ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਵਾਰਾਣਸੀ ਸਮਾਰਟ ਸਿਟੀ ਨੇ ਕੋਵਿਡ-19 ਦੇ ਪਸਾਰ ਨੂੰ ਕੰਟਰੋਲ ਕਰਨ ਲਈ ਸੰਵੇਦਨਸ਼ੀਲ ਇਲਾਕਿਆਂ ਨੂੰ ਸੈਨੇਟਾਈਜ਼ ਕਰਨ ਲਈ ਡਰੋਨਾਂ ਦੀ ਵਰਤੋਂ ਕੀਤੀ
Posted On:
27 APR 2020 7:07PM by PIB Chandigarh
ਵਾਰਣਸੀ ਸਮਾਰਟ ਸਿਟੀ ਨੇ ਸਮਾਰਟ ਸਿਟੀਜ਼ ਮਿਸ਼ਨ ਤਹਿਤ ਵਾਰਾਣਸੀ ਸਿਟੀ ਦੇ ਚੋਣਵੇਂ ਖੇਤਰਾਂ ਵਿੱਚ ਸੈਨੇਟਾਈਜ਼ਰ ਦੇ ਛਿੜਕਾਅ ਲਈ ਚੇਨਈ ਸਥਿਤ ਕੰਪਨੀ ‘ਗਰੁੜਾ ਏਅਰੋਸਪੇਸ ਪ੍ਰਾਈਵੇਟ ਲਿਮਿਟਿਡ’ ਨਾਲ ਸੰਪਰਕ ਕੀਤਾ ਹੈ। ਲੌਕਡਾਊਨ ਦੌਰਾਨ ਆਵਾਜਾਈ ਦੇ ਸੀਮਤ ਵਿਕਲਪਾਂ ਦੇ ਮੱਦੇਨਜ਼ਰ ਇਨ੍ਹਾਂ ਡਰੋਨਾਂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਵਿਸ਼ੇਸ਼ ਪ੍ਰਵਾਨਗੀ ਲੈ ਕੇ ਏਅਰ ਇੰਡੀਆ ਕਾਰਗੋ ਉਡਾਨਾਂ ਜ਼ਰੀਏ ਚੇਨਈ ਤੋਂ ਏਅਰਲਿਫਟ ਕੀਤਾ ਗਿਆ ਸੀ। ਦੋ ਡਰੋਨਾਂ ਨਾਲ ਕੁੱਲ ਸੱਤ ਮੈਂਬਰੀ ਟੀਮ ਨੂੰ ਸੰਚਾਲਨ ਯੋਗ ਬਣਾਇਆ ਗਿਆ ਅਤੇ 17 ਅਪ੍ਰੈਲ 2020 ਨੂੰ ਟਰਾਇਲ ਰਨ ਪੂਰੀ ਕੀਤੀ ਗਈ।
ਜ਼ਿਲ੍ਹਾ ਪ੍ਰਸ਼ਾਸਨ/ਮੁੱਖ ਮੈਡੀਕਲ ਅਧਿਕਾਰੀ ਦੁਆਰਾ ਚਿੰਨ੍ਹਹਿਤ ਕੀਤੇ ਗਏ ਹੌਟਸਪੌਟ ਅਤੇ ਕੰਟੇਨਮੈਂਟ ਜ਼ੋਨਾਂ ਲਈ ਡਰੋਨ ਜ਼ਰੀਏ ਸੈਨੇਟਾਈਜ਼ਰ ਦੇ ਛਿੜਕਾਅ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਦੇ ਬਾਅਦ ਆਈਸੋਲੇਸ਼ਨ ਖੇਤਰਾਂ, ਕੁਆਰੰਟੀਨ ਖੇਤਰਾਂ, ਸ਼ੈਲਟਰ ਹੋਮਜ਼ ਅਤੇ ਹੋਰ ਸਥਾਨਾਂ ’ਤੇ ਜਿੱਥੇ ਮੈਨੂਅਲ ਛਿੜਕਾਅ ਮੁਸ਼ਕਿਲ ਹੈ, ਉੱਥੇ ਕੀਤਾ ਗਿਆ। ਜਿਨ੍ਹਾਂ ਖੇਤਰਾਂ ਵਿੱਚ ਡਰੋਨ ਤੈਨਾਤ ਕੀਤੇ ਜਾਣੇ ਹਨ, ਉਨ੍ਹਾਂ ਦਾ ਫੈਸਲਾ ਵਾਰਾਣਸੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਟੀਮ ਦੁਆਰਾ ਕੀਤਾ ਜਾਂਦਾ ਹੈ।
