ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਜੀ20 ਡਿਜੀਟਲ ਮਨਿਸਟਰਸ ਸਮਿਟ ਨੇ ਮਹਾਮਾਰੀ ਖ਼ਿਲਾਫ਼ ਲੜਨ ਲਈ ਕੋਆਰਡੀਨੇਟਿਡ ਗਲੋਬਲ ਡਿਜੀਟਲ ਰਿਸਪਾਂਸ ਦਾ ਸੱਦਾ ਦਿੱਤਾ ਭਾਰਤ ਨੇ ਸਮਾਵੇਸ਼ੀ ਅਤੇ ਟਿਕਾਊ ਅਰਥਵਿਵਸਥਾਵਾਂ ਅਤੇ ਸਮਾਜ ਬਣਾਉਣ `ਤੇ ਧਿਆਨ ਕੇਂਦਰਿਤ ਕਰਨ ਲਈ ਜੀ 20 ਰਾਸ਼ਟਰਾਂ ਦੀ ਜ਼ਿੰਮੇਵਾਰੀ `ਤੇ ਜ਼ੋਰ ਦਿੱਤਾ

Posted On: 30 APR 2020 9:37PM by PIB Chandigarh

ਜੀ20 ਡਿਜੀਟਲ ਇਕੌਨਮੀ ਟਾਸਕ ਫੋਰਸ ਕੋਵਿਡ-19 ਮਨਿਸਟਰੀਅਲ ਸਟੇਟਮੈਂਟ ਨੇ ਮਹਾਮਾਰੀ ਨਾਲ ਲੜਨ ਲਈ ਕੋਆਰਡੀਨੇਟਿਡ ਗਲੋਬਲ ਰਿਸਪਾਂਸ, ਸੰਚਾਰ ਢਾਂਚੇ ਅਤੇ ਨੈੱਟਵਰਕ ਕਨੈਕਟੀਵਿਟੀ ਦੀ ਮਜ਼ਬੂਤੀ ਲਈ ਪੈਮਾਨੇ ਅਪਣਾਉਣ, ਸੁਰੱਖਿਆਤਮਕ ਢੰਗ ਨਾਲ ਗ਼ੈਰ-ਨਿਜੀ ਡਾਟਾ ਦਾ ਅਦਾਨ-ਪ੍ਰਦਾਨ ਕਰਨ, ਹੈਲਥ ਕੇਅਰ ਲਈ ਡਿਜੀਟਲ ਹੱਲ ਦੇ ਇਸਤੇਮਾਲ, ਸਾਈਬਰ ਪੱਖੋਂ ਸੁਰੱਖਿਅਤ ਦੁਨੀਆ ਤੇ ਕਾਰੋਬਾਰਾਂ `ਚ ਉਛਾਲ ਦੀ ਮਜ਼ਬੂਤੀ ਲਈ ਪੈਮਾਨੇ ਅਪਣਾਉਣ `ਤੇ ਜ਼ੋਰ ਦਿੱਤਾ ਜੀ-20 ਡਿਜੀਟਲ ਇਕੌਨਮੀ ਮਨਿਸਟਰਸ ਦੀ ਅੱਜ ਇੱਕ ਗ਼ੈਰ ਸਧਾਰਣ ਮੀਟਿੰਗ ਹੋਈ, ਜਿਸ ਦੌਰਾਨ ਕੋਵਿਡ-19 ਮਹਾਮਾਰੀ ਦੇ ਫੈਲਣ ਦੀ ਚੁਣੌਤੀ `ਤੇ ਚਰਚਾ ਹੋਈ ਤੇ ਨਾਲ ਹੀ ਡਿਜੀਟਲ ਤਕਨਾਲੋਜੀ ਅਧਾਰਤ ਗਲੋਬਲ  ਕੋਆਰਡੀਨੇਟਿਡ ਵਿਉਂਤਬੰਦੀ ਬਾਰੇ ਵਿਚਾਰਾਂ ਗੋਈਆਂ ਇਸ ਦੌਰਾਨ ਭਾਰਤ ਵੱਲੋਂ ਕੇਂਦਰੀ ਕਾਨੂੰਨ ਤੇ ਨਿਆਂ, ਸੰਚਾਰ ਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰਤੀਨਿਧਤਾ ਕੀਤੀ

