PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 28 APR 2020 6:52PM by PIB Chandigarh

https://static.pib.gov.in/WriteReadData/userfiles/image/image002VE3E.pnghttps://static.pib.gov.in/WriteReadData/userfiles/image/image001GMLM.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ 23.3% ਦੀ ਸਿਹਤਯਾਬੀ ਦਰ ਨਾਲ 6,868 ਵਿਅਕਤੀ ਠੀਕ ਹੋ ਚੁੱਕੇ ਹਨ। ਭਾਰਤ ਵਿੱਚ ਹੁਣ ਤੱਕ ਕੋਵਿਡ–19 ਦੇ ਕੁੱਲ 29,435 ਵਿਅਕਤੀਆਂ ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
  • ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਬਹੁਤ ਮਾਮੂਲੀ / ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਦੇ ਰੋਗੀਆਂ ਲਈ ਘਰਾਂ ਵਿੱਚ ਆਈਸੋਲੇਸ਼ਨ (ਏਕਾਂਤਵਾਸ) ਬਾਰੇ ਦਿਸ਼ਾਨਿਰਦੇਸ਼ ਵੀ ਜਾਰੀ ਕੀਤੇ।
  • ਭਾਰਤ ਨੇ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨਾਲ 1.5 ਬਿਲੀਅਨ ਡਾਲਰ ਦੇ ਲੋਨ ਤੇ ਹਸਤਾਖਰ ਕੀਤੇ, ਜੋ ਭਾਰਤ ਦੀ ਕੋਵਿਡ-19 ਪ੍ਰਤੀ ਤੁਰੰਤ ਪ੍ਰਤੀਕਿਰਿਆ ਦਾ ਸਮਰਥਨ ਕਰੇਗਾ
  • ਲੌਕਡਾਊਨ ਦੇ ਬਾਵਜੂਦ ਕਣਕ ਦੀ ਵਾਢੀ ਦੇ ਨਾਲ-ਨਾਲ ਖਰੀਦ ਵੀ ਤੇਜ਼ੀ ਨਾਲ ਚਲ ਰਹੀ ਹੈ।
  • ਲੌਕਡਾਊਨ ਮਿਆਦ ਦੇ ਦੌਰਾਨ ਖਾਦਾਂ ਦੀ ਰਿਕਾਰਡ ਵਿਕਰੀ
  • ਕੋਵਿਡ-19 ਦੇ ਕਾਰਨ ਜਾਨੀ ਨੁਕਸਾਨ ਦੇ ਮਾਮਲੇ ਵਿੱਚ ਪੋਰਟ ਕਰਮਚਾਰੀਆਂ / ਵਰਕਰਾਂ ਲਈ 50 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਗਿਆ
  • ਲੌਕਡਾਊਨ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਤਹਿਤ 7.40 ਲੱਖ ਕੋਵਿਡ - 19 ਦਾਅਵਿਆਂ ਸਮੇਤ ਕੁੱਲ 12.91 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ।
  • ਸ਼੍ਰੀ ਨਿਤਿਨ ਗਡਕਰੀ ਨੇ ਕੋਵਿਡ 19 ਮਹਾਮਾਰੀ ਦੌਰਾਨ ਜਨਤਕ ਜੀਵਨ ਸੁਖਾਲ਼ਾ ਬਣਾਉਣ ਲਈ ਜ਼ਰੂਰੀ ਚੀਜ਼ਾਂ ਲਿਜਾਣ ਵਾਲੇ ਟਰੱਕਾਂ / ਲਾਰੀਆਂ ਦੀ ਅੰਤਰ-ਰਾਜੀ-ਸਰਹੱਦੀ ਆਵਾਜਾਈ ਨੂੰ ਅਸਾਨ ਬਣਾਉਣ ਲਈ ਤੁਰੰਤ ਕਾਰਵਾਈ ਦਾ ਸੱਦਾ ਦਿੱਤਾ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ 23.3% ਦੀ ਸਿਹਤਯਾਬੀ ਦਰ ਨਾਲ 6,868 ਵਿਅਕਤੀ ਠੀਕ ਹੋ ਚੁੱਕੇ ਹਨ। ਭਾਰਤ ਵਿੱਚ ਹੁਣ ਤੱਕ ਕੋਵਿਡ–19 ਦੇ ਕੁੱਲ 29,435 ਵਿਅਕਤੀਆਂ ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਅੱਜ, ਦੇਸ਼ ਦੇ 17 ਜ਼ਿਲ੍ਹੇ ਅਜਿਹੇ ਹਨ, ਜਿੱਥੇ ਪਹਿਲਾਂ ਕੇਸ ਸਾਹਮਣੇ ਆਏ ਸਨ, ਪਰ ਹੁਣ ਪਿਛਲੇ 28 ਦਿਨਾਂ ਤੋਂ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਬਹੁਤ ਮਾਮੂਲੀ / ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਦੇ ਰੋਗੀਆਂ ਲਈ ਘਰਾਂ ਵਿੱਚ ਆਈਸੋਲੇਸ਼ਨ (ਏਕਾਂਤਵਾਸ) ਬਾਰੇ ਦਿਸ਼ਾਨਿਰਦੇਸ਼ ਵੀ ਜਾਰੀ ਕੀਤੇ। ਜਿਹੜੇ ਰੋਗੀਆਂ ਕੋਲ ਖੁਦ ਨੂੰ ਏਕਾਂਤਵਾਸ ਵਿੱਚ ਰੱਖਣ ਲਈ ਆਪਣੇ ਘਰਾਂ ਅੰਦਰ ਹੀ ਲੋੜੀਂਦੀ ਸੁਵਿਧਾ ਮੌਜੂਦ ਹੈ, ਉਨ੍ਹਾਂ ਨੂੰ ਘਰਾਂ ਅੰਦਰ ਹੀ ਆਈਸੋਲੇਸ਼ਨ ਵਿੱਚ ਰੱਖਣ ਦਾ ਵਿਕਲਪ ਹੋਵੇਗਾ। ਕੋਵਿਡ–19 ਲਈ ਪਲਾਜ਼ਮਾ ਥੈਰਾਪੀ ਬਾਰੇ ਆਈਸੀਐੱਮਆਰ (ICMR) ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਇਸ ਵੇਲੇ ਕੋਵਿਡ–19 ਲਈ ਪਲਾਜ਼ਮਾ ਥੈਰਾਪਾ ਸਮੇਤ ਕੋਈ ਵੀ ਪ੍ਰਵਾਨਿਤ ਥੈਰਾਪੀਜ਼ ਨਹੀਂ ਹਨ। ਇਹ ਅਜਿਹੀਆਂ ਬਹੁਤ ਸਾਰੀਆਂ ਥੈਰਾਪੀਜ਼ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਹਾਲੇ ਪਰੀਖਣ ਕੀਤੇ ਜਾ ਰਹੇ ਹਨ। ਉਂਝ, ਹਾਲੇ ਤੱਕ ਇਸ ਦੇ ਇਲਾਜ ਵਿੱਚ ਮਦਦ ਦਾ ਕੋਈ ਸਬੂਤ ਨਹੀਂ ਹੈ। ਆਈਸੀਐੱਮਆਰ (ICMR) ਨੇ ਇਸ ਥੈਰਾਪੀ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ ਲਈ ਇੱਕ ਰਾਸ਼ਟਰੀ ਅਧਿਐਨ ਵੀ ਸ਼ੁਰੂ ਕੀਤਾ ਹੈ। ਪਰ ਹਾਲੇ ਇਹ ਸਪਸ਼ਟ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਆਈਸੀਐੱਮਆਰ (ICMR) ਆਪਣਾ ਅਧਿਐਨ ਮੁਕੰਮਲ ਨਹੀਂ ਕਰ ਲੈਂਦੀ ਤੇ ਕੋਈ ਮਜ਼ਬੂਤ ਵਿਗਿਆਨਕ ਪ੍ਰਮਾਣ ਉਪਲਬਧ ਨਹੀਂ ਹੋ ਜਾਂਦਾ, ਤਦ ਤੱਕ ਇਸ ਨੂੰ ਖੋਜ ਤੇ ਪਰੀਖਣ ਮੰਤਵਾਂ ਤੋਂ ਇਲਾਵਾ ਹੋਰ ਕਿਸੇ ਉਦੇਸ਼ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

https://pib.gov.in/PressReleseDetail.aspx?PRID=1619025

 

