ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 01 MAY 2020 5:37PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਬਿਹਾਰ ਦੇ ਸਿਹਤ ਮੰਤਰੀ ਸ੍ਰੀ ਮੰਗਲ ਪਾਂਡੇ ਅਤੇ ਕੇਂਦਰ ਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਨਾਲ ਐਕਿਯੂਟ ਇਨਸਿਫ਼ਲਾਈਟਿਸ ਸਿੰਡ੍ਰੋਮ (ਏਈਐੱਸ) ਦੇ ਪ੍ਰਬੰਧ ਅਤੇ ਕੋਵਿਡ19 ਲਈ ਰਾਜ ਵਿੱਚ ਸਥਿਤੀ ਦਾ ਮੁੱਲਾਂਕਣ ਕਰਨ ਤੇ ਜਾਇਜ਼ਾ ਲੈਣ ਹਿਤ ਇੱਕ ਮੀਟਿੰਗ ਕੀਤੀ।

ਦੇਸ਼ ਦੇ ਸਾਰੇ ਜ਼ਿਲ੍ਹੇ ਹਰੇ (ਰੈੱਡ), ਸੰਤਰੀ (ਆਰੈਂਜ) ਤੇ ਲਾਲ (ਰੈੱਡ) ਜ਼ੋਨ ਵਿੱਚ ਵੰਡੇ ਗਏ ਹਨ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣਾ ਧਿਆਨ ਕੇਂਦ੍ਰਿਤ ਕਰ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਰੈੱਡ ਤੇ ਆਰੈਂਜ ਜ਼ੋਨਾਂ ਭਾਵ ਜਿਹੜੇ ਜ਼ਿਲ੍ਹਿਆਂ ਚ ਵਧੇਰੇ ਕੇਸ ਆ ਰਹੇ ਹਨ, ਵਿੱਚ ਪ੍ਰਭਾਵਸ਼ਾਲੀ ਤੇ ਸਖ਼ਤ ਕੰਟੇਨਮੈਂਟ ਉਪਾਵਾਂ ਰਾਹੀਂ ਕੋਰੋਨਾ ਮਹਾਮਾਰੀ ਫੈਲਣ ਦੀ ਲੜੀ ਤੋੜੀ ਜਾ ਸਕੇ। ਕੰਟੇਨਮੈਂਟ ਜ਼ੋਨਾਂ ਦੀ ਰੂਪਰੇਖਾ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ; ਇਸ ਲਈ ਕੇਸਾਂ ਤੇ ਉਨ੍ਹਾਂ ਦੇ ਸੰਪਰਕਾਂ ਦੀ ਮੈਪਿੰਗ ਕਰਨੀ ਹੁੰਦੀ ਹੈ, ਕੇਸਾਂ ਤੇ ਸੰਪਰਕਵਿਅਕਤੀਆਂ ਨੂੰ ਭੂਗੋਲਿਕ ਤੌਰ ਤੇ ਖਿੰਡਾਉਣਾ ਹੁੰਦਾ ਹੈ; ਇਨ੍ਹਾਂ ਇਲਾਕਿਆਂ ਦੀ ਚੰਗੀ ਤਰ੍ਹਾਂ ਹੱਦਬੰਦੀ ਕਰਨੀ ਹੁੰਦੀ ਹੈ; ਅਤੇ ਹਰੇਕ ਨਿਯਮ ਦੀ ਪਾਲਣਾ ਕਰਵਾਉਣੀ ਹੁੰਦੀ ਹੈ।

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਸ਼ਹਿਰੀ ਇਲਾਕਿਆਂ ਵਿੱਚ ਕੰਟੇਨਮੈਂਟ ਜ਼ੋਨਾਂ; ਰਿਹਾਇਸ਼ੀ ਕਾਲੋਨੀ / ਮੁਹੱਲੇ / ਮਿਉਂਪਲ ਵਾਰਡਜ਼ ਜਾਂ ਪੁਲਿਸ ਥਾਣੇ ਦਾ ਇਲਾਕਾ / ਮਿਉਂਸਪਲ ਜ਼ੋਨਾਂ / ਕਸਬਾ ਆਦਿ ਵਾਜਬ ਹੋ ਸਕਦੇ ਹਨ। ਦਿਹਾਤੀ ਇਲਾਕਿਆਂ ਵਿੱਚ ਇਹ ਜ਼ੋਨਾਂ; ਪਿੰਡ / ਪਿੰਡਾਂ ਦੇ ਸਮੂਹ ਜਾਂ ਪੁਲਿਸ ਥਾਣਿਆਂ / ਗ੍ਰਾਮ ਪੰਚਾਇਤਾਂ / ਬਲਾਕ ਆਦਿ ਦੇ ਸਮੂਹ ਵਾਜਬ ਹੋ ਸਕਦੇ ਹਨ।

