ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਲਾਇਨਜ਼ ਕਲੱਬ ਇੰਟਰਨੈਸ਼ਨਲ ਨਾਲ ਵੀਡੀਓ ਕਾਨਫ਼ਰੰਸ ਕੀਤੀ ਕੋਵਿਡ–19 ਨਾਲ ਜੰਗ ਵਿੱਚ ਅਹਿਮ ਹੋਵੇਗੀ ਸਮੂਹਕ ਸਹਿਯੋਗ ਤੇ ਸਮਾਜਿਕ ਦੂਰੀ ਦੀ ਤਾਕਤ: ਡਾ. ਹਰਸ਼ ਵਰਧਨ
Posted On:
29 APR 2020 5:07PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸ ਰਾਹੀਂ ਦੇਸ਼ ’ਚ ਮੌਜੂਦ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਕਿਹਾ,‘ਮੈਂ ਕੋਵਿਡ–19 ਵਿਰੁੱਧ ਜੰਗ ਵਿੱਚ ਲਾਇਨਜ਼ ਕਲੱਬ ਦੇ ਮੈਂਬਰਾਂ ਦੇ ਵਿਸ਼ੇਸ਼ ਤੌਰ ਉੱਤੇ ਪੀਐੱਮ ਕੇਅਰਜ਼ ਅੰਸ਼ਦਾਨ, ਹਸਪਤਾਲਾਂ ਲਈ ਉਪਕਰਣਾਂ, ਸੈਨੀਟਾਈਜ਼ਰਾਂ, ਖੁਰਾਕੀ ਪਦਾਰਥਾਂ, ਪੀਪੀਈ ਕਿਟ ਅਤੇ ਐੱਨ95 ਮਾਸਕਾਂ ਆਦਿ ਮਾਧਿਅਮ ਰਾਹੀਂ ਸ਼ਲਾਘਾਯੋਗ ਯੋਗਦਾਨ ਦੀ ਕਦਰ ਕਰਦਾ ਹਾਂ।’ ਉਨ੍ਹਾਂ ਪੋਲੀਓ, ਮੋਤੀਆਬਿੰਦ ਆਦਿ ਮੁਹਿੰਮਾਂ ’ਚ ਸਾਲਾਂ ਤੋਂ ਕੀਤੇ ਜਾ ਰਹੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਨਾਲ ਹੀ ਕੇਂਦਰੀ ਮੰਤਰੀ ਨੇ ਕੋਵਿਡ–19 ਨਾਲ ਲੜਾਈ ਵਿੱਚ ਸਰਕਾਰ ਦੇ ਜਤਨਾਂ ਵਿੱਚ ਇੱਕ ਫਿਰ ਸਮੂਹਕ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘ਕੋਵਿਡ–19 ਨੂੰ ਹਰਾਉਣ ਵਿੱਚ ਅਸੀਂ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ, ਜੋ ਵਿਸ਼ਵ ਦੇ 200 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ।’ ਉਨ੍ਹਾਂ ਕਰੋੜਾਂ ਲੋਕਾਂ ਨੂੰ ਭੋਜਨ ਤੇ ਕਈ ਲੋਕਾਂ ਨੂੰ ਜ਼ਰੂਰੀ ਮੈਡੀਕਲ ਉਪਕਰਣ ਤੇ ਸੁਰੱਖਿਆਤਮਕ ਗੀਅਰ ਉਪਲਬਧ ਕਰਵਾਉਣ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ।