ਭਾਰਤ ਨੇ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨਾਲ 1.5 ਬਿਲੀਅਨ ਡਾਲਰ ਦੇ ਲੋਨ ਤੇ ਹਸਤਾਖਰ ਕੀਤੇ, ਜੋ ਭਾਰਤ ਦੀ ਕੋਵਿਡ-19 ਪ੍ਰਤੀ ਤੁਰੰਤ ਪ੍ਰਤੀਕਿਰਿਆ ਦਾ ਸਮਰਥਨ ਕਰੇਗਾ

ਭਾਰਤ ਸਰਕਾਰ ਅਤੇ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਅੱਜ 1.5 ਬਿਲੀਅਨ ਡਾਲਰ ਦੇ ਇੱਕ ਲੋਨ ਤੇ ਹਸਤਾਖਰ ਕੀਤੇ ਹਨ ਜੋ ਨੋਵੇਲ ਕੋਰੋਨਾਵਾਇਰਸ ਬਿਮਾਰੀ (ਕੋਵਿਡ-19) ਮਹਾਮਾਰੀ ਲਈ ਸਰਕਾਰ ਦੀ ਪ੍ਰਤੀਕਿਰਿਆ ਦਾ ਸਮਰਥਨ ਕਰੇਗਾ ਜਿਸ ਵਿੱਚ ਬਿਮਾਰੀ ਨੂੰ ਰੋਕਣ ਅਤੇ ਇਸ ਦੀ ਰੋਕਥਾਮ ਜਿਹੀਆਂ ਤੁਰੰਤ ਤਰਜੀਹਾਂ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਸਮਾਜ ਦੇ ਗ਼ਰੀਬ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ, ਵਿਸ਼ੇਸ਼ ਕਰਕੇ ਔਰਤਾਂ ਅਤੇ ਵੰਚਿਤ ਸਮੂਹਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਏਡੀਬੀ ਦੇ ਬੋਰਡ ਆਵ੍ ਡਾਇਰੈਕਟਰਸ ਨੇ ਮਹਾਮਾਰੀ ਦੇ ਉਲਟ ਸਿਹਤ ਅਤੇ ਸਮਾਜਿਕ-ਆਰਥਿਕ ਪ੍ਰਭਾਵ ਦਾ ਮੁਕਾਬਲਾ ਕਰਨ ਅਤੇ ਉਸ ਨੂੰ ਘੱਟ ਕਰਨ ਲਈ ਸਰਕਾਰ ਨੂੰ ਬਜਟ ਸਮਰਥਨ ਪ੍ਰਦਾਨ ਕਰਨ ਲਈ ਲੋਨ ਨੂੰ ਪ੍ਰਵਾਨਗੀ ਦਿੱਤੀ ਸੀ।

https://pib.gov.in/PressReleseDetail.aspx?PRID=1618955

 

ਕੇਂਦਰੀ ਪੂਲ ਦੇ ਤਹਿਤ ਕਣਕ ਦੀ ਖਰੀਦ ਤੇਜ਼ ਹੋਈ

ਦੇਸ਼ ਦੇ ਸਾਰੇ ਖਰੀਦ ਪ੍ਰਮੁੱਖ ਰਾਜਾਂ ਵਿੱਚ ਕਣਕ ਦੀ ਖਰੀਦ ਤੇਜ਼ੀ ਨਾਲ ਚਲ ਰਹੀ ਹੈ। ਕੇਂਦਰੀ ਪੂਲ ਲਈ 26.04.2020 ਤੱਕ 88.61 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਕਣਕ ਦੀ ਪਹਿਲਾਂ ਹੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ 48.27 ਲੱਖ ਮੀਟ੍ਰਿਕ ਟਨ ਦਾ ਹੈ, ਜਦਕਿ ਫਿਰ ਹਰਿਆਣਾ ਨੇ 19.07 ਲੱਖ ਮੀਟ੍ਰਿਕ ਟਨ ਦਾ ਹੈ। ਖਰੀਦ ਦੀ ਮੌਜੂਦਾ ਰਫਤਾਰ ਨੂੰ ਦੇਖਦੇ ਹੋਏ ਸੀਜ਼ਨ ਲਈ ਰੱਖੇ 400 ਲੱਖ ਮੀਟ੍ਰਿਕ ਟਨ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ।

 

https://pib.gov.in/PressReleseDetail.aspx?PRID=1618747

 

ਲੌਕਡਾਊਨ ਦੌਰਾਨ ਦੇਸ਼ ਵਿੱਚ ਕਣਕ ਦੀ ਕਟਾਈ ਦਾ ਕੰਮ ਤੇਜ਼ੀ ਨਾਲ ਜਾਰੀ

ਲੌਕਡਾਊਨ ਵਿਚਕਾਰ ਦੇਸ਼ ਵਿੱਚ ਕਣਕ ਦੀ ਕਟਾਈ ਤੇਜ਼ੀ ਨਾਲ ਜਾਰੀ ਹੈ। ਖਰੀਫ਼ 2020 ਦੌਰਾਨ ਫਸਲ ਦੀ ਕਟਾਈ ਅਤੇ ਥਰੈਸ਼ਿੰਗ ਨਾਲ ਸਬੰਧਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਾ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਪਾਲਣ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਿਹਤ ਦੀ ਸੁਰੱਖਿਆ ਲਈ ਅਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਰਾਜਾਂ ਨੂੰ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੇ ਹਨ।

https://pib.gov.in/PressReleseDetail.aspx?PRID=1618891

 

 

