ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫਿੱਕੀ (FICCI) ਅਤੇ ਮੋਹਰੀ ਇੰਡਸਟ੍ਰੀ ਮੈਂਬਰਾਂ ਨਾਲ ਵੀਡੀਓ ਕਾਨਫਰੰਸ ਕੀਤੀ

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੇ ਅਨਾਜ ਅਤੇ ਹੋਰ ਵਸਤਾਂ ਖਰੀਦਣ ਲਈ ਇੰਡਸਟ੍ਰੀ ਮੈਂਬਰਾਂ ਨੂੰ ਅੱਗੇ ਆਉਣ ਲਈ ਕਿਹਾ

Posted On: 29 APR 2020 10:56AM by PIB Chandigarh

 

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ (ਫਿੱਕੀ-FICCI) ਅਤੇ ਇਸ ਦੇ ਮੈਂਬਰਾਂ ਨਾਲ ਫੂਡ ਪ੍ਰੋਸੈੱਸਿੰਗ ਉਦਯੋਗ ਦੀ ਮੌਜੂਦਾ ਸਥਿਤੀ ਅਤੇ ਲੌਕਡਾਊਨ ਤੋਂ ਬਾਅਦ ਦੀ ਸਥਿਤੀ ਵਿੱਚ ਉਦਯੋਗ ਦੀਆਂ ਲੋੜਾਂ ਤੇ ਚਰਚਾ ਕਰਨ ਲਈ ਇੱਕ ਵੀਡੀਓ ਕਾਨਫਰੰਸ ਦੀ ਅਗਵਾਈ ਕੀਤੀ।

 

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਦਾ ਫਿੱਕੀ ਦੇ ਸਕੱਤਰ ਜਨਰਲ ਸ਼੍ਰੀ ਦਲੀਪ ਚੇਨਾਏ ਨੇ ਸੁਆਗਤ ਕੀਤਾ ਅਤੇ ਲੌਕਡਾਊਨ ਦੀ ਸ਼ੁਰੂਆਤ ਤੋਂ ਹੀ ਖਾਧ ਇੰਡਸਟ੍ਰੀ ਵਿੱਚ ਉਨ੍ਹਾਂ ਦੇ ਨਿਰੰਤਰ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

ਕੇਂਦਰੀ ਮੰਤਰੀ ਨੇ ਕੋਵਿਡ-19 ਦੇ ਪਸਾਰ ਦੀ ਰੋਕਥਾਮ ਦੇ ਉਪਾਵਾਂ ਨਾਲ ਬਿਨਾ ਸਮਝੌਤਾ ਕੀਤੇ ਆਪਣੇ ਕਾਰਜਾਂ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਮੁੜ ਸੁਰਜੀਤ ਕਰਨ ਲਈ ਉਦਯੋਗ ਦੇ ਮਹੱਤਵ ਦਾ ਹਵਾਲਾ ਦਿੱਤਾ। ਮੰਤਰਾਲਾ ਟਾਸਕ ਫੋਰਸ, ਸੀਨੀਅਰ ਅਧਿਕਾਰੀਆਂ ਅਤੇ ਇਨਵੈਸਟ ਇੰਡੀਆ ਦੇ ਮੈਂਬਰਾਂ ਦੀ ਅਗਵਾਈ ਵਿੱਚ ਪਹਿਲਾਂ ਤੋਂ ਹੀ ਉਦਯੋਗ ਦੇ ਮੈਂਬਰਾਂ ਨਾਲ ਤਾਲਮੇਲ ਕਰ ਰਿਹਾ ਹੈ ਅਤੇ ਰਾਜਾਂ ਸਾਹਮਣੇ ਆਉਣ ਵਾਲੇ ਮੁੱਦਿਆਂ/ਚੁਣੌਤੀਆਂ ਨਾਲ ਨਜਿੱਠਣ ਵਿੱਚ ਸਹਾਇਤਾ ਕਰ ਰਿਹਾ ਹੈ।