ਡਰੋਨ ਟੀਮ ਪਹਿਲਾਂ ਦਿਨ ਵਿੱਚ ਸੈਨੇਟਾਈਜ਼ ਕਰਨ ਲਈ ਯੋਜਨਾ ਬਣਾਏ ਗਏ ਖੇਤਰਾਂ ਦਾ ਦੌਰਾ ਕਰਦੀ ਹੈ ਅਤੇ ਇਲਾਕੇ, ਇਮਾਰਤਾਂ ਅਤੇ ਆਲੇ ਦੁਆਲੇ ਦਾ ਕੁਇਕ ਵਿਜ਼ੂਅਲ ਸਰਵੇਖਣ ਕਰਦੀ ਹੈ ਅਤੇ ਉਡਾਨ ਦੁਆਰਾ ਕਵਰ ਕੀਤੇ ਜਾ ਰਹੇ ਰਸਤੇ ’ਤੇ ਪਿੱਛੇ ਡਰੋਨ ਆਉਂਦਾ ਹੈ। ਡਰੋਨ ਨੂੰ ਫਿਰ 1 ਫੀਸਦੀ ਸੋਡੀਅਮ ਹਾਈਪੋਕਲੋਰਾਈਟ (ਐੱਨਏਓਸੀਆਈ) ਵਾਲੇ ਰਸਾਇਣਿਕ ਘੋਲ ਨਾਲ ਭਰ ਦਿੱਤਾ ਜਾਂਦਾ ਹੈ, ਫਿਰ ਡਰੋਨ ਨੂੰ ਕੈਲੀਬਰੇਟ ਕੀਤਾ ਜਾਂਦਾ ਹੈ ਅਤੇ ਉਸ ਨੂੰ ਉਡਾਨ ਲਈ ਤਿਆਰ ਕੀਤਾ ਜਾਂਦਾ ਹੈ। ਫਿਰ ਤਜ਼ਰਬੇਕਾਰ ਡਰੋਨ ਪਾਇਲਟਾਂ ਦੁਆਰਾ ਯੋਜਨਾਬੱਧ ਹਵਾਈ ਮਾਰਗ ਵਿੱਚ ਇੱਕ ਰਿਮੋਟ ਨਿਯੰਤਰਣ ਉਪਕਰਣ ਦੀ ਵਰਤੋਂ ਕਰਕੇ ਡਰੋਨ ਉਡਾਏ ਜਾਂਦੇ ਹਨ, ਇਸ ਦੇ ਨਾਲ ਹੀ ਚਾਰ ਨੋਜਲਜ਼ ਜ਼ਰੀਏ ਸੈਨੇਟਾਈਜ਼ਰ ਦਾ ਛਿੜਕਾਅ ਕਰਦੇ ਹਨ। ਹਰ ਉਡਾਨ ਤੋਂ ਬਾਅਦ (ਲਗਭਗ 15 ਤੋਂ 20 ਮਿੰਟ ਤੱਕ) ਡਰੋਨਾਂ ਨੂੰ ਕੈਮੀਕਲ ਨਾਲ ਮੁੜ ਭਰਨ ਅਤੇ ਬੈਟਰੀ ਪੈਕ ਨੂੰ ਬਦਲਣ ਲਈ ਵਾਪਸ ਬੁਲਾਇਆ ਜਾਂਦਾ ਹੈ। ਫਿਰ ਡਰੋਨ ਉਡਾਨ/ਸਪਰੇਅ ਮੁੜ ਤੋਂ ਸ਼ੁਰੂ ਕਰਨ ਲਈ ਅਗਲੀ ਥਾਂ ’ਤੇ ਚਲੇ ਜਾਂਦੇ ਹਨ।
ਡਰੋਨ ਦੇ ਉਡਾਨ ਮਾਰਗ ਅਤੇ ਕਵਰ ਕੀਤੇ ਗਏ ਖੇਤਰ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਹੱਥਾਂ ਨਾਲ ਚੱਲਣ ਵਾਲੇ ਉਪਕਰਣ ’ਤੇ ਜੀਆਈਐੱਸ ਨਕਸ਼ੇ ਨਾਲ ਰਿਕਾਰਡ ਕੀਤਾ ਜਾਂਦਾ ਹੈ ਜਿਸ ਨੂੰ ਪਲੱਗ ਜ਼ਰੀਏ ਰਿਮੋਟ ਕੰਟਰੋਲਰ ਨਾਲ ਕੰਟਰੋਲ ਕੀਤਾ ਜਾਂਦਾ ਹੈ।
