ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਕੋਵਿਡ 19 ਮਹਾਮਾਰੀ ਦੌਰਾਨ ਜਨਤਕ ਜੀਵਨ ਸੁਖਾਲ਼ਾ ਬਣਾਉਣ ਲਈ ਜ਼ਰੂਰੀ ਚੀਜ਼ਾਂ ਲਿਜਾਣ ਵਾਲੇ ਟਰੱਕਾਂ / ਲਾਰੀਆਂ ਦੀ ਅੰਤਰ-ਰਾਜੀ-ਸਰਹੱਦੀ ਆਵਾਜਾਈ ਨੂੰ ਅਸਾਨ ਬਣਾਉਣ ਲਈ ਤੁਰੰਤ ਕਾਰਵਾਈ ਦਾ ਸੱਦਾ ਦਿੱਤਾ

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜ਼ਮੀਨ ਪ੍ਰਾਪਤੀ ਵਿੱਚ ਤੇਜ਼ੀ ਲਿਆਉਣ ਅਤੇ ਇਸ ਲਈ ਅਲਾਟ ਹੋਏ 25000 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਜ਼ਮੀਨ ਪ੍ਰਾਪਤੀ ਲਈ ਕੀਤੀ ਜਾਵੇ ਤਾਕਿ ਸੜਕ ਨਿਰਮਾਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ

ਸ਼੍ਰੀ ਗਡਕਰੀ ਨੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਕ੍ਰਿਆਸ਼ੀਲ ਫੈਸਲੇ ਲੈਣ ਉੱਤੇ ਜ਼ੋਰ ਦਿੱਤਾ ਤਾਕਿ ਆਰਥਿਕ ਵਿਕਾਸ ਵਿੱਚ ਤੇਜ਼ੀ ਆ ਸਕੇ ਜਿਸ ਦੇ ਲਈ ਆਵਾਜਾਈ ਸੁਵਿਧਾਵਾਂ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੀਆਂ ਹਨ

ਰਾਸ਼ਟਰੀ ਰਾਜਮਾਰਗ ਨਿਰਮਾਣ ਦੇ ਪੱਧਰ ਵਿੱਚ ਤੇਜ਼ੀ ਲਿਆਉਣ ਲਈ ਯੋਜਨਾ, ਇਹ ਕੰਮ ਮੌਜੂਦਾ ਪੱਧਰ ਤੋਂ 2-3 ਗੁਣਾ ਉੱਚੇ ਪੱਧਰ ਉੱਤੇ ਕੀਤਾ ਜਾਵੇਗਾ - ਗਡਕਰੀ

ਸ਼੍ਰੀ ਗਡਕਰੀ ਨੇ ਐਪ-ਅਧਾਰਿਤ ਦੋਪਹੀਆ ਟੈਕਸੀ ਸੰਚਾਲਨ, ਖਾਸ ਤੌਰ ‘ਤੇ ਪਿੰਡਾਂ ਵਿੱਚ ਸ਼ੁਰੂ ਕਰਨ ਦਾ ਸੁਝਾਅ ਦਿੱਤਾ