ਲੌਕਡਾਊਨ ਮਿਆਦ ਦੇ ਦੌਰਾਨ ਖਾਦਾਂ ਦੀ ਰਿਕਾਰਡ ਵਿਕਰੀ

ਕੋਵਿਡ-19 ਦੇ ਕਾਰਨ ਰਾਸ਼ਟਰੀ ਪੱਧਰ ਦੇ ਲੌਕਡਾਊਨ ਦੇ ਬਾਵਜੂਦ ਖਾਦ ਵਿਭਾਗ,ਰਸਾਇਣ ਤੇ ਖਾਦ ਮੰਤਰਾਲੇ ਨੇ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਰਿਕਾਰਡ ਵਿਕਰੀ ਕੀਤੀ ਹੈ। 1 ਤੋਂ 22 ਅਪ੍ਰੈਲ 2020 ਦੇ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਪੀਓਐੱਸ (POS) ਵਿਕਰੀ 10.63 ਲੱਖ ਮੀਟ੍ਰਿਕ ਟਨ ਕੀਤੀ ਗਈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ 8.02 ਲੱਖ ਮੀਟ੍ਰਿਕ ਟਨ ਦੀ ਵਿਕਰੀ ਦੀ ਤੁਲਨਾ ਵਿੱਚ 32 ਪ੍ਰਤੀਸ਼ਤ ਜ਼ਿਆਦਾ ਹੈ। ਕੋਵਿਡ-19 ਦੇ ਕਾਰਨ ਰਾਸ਼ਟਰ ਵਿਆਪੀ ਲੌਕਡਾਊਨ ਦੇ ਕਾਰਨ ਆਵਾਗਮਨ 'ਤੇ ਬਹੁਤ ਸਾਰੀਆਂ ਰੋਕਾਂ ਦੇ ਬਾਵਜੂਦ, ਖਾਦ ਵਿਭਾਗ,ਰੇਲਵੇ,ਰਾਜਾਂ ਅਤੇ ਬੰਦਰਗਾਹਾਂ ਦੇ ਠੋਸ ਯਤਨਾਂ ਦੇ ਨਾਲ,ਦੇਸ਼ ਵਿੱਚ ਕਿਸਾਨਾਂ ਦੀਆ ਮੰਗਾਂ ਨੂੰ ਪੂਰਾ ਕਰਨ ਦੇ ਲਈ ਖਾਦਾਂ ਦਾ ਉਤਪਾਦਨ ਅਤੇ ਸਪਲਾਈ ਬਿਨਾ ਕਿਸੇ ਰੁਕਾਵਟ ਦੇ ਚਲ ਰਹੀ ਹੈ।

https://pib.gov.in/PressReleseDetail.aspx?PRID=1618967

 

ਕੋਵਿਡ-19 ਦੇ ਕਾਰਨ ਜਾਨੀ ਨੁਕਸਾਨ ਦੇ ਮਾਮਲੇ ਵਿੱਚ ਪੋਰਟ ਕਰਮਚਾਰੀਆਂ / ਵਰਕਰਾਂ ਲਈ 50 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਗਿਆ

ਸ਼ਿਪਿੰਗ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਮੁੱਖ ਬੰਦਰਗਾਹਾਂ, ਕੋਵਿਡ-19 ਕਾਰਨ ਹੋਏ ਜਾਨੀ ਨੁਕਸਾਨ ਦੇ ਮਾਮਲੇ ਵਿੱਚ ਬੰਦਰਗਾਹ ਦੇ ਕਰਮਚਾਰੀਆਂ ਦੇ ਆਸ਼ਰਿਤਾਂ / ਕਾਨੂੰਨੀ ਵਾਰਸਾਂ ਨੂੰ ਮੁਆਵਜ਼ਾ / ਐੱਕਸ- ਗ੍ਰੇਸ਼ੀਆ ਦੇ ਸਕਦੀਆਂ ਹਨ

https://pib.gov.in/PressReleseDetail.aspx?PRID=1618891

 

ਲੌਕਡਾਊਨ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਤਹਿਤ ਕੋਵਿਡ - 19 ਦੇ 7.40 ਲੱਖ ਦਾਅਵਿਆਂ ਸਮੇਤ 13 ਲੱਖ ਦੇ ਕਰੀਬ ਦਾਅਵਿਆਂ ਦਾ ਨਿਪਟਾਰਾ ਕੀਤਾ

ਲੌਕਡਾਊਨ ਦੌਰਾਨ ਤੇਜ਼ ਈਪੀਐੱਫ਼ ਵੰਡ ਦੀ ਗਤੀ ਨੂੰ ਜਾਰੀ ਰੱਖਦਿਆਂ, ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਤਹਿਤ 7.40 ਲੱਖ ਕੋਵਿਡ - 19 ਦਾਅਵਿਆਂ ਸਮੇਤ ਕੁੱਲ 12.91 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ। ਇਸ ਵਿੱਚ ਪੀਐੱਮਜੀਕੇਵਾਈ ਪੈਕੇਜ ਦੇ ਤਹਿਤ 2367.65 ਕਰੋੜ ਰੁਪਏ ਦੇ ਕੋਵਿਡ ਦਾਅਵਿਆਂ ਸਮੇਤ ਕੁੱਲ 4684.52 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ।

https://pib.gov.in/PressReleseDetail.aspx?PRID=1618924

 

ਸ਼੍ਰੀ ਗਡਕਰੀ ਨੇ ਕੋਵਿਡ 19 ਮਹਾਮਾਰੀ ਦੌਰਾਨ ਜਨਤਕ ਜੀਵਨ ਸੁਖਾਲ਼ਾ ਬਣਾਉਣ ਲਈ ਜ਼ਰੂਰੀ ਚੀਜ਼ਾਂ ਲਿਜਾਣ ਵਾਲੇ ਟਰੱਕਾਂ / ਲਾਰੀਆਂ ਦੀ ਅੰਤਰ-ਰਾਜੀ-ਸਰਹੱਦੀ ਆਵਾਜਾਈ ਨੂੰ ਅਸਾਨ ਬਣਾਉਣ ਲਈ ਤੁਰੰਤ ਕਾਰਵਾਈ ਦਾ ਸੱਦਾ ਦਿੱਤਾ

ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਤੇਜ਼ੀ ਨਾਲ ਕਾਰਵਾਈ ਕਰਨ ਤਾਕਿ ਟਰੱਕਾਂ ਅਤੇ ਲਾਰੀਆਂ ਦਾ ਅੰਤਰ-ਰਾਜੀ/ ਯੂਟੀ ਸਰਹੱਦਾਂ ਉੱਤੇ ਬਲਾਕੇਡ ਤੇਜ਼ੀ ਨਾਲ ਕਲੀਅਰ ਹੋ ਸਕੇ ਅਤੇ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਜਾਰੀ ਰਹਿ ਸਕੇ ਉਨ੍ਹਾਂ ਕਿਹਾ ਕਿ ਇਸ ਕੰਮ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਕਿ ਕੋਵਿਡ-19 ਮਹਾਮਾਰੀ ਕਾਰਨ ਟਰੱਕਾਂ ਅਤੇ ਲਾਰੀਆਂ ਦੀ ਆਵਾਜਾਈ ਵਿੱਚ ਵਿਘਨ ਹਟ ਸਕੇ ਅਤੇ ਜਨਤਾ ਦੇ ਜੀਵਨ ਵਿੱਚ ਸੁਖਾਲ਼ਾਪਨ ਆ ਸਕੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟ੍ਰਾਂਸਪੋਰਟ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰਦੇ ਹੋਏ ਗਡਕਰੀ ਨੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਵਿੱਚ ਦਖ਼ਲ ਦੇ ਕੇ ਇਨ੍ਹਾਂ ਦਾ ਜਲਦੀ ਹੱਲ ਕੱਢਣਉਨ੍ਹਾਂ ਹੋਰ ਕਿਹਾ ਕਿ ਫੈਕਟਰੀਆਂ ਤੱਕ ਮਜ਼ਦੂਰਾਂ ਦੀ ਢੁਆਈ ਸਮੇਂ ਸਿਹਤ ਪ੍ਰੋਟੋਕੋਲ ਦੀ ਵਰਤੋਂ ਕੀਤੀ ਜਾਵੇ ਉਨ੍ਹਾ ਕਿਹਾ ਕਿ ਮਜ਼ਦੂਰਾਂ ਲਈ ਖਾਣਾ ਅਤੇ ਟਿਕਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਵੱਛਤਾ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਹੋਣੀ ਚਾਹੀਦੀ ਹੈ

