ਪ੍ਰਿਥਵੀ ਵਿਗਿਆਨ ਮੰਤਰਾਲਾ
ਦੱਖਣੀ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲਗਦੀ ਦੱਖਣ-ਪੂਰਬ ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਦਾ ਖੇਤਰ
Posted On:
01 MAY 2020 12:39PM by PIB Chandigarh
ਭਾਰਤ ਮੌਸਮ ਵਿਗਿਆਨ ਵਿਭਾਗ ਦੀ ਚੱਕਰਵਾਤ ਚੇਤਾਵਨੀ ਡਿਵੀਜ਼ਨ ਅਨੁਸਾਰ ਦੱਖਣੀ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲਗਦੀ ਦੱਖਣ-ਪੂਰਬ ਬੰਗਾਲ ਦੀ ਖਾੜੀ ਦੇ ਉੱਪਰ 01 ਮਈ, 2020 ਦੀ ਸਵੇਰ ਨੂੰ ਇੱਕ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ। ਹੌਲੀ ਗਤੀ ਨਾਲ ਅਤੇ ਦੇਰੀ ਨਾਲ ਇਸ ਦੇ ਤੀਬਰ ਹੋਣ ਦੀ ਸੰਭਾਵਨਾ ਹੈ।
ਇਸ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਇਸ ਖੇਤਰ ਵਿੱਚ ਇਸ ਦੇ ਜ਼ਿਆਦਾ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਅਤੇ ਬਾਅਦ ਦੇ 48 ਘੰਟਿਆਂ ਦੌਰਾਨ ਇਹ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਡਿਪਰੈਸ਼ਨ ਦੇ ਰੂਪ ਵਿੱਚ ਕੇਂਦ੍ਰਿਤ ਹੋ ਸਕਦਾ ਹੈ ਅਤੇ ਇਸਦੇ ਬਾਅਦ ਹੋਰ ਤੀਬਰ ਹੋ ਸਕਦਾ ਹੈ। 05 ਮਈ ਤੱਕ ਇਸ ਦੇ ਉੱਤਰ- ਉੱਤਰ-ਪੱਛਮ ਵੱਲ ਹੌਲੀ-ਹੌਲੀ ਵਧਣ ਦੀ ਸੰਭਾਵਨਾ ਹੈ।
ਇਸ ਦੇ ਪ੍ਰਭਾਵ ਵਿੱਚ ਅਗਲੇ 5 ਦਿਨਾਂ ਦੌਰਾਨ ਦੱਖਣ ਅੰਡੇਮਾਨ ਸਾਗਰ ਅਤੇ ਇਸ ਨਾਲ ਲਗਦੀ ਦੱਖਣ-ਪੂਰਬ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ’ਤੇ ਪ੍ਰਤੀਕੂਲ ਮੌਸਮ ਰਹਿਣ ਦੀ ਸੰਭਾਵਨਾ ਹੈ।
ਚੇਤਾਵਨੀ :
(1) ਮੀਂਹ (ਦੀਪਾਂ ’ਤੇ)
1 ਅਤੇ 2 ਮਈ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ ’ਤੇ ਅਤੇ 3-5 ਮਈ ਦੌਰਾਨ ਜ਼ਿਆਦਾਤਰ ਸਥਾਨਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਨਿਕੋਬਾਰ ਦੀਪ ਸਮੂਹ ਵਿੱਚ 2 ਅਤੇ 3 ਮਈ ਨੂੰ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 4 ਅਤੇ 5 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
(2) ਹਵਾ ਦੀ ਚੇਤਾਵਨੀ
40-50 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟਾਂ ਦੀ ਰਫ਼ਤਾਰ ਨਾਲ 1 ਮਈ ਨੂੰ ਦੱਖਣ-ਪੂਰਬ ਬੰਗਾਲ ਦੀ ਖਾੜੀ ਵਿੱਚ ਅਤੇ 2 ਅਤੇ 3 ਮਈ ਨੂੰ ਦੱਖਣ-ਪੂਰਬ ਬੰਗਾਲ ਦੀ ਖਾੜੀ ਅਤੇ ਦੱਖਣ-ਅੰਡੇਮਾਨ ਸਾਗਰ ਵਿੱਚ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਹੈ, 4 ਮਈ ਨੂੰ ਦੱਖਣ-ਅੰਡੇਮਾਨ ਸਾਗਰ ਅਤੇ ਦੱਖਣ-ਪੂਰਬ ਬੰਗਾਲ ਦੀ ਖਾੜੀ ਵਿੱਚ 45-55 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਹੈ ਅਤੇ 5 ਮਈ ਨੂੰ ਦੱਖਣ-ਅੰਡੇਮਾਨ ਸਾਗਰ ਅਤੇ ਦੱਖਣ-ਪੂਰਬ ਬੰਗਾਲ ਦੀ ਖਾੜੀ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਹੈ।
(3) ਸਮੁੰਦਰ ਦੀ ਸਥਿਤੀ
1 ਤੋਂ 5 ਮਈ 2020 ਦੌਰਾਨ ਦੱਖਣ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬ ਬੰਗਾਲ ਦੀ ਖਾੜੀ ਵਿੱਚ ਸਮੁੰਦਰ ਦੀ ਸਥਿਤੀ ਖਰਾਬ ਤੋਂ ਲੈ ਕੇ ਬਹੁਤ ਖਰਾਬ ਰਹੇਗੀ।
(4) ਮਛੇਰਿਆਂ ਨੂੰ ਚੇਤਾਵਨੀ
ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 1 ਮਈ ਨੂੰ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ, 2 ਅਤੇ 3 ਮਈ ਨੂੰ ਦੱਖਣ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬ ਬੰਗਾਲ ਦੀ ਖਾੜੀ ਵਿੱਚ ਅਤੇ 4 ਅਤੇ 5 ਮਈ, 2020 ਨੂੰ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲਗਦੀ ਦੱਖਣ-ਪੂਰਬ ਬੰਗਾਲ ਦੀ ਖਾੜੀ ਵਿੱਚ ਨਾ ਜਾਣ।
( ਅੱਪਡੇਟ ਦੀ ਜਾਣਕਾਰੀ ਲਈ ਕਿਰਪਾ ਕਰਕੇ ਨਿਮਨ ਵੈੱਬਸਾਈਟ www.rsmcnewdelhi.imd.gov.in ਅਤੇ www.mausam.imd.gov.in ਦੋਖੋ )
*****
ਕੇਜੀਐੱਸ
(Release ID: 1620045)
Visitor Counter : 124