Posted On: 28 APR 2020 4:05PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਤੇਜ਼ੀ ਨਾਲ ਕਾਰਵਾਈ ਕਰਨ ਤਾਕਿ ਟਰੱਕਾਂ ਅਤੇ ਲਾਰੀਆਂ ਦਾ ਅੰਤਰ-ਰਾਜੀ/  ਯੂਟੀ ਸਰਹੱਦਾਂ ਉੱਤੇ ਬਲਾਕੇਡ ਤੇਜ਼ੀ ਨਾਲ ਕਲੀਅਰ ਹੋ ਸਕੇ ਅਤੇ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਜਾਰੀ ਰਹਿ ਸਕੇ ਉਨ੍ਹਾਂ ਕਿਹਾ ਕਿ ਇਸ ਕੰਮ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਕਿ ਕੋਵਿਡ-19 ਮਹਾਮਾਰੀ ਕਾਰਨ ਟਰੱਕਾਂ ਅਤੇ ਲਾਰੀਆਂ ਦੀ ਆਵਾਜਾਈ ਵਿੱਚ ਵਿਘਨ ਹਟ ਸਕੇ ਅਤੇ ਜਨਤਾ ਦੇ ਜੀਵਨ ਵਿੱਚ ਸੁਖਾਲ਼ਾਪਨ ਆ ਸਕੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟ੍ਰਾਂਸਪੋਰਟ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰਦੇ ਹੋਏ ਗਡਕਰੀ ਨੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਵਿੱਚ ਦਖ਼ਲ ਦੇ ਕੇ ਇਨ੍ਹਾਂ ਦਾ ਜਲਦੀ ਹੱਲ ਕੱਢਣ ਇਸ ਦੇ ਨਾਲ ਹੀ ਇਹ ਵੀ ਬੇਨਤੀ ਕੀਤੀ ਗਈ ਕਿ ਸਿਹਤ ਵਿਭਾਗ ਵਲੋਂ ਜੋ ਸਲਾਹਾਂ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਜਿਵੇਂ ਕਿ ਸਹੀ ਦੂਰੀ ਕਾਇਮ ਰੱਖਣ, ਮਾਸਕ ਪਾਉਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਆਦਿ ਦੀ ਪਾਲਣਾ ਕੀਤੀ ਜਾਵੇ

 

ਸ਼੍ਰੀ ਗਡਕਰੀ ਨੇ ਹੋਰ ਕਿਹਾ ਕਿ ਫੈਕਟਰੀਆਂ ਤੱਕ ਮਜ਼ਦੂਰਾਂ ਦੀ ਢੁਆਈ ਸਮੇਂ ਸਿਹਤ ਪ੍ਰੋਟੋਕੋਲ ਦੀ ਵਰਤੋਂ ਕੀਤੀ ਜਾਵੇ ਅਤੇ ਘੱਟੋ ਘੱਟ ਇੱਕ ਮੀਟਰ ਦੀ ਦੂਰੀ ਕਾਇਮ ਰੱਖੀ ਜਾਵੇ, ਮਾਸਕਾਂ ਦੀ ਵਰਤੋਂ ਕੀਤੀ ਜਾਵੇ ਉਨ੍ਹਾ ਕਿਹਾ ਕਿ ਮਜ਼ਦੂਰਾਂ ਲਈ ਖਾਣਾ ਅਤੇ ਟਿਕਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਵੱਛਤਾ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਹੋਣੀ ਚਾਹੀਦੀ ਹੈ

 

ਇਕ ਸੁਝਾਅ ਦਾ ਜਵਾਬ ਦਿੰਦੇ ਹੋਏ ਸ਼੍ਰੀ ਗਡਕਰੀ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਟ੍ਰਾਂਸਪੋਰਟੇਸ਼ਨ ਮੁੱਦਿਆਂ ਦਾ ਹੱਲ ਕੱਢਣ ਲਈ ਜਲਦੀ ਹੀ ਇੱਕ ਹੈਲਪਲਾਈਨ ਸ਼ੁਰੂ ਕਰੇਗਾ

 

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਬਾਰੇ ਰਾਜ ਮੰਤਰੀ ਜਨਰਲ (ਰਿਟਾਇਰਡ) ਵੀ ਕੇ ਸਿੰਘ ਵੀ ਇਸ ਮੌਕੇ ‘ਤੇ ਮੌਜੂਦ ਸਨ ਇਸ ਤੋਂ ਇਲਾਵਾ ਟ੍ਰਾਂਸਪੋਰਟ ਅਤੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਮੰਤਰੀ/ਉਪ ਮੁੱਖ ਮੰਤਰੀਆਂ, ਮਿਜ਼ੋਰਮ, ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਵੀ ਇਸ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਅਤੇ ਮੰਤਰਾਲੇ, ਐੱਨਐੱਚਏਆਈ, ਐੱਨਐੱਚਆਈਡੀਸੀਐੱਲ ਆਦਿ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ

 

ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨੇ ਦੱਸਿਆ ਕਿ ਉਹ ਸੜਕ ਹਾਈਵੇ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਰਹੇ ਹਨ ਅਤੇ ਅਗਲੇ ਦੋ ਤਿੰਨ ਸਾਲਾਂ ਵਿੱਚ ਰਾਸ਼ਟਰੀ ਹਾਈਵੇ ਉਸਾਰੀ ਨੂੰ ਦੋ ਤੋਂ ਤਿੰਨ ਗੁਣਾ ਵਧਾਉਣ ਦੀ ਯੋਜਨਾ ਬਣਾ ਰਹੇ ਹਨ ਉਨ੍ਹਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਕਿ ਜ਼ਮੀਨ ਹਾਸਲ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਬਚੇ ਹੋਏ 25,000 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਕਰਨ

 

ਫੈਸਲੇ ਲੈਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਉੱਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਅਜਿਹਾ ਤੇਜ਼ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਤਾਕਿ ਭਾਰਤ ਨੂੰ ਆਰਥਿਕ ਸੁਪਰ ਪਾਵਰ ਅਤੇ ਨਾਲ ਹੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਇਆ ਜਾ ਸਕੇ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਟ੍ਰਾਂਸਪੋਰਟ ਸੁਵਿਧਾਵਾਂ/ਢਾਂਚਾ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਦੇ ਹਨ ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਫੈਸਲਾ ਲੈਣ ਦੇ ਕੰਮ ਨੂੰ ਨਿਜੀ ਤੌਰ ‘ਤੇ ਮਾਨੀਟਰ ਕਰਨਾ ਚਾਹੀਦਾ ਹੈ ਤਾਕਿ ਪ੍ਰੋਜੈਕਟਾਂ ਵਿੱਚ ਨੌਕਰਸ਼ਾਹੀ ਕਾਰਨ ਦੇਰੀ ਨਾ ਹੋ ਸਕੇ

 

ਸ਼੍ਰੀ ਗਡਕਰੀ ਨੇ ਸੁਝਾਅ ਦਿੱਤਾ ਕਿ ਰਾਜਾਂ ਦੇ ਟ੍ਰਾਂਸਪੋਰਟ ਮੰਤਰੀਆਂ ਨੂੰ ਐਪ ਅਧਾਰਿਤ ਟੂ-ਵ੍ਹੀਲਰ ਟੈਕਸੀ ਚਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ, ਖਾਸ ਤੌਰ ‘ਤੇ ਅਜਿਹਾ ਗ੍ਰਾਮੀਣ ਇਲਾਕਿਆਂ ਵਿੱਚ ਹੋਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਭਾਈਚਾਰੇ ਨੂੰ ਤੇਜ਼ੀ ਨਾਲ ਆਉਣ-ਜਾਣ ਵਿੱਚ ਮਦਦ ਮਿਲੇਗੀ ਇਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਉਨ੍ਹਾਂ ਨੂੰ ਜਨਤਕ ਟ੍ਰਾਂਸਪੋਰਟ ਲਈ ਐੱਲਐੱਨਜੀ /ਸੀਐੱਨਜੀ, ਈ-ਵ੍ਹੀਕਲ ਦੀ ਵਰਤੋਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਨਾਲ ਈਂਧਣ ਦੀ ਕਾਫੀ ਬੱਚਤ ਹੋਵੇਗੀ ਅਤੇ ਇੱਕ ਅਜਿਹਾ ਮਾਹੌਲ ਬਣ ਸਕੇਗਾ ਜੋ ਕਿ ਵਾਤਾਵਰਣ ਲਈ ਮਿੱਤਰ ਸਿੱਧ ਹੋਵੇਗਾ

 