ਕੋਵਿਡ–19 ਨਾਲ ਨਜਿੱਠਣ ਵਿੱਚ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ,‘ਇਸ ਵਾਰ ਅਸੀਂ ਪੰਜ ਗੇੜਾਂ ਦੀ ਰਣਨੀਤੀ ਉੱਤੇ ਕੰਮ ਕਰ ਰਹੇ ਹਾਂ: (1) ਮੌਜੂਦਾ ਸਥਿਤੀ ਨੂੰ ਲੈ ਕੇ ਜਾਗਰੂਕਤਾ ਨੂੰ ਕਾਇਮ ਰੱਖਣਾ, (2) ਚੌਕਸੀ ਪੂਰਨ ਤੇ ਸਰਗਰਮ ਰਣਨੀਤੀ, (3) ਨਿਰੰਤਰ ਬਦਲੇ ਦ੍ਰਿਸ਼ ਵਿੱਚ ਨਿਰੰਤਰ ਪ੍ਰਤੀਕਿਰਿਆ, (4) ਸਾਰੇ ਪੱਧਰਾਂ ਉੱਤੇ ਅੰਤਰ–ਖੇਤਰੀ ਤਾਲਮੇਲ ਅਤੇ ਆਖ਼ਰੀ ਪਰ ਸਭ ਤੋਂ ਮਹੱਤਵਪੂਰਨ (5) ਇਸ ਬੀਮਾਰੀ ਨਾਲ ਜੰਗ ਵਿੱਚ ਇੱਕ ਲੋਕ–ਅੰਦੋਲਨ ਤਿਆਰ ਕਰਨਾ।’
ਬੀਮਾਰੀ ’ਤੇ ਜਿੱਤ ਹਾਸਲ ਕਰਨ ’ਚ ਭਾਰਤ ਦੀਆਂ ਸਮਰੱਥਾਵਾਂ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ,‘ਅੰਤਰਰਾਸ਼ਟਰੀ ਚਿੰਤਾਵਾਂ ਤੇ ਮਹਾਮਾਰੀਆਂ ਜਿਹੇ ਜਨਤਕ ਸਿਹਤ ਸੰਕਟਾਂ ਨਾਲ ਭਾਰਤ ਪਹਿਲਾਂ ਵੀ ਸਫ਼ਲਤਾਪੂਰਬਕ ਨਿੱਕਲਣ ’ਚ ਕਾਮਯਾਬ ਰਿਹਾ ਹੈ। ਸਾਡੇ ਦੇਸ਼ ਕੋਲ ਜਨਤਕ ਸਿਹਤ ਸੰਕਟਾਂ ਦੇ ਪ੍ਰਬੰਧ ਵਿੱਚ ਅੰਤਰਰਾਸ਼ਟਰੀ ਸਿਹਤ ਮਾਪਦੰਡਾਂ ਤਹਿਤ ਲੋੜੀਂਦੀਆਂ ਸਮਰੰਥਾਵਾਂ ਹਨ। ਕੋਵਿਡ ਦੇ ਮੁੱਦੇ ’ਤੇ ਪ੍ਰਤੀਕਿਰਿਆ ਦੇਣ ਦੇ ਕ੍ਰਮ ਵਿੱਚ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ (IDSP) ਨੂੰ ਸਰਗਰਮ ਕਰ ਦਿੱਤਾ ਹੈ, ਜੋ ਮਹਾਮਾਰੀ ਦੇ ਰੁਝਾਨ ਵਾਲੇ ਰੋਗਾਂ ਲਈ ਇੱਕ ਦੇਸ਼–ਪੱਧਰੀ ਨਿਗਰਾਨੀ ਪ੍ਰਣਾਲੀ ਹੈ। ਨਾਲ ਹੀ ਵਿਆਪਕ ਡਿਜੀਟਲ ਜਾਣਕਾਰੀਆਂ ਨਾਲ ਹੀ ਇਸ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।’
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਣ ਦੀ ਦਰ 11.3 ਦਿਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਿਸ਼ਵ ਮੌਤ ਦਰ 7 % ਹੈ, ਉੱਥੇ ਭਾਰਤ ’ਚ ਮੌਤ ਦਰ ਲਗਭਗ 3 % ਹੈ ਤੇ ਲਗਭਗ 86 % ਮੌਤਾਂ ਦੇ ਮਾਮਲੇ ਮਰੀਜ਼ਾਂ ਨੂੰ ਪਹਿਲਾਂ ਤੋਂ ਲੱਗੇ ਕੁਝ ਹੋਰ ਰੋਗਾਂ ਕਾਰਨ ਵਾਪਰ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ 0.33 % ਮਰੀਜ਼ ਵੈਂਟੀਲੇਟਰ ਉੱਤੇ, 1.5 % ਮਰੀਜ਼ ਆਕਸੀਜਨ ਉੱਤੇ ਅਤੇ 