https://pib.gov.in/PressReleseDetail.aspx?PRID=1618930

ਪ੍ਰਧਾਨ ਮੰਤਰੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ʼਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਮਹਿਮ ਜੋਕੋ ਵਿਡੋਡੋ ਨਾਲ ਟੈਲੀਫੋਨ ʼਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਖੇਤਰ ਅਤੇ ਵਿਸ਼ਵ ਵਿੱਚ ਕੋਵਿਡ -19 ਮਹਾਮਾਰੀ ਦੇ ਫੈਲਣ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਇੰਡੋਨੇਸ਼ੀਆ ਨੂੰ ਫਰਮਾਸਿਊਟੀਕਲ ਉਤਪਾਦਾਂ ਦੀ ਸਪਲਾਈ ਲਈ ਭਾਰਤ ਸਰਕਾਰ ਦੁਆਰਾ ਦਿੱਤੀ ਗਈ ਸੁਵਿਧਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਦੋਵਾਂ ਦੇਸ਼ਾਂ ਦਰਮਿਆਨ ਮੈਡੀਕਲ ਉਤਪਾਦਾਂ ਜਾਂ ਹੋਰ ਵਸਤਾਂ ਦੀ ਸਪਲਾਈ ਵਿੱਚ ਪਏ ਵਿਘਨ ਨੂੰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗਾ।

https://pib.gov.in/PressReleseDetail.aspx?PRID=1618917

ਰੱਖਿਆ ਮੰਤਰੀ ਨੇ ਕੋਵਿਡ-19 ਕਾਰਣ ਆਰਡਨੈਂਸ ਫੈਕਟਰੀ ਬੋਰਡ ਅਤੇ ਰੱਖਿਆ ਪਬਲਿਕ ਸੈਕਟਰ ਦੇ ਅਦਾਰਿਆਂ (ਡੀਪੀਐੱਸਯੂ) ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਅਤੇ ਲੌਕਡਾਊਨ ਤੋਂ ਬਾਅਦ ਦੀਆਂ ਉਨ੍ਹਾਂ ਦੀਆਂ ਅਪ੍ਰੇਸ਼ਨਲ ਯੋਜਨਾਵਾਂ ਦਾ ਜਾਇਜ਼ਾ ਲਿਆ

ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਉਹ ਲੌਕਡਾਊਨ ਦੇ ਖਾਤਮੇ ਤੋਂ ਬਾਅਦ ਅਪ੍ਰੇਸ਼ਨ ਸ਼ੁਰੂ ਕਰਨ ਲਈ ਅਚਨਚੇਤੀ ਯੋਜਨਾਵਾਂ ਤਿਆਰ ਕਰਨ ਤਾਕਿ ਇਸ ਦੌਰਾਨ ਕੰਮਕਾਜੀ ਘੰਟਿਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਵੱਧ ਤੋ ਵੱਧ ਪੂਰਤੀ ਹੋ ਸਕੇ ਪ੍ਰਧਾਨ ਮੰਤਰੀ ਦੁਆਰਾ ਲੌਕਡਾਊਨ ਦੇ ਖਾਤਮੇ ਤੋਂ ਬਾਅਦ ਅਰਥਵਿਵਸਥਾ ਨੂੰ ਬਹਾਲ ਕਰਨ ਲਈ ਤਿਆਰ ਕੀਤੀ ਗਈ ਯੋਜਨਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਪਬਲਿਕ ਸੈਕਟਰ ਦੇ ਅਦਾਰੇ (ਡੀਪੀਐੱਸਯੂ) ਅਤੇ ਪ੍ਰਾਈਵੇਟ ਰੱਖਿਆ ਉਦਯੋਗ ਅਰਥਵਿਵਸਥਾ ਦੀ ਬਹਾਲੀ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ

https://pib.gov.in/PressReleseDetail.aspx?PRID=1618912

ਯੂਆਈਡੀਏਆਈ ਨੇ ਸੀਐੱਸਸੀਜ਼ ਦੇ ਜ਼ਰੀਏ ਆਧਾਰ ਅੱਪਡੇਸ਼ਨ ਸੁਵਿਧਾ ਦੀ ਆਗਿਆ ਦਿੱਤੀ

ਗ੍ਰਾਮੀਣ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਵ੍ ਇੰਡੀਆ (ਯੂਆਈਡੀਏਆਈ) ਨੇ ਸੂਚਨਾ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ ਮੰਤਰਾਲੇ ਤਹਿਤ ਕੰਮ ਕਰਨ ਵਾਲੇ ਇੱਕ ਐੱਸਪੀਵੀ, ਕੌਮਨ ਸਰਵਿਸ ਸੈਂਟਰ, ਨੂੰ ਆਪਣੇ ਉਨ੍ਹਾਂ 20,000 ਸੀਐੱਸਸੀਜ਼ 'ਤੇ ਆਧਾਰ ਅੱਪਡੇਟ ਕਰਨ ਦੀ ਸੁਵਿਧਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ, ਜੋ ਬੈਂਕਿੰਗ ਕੋਰਸਪੌਂਡੈਂਟਸ ਵਜੋਂ ਕੰਮ ਕਰਦੇ ਹਨ। ਇਹ ਜਾਣਕਾਰੀ ਕੇਂਦਰੀ ਸੰਚਾਰ, ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ਅਤੇ ਕਾਨੂਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇੱਕ ਟਵੀਟ ਵਿੱਚ ਦਿੱਤੀ। ਨਾਗਰਿਕਾਂ ਨੂੰ ਹੁਣ ਤਕਰੀਬਨ 20,000 ਸੀਐੱਸਸੀਜ਼, ਇਹ ਸੇਵਾ ਪ੍ਰਦਾਨ ਕਰ ਸਕਣਗੇ।

https://pib.gov.in/PressReleseDetail.aspx?PRID=1618913

 

ਸ਼੍ਰੀ ਮਨਸੁਖ ਮਾਂਡਵੀਯਾ ਨੇ ਭਾਰਤੀ ਬੰਦਰਗਾਹਾਂ 'ਤੇ ਚਾਲਕ ਦਲ ਦੇ ਮੈਂਬਰ ਬਦਲਣ ਸਬੰਧੀ ਵੱਖ-ਵੱਖ ਐਸੋਸੀਏਸ਼ਨਾਂ ਨਾਲ ਗੱਲਬਾਤ ਕੀਤੀ ਸ਼੍ਰੀ ਮਾਂਡਵੀਯਾ ਨੇ ਸਥਿਤੀ ਦੇ ਅਨੁਕੂਲ ਹੁੰਦੇ ਹੀ ਫਸੇ ਹੋਏ ਭਾਰਤੀ ਸਮੁੰਦਰੀ ਨਾਵਿਕਾਂ ਨੂੰ ਛੇਤੀ ਕੱਢਣ ਦਾ ਭਰੋਸਾ ਦਿੱਤਾ

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ, ਨੇ ਭਾਰਤੀ ਬੰਦਰਗਾਹਾਂ 'ਤੇ ਚਾਲਕ ਦਲ ਦੇ ਮੈਂਬਰ ਬਦਲਣ ਅਤੇ ਜਲ ਖੇਤਰਾਂ ਵਿੱਚ ਡਿਊਟੀ ਕਰ ਰਹੇ ਜਾਂ ਲੌਕਡਾਊਨ ਕਾਰਨ ਜਿੱਥੇ ਕਿਤੇ ਫਸੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਸਥਿਤੀ ਦਾ ਮੁੱਲਾਂਕਣ ਕਰਨ ਲਈ ਜਹਾਜ਼ਰਾਨੀ ਕੰਪਨੀਆਂ, ਸਮੁੰਦਰੀ ਆਵਾਜਾਈ ਐਸੋਸੀਏਸ਼ਨਾਂ, ਨਾਵਿਕ ਯੂਨੀਅਨਾਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ।

https://pib.gov.in/PressReleseDetail.aspx?PRID=1618890

 

ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕੋਵਿਡ-19 ਕਾਰਨ ਉਤਪੰਨ ਪਰੀਸਥਿਤੀਆਂ ਦੇ ਮੱਦੇਨਜ਼ਰ ਵੈਬੀਨਾਰ ਦੁਆਰਾ ਮਾਪਿਆਂ ਨਾਲ ਸੰਵਾਦ ਕੀਤਾ

ਮੰਤਰੀ ਨੇ ਆਪਣੇ ਵੈਬੀਨਾਰ ਸੰਵਾਦ ਜ਼ਰੀਏ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੁਆਰਾ ਚਲਾਏ ਜਾ ਰਹੇ ਔਨਲਾਈਨ ਸਿੱਖਿਆ ਲਈ ਵੱਖ-ਵੱਖ ਅਭਿਆਨਾਂ ਅਤੇ ਯੋਜਨਾਵਾਂ ਬਾਰੇ ਸਾਰੇ ਮਾਪਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਨੂੰ ਆਪਣੇ ਵਿਦਿਆਰਥੀਆਂ ਦੀ ਸਿੱਖਿਅਕ ਗਤੀਵਿਧੀਆਂ ਦੀ ਚਿੰਤਾ ਹੈ ਅਤੇ ਇਸ ਵਜ੍ਹਾ ਤੋਂ ਅਸੀਂ ਪਹਿਲਾਂ ਤੋਂ ਚਲੀਆਂ ਆ ਰਹੀਆਂ ਵੱਖ-ਵੱਖ ਯੋਜਨਾਵਾਂ ਨੂੰ ਜੰਗੀ ਪੱਧਰ ਤੇ ਲਾਗੂ ਕੀਤਾ ਜਿਸ ਦਾ ਲਾਭ ਦੇਸ਼ ਦੇ 33 ਕਰੋੜ ਵਿਦਿਆਰਥੀ ਕਦੇ ਵੀ ਅਤੇ ਕਿਤੇ ਤੋਂ ਵੀ ਉਠਾ ਸਕਦੇ ਹਨ।

https://pib.gov.in/PressReleseDetail.aspx?PRID=1618724

 

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਪੰਚਾਇਤੀ ਰਾਜ ਮੰਤਰਾਲੇ ਦੀ ਨਵੀਂ ਪਹਿਲ, ਸਵਾਮੀਤਵ ਸਕੀਮ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਇਹ ਸਕੀਮ ਗ੍ਰਾਮੀਣ ਖੇਤਰਾਂ ਵਿੱਚ ਯੋਜਨਾਬੰਦੀ ਅਤੇ ਮਾਲੀਆ ਇਕੱਠਾ ਕਰਨ ਨੂੰ ਸੁਚਾਰੂ ਬਣਾਉਣ ਅਤੇ ਜਾਇਦਾਦ ਦੇ ਅਧਿਕਾਰਾਂ ਬਾਰੇ ਸਪਸ਼ਟਤਾ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗੀ; ਇਹ ਸਕੀਮ ਡ੍ਰੋਨ ਸਰਵੇਖਣ ਟੈਕਨੋਲੋਜੀ ਨੂੰ ਵਰਤਦੇ ਹੋਏ ਬਿਹਤਰ ਗੁਣਵੱਤਾ ਗਰਾਮ ਪੰਚਾਇਤ ਵਿਕਾਸ ਯੋਜਨਾਵਾਂ ਦੀ ਸਿਰਜਣਾ ਵੀ ਕਰੇਗੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇਸ ਮੌਕੇ ਈ-ਗ੍ਰਾਮ ਸਵਰਾਜ ਸਬੰਧੀ ਇੱਕ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਵੀ ਜਾਰੀ ਕੀਤਾ

https://pib.gov.in/PressReleseDetail.aspx?PRID=1618735

 

ਦੇਸ਼ ਵਿੱਚ ਜ਼ਰੂਰੀ ਅਤੇ ਮੈਡੀਕਲ ਸਪਲਾਈ ਦੀ ਡਿਲਿਵਰੀ ਸੁਨਿਸ਼ਚਿਤ ਕਰਨ ਲਈ ਲਾਈਫ਼ਲਾਈਨ ਉਡਾਨ ਦੀਆਂ 403 ਫਲਾਈਟਾਂ ਸੰਚਾਲਿਤ ਕੀਤੀਆਂ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਤਹਿਤ 403 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 235 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਲਾਈਫ਼ਲਾਈਨ ਉਡਾਨ ਸੇਵਾ ਨੇ 27 ਅਪ੍ਰੈਲ 2020 ਤੱਕ ਕੁੱਲ 3,97,632 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕਰਕੇ ਪੂਰੇ ਦੇਸ਼ ਵਿੱਚ ਲਗਭਗ 748.68 ਟਨ ਦੀ ਜ਼ਰੂਰੀ ਅਤੇ ਮੈਡੀਕਲ ਸਪਲਾਈ ਡਿਲਿਵਰ ਕੀਤੀ ਹੈ ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ ਪ੍ਰਾਈਵੇਟ ਅਪਰੇਟਰ ਸਪਾਈਸਜੈੱਟ, ਬਲੂ ਡਾਰਟ, ਇੰਡੀਗੋ ਅਤੇ ਵਿਸਤਾਰਾ ਕਮਰਸ਼ੀਅਲ ਅਧਾਰਤੇ ਕਾਰਗੋ ਉਡਾਨਾਂ ਚਲਾ ਰਹੇ ਹਨ

https://pib.gov.in/PressReleseDetailm.aspx?PRID=1618927

 

 ‘ਸਵਯੰ’ (SWAYAM) ਦੇ ਛੇ ਕੋਰਸ ਕਲਾਸ ਸੈਂਟਰਲ ਲਿਸਟਵਿੱਚ 2019 ਦੇ ਸਰਬੋਤਮ 30 ਔਨਲਾਈਨ ਕੋਰਸਾਂ ਚ ਆਏ

 ‘ਕਲਾਸ ਸੈਂਟਰਲ’ (ਇੱਕ ਮੁਫ਼ਤ ਔਨਲਾਈਨ ਕੋਰਸ ਜਾਂ ਸਟੈਨਫ਼ੋਰਡ, ਐੱਮਆਈਟੀ, ਹਾਰਵਰਡ ਆਦਿ ਜਿਹੀਆਂ ਚੋਟੀ ਦੀਆਂ ਯੂਨੀਵਰਸਿਟੀਜ਼ ਦਾ ਮੂਕ’ (MOOC) ਐਗ੍ਰੀਗੇਟਰ) ਨੇ ਸਾਲ 2019 ਦੇ 30 ਸਰਬੋਤਮ ਔਨਲਾਈਨ ਕੋਰਸਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚੋਂ 6 ਕੋਰਸ ਸਵਯੰਤੋਂ ਹਨ।

https://pib.gov.in/PressReleseDetail.aspx?PRID=1618725

 

ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਭੱਤੇ ਵਿੱਚ ਕੋਈ ਕਟੌਤੀ ਨਹੀਂ, ਪੀਆਈਬੀ ਫੈਕਟ ਚੈੱਕ ਨੇ ਝੂਠੀ ਖ਼ਬਰ ਦਾ ਪਰਦਾਫਾਸ਼ ਕੀਤਾ

https://pib.gov.in/PressReleseDetail.aspx?PRID=1618805

 

ਕੇਂਦਰੀ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਆਈਏਐੱਸ ਅਧਿਕਾਰੀਆਂ ਦੇ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਔਨਲਾਈਨ ਜਾਰੀ ਰੱਖਣ ਲਈ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਦੀ ਸ਼ਲਾਘਾ ਕੀਤੀ