ਮੀਟਿੰਗ ਵਿੱਚ 19 ਹੋਰ ਜੀ 20 ਮੈਂਬਰ ਡਿਜੀਟਲ ਮੰਤਰੀਆਂ, ਸੱਦੇ ਗਏ ਦੇਸਾਂ ਤੇ ਕੌਮਾਂਤਰੀ ਸੰਸਥਾਵਾਂ ਨੇ ਵੀ ਭਾਗ ਲਿਆ ਮੀਟਿੰਗ ਵਿੱਚ ਜੀ-20 ਮੰਤਰੀਆਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਤੇ ਲੋਕਾਂ ਨੂੰ ਬਚਾਉਣ ਲਈ ਡਿਜੀਟਲ ਜ਼ਰੀਏ ਦੀ ਸਮਰੱਥਾ  ਦਾ ਲਾਭ ਉਠਾਉਣ ਪ੍ਰਤੀ ਸਹਿਮਤੀ ਪ੍ਰਗਟਾਈ ਕੇਂਦਰੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਜੀ-20 ਦੇਸਾਂ ਦੀ ਜਿੰਮੇਵਾਰੀ ਹੈ ਕਿ ਜੋ ਅਸੀਂ ਇਸ ਸੰਕਟ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਰਾਂਗੇ ਉਹ ਮਜਬੂਤ ਤੇ ਸਥਾਈ ਅਰਥਵਿਵਸਥਾ ਤੇ ਸਮਾਜ ਨੂੰ ਹੋਰ ਬਰਾਬਰੀ ਨਾਲ ਬਨਾਉਣ ਲਈ ਜ਼ੋਰਦਾਰ ਤਰੀਕੇ ਨਾਲ ਕੇਂਦ੍ਰਿਤ ਹੋਣਾ ਚਾਹੀਦਾ ਹੈ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਵਿਸ਼ਵ ਲਈ ਇੱਕ ਰੋਡਮੈਪ ਵੀ ਪੇਸ਼ਕਸ਼ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਨੇ ਕੋਵਿਡ-19 ਵਿਰੁੱਧ ਲੜਾਈ ਜਾਰੀ ਰੱਖਦਿਆਂ ਹੀ ਅਰਥਵਿਵਸਥਾ ਦੀ ਬਹਾਲੀ ਦੀ ਮਹੱਤਤਾ `ਤੇ ਵੀ ਜ਼ੋਰ ਦਿੱਤਾ

 ਉਨ੍ਹਾਂ ਕਿਹਾ ਕਿ ਡਿਜੀਟਲਾਈਜੇਸ਼ਨ ਦਾ ਅਗਲਾ ਦੌਰ ਉਨ੍ਹਾਂ ਐਪਲੀਕੇਸ਼ਨਾਂ ਦਾ ਹੈ, ਜਿਹੜੀਆਂ ਜੀਵਨਸ਼ੈਲੀ, ਵੱਖੋ-ਵੱਖ ਖੇਤਰਾਂ `ਚ ਤੇਜੀ ਲਿਆਉਣ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਤੇ ਸੁਰੱਖਿਅਤ ਸਾਈਬਰ ਵਰਲਡ `ਤੇ ਪ੍ਰਭਾਵਸ਼ਾਲੀ ਸਾਬਤ ਹੋਣਗੀਆਂ ਉਨ੍ਹਾਂ ਜੀ-20 ਮੰਤਰੀਆਂ `ਤੇ ਪ੍ਰਭਾਵ ਛੱਡਿਆ ਕਿ ਮੌਜੂਦਾ ਹਾਲਾਤ ਇੱਕ ਦੂਜੇ ਤੋਂ ਸਮਾਜਕ ਦੂਰੀ, ਡਿਸਟ੍ਰੀਬਿਊਟਿਡ ਵਰਕਫੋਰਸ ਤੇ ਆਲਮੀ ਸਪਲਾਈ ਚੇਨ ਦੇ ਬਦਲੇ ਸਰੂਪ ਸਬੰਧੀ ਮੁੱਦਿਆਂ ਦੇ ਹੱਲ ਮੁਹੱਈਆ ਕਰਵਾਉਣ ਲਈ ਆਪਸੀ ਵੱਡੇ ਤਾਲਮੇਲ ਦੀ ਮੰਗ ਕਰਦੇ ਹਨ ਉਨ੍ਹਾਂ ਨੇ ਜੀ-20 ਨੂੰ ਇਸ ਮਹਾਮਾਰੀ ਨਾਲ ਲੜਨ ਲਈ ਠੋਸ ਡਿਜੀਟਲ ਐਕਸ਼ਨ ਪਲਾਨ ਲਿਆਉਣ ਦਾ ਸੱਦਾ ਦਿੱਤਾ ਹੈ ਉਨ੍ਹਾਂ ਆਲਮੀ ਕਾਰੋਬਾਰ ਦੀ ਲਗਾਤਾਰਤਾ ਬਣਾਏ ਰੱਖਣ ਵਿੱਚ ਭਾਰਤੀ ਆਈਟੀ-ਆਈਟੀਜ ਦੀ ਸੰਵੇਦੀ ਭੂਮਿਕਾ ਬਾਰੇ ਚਾਨਣਾ ਪਾਇਆ ਤੇ ਨਾਲ ਹੀ ਟੁੱਟੀ ਹੋਈ ਵਿਸ਼ਵੀ ਸਪਲਾਈ ਚੇਨ ਲਈ ਭਾਰਤ ਦੇ ਇੱਕ ਲਾਭਕਾਰੀ ਸਥਾਨ ਦੇ ਤੌਰ `ਤੇ ਅਪਣਾਉਣ ਦੀ ਪੇਸ਼ਕਸ਼ ਵੀ ਕੀਤੀ

  

****

 

ਆਰਜੇ/ਐੱਨਜੀ/ਆਰਪੀ



(Release ID: 1619859) Visitor Counter : 174