ਸਿੱਖਿਆ ਮੰਤਰਾਲਾ

‘ਸਵਯੰ’ (SWAYAM) ਦੇ ਛੇ ਕੋਰਸ ‘ਕਲਾਸ ਸੈਂਟਰਲ ਲਿਸਟ’ ਵਿੱਚ 2019 ਦੇ ਸਰਬੋਤਮ 30 ਔਨਲਾਈਨ ਕੋਰਸਾਂ ’ਚ ਆਏ

Posted On: 27 APR 2020 6:48PM by PIB Chandigarh

ਕਲਾਸ ਸੈਂਟਰਲ’ (ਇੱਕ ਮੁਫ਼ਤ ਔਨਲਾਈਨ ਕੋਰਸ ਜਾਂ ਸਟੈਨਫ਼ੋਰਡ, ਐੱਮਆਈਟੀ, ਹਾਰਵਰਡ ਆਦਿ ਜਿਹੀਆਂ ਚੋਟੀ ਦੀਆਂ ਯੂਨੀਵਰਸਿਟੀਜ਼ ਦਾ ਮੂਕ’ (MOOC) ਐਗ੍ਰੀਗੇਟਰ) ਨੇ ਸਾਲ 2019 ਦੇ 30 ਸਰਬੋਤਮ ਔਨਲਾਈਨ ਕੋਰਸਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚੋਂ 6 ਕੋਰਸ ਸਵਯੰਤੋਂ ਹਨ।

ਔਨਲਾਈਨ ਕੋਰਸਾਂ ਲਈ ਇੱਕ ਸੰਗਠਤ ਪਲੈਟਫ਼ਾਰਮ – ‘ਸਟੱਡੀ ਵੈੱਬਜ਼ ਆਵ੍ ਐਕਟਿਵ ਲਰਨਿੰਗ ਫ਼ਾਰ ਯੰਗ ਐਸਪਾਇਰਿੰਗ ਮਾਈਂਡਜ਼’ (ਸਵਯੰ – SWAYAM), ਸੂਚਨਾ ਤੇ ਸੰਚਾਰ ਟੈਕਨੋਲੋਜੀ (ਆਈਸੀਟੀ – ICT) ਨੂੰ ਵਰਤਦਿਆਂ ਸਕੂਲ (9ਵੀਂ ਤੋਂ 12ਵੀਂ ਜਮਾਤ ਤੱਕ) ਤੋਂ ਲੈ ਕੇ ਪੋਸਟ ਗ੍ਰੈਜੂਏਟ ਪੱਧਰ ਤੱਕ ਕਵਰ ਕਰਦਾ ਹੈ। ਹੁਣ ਤੱਕ ਸਵਯੰਜ਼ਰੀਏ ਕੁੱਲ 2,867 ਕੋਰਸਾਂ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ ਅਤੇ 568 ਕੋਰਸ ਜਨਵਰੀ 2020 ਦੇ ਸਮੈਸਟਰ ਲਈ ਅੱਪਲੋਡ ਕੀਤੇ ਗਏ ਹਨ। ਸਵਯੰਪਲੈਟਫ਼ਾਰਮ ਉੱਤੇ ਲਗਭਗ 57 ਲੱਖ (57,84,770) ਵਿਲੱਖਣ ਵਰਤੋਂਕਾਰ (ਯੂਜ਼ਰਜ਼) / ਰਜਿਸਟ੍ਰੇਸ਼ਨਜ਼ ਹੋ ਚੁੱਕੇ ਹਨ ਤੇ ਸਵਯੰਦੇ ਵਿਭਿੰਨ ਕੋਰਸਾਂ ਵਿੱਚ ਲਗਭਗ 1.25 ਕਰੋੜ (1,25,04,722) ਦਾਖ਼ਲੇ ਹੋ ਚੁੱਕੇ ਹਨ। ਇਹ ਵਿਦਿਆਰਥੀਆਂ, ਅਧਿਆਪਕਾਂ ਤੇ ਅਧਿਆਪਕਾਂ ਦੇ ਸਿੱਖਿਅਕਾਂ ਲਈ ਔਨਲਾਈਨ ਕੋਰਸ ਵੀ ਮੁਹੱਈਆ ਕਰਵਾਉਂਦਾ ਹੈ। ਇਸ ਤੱਕ ਉੱਤੇ swayam.gov.in ਪਹੁੰਚ ਕੀਤੀ ਜਾ ਸਕਦੀ ਹੈ।

ਸਵਯੰਦੇ ਨਿਮਨਲਿਖਿਤ 6 ਕੋਰਸਾਂ ਨੂੰ 2019 ਦੇ ਸਰਬੋਤਮ 30 ਔਨਲਾਈਨ ਕਰੋਸਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ।

 

1. ਅਕੈਡਮਿਕ ਰਾਈਟਿੰਗ: ਐੱਚ.ਐੱਨ.ਬੀ. ਗੜ੍ਹਵਾਲ ਯੂਨੀਵਰਸਿਟੀ (ਇੱਕ ਕੇਂਦਰੀ ਯੂਨੀਵਰਸਿਟੀ) ਸ੍ਰੀਨਗਰ ਗੜ੍ਹਵਾਲ [Academic Writing: H.N.B Garhwal University (A Central University) Srinagar Garhwal]

2. ਡਿਜੀਟਲ ਮਾਰਕਿਟਿੰਗ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ [Digital Marketing: Punjab University Chandigarh].

3. ਐਨੀਮੇਸ਼ਨਜ਼: ਬਨਾਰਸ ਹਿੰਦੂ ਯੂਨੀਵਰਸਿਟੀ [ANIMATIONs: Banaras Hindu University].

4. ਮੈਥੇਮੈਟਿਕਲ ਇਕਨੌਮਿਕਸ: ਦੂਨ ਯੂਨੀਵਰਸਿਟੀ, ਦੇਹਰਾਦੂਨ [Mathematical Economics: Doon University, Dehradun]

5. ਪਾਇਥੌਨ ਫ਼ਾਰ ਡਾਟਾ ਸਾਇੰਸ: ਇੰਡੀਅਨ ਇੰਸਟੀਚਿਊਟ ਆਵ੍ ਟੈਕਨੋਲੋਜੀ ਮਦਰਾਸ [Python for Data Science: Indian Institute of Technology Madras]

6. ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ [ਈਸੀਸੀਈ – ECCE]: ਏਵੀਅਨਸ਼ਿਲਿੰਘਮ ਇੰਸਟੀਚਿਊਟ ਫ਼ਾਰ ਹੋਮ ਸਾਇੰਸ ਐਂਡ ਹਾਇਰ ਐਜੂਕੇਸ਼ਨ ਫ਼ਾਰ ਵੋਮੈਨ, ਕੋਇੰਬਟੂਰ [Early Childhood Care and Education (ECCE): Avianshilingam Institute for Home Science and Higher Education for Women, Coimbatore]

 

*****

ਐੱਨਬੀ/ਏਕੇਜੇ/ਏਕੇ
 



(Release ID: 1618797) Visitor Counter : 139