ਅਕਾਦਮੀ ਨੇ ਟੈਕਨੋਲੋਜੀ ਅਤੇ ਅਕਾਦਮਿਕ ਪ੍ਰਬੰਧਨ ਪ੍ਰਣਾਲੀ ਦੇ ਉਪਯੋਗ ਜ਼ਰੀਏ ਆਪਣੀ ਟ੍ਰੇਨਿੰਗ ਨੂੰ ਮਜ਼ਬੂਤ ਕੀਤਾ ਹੈ ਅਤੇ ਅਧਿਕਾਰੀ ਟ੍ਰੇਨੀਆਂ ਨੂੰ ਸਾਰੇ ਇਨਪੁੱਟਾਂ ਅਤੇ ਅਸਾਈਨਮੈਂਟਾਂ ਬਾਰੇ ਆਪਣੇ ਗਿਆਨ ਪੋਰਟਲ ਜ਼ਰੀਏ ਜਾਣੂ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਉਪਰਾਲਿਆਂ ਵਿੱਚ ਸਹਾਇਤਾ ਲਈ ਇੱਕ ਇੰਟਰਨੈੱਟ ਰੇਡੀਓ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ।

https://pib.gov.in/PressReleseDetail.aspx?PRID=1618890

 

ਵਾਰਾਣਸੀ ਸਮਾਰਟ ਸਿਟੀ ਨੇ ਕੋਵਿਡ-19 ਦੇ ਪਸਾਰ ਨੂੰ ਕੰਟਰੋਲ ਕਰਨ ਲਈ ਸੰਵੇਦਨਸ਼ੀਲ ਇਲਾਕਿਆਂ ਨੂੰ ਸੈਨੇਟਾਈਜ਼ ਕਰਨ ਲਈ ਡਰੋਨਾਂ ਦੀ ਵਰਤੋਂ ਕੀਤੀ

ਵਾਰਣਸੀ ਸਮਾਰਟ ਸਿਟੀ ਨੇ ਸਮਾਰਟ ਸਿਟੀਜ਼ ਮਿਸ਼ਨ ਤਹਿਤ ਵਾਰਾਣਸੀ ਸਿਟੀ ਦੇ ਚੋਣਵੇਂ ਖੇਤਰਾਂ ਵਿੱਚ ਸੈਨੇਟਾਈਜ਼ਰ ਦੇ ਛਿੜਕਾਅ ਲਈ ਚੇਨਈ ਸਥਿਤ ਕੰਪਨੀ ਗਰੁੜਾ ਏਅਰੋਸਪੇਸ ਪ੍ਰਾਈਵੇਟ ਲਿਮਿਟਿਡਨਾਲ ਸੰਪਰਕ ਕੀਤਾ ਹੈ।

https://pib.gov.in/PressReleseDetail.aspx?PRID=1618733

 

ਅਗਰਤਲਾ ਸਮਾਰਟ ਸਿਟੀ ਚ ਕੋਵਿਡ–19 ਸੈਂਪਲ ਲੈਣ ਲਈ ਮੋਬਾਈਲ ਕਿਓਸਕ (KIOSK) ਵਰਤਿਆ ਜਾ ਰਿਹਾ ਹੈ

ਅਗਰਤਲਾ ਸਮਾਰਟ ਸਿਟੀ ਨੇ ਕੋਵਿਡ–19 ਦੇ ਸੈਂਪਲ ਇਕੱਠੇ ਕਰਨ ਲਈ ਇੱਕ ਮੋਬਾਈਲ ਕਿਓਸਕ (kiosk) ਤਿਆਰ ਕਰ ਕੇ ਨਗਰ ਦੇ ਚੀਫ਼ ਮੈਡੀਕਲ ਅਫ਼ਸਰ (ਸੀਐੱਮਓ) ਨੂੰ ਸੌਂਪਿਆ ਹੈ। ਇਹ ਕਿਓਸਕ ਸੈਂਪਲ ਲੈਣ ਵਾਲੇ ਡਾਕਟਰ ਦੀ ਸੁਰੱਖਿਆ ਯਕੀਨੀ ਬਣਾਉਂਦਾ ਹੈ ਅਤੇਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ’ (ਪੀਪੀਈ) ਨੂੰ ਅਜਾਈਂ ਜਾਣ ਤੋਂ ਬਚਾਉਂਦਾ ਹੈ। ਇਹ ਪਹਿਲ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਅਗਰਤਲਾ ਦਾ ਇੱਕ ਵੱਡਾ ਕਦਮ ਹੈ।

https://pib.gov.in/PressReleseDetail.aspx?PRID=1618971

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

ਚੰਡੀਗੜ੍ਹ- ਚੰਡੀਗੜ੍ਹ ਪ੍ਰਸ਼ਾਸਨ ਨੇ ਸ਼੍ਰੀ ਏ. ਕੇ. ਸਿਨਹਾ, ਵਿੱਤ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕਰਫਿਊ ਦੇ ਬਾਅਦ ਦੇ ਕਦਮਾਂ ਦੀ ਜਾਂਚ ਅਤੇ ਸਿਫਾਰਸ਼ ਲਈ ਬਣਾਈ ਗਈ ਹੈ। ਕਮੇਟੀ ਜਨਤਕ ਆਵਾਜਾਈ, ਸਕੂਲ/ਕਾਲਜ ਖੋਲ੍ਹਣ, ਪ੍ਰਹਾਣਾਚਾਰੀ ਇੰਡਸਟਰੀ/ਫੈਕਟਰੀਆਂ/ਦੁਕਾਨਾਂ ਖੋਲ੍ਹਣ, ਅੰਤਰ ਰਾਜੀ ਆਵਾਜਾਈ, ਦਫ਼ਤਰਾਂ ਦੇ ਕੰਮਕਾਜ ਆਦਿ ਦੀਆਂ ਸਿਫਾਰਸ਼ਾਂ ਕਰੇਗੀ।

ਪੰਜਾਬ- ਮੁੱਖ ਮੰਤਰੀ ਨੇ ਛੇ ਆਈਏਐੱਸ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਖਰੀਦ ਕਾਰਜਾਂ ਦੀ ਸਮੀਖਿਆ ਕਰਨ ਅਤੇ 30 ਅਪ੍ਰੈਲ ਤੱਕ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਤੈਨਾਤ ਕੀਤਾ ਹੈ। ਉਨ੍ਹਾਂ ਨੂੰ ਮੁੱਖ ਰੂਪ ਨਾਲ ਕਰਫਿਊ ਪਾਸ ਪ੍ਰਣਾਲੀ ਨੂੰ ਲਾਗੂ ਕਰਨ ਦੀ ਜਾਂਚ ਕਰਨ, ਨਿਰਧਾਰਿਤ ਕੀਤੀਆਂ ਗਈਆਂ ਮੰਡੀਆਂ ਵਿੱਚ ਕਣਕ ਦੀ ਆਮਦ, ਕਣਕ ਦੀ ਗੁਣਵੱਤਾ ਦਾ ਨਿਰੀਖਣ ਕਰਨ ਅਤੇ ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਨ ਦਾ ਕੰਮ ਸੌਂਪਿਆ ਗਿਆ ਹੈ। ਨਾਂਦੇੜ ਵਿੱਚ ਫਸੇ ਹੋਏ ਤੀਰਥ ਯਾਤਰੀਆਂ ਦੇ ਨਾਲ-ਨਾਲ ਰਾਜਸਥਾਨ ਦੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਵੀ ਪੰਜਾਬ ਵਿੱਚ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨਾਲ ਸੰਪਰਕ ਕੀਤਾ ਹੈ ਜਿਸ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਮਜਨੂ ਕਾ ਟਿੱਲਾ ਗੁਰਦੁਆਰੇ ਵਿੱਚ ਫਸੇ 250 ਸਿੱਖ ਤੀਰਥ ਯਾਤਰੀਆਂ ਲਈ ਲੌਕਡਾਊਨ ਦੌਰਾਨ ਸੁਰੱਖਿਅਤ ਮਾਰਗ ਉਪਲੱਬਧ ਹੋ ਸਕੇ।

