ਜਲ ਸ਼ਕਤੀ ਮੰਤਰਾਲਾ
ਮਾਨਸੂਨ ਲਈ ਤਿਆਰ ਹੈ ਜਲ ਸ਼ਕਤੀ ਅਭਿਯਾਨ
Posted On:
28 APR 2020 7:07PM by PIB Chandigarh
‘ਜਲ ਸ਼ਕਤੀ ਅਭਿਯਾਨ’ ਆਪਣੇ ਵਿਭਿੰਨ ਅੰਗਾਂ ਰਾਹੀਂ ਮੌਜੂਦਾ ਸਿਹਤ ਸੰਕਟ ’ਚੋਂ ਨਿੱਕਲਣ ਤੇ ਗ੍ਰਾਮੀਣ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਰ੍ਹੇ ਕੋਵਿਡ–19 ਸੰਕਟ ਤੇ ਗ੍ਰਾਮੀਣ ਖੇਤਰਾਂ ਵਿੱਚ ਭਾਰੀ ਕਿਰਤ ਬਲ ਦੀ ਉਪਲਬਧਤਾ ਨੂੰ ਵੇਖਦਿਆਂ ਆਉਂਦੇ ਮਾਨਸੂਨ ਦੇ ਮੱਦੇਨਜ਼ਰ ਮੁਹਿੰਮ ਤਹਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਲੜੀ ਵਿੱਚ ਗ੍ਰਾਮੀਣ ਵਿਕਾਸ ਵਿਭਾਗ, ਜਲ ਸਰੋਤ, ਨਦੀ ਵਿਕਾਸ, ਗੰਗਾ ਕਾਇਆ–ਕਲਪ ਵਿਭਾਗ, ਭੂਮੀ ਸੰਸਾਧਨ ਵਿਭਾਗ ਤੇ ਪੇਅਜਲ ਅਤੇ ਸਵੱਛਤਾ ਵਿਭਾਗ ਵੱਲੋਂ ਇਸ ਵਰ੍ਹੇ ਆਉਣ ਵਾਲੀ ਮਾਨਸੂਨ ਦੇ ਮੱਦੇਨਜ਼ਰ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਸਾਂਝੀ ਸਲਾਹ ਜਾਰੀ ਕੀਤੀ, ਨਾਲ ਹੀ ਜਲ ਸੁਰੱਖਿਆ ਤੇ ਰੀਚਾਰਜ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ। ਸਾਡੇ ਦੇਸ਼ ਲਈ ਅਜਿਹਾ ਕੀਤਾ ਜਾਣਾ ਸਭ ਤੋਂ ਵੱਧ ਅਹਿਮ ਹੈ।
ਬੀਤੇ ਵਰ੍ਹੇ ਜਲ ਸ਼ਕਤੀ ਅਭਿਯਾਨ ਦੀ ਸ਼ੁਭ–ਸ਼ੁਰੂਆਤ ਕੀਤੀ ਗਈ ਸੀ ਤੇ ਇਸ ਦੇ ਘੇਰੇ ਵਿੱਚ ਜਲ ਸੰਕਟ ਨਾਲ ਜੂਝ ਰਹੇ ਦੇਸ਼ ਭਰ ਦੇ 256 ਜ਼ਿਲ੍ਹੇ ਸ਼ਾਮਲ ਸਨ। ਇਹ ‘ਅਭਿਯਾਨ’ (ਮੁਹਿੰਮ) ਸਾਰੀਆਂ ਸਬੰਧਤ ਧਿਰਾਂ ਨੂੰ ਜਲ ਸੁਰੱਖਿਆ ਅਭਿਯਾਨ ਦੇ ਘੇਰੇ ਵਿੱਚ ਲਿਆਉਣ ਲਈ ਸ਼ੁਰੂ ਕੀਤਾ ਲੋਕ–ਅੰਦੋਲਨ ਹੈ ਅਤੇ ਬੀਤੇ ਵਰ੍ਹੇ ਇਸ ਦਾ ਦੇਸ਼ ਭਰ ਵਿੱਚ ਅਸਰ ਪਿਆ ਸੀ। ਰਾਜ ਸਰਕਾਰਾਂ, ਕੇਂਦਰ ਸਰਕਾਰ, ਸਮਾਜਕ ਸੰਗਠਨਾਂ, ਪੰਚਾਇਤੀ ਰਾਜ ਸੰਸਥਾਨਾਂ ਤੇ ਭਾਈਚਾਰਿਆਂ ਸਮੇਤ ਸਾਢੇ ਛੇ ਕਰੋੜ ਲੋਕ ਇਸ ਮੁਹਿੰਮ ਨਾਲ ਜੁੜ ਗਏ ਹਨ। ਇਸ ਦੌਰਾਨ 75 ਲੱਖ ਰਵਾਇਤੀ ਤੇ ਹੋਰ ਜਲ ਸਰੋਤ ਤੇ ਤਾਲਾਬਾਂ ਦੀ ਮੁਰੰਮਤ ਕੀਤੀ ਅਤੇ ਲਗਭਗ ਇੱਕ ਕਰੋੜ ਜਲ ਸੁਰੱਖਿਆ ਤੇ ਵਰਖਾ ਦਾ ਪਾਣੀ ਇਕੱਠਾ ਕਰਨ ਦੇ ਢਾਂਚੇ ਤਿਆਰ ਕੀਤੇ ਗਏ।