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਫ਼ਰ ਜ਼ੋਨਾਂ ਤੇ ਕੰਟੇਨਮੈਂਟ ਜ਼ੋਨਾਂ ਦੀ ਹੱਦਬੰਦੀ ਵੀ ਸਪੱਸ਼ਟ ਤੌਰ ਤੇ ਕਰਨ ਦੀ ਜ਼ਰੂਰਤ ਹੁੰਦੀ ਹੈ। ਕੰਟੇਨਮੈਂਟ ਜ਼ੋਨਾਂ ਵਿੱਚ, ਤੈਅਸ਼ੁਦਾ ਘੇਰੇ ਤੇ ਸਖ਼ਤੀ ਨਾਲ ਕੰਟਰੋਲ, ਇਸ ਮੰਤਵ ਲਈ ਕਾਇਮ ਕੀਤੀਆਂ ਵਿਸ਼ੇਸ਼ ਟੀਮਾਂ ਵੱਲੋਂ ਘਰਘਰ ਜਾ ਕੇ ਸਰਗਰਮੀ ਨਾਲ ਕੇਸਾਂ/ਮਾਮਲਿਆਂ ਦੀ ਭਾਲ, ਸੈਂਪਲਿੰਗ ਦਿਸ਼ਾਨਿਰਦੇਸ਼ਾਂ ਅਨੁਸਾਰ ਸਾਰੇ ਕੇਸਾਂ ਦੀ ਟੈਸਟਿੰਗ, ਸੰਪਰਕਵਿਅਕਤੀਆਂ ਦੀ ਭਾਲ ਕਰਨ ਦੀ ਚੌਕਸੀ ਰੱਖਣ ਤੇ ਪੁਸ਼ਟੀ ਹੋਏ ਸਾਰੇ ਕੇਸਾਂ ਦਾ ਕਲੀਨਿਕਲ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ; ਜਦ ਕਿ ਬਫ਼ਰ ਜ਼ੋਨਾਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਆਈਐੱਲਆਈ / ਐੱਸਏਆਰਆਈ (ILI / SARI) ਮਾਮਲਿਆਂ ਦੀ ਨਿਗਰਾਨੀ ਰਾਹੀਂ ਕੇਸਾਂ ਦੀ ਵਿਆਪਕ ਚੌਕਸੀ ਰੱਖਣੀ ਹੁੰਦੀ ਹੈ।

ਹੁਣ ਤੱਕ ਕੁੱਲ 8,888 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਦਰ 25.3% ਹੋ ਗਈ ਹੈ। ਹੁਣ ਤੱਕ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 1,993 ਦਾ ਵਾਧਾ ਹੋਇਆ ਹੈ।

ਇਹ ਦੁਹਰਾਇਆ ਜਾਂਦਾ ਹੈ ਕਿ ਇਸ ਵਾਇਰਸ ਦੇ ਫੈਲਣ ਦੀ ਲੜੀ ਤੋੜਨ ਲਈ ਹੱਥ ਸਾਫ਼ ਰੱਖਣ ਲਈ ਉਨ੍ਹਾਂ ਨੂੰ ਸਾਬਣ ਤੇ ਪਾਣੀ ਨਾਲ ਧੋਣਾ ਜਾਂ ਸੈਨੀਟਾਈਜ਼ਰ ਵਰਤਣ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ; ਜਿਹੜੀਆਂ ਸਤਹਾਂ ਨੂੰ ਵਾਰਵਾਰ ਹੱਥ ਲੱਗਦਾ ਹੈ; ਜਿਵੇਂ ਮੇਜ਼ਾਂ ਦੇ ਉੱਪਰਲੇ ਹਿੱਸੇ, ਕੁਰਸੀਆਂ ਦੇ ਹੈਂਡਲ, ਕੀਅਬੋਰਡਜ਼, ਮਾਊਸ, ਮਾਊਸ ਪੈਡ ਆਦਿ ਨੂੰ ਨਿਯਮਿਤ ਤੌਰ ਤੇ ਸਾਫ਼ ਰੱਖਣਾ ਅਹਿਮ ਹੁੰਦਾ ਹੈ; ਹਰੇਕ ਵਿਅਕਤੀ ਲਈ ਇੱਕ ਮਾਸਕ ਜਾਂ ਫ਼ੇਸਕਵਰ ਪਹਿਨਣਾ ਉਚਿਤ ਰਹਿੰਦਾ ਹੈ; ਖ਼ਤਰੇ ਦੇ ਸਵੈਮੁੱਲਾਂਕਣ ਲਈ ਕੋਰੋਨਾ ਟ੍ਰੈਕਰ ਐਪ ਆਰੋਗਯ ਸੇਤੂ ਡਾਊਨਲੋਡ ਕਰਨਾ; ਅਤੇ ਸਰੀਰਕਦੂਰੀ ਕਾਇਮ ਰੱਖਣਾ ਜ਼ਰੂਰੀ ਹੁੰਦਾ ਹੈ।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

 

ਐੱਮਵੀ/ਐੱਸਜੀ


(Release ID: 1620118) Visitor Counter : 208