ਡਰੋਨ ਸੰਚਾਲਨ ਲਈ ਉਪਯੋਗ ਕੀਤੇ ਜਾਣ ਵਾਲੇ ਵਾਹਨਾਂ ਨੂੰ ਜੀਪੀਐੱਸ ਅਤੇ ਜੀਐੱਸਐੱਮ ਅਧਾਰਿਤ ਵਾਇਰਲੈੱਸ ਕੈਮਰਿਆਂ ਨਾਲ ਸੁਸੱਜਿਤ ਕੀਤਾ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਡਰੋਨ ਅਤੇ ਉਨ੍ਹਾਂ ਦੇ ਸੰਚਾਲਨ ਦੀ ਪੂਰੀ ਨਿਗਰਾਨੀ ਕਾਸ਼ੀ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਤੋਂ ਕੀਤੀ ਜਾਂਦੀ ਹੈ ਜਿਸ ਨੂੰ ਹੁਣ ਕੋਵਿਡ-19 ਵਾਰ ਰੂਮ ਵਿੱਚ ਬਦਲ ਦਿੱਤਾ ਗਿਆ ਹੈ। ਨਿਰਧਾਰਿਤ ਸਥਾਨ ’ਤੇ ਡਰੋਨ ਸੰਚਾਲਨ ਕਰਨ ਤੋਂ ਬਾਅਦ ਅਤੇ ਪਹਿਲਾਂ ਸੈਨੇਟਰੀ ਇੰਸਪੈਕਟਰਾਂ ਅਤੇ ਹੋਰ ਟੀਮ ਮੈਂਬਰਾਂ ਦੁਆਰਾ ਨੋਡਲ ਅਫ਼ਸਰ ਨੂੰ ਰਿਪੋਰਟ ਕੀਤਾ ਜਾਂਦਾ ਹੈ।
ਉਪਕਰਣ ਦੀ ਪੂੰਜੀਗਤ ਲਾਗਤ ਸਬੰਧਿਤ ਏਜੰਸੀ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਸ਼ਹਿਰੀ ਪ੍ਰਸ਼ਾਸਨ ਨੂੰ ਸੰਚਾਲਨ ਖਰਚ (ਸੇਵਾ ਲਾਗਤ ਅਤੇ ਰਸਾਇਣਿਕ ਲਾਗਤ) ’ਤੇ ਖਰਚ ਕਰਨਾ ਪੈਂਦਾ ਹੈ। ਸੰਚਾਲਨ ਦੀ ਔਸਤ ਲਾਗਤ 8000 ਰੁਪਏ ਤੋਂ 12000 ਰੁਪਏ ਤੱਕ ਪ੍ਰਤੀ ਦਿਨ ਪ੍ਰਤੀ ਡਰੋਨ ਹੁੰਦੀ ਹੈ ਅਤੇ ਇਹ ਏਕੜਾਂ ਵਿੱਚ ਕਵਰ ਕੀਤੇ ਗਏ ਖੇਤਰ ’ਤੇ ਨਿਰਭਰ ਕਰਦਾ ਹੈ।
ਡਰੋਨ ਮਾਨਵ ਰਹਿਤ ਵਾਹਨ ਹੈ ਜੋ ਹੈਲੀਕੌਪਟਰਾਂ ਦੀ ਤਰ੍ਹਾਂ ਉਡਾਨ ਭਰ ਸਕਦੇ ਹਨ ਅਤੇ ਵਿਸ਼ੇਸ਼ ਰੂਪ ਨਾਲ ਡਿਜ਼ਾਇਨ ਕੀਤੇ ਗਏ ਰਿਮੋਟ ਕੰਟਰੋਲ ਦਾ ਉਪਯੋਗ ਕਰਕੇ ਸਿੱਖਿਅਤ ਕਰਮਚਾਰੀਆਂ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ। ਡਰੋਨ ਜੋ ਵਿਸ਼ੇਸ਼ ਤੌਰ ’ਤੇ ਖੇਤੀ ਉਪਯੋਗ ਲਈ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਿਜ਼ਾਇਨ ਕੀਤੇ ਗਏ ਸਨ, ਉਨ੍ਹਾਂ ਦਾ ਉਪਯੋਗ ਹੁਣ ਕੋਵਿਡ-19 ਮਹਾਮਾਰੀ ਦੀ ਸਥਿਤੀ ਦੌਰਾਨ ਕੁਆਰੰਟੀਨ ਖੇਤਰਾਂ ਅਤੇ ਆਈਸੋਲੇਸ਼ਨ ਵਾਰਡਾਂ ਦੇ ਆਸ-ਪਾਸ ਦੇ ਖੇਤਰਾਂ ਨੂੰ ਕੀਟਾਣੂਰਹਿਤ ਤਰਲ ਪਦਾਰਥ ਦੇ ਛਿੜਕਾਅ ਲਈ ਕੀਤਾ ਜਾ ਰਿਹਾ ਹੈ।
****
ਆਰਜੇ/ਐੱਨਜੀ
(Release ID: 1618796)
Visitor Counter : 247