ਹਰਿਆਣਾ-ਮੁੱਖ ਮੰਤਰੀ ਨੇ ਭਾਰਤ ਸਰਕਾਰ ਤੋਂ ਐੱਨਡੀਏ, ਇੰਜਨੀਅਰਿੰਗ ਕਾਲਜਾਂ ਅਤੇ ਮੈਡੀਕਲ ਕਾਲਜਾਂ ਵਿੱਚ ਪ੍ਰਵੇਸ਼ ਲਈ ਸੰਯੁਕਤ ਰੱਖਿਆ ਸੇਵਾਵਾਂ, ਜੇਈਈ ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀਆਂ ਮਿਤੀਆਂ ਬਾਰੇ ਮੌਜੂਦ ਅਨਿਸ਼ਚਤਤਾ ਨੂੰ ਦੂਰ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਕੋਵਿਡ-19 ਲੌਕਡਾਊਨ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਇਂੱਕ ਅਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਨਾਗਰਿਕਾਂ ਨੂੰ ਕਿਸੇ ਵੀ ਨਿਜੀ ਜਾਣਕਾਰੀ ਨੂੰ ਸਾਂਝਾ ਨਾ ਕਰਨ ਜਾਂ ਵੱਟਸਐਪ ਜਾਂ ਈਮੇਲ ਤੇ ਸ਼ੱਕੀ ਲਿੰਕ ਦਾ ਜਵਾਬ ਨਾ ਦੇਣ ਦੀ ਬੇਨਤੀ ਕੀਤੀ ਗਈ ਹੈ ਜਿਸ ਦੇ ਸਿੱਟੇ ਵਜੋਂ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਕੱਢੇ ਜਾ ਸਕਦੇ ਹਨ।

ਹਿਮਾਚਲ ਪ੍ਰਦੇਸ਼- ਰਾਜ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀਐੱਮ ਐੱਚਪੀ ਲਾਜ਼ਮੀ ਮੈਡੀਕਲ ਹੈਲਪਲਾਈਨ ਇਸ ਮੁਸ਼ਕਿਲ ਸਮੇਂ ਵਿੱਚ ਰਾਜ ਭਰ ਦੇ ਲੋਕਾਂ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ। ਸਿਰਮੌਰ ਜ਼ਿਲ੍ਹੇ ਵਿੱਚ 1500 ਤੋਂ ਜ਼ਿਆਦਾ ਰੋਗੀਆਂ ਨੂੰ ਦਵਾਈ ਦੀ ਹੋਮ ਡਿਲਿਵਰੀ ਪ੍ਰਦਾਨ ਕੀਤੀ ਗਈ ਹੈ।

ਕੇਰਲ- ਕੇਰਲ ਹਾਈਕੋਰਟ ਨੇ ਕੋਵਿਡ ਦੇ ਖਿਲਾਫ਼ ਲੜਾਈ ਲਈ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਕਟੌਤੀ ਕਰਨ ਲਈ ਰਾਜ ਸਰਕਾਰ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਹੈਰਾਜ ਵਿੱਚ ਪ੍ਰਮੁੱਖ ਕਾਰੋਬਾਰ ਅਤੇ ਕਾਰਖਾਨੇ ਹੌਲੀ ਹੌਲੀ ਕੰਮ ਫਿਰ ਤੋਂ ਸ਼ੁਰੂ ਕਰ ਰਹੇ ਹਨ। ਜਨਤਕ ਖੇਤਰ ਦੇ ਉਪ¬ਕ੍ਰਮਾਂ ਜਿਵੇਂ ਕਿ ਐੱਫਏਸੀਟੀ, ਕੋਚੀ ਰਿਫਾਇਨਰੀ, ਐੱਚਐੱਮਟੀ, ਕੋਚੀਨ ਸ਼ਿਪਯਾਰਡ ਅਤੇ ਐੱਚਐੱਲਐੱਲ ਨੇ ਸੀਮਤ ਕਰਮਚਾਰੀਆਂ ਨਾਲ ਸੰਚਾਲਨ ਸ਼ੁਰੂ ਕੀਤਾ ਹੈ। ਕੱਲ੍ਹ ਤੱਕ ਕੁੱਲ ਪੁਸ਼ਟੀ ਮਾਮਲੇ : 481, ਐਕਟਿਵ ਮਾਮਲੇ : 123, ਠੀਕ ਹੋਏ ਮਾਮਲੇ :3551 ਹਨ।

ਤਮਿਲ ਨਾਡੂ- ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਵਾਧੂ ਧਨਰਾਸ਼ੀ ਅਤੇ ਟੈਸਟ ਕਿੱਟਾਂ ਦੀ ਮੰਗ ਕੀਤੀ ਹੈ, ਚੇਨਈ ਵਿੱਚ ਦੋ ਹੋਰ ਪੁਲਿਸ ਮੁਲਾਜ਼ਮ ਪਾਜ਼ੇਟਿਵ ਹਨ। ਮਾਨਸਿਕ ਰੂਪ ਨਾਲ ਅਸਥਿਰ ਕੋਵਿਡ-19 ਮਰੀਜ਼ ਚੇਨਈ ਰਾਜੀਵ ਗਾਂਧੀ ਹਸਪਤਾਲ ਤੋਂ ਭੱਜਿਆ, ਘਰ ਪਹੁੰਚਿਆ, ਪਰ ਪੁਲਿਸ ਦੀ ਮਦਦ ਨਾਲ ਵਾਪਸ ਲਿਆਂਦਾ ਗਿਆ। ਹੁਣ ਤੱਕ ਕੁੱਲ ਮਾਮਲੇ : 1937, ਐਕਟਿਵ ਮਾਮਲੇ : 809, ਮੌਤਾਂ : 24, ਡਿਸਚਾਰਜ : 1101 ਹਨ। ਸਭ ਤੋਂ ਵੱਧ ਮਾਮਲੇ ਚੇਨਈ ਵਿੱਚ 570 ਦਰਜ ਕੀਤੇ ਗਏ ਹਨ।

ਕਰਨਾਟਕ ਅੱਜ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਕੁੱਲ ਮਾਮਲੇ 520 ਹਨ। ਕਲਬੁਰਗੀ ਵਿੱਚ 6, ਬੰਗਲੌਰ ਅਤੇ ਗਡਾਗ ਵਿੱਚ 1-1 ਹਨ। ਹੁਣ ਤੱਕ 20 ਮੌਤਾਂ ਅਤੇ 198 ਨੂੰ ਛੁੱਟੀ ਦਿੱਤੀ ਗਈ ਹੈ। ਜ਼ੀਰੋ ਕੋਵਿਡ ਮਾਮਲੇ ਵਾਲੇ ਖੇਤਰਾਂ ਵਿੱਚ ਲੌਕਡਾਊਨ ਉਪਾਵਾਂ ਵਿੱਚ ਰਾਹਤ।

