ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਿਸਪੋਜ਼ੇਬਲ ਮਾਸਕ ਲਈ ਜੈਵਿਕ-ਅਜੈਵਿਕ ਹਾਈਬ੍ਰਿਡ ਨੈਨੋ ਕੋਟਿੰਗਸ : ਪੈਥੋਜੈਨਿਕ (ਰੋਗਜਨਕ) ਕੋਵਿਡ-19 ਦੇ ਖ਼ਿਲਾਫ਼ ਇੱਕ ਸ਼ਕਤੀਸ਼ਾਲੀ ਹਥਿਆਰ
प्रविष्टि तिथि:
26 APR 2020 6:28PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਜਿਓਤੀ ਇੰਸਟੀਟਿਊਟ ਆਵ੍ ਟੈਕਨੋਲੋਜੀ, ਬੰਗਲੁਰੂ ਦੇ ਡਾ: ਵਿਸ਼ਵਨਾਥ ਆਰ ਵਲੋਂ ਵਿਕਸਿਤ ਕੀਤੇ ਗਏ ਡਿਸਪੋਜ਼ੇਬਲ ਮਾਸਕ ਲਈ ਵਿਕਸਿਤ ਜੈਵਿਕ-ਹਾਈਬ੍ਰਿਡ ਨੈਨੋ ਕੋਟਿੰਗਜ਼ ਦੇ ਵਿਆਪਕ ਉਤਪਾਦਨ ਨੂੰ ਡੀਐੱਸਟੀ ਨੈਨੋ ਮਿਸ਼ਨ ਤਹਿਤ ਹਮਾਇਤ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਡਾ. ਵਿਸ਼ਵਨਾਥਨ ਆਰ ਦਾ ਟੀਚਾ ਪਾਲੀਮਰ ਮੈਟ੍ਰਿਕਸ ਨਾਲ ਸਿਲੀਕਾ ਨੈਨੋ ਕਣਾਂ ਉੱਤੇ ਅਧਾਰਿਤ ਕ੍ਰਿਆਸ਼ੀਲ ਜੈਵਿਕ-ਅਜੈਵਿਕ ਹਾਈਬ੍ਰਿਡ ਨੈਨੋ ਕੋਟਿੰਗ ਦੇ ਵਿਕਾਸ ਲਈ ਸੋਲ-ਜੈਲ ਨੈਨੋ ਟੈਕਨੋਲੋਜੀ ਦੀ ਵਰਤੋਂ ਕਰਨਾ ਹੈ, ਜਿਸ ਨਾਲ ਮਾਸਕ ਦੀ ਸਤਹ ਦੇ ਸੰਪਰਕ ਵਿੱਚ ਆਉਣ ਵਾਲੇ ਕੋਵਿਡ-19 ਨਾਲ ਸਬੰਧਿਤ ਰੋਗਜਨਕ ਵਾਇਰਸ ਖਤਮ ਹੋ ਜਾਂਦਾ ਹੈ।
ਉਹ ਵਿਕਸਿਤ ਕੀਤੀ ਗਈ ਨੈਨੋ ਕੋਟਿੰਗ ਨਾਲ ਮੈਡੀਕਲ ਮਾਸਕਾਂ ਨੂੰ ਕੀਟਾਣੂਮੁਕਤ ਬਣਾਉਣਗੇ ਅਤੇ ਉਨ੍ਹਾਂ ਦੀ ਕੀਟਾਣੂਸੋਧਨ ਸਮਰੱਥਾ ਦਾ ਪ੍ਰਦਰਸ਼ਨ ਕਰਨ ਦੇ ਨਾਲ ਹੀ ਉਦਯੋਗਾਂ ਨੂੰ ਤਕਨੀਕ ਦੇ ਤਬਾਦਲੇ ਦੀ ਇੱਕ ਕਾਰਜਯੋਜਨਾ ਤਿਆਰ ਕਰਨਗੇ।
ਕੋਵਿਡ-19 ਮਹਾਮਾਰੀ ਦੇ ਚਲਦਿਆਂ ਪੈਦਾ ਹੋਏ ਸੰਕਟਪੂਰਣ ਹਾਲਾਤ ਨੂੰ ਦੇਖਦੇ ਹੋਏ ਸੁਰੱਖਿਆਤਮਕ ਮਾਸਕਾਂ ਦੀ ਮੰਗ ਕਾਫੀ ਵਧ ਗਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। ਹਾਲਾਂਕਿ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਮਾਸਕ ਮੁਹੱਈਆ ਹਨ ਪਰ ਇਨਫੈਕਸ਼ਨ ਤੋਂ ਸੁਰੱਖਿਆ ਲਈ ਸਹੀ ਮਾਸਕ ਦੀ ਚੋਣ ਕਾਫੀ ਮੁਸ਼ਕਿਲ ਬਣੀ ਹੋਈ ਹੈ।
