01 MAY 2020 3:44PM by PIB Chandigarh
ਵਿਸ਼ਾਖਾਪਟਨਮ ਦਾ ਸਮਾਰਟ ਸਿਟੀ ਅਪ੍ਰੇਸ਼ਨਸ ਸੈਂਟਰ ਕੋਵਿਡ 19 ਦੇ ਪ੍ਰਬੰਧਨ ਲਈ ਤਿੰਨ ਸ਼ਿਫਟਾਂ ਵਿੱਚ 24 ਘੰਟੇ ਕੰਮ ਕਰਦਾ ਹੈ।ਇਸ ਸੈਂਟਰ ਵਿੱਚ ਹੇਠ ਲਿਖੇ ਕੰਮ ਕੀਤੇ ਜਾਂਦੇ ਹਨ:
• ਸਮੁੱਚੇ ਸ਼ਹਿਰ ਵਿੱਚ ਥਾਵਾਂ ‘ਤੇ ਸਥਾਪਿਤ ਜਨਤਕ ਐਲਾਨ ਪ੍ਰਣਾਲੀਆਂ ਦੇ ਰਾਹੀਂ ਕੋਵਿਡ19 ਨਾਲ ਸਬੰਧਿਤ ਚੌਕਸੀ ਉਪਾਵਾਂ ਅਤੇ ਸੂਚਨਾ ਦਾ ਐਲਾਨ।
• ਸ਼ਹਿਰ ਵਿੱਚ10 ਪ੍ਰਮੁੱਖ ਸਥਾਨਾਂ ‘ਤੇ ਸਥਾਪਿਤ ਡਿਜੀਟਲ ਸਾਇਨਬੋਰਡ (ਵੇਰੀਏਬਲ ਮੈਸਿਜ ਡਿਸਪਲੇਅ)ਰਾਹੀਂ ਕੋਵਿਡ19 ਸੂਚਨਾ ਦਾ ਪ੍ਰਸਾਰ।
• ਨਿਗਰਾਨੀ ਪ੍ਰਣਾਲੀ(ਸ਼ਹਿਰ ਵਿੱਚ ਲਗਾਏ ਗਏ500 ਕੈਮਰੇ)ਮਹੱਤਵਪੂਰਨ ਖੇਤਰਾਂ ਅਤੇ ਪ੍ਰਮੁੱਖ ਜੰਕਸ਼ਨਾਂ ਦੀ ਨਿਗਰਾਨੀ ਕਰਦੀ ਹੈ।
• ਸੀਓਸੀਤੇ ਕੋਵਿਡ ਸਹਾਇਤਾ ਡੈਸਕ/ਸੰਪਰਕ ਕੇਂਦਰ ਰੋਜ਼ਾਨਾਅਧਾਰ ‘ਤੇ ਸੀਐੱਮਓਐੱਚ ਅਤੇ ਡੀਐੱਮਓਐੱਚ ਦੇ ਤਾਲਮੇਲ ਨਾਲ ਵਿਦੇਸ਼ਾਂ ਤੋਂ ਆਏ ਨਾਗਰਿਕਾਂ ਦਾ ਪਤਾ ਲਗਾਉਂਦੀ ਹੈ ਅਤੇ ਨਿਗਰਾਨੀ ਕਰਦੀ ਹੈ।ਸਹਾਇਤਾ ਡੈਸਕ/ਸੰਪਰਕ ਕੇਂਦਰ ਜਨਤਕ ਸਿਹਤ, ਨਗਰ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਜਿਵੇਂ ਲਾਈਨ ਵਿਭਾਗਾਂ ਨਾਲ ਤਾਲਮੇਲ ਕਰਕੇ 24 ਘੰਟੇ ਕੰਮ ਕਰਦੀ ਹੈ।
• ਐਮਰਜੈਂਸੀ ਕਾਲਾਂ ਦਾ ਉੱਤਰ ਦੇਣ ਅਤੇ ਉਸਦੇ ਅਨੁਸਾਰ ਲਾਈਨ ਵਿਭਾਗਾਂ ਨਾਲ ਲੋੜੀਂਦੀ ਕਾਰਵਾਈ ਲਈ ਸੀਓਸੀ ਤੇ ਇੱਕ ਟੋਲ ਫ੍ਰੀ ਨੰਬਰ ਸਥਾਪਿਤ ਕੀਤਾ ਗਿਆ ਹੈ।