2.34 % ਮਰੀਜ਼ ਆਈਸੀਯੂ (ICU) ਵਿੱਚ ਹਨ, ਜਿਸ ਵਿੱਚ ਦੇਸ਼ ’ਚ ਉਪਲਬਧ ਕਰਵਾਏ ਜਾ ਰਹੇ ਇਲਾਜ ਦੇ ਮਿਆਰ ਦਾ ਪਤਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਸਾਹਮਣੇ ਆਉਣ ਵਾਲੇ ਮਾਮਲਿਆਂ ਲਈ ਦੇਸ਼ ਆਈਸੋਲੇਸ਼ਨ ਬਿਸਤਰਿਆਂ, ਵੈਂਟੀਲੇਟਰ, ਪੀਪੀਈ, ਮਾਸਕ ਆਦਿ ਨਾਲ ਤਿਆਰ ਹਨ।
ਉਨ੍ਹਾਂ ਕਿਹਾ ਕਿ 97 ਨਿਜੀ ਪ੍ਰਯੋਗਸ਼ਾਲਾਵਾਂ ਦੇ ਨਾਲ ਹੀ 288 ਸਰਕਾਰੀ ਪ੍ਰਯੋਗਸ਼ਾਲਾਵਾਂ ਵੀ ਕੰਮ ਕਰ ਰਹੀਆਂ ਹਨ। ਇਸ ਲੜੀ ਵਿੱਚ 16,000 ਸੈਂਪਲ ਕਲੈਕਸ਼ਨ ਤੇ ਪਰੀਖਣ ਕੇਂਦਰ ਸ਼ਾਮਲ ਹਨ, ਜਿਨ੍ਹਾਂ ਵਿੱਚ ਰੋਜ਼ਾਨਾ ਲਗਭਗ 60,000 ਜਾਂਚ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਕੁਝ ਦਿਨਾਂ ਵਿੱਚ ਜਾਂਚ ਸਮਰੱਥਾ ਵਧਾ ਕੇ 1 ਲੱਖ ਜਾਂਚ ਪ੍ਰਤੀ ਦਿਨ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕਿਉਂਕਿ ਇੱਕ ਵੈਕਸੀਨ ਦੇ ਵਿਕਾਸ ਵਿੱਚ ਲੰਮਾ ਸਮਾਂ ਲਗਦਾ ਹੈ, ਇਸ ਲਈ ਲੌਕਡਾਊਨ ਅਤੇ ਸਮਾਜਿਕ ਦੂਰੀ ਜਿਹੇ ਉਪਾਅ ‘ਸਮਾਜਿਕ ਵੈਕਸੀਨ’ ਵਜੋਂ ਕੰਮ ਆ ਰਹੇ ਹਨ। ਉਨ੍ਹਾਂ ਕਿਹਾ,‘ਮੇਰੇ ਚਾਰਜ ਤਹਿਤ ਆਉਣ ਵਾਲਾ ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ ਵੀ ਕਈ ਨਵੀਨਤਮ ਖੋਜਾਂ ਉੱਤੇ ਕੰਮ ਕਰ ਰਿਹਾ ਹੈ ਅਤੇ ਚੋਣਵੇਂ ਪ੍ਰੋਗਰਾਮਾਂ ਨੂੰ ਵਿੱਤੀ ਮਦਦ ਦੇ ਰਿਹਾ ਹੈ, ਜਿਸ ਵਿੱਚ ਜਾਂਚ ਪ੍ਰਕਿਰਿਆ ਛੇਤੀ ਤੇਜ਼ ਹੋਣ ਜਾ ਰਹੀ ਹੈ।’
ਸਿਹਤ ਮੰਤਰੀ ਨੇ ਕਿਹ ਕਿ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸਮਰਪਿਤ ਸਬੰਧਿਤ ਧਿਰਾਂ ਤੇ ਭਾਗੀਦਾਰਾਂ ਨਾਲ ਭਾਰਤ ਨੂੰ ਕੋਵਿਡ–19 ਨਾਲ ਜੰਗ ਵਿੱਚ ਜੇਤੂ ਵਜੋਂ ਉੱਭਰਨ ’ਚ ਮਦਦ ਮਿਲੇਗੀ।
*****
ਐੱਮਵੀ
(Release ID: 1619375)
Visitor Counter : 188
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Tamil
,
Telugu
,
Kannada