ਆਂਧਰ ਪ੍ਰਦੇਸ਼ ਪਿਛਲੇ 24 ਘੰਟਿਆਂ ਵਿੱਚ 82 ਨਵੇਂ ਮਾਮਲੇ ਸਾਹਮਣੇ ਆਏ, ਕੁੱਲ ਮਾਮਲੇ ਹੁਣ ਤੱਕ 1259 ਹਨ। ਐਕਟਿਵ : 970, ਠੀਕ ਹੋਏ : 258, ਮੌਤਾਂ : 31ਤਿੰਨ ਦਿਨਾਂ ਤੋਂ ਕੋਈ ਮੌਤ ਨਹੀਂ ।  ਰਾਜ ਨੇ ਜਗਨਨਾਣ ਵਿਦਿਆ ਦੇਵਾਨਾ ਯੋਜਨਾ ਤਹਿਤ ਲਗਭਗ 14 ਲੱਖ ਵਿਦਿਆਰਥੀਆਂ ਨੂੰ 100 % ਫੀਸ ਪ੍ਰਤੀਪੂਰਤੀ ਲਈ 4000 ਕਰੋੜ ਰੁਪਏ ਤੋਂ ਜ਼ਿਆਦਾ ਜਾਰੀ ਕੀਤੇ ਹਨ। ਗੁਜਰਾਤ ਵਿੱਚ ਫਸੇ ਹੋਏ ਲਗਭਗ 5 ਹਜ਼ਾਰ ਮਛੇਰਿਆਂ ਨੂੰ ਲਿਆਉਣ ਲਈ ਕਦਮ ਚੁੱਕੇ ਗਏ। ਰਾਜ ਦੁਆਰਾ ਕਿਸਾਨਾਂ ਲਈ 56 ਲੱਖ ਕਰੈਡਿਟ ਕਾਰਡ ਅਤੇ 56 ਲੱਖ ਡੈਬਿਟ ਕਾਰਡ ਜਾਰੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਪਾਜ਼ੇਟਿਵ ਮਾਮਲਿਆਂ ਵਿੱਚ ਮੋਹਰੀ ਜ਼ਿਲ੍ਹੇ : ਕੁਰਨੂਲ (332), ਗੁੰਟੂਰ (254), ਕ੍ਰਿਸ਼ਨਾ (223) ਹਨ।

ਤੇਲੰਗਾਨਾ ਰਾਜ ਸਰਕਾਰ 21 ਜ਼ਿਲ੍ਹਿਆਂ ਨੂੰ ਕੋਵਿਡ ਮੁਕਤ ਐਲਾਨ ਕਰ ਸਕਦੀ ਹੈ। ਲੌਕਡਾਊਨ ਖਤਮ ਹੋਣ ਦੇ ਬਾਅਦ ਰਾਜ ਦੀ ਅਰਥਵਿਵਸਥਾ ਤੇ ਪ੍ਰਤੀਕੂਲ ਪ੍ਰਭਾਵ ਪਾਉਣ ਲਈ ਪਰਵਾਸੀ ਮਜ਼ਦੂਰਾਂ ਦੀ ਘਾਟ, ਰਾਜ 7 ਲੱਖ ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਤੇ ਨਿਰਭਰ ਹੈ। ਕੁੱਲ ਮਾਮਲੇ : 1003, ਐਕਟਿਵ ਕੇਸ : 646 ਹਨ।

ਅਰੁਣਾਚਲ ਪ੍ਰਦੇਸ਼ ਖੇਤੀ ਉਪਜ ਮਾਰਕੀਟਿੰਗ ਕਮੇਟੀ ਨੂੰ ਰਾਜ ਵਿੱਚ ਘਰ ਘਰ ਵੇਚੇ ਵੇਚਣ ਵਾਲੇ ਕਿਸਾਨਾਂ ਤੋਂ ਸਿੱਧੀਆਂ ਸਬਜ਼ੀਆਂ ਦੀ ਖਰੀਦ ਦਾ ਕੰਮ ਸੌਂਪਿਆ ਗਿਆ ਹੈ।

ਅਸਾਮ ਸਿਹਤ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਟਵੀਟ ਕੀਤਾ ਹੈ ਕਿ ਬੋਂਗਾਈਗਾਓਂ ਜ਼ਿਲ੍ਹੇ ਦੇ ਸਾਲਮਾਰਾ ਦੀ ਇੱਕ 16 ਸਾਲਾ ਲੜਕੀ, ਇੱਕ ਮਰਕਜ਼ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਦੇ ਸੰਪਰਕ ਰਾਹੀਂ ਕੋਵਿਡ-19 ਪਾਜ਼ੇਟਿਵ ਆਈ ਹੈ।

ਮਣੀਪੁਰ ਰਾਜ ਵਿੱਚ ਕੋਵਿਡ-19 ਨਾਲ ਮਾਦਕ ਪਦਾਰਥਾਂ ਦੀ ਲਤ ਤੋਂ ਪੀੜਤ ਲੋਕਾਂ ਦੀ ਰੱਖਿਆ ਲਈ ਜ਼ਿਆਦਾ ਸ਼ੈਲਟਰ ਹੋਮ ਸਥਾਪਿਤ ਕੀਤੇ ਜਾ ਰਹੀੇ ਹਨ।

ਮਿਜ਼ੋਰਮ- ਮੁੱਖ ਵਿਰੋਧੀ ਦਲ ਜ਼ੋਰਮ ਪੀਪਲਜ਼ ਮੂਵਮੈਂਟ ਨੇ ਰਾਜ ਸਰਕਾਰ ਨੂੰ ਪਿੰਡ ਟਾਸਕ ਫੋਰਸ ਦੇ ਸਵੈ ਇਛੁੱਕਾਂ ਨੂੰ ਰਾਹਤ ਦੇਣ ਲਈ ਅੰਤਰ ਰਾਜ ਅਤੇ ਅੰਤਰਰਾਸ਼ਟਰੀ ਸਰਹੱਦਾਂ ਨਾਲ ਹੋਰ ਜ਼ਿਆਦਾ ਪੁਲਿਸ ਬਲ ਤੈਨਾਤ ਕਰਨ ਲਈ ਕਿਹਾ ਹੈ।

ਨਾਗਾਲੈਂਡ-ਕੋਹਿਮਾ ਵਿੱਚ ਲੌਕਡਾਊਨ ਪਾਬੰਦੀਆਂ ਵਿੱਚ ਛੋਟ ਤੋਂ ਬਾਅਦ ਬਜ਼ਾਰਾਂ ਵਿੱਚ ਭਾਰੀ ਭੀੜ ਦੇਖੀ ਗਈ। ਦੁਕਾਨਾਂ ਨੂੰ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।

ਸਿੱਕਮ-ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਰਾਜ ਦੇ ਬਾਹਰ ਫਸੇ ਲੋਕਾਂ ਦੇ ਅੰਕੜੇ ਇਕੱਤਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਤ੍ਰਿਪੁਰਾ ਅੱਜ ਤੋਂ ਅਗਰਤਲਾ ਸ਼ਹਿਰ ਦੇ ਮਹੱਤਵਪੂਰਨ ਬਜ਼ਾਰਾਂ ਵਿੱਚ ਥਰਮਲ ਸਕੈਨਰਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ।

 

ਪੀਆਈਬੀ ਫੈਕਟਚੈੱਕ

 

https://static.pib.gov.in/WriteReadData/userfiles/image/image0056NHB.jpg

https://static.pib.gov.in/WriteReadData/userfiles/image/image0065NTH.jpg

https://static.pib.gov.in/WriteReadData/userfiles/image/image007V7BU.jpg

 

******

ਵਾਈਬੀ
 



(Release ID: 1619101) Visitor Counter : 159