ਬਾਜ਼ਾਰ ਵਿੱਚ ਮੁਹੱਈਆ ਐੱਨ-95 ਮਾਸਕ ਵਾਇਰਸ ਅਤੇ ਬੈਕਟੀਰੀਆ ਸਮੇਤ ਹਰ ਤਰ੍ਹਾਂ ਦੇ ਕਣਾਂ ਨੂੰ ਰੋਕਣ ਦੇ ਸਮਰੱਥ ਹੈ, ਪਰ ਇਹ ਕਾਫੀ ਮਹਿੰਗਾ ਹੈ ਅਤੇ ਵਰਤੋਂ ਤੋਂ ਪਹਿਲਾਂ ਇਸ ਦੀ ਪਰਖ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਪਾਏ ਜਾਣ ਵਾਲੇ ਮਾਸਕ ਦੀ ਸਤਹ ਕਈ ਤਰ੍ਹਾਂ ਨਾਲ ਸੰਪਰਕ ਵਿੱਚ ਆਉਂਦੀ ਹੈ ਅਤੇ ਇਸ ਤਰ੍ਹਾਂ ਉਹ ਗੰਦਾ ਹੋ ਜਾਂਦਾ ਹੈ। ਇਨ੍ਹਾਂ ਪਹਿਲੂਆਂ ਦੇ ਚਲਦਿਆਂ ਨਵੇਂ ਹੱਲ ਦੀ ਲੋਡ਼ ਹੈ, ਜਿਸ ਨਾਲ ਡਿਸਪੋਜ਼ੇਬਲ ਮੈਡੀਕਲ ਮਾਸਕਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ।
ਖੋਜਕਾਰਾਂ ਵਲੋਂ ਸੋਲ ਜੈੱਲ ਤਕਨੀਕ ਦੀ ਵਰਤੋਂ ਕਰਦੇ ਹੋਏ ਨੈਨੋ ਕਣਾਂ ਦੇ ਸਹਾਰੇ ਨੈਨੋ ਕੋਟਿੰਗ ਹਾਈਡ੍ਰੋਫੋਬਿਕ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਮਾਸਕ ਦੀ ਸਤਹ ਤੋਂ ਪ੍ਰਭਾਵੀ ਤੌਰ ‘ਤੇ ਪਾਣੀ / ਨਮੀ ਨੂੰ ਹਟਾਉਣਾ ਸੰਭਵ ਹੋਵੇਗਾ। ਨੈਨੋ ਕਟਿੰਗ ਸੁਰੱਖਿਅਤ ਅਤੇ ਕਿਫਾਇਤੀ ਹੋਣ ਦੇ ਨਾਲ ਨਾਲ ਕੋਵਿਡ-19 ਲਈ ਕਾਫੀ ਪ੍ਰਭਾਵੀ ਵੀ ਹੈ। ਇਸ ਨਾਲ ਆਮ ਆਦਮੀ ਦੀਆਂ ਵਿਆਪਕ ਲੋੜਾਂ ਦੀ ਪੂਰਤੀ ਹੋ ਸਕੇਗੀ ਅਤੇ ਸਮਾਜ ਲਈ ਇੱਕ ਸੁਰੱਖਿਅਤ ਅਤੇ ਤੰਦਰੁਸਤ ਵਾਤਾਵਰਣ ਦੇਣ ਵਿੱਚ ਮਦਦ ਮਿਲੇਗੀ।
ਡੀਐੱਸਟੀ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ " ਮਾਈਕ੍ਰੋਬਿਅਲ ਰੋਕੂ ਅਤੇ ਪਾਣੀ ਰੋਕੂ ਮਾਸਕ ਦਾ ਉਦੇਸ਼ ਕਾਫੀ ਅਹਿਮ ਹੈ, ਕਿਉਂਕਿ ਵਾਤਾਵਰਣ ਵਿੱਚ ਨਮ ਤਰਲ ਦੀ ਮਾਤਰਾ ਜ਼ਿਆਦਾ ਹੈ ਜਾਂ ਮਾਸਕ ਨੂੰ ਠੀਕ ਕਰਨ ਲਈ ਘੜੀ ਮੁੜੀ ਛੂਹਣਾ ਪੈਂਦਾ ਹੈ। ਅਜਿਹੀਆਂ ਕਈ ਤਰ੍ਹਾਂ ਦੀਆਂ ਕੋਟਿੰਗਸ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਜੇ ਸੁਰੱਖਿਅਤ ਹੋਣ, ਸਾਹ ਲੈਣ ਦੀ ਪ੍ਰਕਿਰਿਆ ਨਾਲ ਸਮਝੌਤਾ ਨਾ ਕਰਨ ਅਤੇ ਕਿਫਾਇਤੀ ਹੋਣ ਤਾਂ ਇਹ ਕਾਫੀ ਅਹਿਮ ਹੋ ਸਕਦੀਆਂ ਹਨ

(ਵਧੇਰੇ ਜਾਣਕਾਰੀ ਲਈ ਕ੍ਰਿਪਾ ਕਰਕੇ ਡਾ ਵਿਸ਼ਵਨਾਥ ਆਰ ਨਾਲ vishwahosur[at]gmail[dot]com (ਮੋਬਾਈਲ 91-8277096493) ਉੱਤੇ ਸੰਪਰਕ ਕਰੋ।)
****
ਕੇਜੀਐੱਸ/(ਡੀਐੱਸਟੀ)
(रिलीज़ आईडी: 1618580)
आगंतुक पटल : 204