ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ‘ਦੇਖੋ ਅਪਨਾ ਦੇਸ਼’ ਪ੍ਰੋਗਰਾਮ ਤਹਿਤ ‘ਭਾਰਤ ਇੱਕ ਮਹਾਕਾਵਿ-ਅਣਗਿਣਤ ਕਹਾਣੀਆਂ ਦਾ ਦੇਸ਼’ ਵਿਸ਼ੇ ’ਤੇ ਗਿਆਰਵਾਂ ਵੈਬੀਨਾਰ ਕੀਤਾ

Posted On: 29 APR 2020 12:49PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਨੇ 28 ਅਪ੍ਰੈਲ, 2020 ਨੂੰ ਭਾਰਤ ਇੱਕ ਮਹਾਕਾਵਿ-ਅਣਗਿਣਤ ਕਹਾਣੀਆਂ ਦਾ ਦੇਸ਼ਵਿਸ਼ੇ ਤੇ ਗਿਆਰਵਾਂ ਵੈਬੀਨਾਰ ਕੀਤਾ। ਇਹ ਵੈਬੀਨਾਰ ਦੇਖੋ ਅਪਨਾ ਦੇਸ਼ਪ੍ਰੋਗਰਾਮ ਦਾ ਹਿੱਸਾ ਹੈ ਜਿਸ ਦਾ ਆਯੋਜਨ ਉਦਯੋਗ ਜਗਤ ਅਤੇ ਦਰਸ਼ਕਾਂ ਨਾਲ ਸੰਪਰਕ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਕੀਤਾ ਜਾ ਰਿਹਾ ਹੈ। ਇਸ ਵੈਬੀਨਾਰ ਸੀਰੀਜ਼ ਦਾ ਉਦੇਸ਼ ਭਾਰਤ ਦੇ ਵਿਭਿੰਨ ਟੂਰਿਜ਼ਮ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਵਿੱਚ ਪ੍ਰਮੁੱਖ ਸਥਾਨਾਂ ਅਤੇ ਮਕਬੂਲ ਸਥਾਨਾਂ ਦੇ ਅਜਿਹੇ ਪਹਿਲੂ ਸ਼ਾਮਲ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ।

ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਵਿੱਚ ਕੁਝ ਬਿਹਤਰਨ ਟੂਰਿਜ਼ਮ ਉਦਯੋਗ ਮਾਹਿਰ, ਸਿਟੀ ਅਤੇ ਹੈਰੀਟੇਜ ਖੇਤਰ ਦੇ ਮਾਹਿਰ ਅਤੇ ਕਹਾਣੀਕਾਰ ਸ਼ਾਮਲ ਹੋਏ ਜਿਨ੍ਹਾਂ ਨੇ ਦਰਸ਼ਕਾਂ ਨਾਲ ਭਾਰਤ ਦੇ ਵਿਭਿੰਨ ਸਥਾਨਾਂ ਬਾਰੇ ਨਵੇਂ ਅਤੇ ਕਦੇ ਨਾ ਸੁਣੇ ਗਏ ਅਨੁਭਵਾਂ ਨੂੰ ਸਾਂਝਾ ਕੀਤਾ।