• ਵਿਦੇਸ਼ ਤੋਂ ਪਰਤੇ ਸਾਰੇ ਲੋਕਾਂ ਦਾ ਪਤਾ ਲਾਉਣ ਅਤੇ ਮੈਪਿੰਗ ਲਈ ਇੱਕ ਮੋਬਾਈਲ ਐਪ ਬਣਾਈ ਗਈ ਹੈ।ਮੋਬਾਈਲ ਐਪਲੀਕੇਸ਼ਨ ਰਾਹੀਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕਲਸਟਰ ਮੈਪਿੰਗ ਅਤੇ ਹਾਈ ਰਿਸਕ ਕਲਰ ਕੋਡਿੰਗ ਮੈਪ ਨੂੰ ਡਿਜ਼ੀਟਾਈਜ਼ ਕੀਤਾ ਗਿਆ ਹੈ ਜਿਸ ਵਿੱਚ ਵਰਗ ਅਧਾਰਿਤ ਕਲਸਟਰ ਬਣਾਏ ਗਏ ਹਨ ਭਾਵ ਸੀਓਸੀ ਵਿੱਚ ਜੀ ਆਈ ਐੱਸ ਦਾ ਉਪਯੋਗ ਕਰਦੇ ਹੋਏ 0-14,15-28ਅਤੇ 28 ਦਿਨਾਂ ਤੋਂ ਵੱਧ ਦਿਨਾਂ ਦੀ ਪਛਾਣ ਕੀਤੀ ਗਈ ਹੈ।ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਉਪਰੋਕਤ ਵਿਸ਼ਲੇਸ਼ਣ ਦੇ ਅਧਾਰ ‘ਤੇ ਹੈਰਾਨਕੁੰਨ ਨਤੀਜੇ ਇਕੱਠੇ ਕੀਤੇ ਹਨ।
• ਮੋਬਾਈਲਐਪਲੀਕੇਸ਼ਨ ਦਰਸਾਏ ਗਏ ਪਾਜ਼ਿਟਿਵ ਖੇਤਰਾਂ ਵਿੱਚ ਫ਼ੀਲਡ ਪੱਧਰ ਏਐੱਨਐੱਮ/ਆਸ਼ਾ/ਵਲੰਟੀਅਰਦੁਆਰਾ ਕੰਟਰੋਲ ਕਲਸਟਰ ਦੇ ਸਰਵੇ ਲਈ ਵਿਕਸਿਤ ਕੀਤਾ ਜਾਂਦਾ ਹੈ।
• ਵਿਸ਼ਾਖਾਪਟਨਮ ਵਿੱਚ 20 ਰੈਪਿਡ ਰਿਸਪੌਂਸ ਟੀਮਾਂ (ਆਰਆਰਟੀ)ਦਾ ਗਠਨ ਕੀਤਾ ਗਿਆ ਹੈ ਅਤੇ ਸਬੰਧਿਤ ਟੀਮ ਅੰਬੂਲੈਂਸ ਵਿੱਚ ਫਿਕਸਡ ਮੋਬਾਈਲ ਟੈਬਸ ਰਾਂਹੀ ਇਨ੍ਹਾਂ ਟੀਮਾਂ ਨੂੰ ਟ੍ਰੈਕ ਕੀਤਾ ਜਾਂਦਾ ਹੈ।
• ਇੱਕ ਆਰ ਆਰ ਟੀ ਐਪਲੀਕੇਸ਼ਨ ਵਿਕਸਿਤ ਕੀਤਾ ਗਿਆ ਹੈ ਜਿਸ ਨਾਲ ਸਬੰਧਿਤ ਟੀਮਾਂ ਦੇ ਸਾਰੇ ਚਕਿਤਸਕ ਸਿੱਧੇ ਫੀਲਡ ਵਿੱਚ ਲਏ ਗਏ ਸ਼ੱਕੀ/ਨਾਗਰਿਕਾਂ ਦੀ ਜਾਣਕਾਰੀ ਅੱਪਲੋਡ ਕਰ ਰਹੇ ਹਨ।ਰੀਅਲ ਟਾਈਮ ਵਿੱਚ ਇਨ੍ਹਾਂ ਦੀ ਨਿਗਰਾਨੀ ਸੀ ਓ ਸੀ ਅਤੇ ਸੰਬੰਧਿਤ ਅਥਾਰਿਟੀਆਂ ਦੁਆਰਾ ਕੀਤੀ ਜਾਂਦੀ ਹੈ।
