ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਕੋਵਿਡ - 19 ਖ਼ਿਲਾਫ਼ ਲੜਾਈ ਦਾ ਸਮਰਥਨ ਕਰਨ ਵਾਸਤੇ ਲਾਈਫ਼ਲਾਈਨ ਉਡਾਨ ਦੀਆਂ 415 ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ

Posted On: 30 APR 2020 6:54PM by PIB Chandigarh

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 415 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 241 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਅੱਜ ਤੱਕ ਲਗਭਗ 779.86 ਟਨ ਦੀ ਖੇਪ ਵੰਡੀ ਗਈ ਹੈ ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਦੀ ਤਾਰੀਖ਼ ਤੱਕ ਕੁੱਲ 4,07,139 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕੀਤਾ ਹੈ ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ

29 ਅਪ੍ਰੈਲ 2020 ਤੱਕ ਪਵਨ ਹੰਸ ਨੇ 7,257 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.0 ਟਨ ਸਮੱਗਰੀ ਢੋਈ ਹੈ ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ

ਘਰੇਲੂ ਖੇਪ ਓਪਰੇਟਰ ਸਪਾਈਸਜੈੱਟ, ਬਲੂ ਡਾਰਟ, ਇੰਡੀਗੋ ਅਤੇ ਵਿਸਤਾਰਾ ਵਪਾਰਕ ਆਧਾਰ ਤੇ ਕਾਰਗੋ ਉਡਾਨਾਂ ਚਲਾ ਰਹੇ ਹਨ ਸਪਾਈਸਜੈੱਟ ਨੇ 683 ਖੇਪ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 11,84,107 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 4940 ਟਨ ਖੇਪ ਢੋਈ ਗਈ ਇਨ੍ਹਾਂ ਵਿੱਚੋਂ 245 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ ਬਲੂ ਡਾਰਟ ਨੇ 2,53,631 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 233 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਅਤੇ 3932 ਟਨ ਮਾਲ ਢੋਇਆ ਇਹਨਾਂ ਵਿੱਚੋਂ 12 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ ਇੰਡੀਗੋ ਨੇ 64 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 1,01,989 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 269 ਟਨ ਦੀ ਖੇਪ ਢੋਈ, ਇਸ ਵਿੱਚ 18 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ ਵਿਸਤਾਰਾ ਨੇ 17 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 24,141 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 123 ਟਨ ਮਾਲ ਢੋਇਆ

ਅੰਤਰ ਰਾਸ਼ਟਰੀ ਖੇਤਰ ਵਿੱਚ, ਫਾਰਮਾਸਿਊਟੀਕਲ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਖੇਪ ਦੀ ਢੋਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈ ਏਅਰ ਇੰਡੀਆ ਦੁਆਰਾ ਲਿਆਂਦੇ ਗਈ ਮੈਡੀਕਲ ਖੇਪ ਦੀ ਕੁਲ ਮਾਤਰਾ 729 ਟਨ ਹੈ

ਉਪਰੋਕਤ ਤੋਂ ਇਲਾਵਾ, ਬਲੂ ਡਾਰਟ ਨੇ 14 ਅਪ੍ਰੈਲ ਤੋਂ 29 ਅਪ੍ਰੈਲ 2020 ਤੱਕ ਗੁਆਂਗਜ਼ੂ ਅਤੇ ਸ਼ੰਘਾਈ ਤੋਂ 114 ਟਨ ਮੈਡੀਕਲ ਸਪਲਾਈ ਢੋਈ ਹੈ ਸਪਾਈਸਜੈੱਟ ਨੇ 29 ਅਪ੍ਰੈਲ 2020 ਤੱਕ ਸ਼ੰਘਾਈ ਅਤੇ ਗੁਆਂਗਜ਼ੂ ਤੋਂ 153 ਟਨ ਦੀ ਮੈਡੀਕਲ ਖੇਪ ਢੋਈ ਹੈ ਅਤੇ 25 ਅਪ੍ਰੈਲ 2020 ਤੱਕ ਹੌਂਗ ਕੌਂਗ ਅਤੇ ਸਿੰਗਾਪੁਰ ਤੋਂ 13 ਟਨ ਮੈਡੀਕਲ ਸਪਲਾਈ ਢੋਈ

****

ਆਰਜੇ/ਐੱਨਜੀ


(Release ID: 1619757) Visitor Counter : 166