 

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਕੱਟੀਆਂ ਹੋਈਆਂ ਫਸਲਾਂ ਦਾ ਨੁਕਸਾਨ ਹੋਣ ਨੂੰ ਚਿੰਤਾ ਦਾ ਵਿਸ਼ਾ ਦੱਸਿਆ। 28 ਅਪ੍ਰੈਲ, 2020 ਨੂੰ ਕੀਤੀ ਗਈ ਵੀਡੀਓ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਨੇ ਸਾਰੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਇਨ੍ਹਾਂ ਕੱਟੀਆਂ ਹੋਈਆਂ ਫਸਲਾਂ ਕਣਕ, ਚਾਵਲ, ਫ਼ਲਾਂ ਅਤੇ ਸਬਜ਼ੀਆਂ ਅਤੇ ਨਾਸ਼ਪਾਤੀ ਆਦਿ ਦੀ ਖਰੀਦ ਲਈ ਅੱਗੇ ਆਉਣ ਤਾਂਕਿ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ।

 

ਉਦਯੋਗ ਦੇ ਮੈਂਬਰਾਂ ਨੇ ਕੁਝ ਮੌਜੂਦਾ ਮੁੱਦਿਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਮੰਤਰਾਲੇ ਦੇ ਜ਼ਰੂਰੀ ਦਖਲ ਦੀ ਲੋੜ ਹੈ। ਇਨ੍ਹਾਂ ਵਿੱਚ ਵਿਭਿੰਨ ਕੰਟੇਨਮੈਂਟ ਜ਼ੋਨਾਂ ਵਿੱਚ ਸੰਚਾਲਨ ਸੁਵਿਧਾਵਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੀ ਲੋੜ, ਚੁਣੌਤੀਆਂ ਦਾ ਸਮਾਧਾਨ ਕਰਨ ਲਈ ਰਾਜ ਪੱਧਰ ਤੇ ਫੂਡ ਪ੍ਰੋਸੈੱਸਿੰਗ ਉਦਯੋਗ ਲਈ ਸਮਰਪਿਤ ਨੋਡਲ ਅਧਿਕਾਰੀ, ਵਰਕਰਾਂ ਨੂੰ ਪਾਸ ਜਾਰੀ ਕਰਨ ਲਈ ਮਿਆਰੀ ਪ੍ਰੋਟੋਕਾਲ ਸੁਵਿਧਾਵਾਂ ਨੂੰ ਸੰਚਾਲਿਤ ਕਰਨ ਅਤੇ ਸਪਲਾਈ ਚੇਨ ਨੂੰ ਬਣਾਏ ਰੱਖਣ ਲਈ, ਕੋਵਿਡ ਕਲਸਟਰ/ਖੇਤਰ ਆਦਿ ਦੀ ਪਛਾਣ ਕਰਨ ਦੀ ਪ੍ਰਕਿਰਿਆ ਦਾ ਮੁੜ ਮੁਲਾਂਕਣ ਕਰਨਾ।

 

ਕੇਂਦਰੀ ਮੰਤਰੀ ਨੇ ਖੁਰਾਕ ਫੈਕਟਰੀਆਂ ਨੂੰ ਕੰਟੇਨਮੈਂਟ ਜ਼ੋਨਾਂ ਵਿੱਚ ਕੰਮ ਕਰਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਦੀ ਲੋੜ ਅਤੇ 60-75% ਵਰਕਰਾਂ ਦੀ ਸਹੂਲਤ ਵਿੱਚ ਉਨ੍ਹਾਂ ਦੇ ਬਚਾਅ ਲਈ ਲੋੜੀਂਦੇ ਉਪਾਵਾਂ ਨੂੰ ਯਕੀਨੀ ਬਣਾਉਣ ਨਾਲ ਉੱਥੇ ਕੰਮ ਕਰਨ ਦੀ ਪ੍ਰਵਾਨਗੀ ਦੇਣ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਈ। ਉਦਯੋਗ ਤੋਂ ਪ੍ਰਚੂਨ ਉਦਯੋਗ ਨੂੰ ਮੁੜ ਸੁਰਜੀਤ ਕਰਨ ਤੇ ਵਿਚਾਰ ਵੀ ਮੰਗੇ ਗਏ ਹਨ।