ਜਨਰਲ (ਰਿਟਾਇਰਡ) ਵੀ ਕੇ ਸਿੰਘ ਨੇ ਆਪਣੇ ਸੰਬੋਧਨ ਵਿੱਚ ਰਾਜਾਂ ਅਤੇ ਕੇਂਦਰ ਦਰਮਿਆਨ ਬਿਹਤਰ ਤਾਲਮੇਲ ਉੱਤੇ ਜ਼ੋਰ ਦਿੱਤਾ ਜਿਸ ਨਾਲ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕੇਗਾ ਉਦਾਹਰਣ ਵਜੋਂ ਉਨ੍ਹਾਂ ਕਿਹਾ ਕਿ ਜੇ ਇੱਕ ਕੇਂਦਰੀ ਏਜੰਸੀ ਤੋਂ ਕੰਮ ਦੂਸਰੀ ਨੂੰ ਤਬਦੀਲ ਹੁੰਦਾ ਹੈ ਤਾਂ ਵੱਖਰੀ ਰਜਿਸਟ੍ਰੇਸ਼ਨ ਅਤੇ ਵੱਖਰੇ ਖਰਚੇ ਲਏ ਜਾਂਦੇ ਹਨ ਹੁਣ ਅਜਿਹੀਆਂ ਰਵਾਇਤਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ

 

ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਰਾਜ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸ਼੍ਰੀ ਗਡਕਰੀ ਵਲੋਂ ਪ੍ਰਗਟਾਈਆਂ ਗਈਆਂ ਭਾਵਨਾਵਾਂ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਵੱਖ-ਵੱਖ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਲ ਰਹੇ ਹਾਈਵੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜੋ ਕੰਮ ਸ਼੍ਰੀ ਗਡਕਰੀ ਅਤੇ ਜਨਰਲ ਸਿੰਘ ਦੀ ਅਗਵਾਈ ਵਿੱਚ ਹੋ ਰਿਹਾ ਹੈ ਉਸ ਦੀ ਵਿਸ਼ੇਸ ਤੌਰ ਤੇ ਪ੍ਰਸ਼ੰਸਾ ਕੀਤੀ ਗਈ

 

ਇਸ ਦੌਰਾਨ ਇੱਕ ਪੇਸ਼ਕਸ਼ ਦਿਖਾਈ ਗਈ ਜਿਸ ਵਿੱਚ ਲੌਕਡਾਊਨ ਸਮੇਂ ਦੌਰਾਨ ਕੀਤੇ ਗਏ ਕਾਰਜਾਂ ਨੂੰ ਦਰਸਾਇਆ ਗਿਆ ਇਹ ਵੀ ਕਿਹਾ ਗਿਆ ਕਿ 1315 ਪ੍ਰੋਜੈਕਟ ਜਿਨ੍ਹਾਂ ਜ਼ਰੀਏ 49,238 ਕਿਲੋਮੀਟਰ ਕੰਮ 5,89,648 ਕਰੋੜ ਦੀ ਲਾਗਤ ਨਾਲ ਚਲ ਰਹੇ ਹਨ, ਉਸ ਵਿਚੋਂ 819 ਪ੍ਰੋਜੈਕਟਾਂ ਦਾ 30,301 ਕਿਲੋਮੀਟਰ ਦਾ ਕੰਮ ਇਸ ਵੇਲੇ ਚਲ ਰਿਹਾ ਹੈ ਜਿਸ ਵਿਚੋਂ 3,06,250 ਕਰੋੜ ਰੁਪਏ ਦੇ ਕੰਮਾਂ ਵਿੱਚ ਦੇਰੀ ਹੋ ਗਈ ਹੈ ਹਿੱਸਾ ਲੈਣ ਵਾਲੇ ਰਾਜਾਂ ਨੂੰ ਸੁਝਾਅ ਦਿੱਤਾ ਗਿਆ ਕਿ ਹਾਈਵੇ ਸੈਕਟਰ ਦੇ ਕੰਮਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਮਜ਼ਬੂਤ ਕਦਮ ਚੁੱਕੇ ਜਾਣ

 

 

 

 

****

 

ਆਰਸੀਜੇ/ਐੱਮਐੱਸ



(Release ID: 1619036) Visitor Counter : 168