28 ਅਪ੍ਰੈਲ 2020 ਨੂੰ ਆਯੋਜਿਤ ਵੈਬੀਨਾਰ ਦਾ ਸੰਚਾਲਨ ਰੇਅਰ ਇੰਡੀਆ ਦੀ ਸੰਸਥਾਪਕ ਸੁਸ਼੍ਰੀ ਸ਼ੋਬਾ ਮੋਹਨ ਨੇ ਕੀਤਾ। ਕੁਮਾਰੀ ਮੋਹਨ ਨੇ ਪ੍ਰਤੀਭਾਗੀਆਂ ਨੂੰ ਭਾਰਤ ਦੇ ਉਨ੍ਹਾਂ ਸਥਾਨਾਂ ਅਤੇ ਅਨੁਭਵਾਂ ਤੋਂ ਜਾਣੂ ਕਰਾਇਆ ਜੋ ਅਜੇ ਵੀ ਜੀਵੰਤ ਹਨ, ਸਵੱਛ ਹਨ, ਜਿਨ੍ਹਾਂ ਵਿੱਚ ਪਿੰਡ, ਬਸੇਰੇ ਅਤੇ ਸ਼ਹਿਰ ਸ਼ਾਮਲ ਹਨ, ਜਿਨ੍ਹਾਂ ਵਿੱਚ ਅਲੱਗ ਅਲੱਗ ਰੰਗ ਅਤੇ ਵਿਰੋਧਾਭਾਸ, ਪਰੰਪਰਾਵਾਂ ਅਤੇ ਵਿਰਾਸਤ ਹੈ, ਇਤਿਹਾਸ ਅਤੇ ਜਾਦੂ ਹੈ-ਜੋ ਕਿਸੇ ਵੀ ਵਿਅਕਤੀ ਨੂੰ ਭਾਵਨਾਵਾਂ ਅਤੇ ਅਨੁਭਵਾਂ ਨਾਲ ਸਰਾਬੋਰ ਕਰ ਸਕਦਾ ਹੈ।

ਟੂਰਿਜ਼ਮ ਮੰਤਰਾਲੇ ਦੀ ਵਧੀਕ ਡਾਇਰੈਕਟਰ ਜਨਰਲ ਕੁਮਾਰੀ ਰੁਪਿੰਦਰ ਬਰਾੜ ਵੱਲੋਂ ਸੰਚਾਲਿਤ ਇਹ ਵਰਚੂਅਲ ਬੈਠਕਾਂ, ਮੰਤਰਾਲੇ ਦੀ ਡਿਜੀਟਲ ਇੰਡੀਆ ਪਹਿਲ ਦਾ ਹਿੱਸਾ ਹਨ।

ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਵੱਲੋਂ ਬਣਾਈ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਇੱਕ ਪੇਸ਼ੇਵਰ ਟੀਮ ਸਮੇਤ ਤਕਨੀਕੀ ਸਹਾਇਤਾ ਪ੍ਰਦਾਨ ਕਰਕੇ ਦੇਖੋ ਅਪਨਾ ਦੇਸ਼ਵੈਬੀਨਾਰ ਦੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਡਿਜੀਟਲ ਪਲੈਟਫਾਰਮ ਦੇ ਉਪਯੋਗ ਨਾਲ ਲੋਕਾਂ ਦੀ ਪ੍ਰਭਾਵੀ ਸ਼ਮੂਲੀਅਤ ਅਤੇ ਸਾਰੇ ਹਿਤਧਾਰਕਾਂ ਨਾਲ ਸੰਵਾਦ ਸੁਨਿਸ਼ਚਤ ਹੋਇਆ ਹੈ।

ਜੋ ਲੋਕ ਇਨ੍ਹਾਂ ਵੈਬੀਨਾਰ ਨੂੰ ਨਹੀਂ ਦੇਖ ਸਕੇ ਹਨ, ਉਨ੍ਹਾਂ ਲਈ ਵੈਬੀਨਾਰ ਦੇ ਐਪੀਸੋਡ ਲਿੰਕ   https://www.youtube.com/channel/UCbzIbBmMvtvH7d6Zo_ZEHDA/featured ’ਤੇ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਤੇ ਉਪਲੱਬਧ ਹਨ। 30 ਅਪ੍ਰੈਲ 2020 ਤੋਂ ਸਵੇਰੇ 11 ਵਜੇ ਨਿਊ ਏਜ਼ ਵਿਮਨ ਇਨ ਰਿਸਪੌਂਸੀਬਲ ਟੂਰਿਜ਼ਮਵਿਸ਼ੇ ਤੇ ਅਗਲੇ ਵੈਬੀਨਾਰ ਵਿੱਚ ਰਜਿਸਟ੍ਰੇਸ਼ਨ ਨਿਮਨ ਲਿੰਕ ਤੇ ਕੀਤੀ ਜਾ ਸਕਦੀ ਹੈ।

https://bit.ly/WebinarNewAgeWomen

 

*******

ਐੱਨਬੀ/ਏਕੇਜੇ/ਓਏ



(Release ID: 1619365) Visitor Counter : 148