 

ਮੈਂਬਰਾਂ ਨੇ ਜ਼ਿਕਰ ਕੀਤਾ ਕਿ ਫੂਡ ਪੈਕਾਂ ਦੀ ਘਰੇਲੂ ਮੰਗ ਵਿੱਚ ਵਾਧੇ ਕਾਰਨ ਫੂਡ ਇੰਡਸਟ੍ਰੀ ਦੇ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਸਪਲਾਈ ਚੇਨ ਮੁੜ ਸ਼ੁਰੂ ਹੁੰਦੇ ਹੀ ਉਦਯੋਗ ਮੁੜ ਤੋਂ ਸਥਾਪਿਤ ਹੋਣਾ ਸ਼ੁਰੂ ਕਰ ਦੇਵੇਗਾ।

 

ਫੂਡ ਪ੍ਰੋਸੈੱਸਿੰਗ ਇੰਡਸਟ੍ਰੀ (ਐੱਫਪੀਆਈ) ਦੀ ਸਕੱਤਰ ਸ਼੍ਰੀਮਤੀ ਪੁਸ਼ਪਾ ਸੁਬਰਾਮਣੀਅਮ ਨੇ ਇਸ ਅਹਿਮ ਸਮੇਂ ਵਿੱਚ ਖੁਰਾਕ ਉਦਪਾਦਾਂ ਦੀ ਸਪਲਾਈ ਬਣਾਈ ਰੱਖਣ ਵਿੱਚ ਮੰਤਰੀ ਦੇ ਸਮਰਥਨ ਲਈ ਫਿੱਕੀ ਦੇ ਮੈਂਬਰਾਂ ਦੁਆਰਾ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੂੰ ਇਸ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਰਸਦ, ਗੁਦਾਮ ਸੰਚਾਲਨ, ਮਜ਼ਦੂਰਾਂ ਦੀ ਆਵਾਜਾਈ ਅਤੇ ਵਾਹਨਾਂ ਆਦਿ ਨਾਲ ਸਬੰਧਿਤ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਸਰਕਾਰ ਦੁਆਰਾ ਲਾਜ਼ਮੀ ਅਡਵਾਇਜ਼ਰੀ (ਸਲਾਹ) ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਐੱਫਪੀਆਈ ਸਕੱਤਰ ਨੇ ਉਦਯੋਗ ਦੇ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਸ਼ਿਕਾਇਤ ਸੈੱਲ ਨਾਲ ਵਿਸ਼ੇਸ਼ ਮੁੱਦਿਆਂ ਨੂੰ ਸਾਂਝਾ ਕਰਨ ਤਾਕਿ ਟੀਮ ਨੂੰ ਹੱਲ ਕਰਨ ਦੇ ਸਮਰੱਥ ਬਣਾਇਆ ਜਾ ਸਕੇ। ਸਰਕਾਰ ਦੁਆਰਾ ਸੁਵਿਧਾਵਾਂ ਲਈ ਜ਼ਿਆਦਾ ਵਰਕਰਾਂ ਦੀ ਪ੍ਰਵਾਨਗੀ ਦੇਣ ਤੇ ਵਿਚਾਰ ਕਰਨ ਲਈ ਉਦਯੋਗ ਤੋਂ ਇੱਕ ਵਰਕਿੰਗ ਮਾਡਲ ਵੀ ਮੰਗਿਆ ਗਿਆ ਹੈ। ਫੂਡ ਇੰਡਸਟ੍ਰੀ ਦੀ ਸਹਾਇਤਾ ਕਰਨ ਲਈ ਇੱਕ ਯੋਜਨਾ ਤਿਆਰ ਕਰਨ ਲਈ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ ਹਨ।