ਪ੍ਰਤੀਕਰਮਾਂ ਦੇ ਅਧਾਰ ’ਤੇ ਇਸ ਵਰ੍ਹੇ ਲਈ ਜ਼ਿਆਦਾ ਵਿਆਪਕ ਤੇ ਜ਼ਿਆਦਾ ਮਜ਼ਬੂਤ ਰਣਨੀਤੀ ਬਣਾਈ ਗਈ ਸੀ। ਪਰ ਮੌਜੂਦਾ ਸਿਹਤ ਸੰਕਟ ਨੂੰ ਵੇਖਦਿਆਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਗਰਮੀਆਂ ਵਿੱਚ ਇਸ ਅਭਿਯਾਨ ਵਿੱਚ ਨਹੀਂ ਲਾਇਆ ਜਾਵੇਗਾ। ਇਸ ਲੜੀ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਵਰ੍ਹੇ ਮਾਨਸੂਨ ਦੌਰਾਨ ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਸਾਰੇ ਉਪਲਬਧ ਸਰੋਤਾਂ ਦਾ ਉਪਯੋਗ ਕੀਤਾ ਜਾ ਸਕੇ। ਇਸ ਦੇ ਨਾਲ ਹੀ ਤਿਆਰੀਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਵੀ ਪੂਰਾ ਕਰ ਲਿਆ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਸਿੰਜਾਈ ਤੇ ਜਲ–ਸੁਰੱਖਿਆ ਕੰਮਾਂ ਨੂੰ ਦੇਖਦਿਆਂ ਲੌਕਡਾਊਨ ਦੌਰਾਨ ਤਰਜੀਹ ਦੇ ਆਧਾਰ ’ਤੇ ਮਨਰੇਗਾ ਕਾਰਜਾਂ / ਪੇਅਜਲ ਅਤੇ ਸਵੱਛਤਾ ਕਾਰਜ ਕਰਵਾਏ ਜਾਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰ ਤੇ ਰਾਜ ਖੇਤਰ ਦੀਆਂ ਯੋਜਨਾਵਾਂ ਵਿੱਚ ਮਨਰੇਗਾ ਕਾਰਜਾਂ ਨਾਲ ਲੋੜੀਂਦੇ ਤਾਲਮੇਲ ਨਾਲ ਸਿੰਜਾਈ ਤੇ ਜਲ ਸੁਰੱਖਿਆ ਖੇਤਰਾਂ ਨੂੰ ਸ਼ਾਮਲ ਕੀਤੇ ਜਾਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਕੰਮਾਂ ਨੂੰ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ, ਫ਼ੇਸ ਕਵਰ / ਮਾਸਕ ਦੇ ਉਪਯੋਗ ਤੇ ਹੋਰ ਜ਼ਰੂਰੀ ਸਾਵਧਾਨੀਆਂ ਨਾਲ ਕਰਵਾਇਆ ਜਾਵੇ। ਰਵਾਇਤੀ ਜਲ ਸਰੋਤਾਂ ਦੀ ਮੁਰੰਮਤ, ਜਲ ਸਰੋਤਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਦ, ਝੀਲਾਂ ਤੇ ਤਾਲਾਬਾਂ ਵਿੱਚੋਂ ਗਾਦ ਕੱਢਣ, ਦਾਖ਼ਲਾ / ਨਿਕਾਸੀ ਮਾਰਗਾਂ ਦੀ ਉਸਾਰੀ / ਮਜ਼ਬੂਤ ਬਣਾਉਣਾ, ਜਲ ਗ੍ਰਹਿਣ ਖੇਤਰ ਦੀ ਮੁਰੰਮਤ ਜਿਹੇ ਕੰਮ ਤਰਜੀਹ ਦੇ ਆਧਾਰ ’ਤੇ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਛੋਟੀਆਂ ਨਦੀਆਂ ਨੂੰ ਨਵਾਂ ਰੂਪ ਦੇਣ ਲਈ ਭਾਈਚਾਰਿਆਂ ਵੱਲੋਂ ਸੰਚਾਲਿਤ ਗ੍ਰਾਮੀਣ ਖੇਤਰਾਂ ਵਿੱਚ ਜਲ ਸਰੋਤਾਂ ਦਾ ਸਥਾਈਤਵ ਯਕੀਨੀ ਹੋਵੇਗਾ ਤੇ ਜਲ ਸ਼ਕਤੀ ਮੰਤਰਾਲੇ ਵੱਲੋਂ ਲਾਗੂ ਕੀਤੇ ਜਾ ਰਹੇ ਜਲ ਜੀਵਨ ਮਿਸ਼ਨ ਨੂੰ ਮਜ਼ਬੂਤੀ ਮਿਲੇਗੀ। ਜਲ ਜੀਵਨ ਮਿਸ਼ਨ ਲਈ ਸਥਾਨਕ ਭਾਈਚਾਰਿਆਂ ਵੱਲੋਂ ਤਿਆਰ ਗ੍ਰਾਮੀਣ ਕਾਰਜ ਯੋਜਨਾ (ਬੀਏਪੀ) ਇਸ ਤੋਂ ਇਲਾਵਾ ਗ੍ਰਾਮੀਣ ਗਤੀਵਿਧੀਆਂ ਲਈ ਠੋਸ ਪ੍ਰਣਾਲੀ ਉਪਲਬਧ ਕਰਵਾਏਗਾ।
*****
ਪੀਕੇ/ਐੱਸਕੇ
(Release ID: 1619103)
Visitor Counter : 223