• ਲੱਛਣ ਵਾਲੇ ਨਾਗਰਿਕਾਂ ਦੇ ਨਮੂਨੇ ਇਕੱਠੇ ਕਰਨ ਲਈ 4ਮੋਬਾਈਲ ਟੀਮਾਂ ਬਣਾਈਆਂ ਗਈਆਂ ਹਨ।ਇਨ੍ਹਾਂ ਟੀਮਾਂ ਦੀ ਨਿਗਰਾਨੀ ਮੋਬਾਈਲ ਐਪ ਅਧਾਰਿਤ ਟਰੈਕਿੰਗ ਰਾਹੀਂ ਸੀ ਓ ਸੀ ਦੁਆਰਾ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਸਬੰਧਿਤ ਚਕਿਤਸਕ ਰੀਅਲ ਟਾਈਮ ਅਧਾਰ ਤੇ ਮੋਬਾਈਲਐਪਲੀਕੇਸ਼ਨ ਰਾਹੀਂ ਨਾਗਰਿਕਾਂ ਦੀ ਜਾਣਕਾਰੀ ਦਿੰਦੇ ਹਨ।
• ਵਲੰਟੀਅਰਾਂਦੁਆਰਾ ਹਰ ਘਰ ਦੇ ਕੀਤੇ ਜਾਣ ਵਾਲੇ ਸਰਵੇ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਨਿਯਮਿਤ ਰੂਪ ਨਾਲ ਇਨ੍ਹਾਂ ਦੀ ਰਿਪੋਰਟ ਸਬੰਧਿਤ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ।
• ਜਨਤਕ ਸਿਹਤ ਵਿੰਗ ਦੁਆਰਾ ਨਿਯੰਤਰਣ ਖੇਤਰਾਂ ਵਿੱਚ ਬਲੀਚਿੰਗ ਅਤੇ ਹੋਰ ਸੈਨੀਟੇਸ਼ਨ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਮੋਬਾਈਲ ਐਪ ਵਿਕਸਿਤ ਕੀਤੀ ਹੈ।
• ਸੋਸ਼ਲ ਮੀਡੀਆ ਰਾਹੀਂ ਜ਼ਰੂਰੀ ਅਤੇ ਕਰਿਆਨਾ ਦੁਕਾਨਦਾਰਾਂ ਦੇ ਜਾਣਕਾਰੀ ਵੰਡੀ ਗਈ ਹੈ।ਜ਼ਰੂਰੀ ਅਤੇ ਕਰਿਆਨਾ ਮੁੱਦਿਆਂ ਨਾਲ ਸਬੰਧਿਤ ਕਿਸੇ ਵੀ ਸ਼ਿਕਾਇਤ ਦੇ ਨਿਵਾਰਣ ਲਈ ਸਮਰਪਿਤ ਸਹਾਇਤਾ ਡੈਸਕ ਨੰਬਰ 0891-2869106,2869110 ਜਾਰੀ ਕੀਤੇ ਗਏ ਹਨ।
• ਟਵਿੱਟਰ/ਫੇਸਬੁੱਕ ਜਿਹੇ ਮੀਡੀਆ ਪਲੈਟਫਾਰਮਾਂ ਰਾਹੀਂ ਸਾਵਧਾਨੀ ਵਰਤਣ ਨਾਲ ਸਬੰਧਿਤਸੰਦੇਸ਼/ਸੂਚਨਾ ਜਾਰੀ ਕੀਤੇ ਗਏ।
*******
ਆਰਜੇ/ਐੱਨਜੀ
(Release ID: 1620146)
Visitor Counter : 162
Read this release in:
English
,
Urdu
,
Marathi
,
Hindi
,
Assamese
,
Bengali
,
Gujarati
,
Odia
,
Tamil
,
Telugu
,
Kannada