 

ਇਸ ਮੌਕੇ ਤੇ ਉਦਯੋਗ ਦੀ ਮੌਜੂਦਾ ਸਥਿਤੀ ਅਤੇ ਅੱਗੇ ਵਧਣ ਦੇ ਵਿਚਾਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲਿਆਂ ਵਿੱਚ ਸ਼੍ਰੀ ਹੇਮੰਤ ਮਲਿਕ, ਮੁਖੀ, ਫਿੱਕੀ (FICCI) ਫੂਡ ਪ੍ਰੋਸੈੱਸਿੰਗ ਕਮੇਟੀ ਅਤੇ ਸੀਈਓ-ਆਈਟੀਸੀ ਫੂਡ ਡਿਵੀਜ਼ਨ ਤੋਂ ਇਲਾਵਾ ਇੰਡਸਟ੍ਰੀ ਦੇ ਅਹਿਮ ਮੈਂਬਰਾਂ ਵਿੱਚ ਸ਼੍ਰੀ ਸਿਮੋਨ ਜੌਰਜ, ਪ੍ਰਧਾਨ ਕਰਗਿਲ ਇੰਡੀਆ, ਸ਼੍ਰੀ ਟੀ. ਕ੍ਰਿਸ਼ਨ ਕੁਮਾਰ, ਪ੍ਰਧਾਨ ਕੋਕਾ ਕੋਲਾ ਲਿਮਿਟਿਡ, ਸ਼੍ਰੀ ਮੋਹਿਤ ਆਨੰਦ, ਮੈਨੇਜਿੰਗ ਡਾਇਰੈਕਟਰ ਕਿਲੌਗ ਇੰਡੀਆ, ਸ਼੍ਰੀ ਦੀਪਕ ਆਇਰ, ਪ੍ਰਧਾਨ ਇੰਡੀਆ ਮੌਂਡਲੇਜ਼ ਇੰਟਰਨੈਸ਼ਨਲ, ਸ਼੍ਰੀ ਸੰਜੈ ਸ਼ਰਮਾ, ਸੀਈਓ ਐੱਮਟੀਆਰ ਫੂਡ, ਸ਼੍ਰੀ ਆਰ.ਐੱਸ. ਸੋਢੀ, ਮੈਨੇਜਿੰਗ ਡਾਇਰੈਕਟਰ ਅਮੁਲ, ਸ਼੍ਰੀ ਤਰੁਣ ਅਰੋੜਾ, ਸੀਈਓ ਜੈਂਡਸ ਵੈੱਲਨੈੱਸ ਸ਼ਾਮਲ ਸਨ।

 

ਉਦਯੋਗ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਕਿ ਇਨ੍ਹਾਂ ਸਿਫਾਰਸ਼ਾਂ ਨੂੰ ਲੋੜੀਂਦੀ ਕਾਰਵਾਈ ਲਈ ਸਬੰਧਿਤ ਮੰਤਰਾਲੇ ਦੁਆਰਾ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਿਆ ਹੈ।

 

ਕੇਂਦਰੀ ਮੰਤਰੀ ਨੇ ਉਦਯੋਗ ਮੈਂਬਰਾਂ ਨੂੰ ਮੰਤਰਾਲੇ ਤੋਂ ਲਾਜ਼ਮੀ ਮਦਦ ਦਾ ਭਰੋਸਾ ਦਿੱਤਾ ਅਤੇ ਸਾਰੇ ਮੈਂਬਰਾਂ ਨੂੰ ਕਿਸੇ ਵੀ ਸਹਾਇਤਾ ਲਈ ਟਾਸਕ ਫੋਰਸ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ।

 

***

 

ਆਰਜੇ/ਐੱਨਜੀ



(Release ID: 1619294) Visitor Counter : 155