ਪ੍ਰਧਾਨ ਮੰਤਰੀ ਦਫਤਰ
ਭਗਵਾਨ ਬਸਵੇਸ਼ਵਰ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਦਾ ਸੰਦੇਸ਼
Posted On:
26 APR 2020 9:06PM by PIB Chandigarh
ਨਮਸਕਾਰ !!
ਤੁਹਾਨੂੰ ਸਾਰਿਆਂ ਨੂੰ ਭਗਵਾਨ ਬਸਵੇਸ਼ਵਰ ਦੀ ਜਨਮ ਜਯੰਤੀ ਉੱਤੇ ਬਹੁਤ - ਬਹੁਤ ਸ਼ੁਭਕਾਮਨਾਵਾਂ।
ਕੋਰੋਨਾ ਵੈਸ਼ਵਿਕ ਮਹਾਮਾਰੀ ਨੇ ਜੋ ਸੰਕਟ ਪੂਰੇ ਵਿਸ਼ਵ ਦੇ ਸਾਹਮਣੇ ਉਤਪੰਨ ਕੀਤਾ ਹੈ, ਉਸ ਨੂੰ ਦੇਖਦੇ ਹੋਏ ਮੇਰੀ ਇਹੀ ਕਾਮਨਾ ਹੈ ਕਿ ਸਾਡੇ ਸਾਰਿਆਂ ਉੱਤੇ ਬਸਵੇਸ਼ਵਰ ਦੀ ਕਿਰਪਾ ਬਣੀ ਰਹੇ, ਅਸੀਂ ਭਾਰਤਵਾਸੀ ਮਿਲ ਕੇ ਇਸ ਮਹਾਮਾਰੀ ਨੂੰ ਪਰਾਸਤ ਕਰ ਸਕੀਏ। ਅਤੇ ਨਾ ਸਿਰਫ ਭਾਰਤ ਦਾ, ਪੂਰੀ ਮਾਨਵ ਜਾਤੀ ਦੇ ਕਲਿਆਣ ਵਿੱਚ ਕੁਝ ਨਾ ਕੁਝ ਅਸੀਂ ਯੋਗਦਾਨ ਦੇ ਸਕੀਏ।
ਸਾਥੀਓ,
ਮੈਨੂੰ ਭਗਵਾਨ ਬਸਵੇਸ਼ਵਰ ਦੇ ਵਚਨਾਂ, ਉਨ੍ਹਾਂ ਦੇ ਸੰਦੇਸ਼ਾਂ ਤੋਂ ਨਿਰੰਤਰ ਸਿੱਖਣ ਦਾ ਸੁਭਾਗ ਮਿਲਿਆ ਹੈ। ਚਾਹੇ ਉਨ੍ਹਾਂ ਦੇ ਵਚਨਾਂ ਦਾ ਦੇਸ਼ ਦੀਆਂ 23 ਭਾਸ਼ਾਵਾਂ ਵਿੱਚ ਅਨੁਵਾਦ ਹੋਵੇ ਜਾਂ ਫਿਰ ਲੰਦਨ ਵਿੱਚ ਉਨ੍ਹਾਂ ਦੀ ਮੂਰਤੀ ਤੋਂ ਪਰਦਾ ਹਟਾਉਣ ਦਾ ਅਵਸਰ , ਹਰ ਵਾਰ ਮੈਂ ਇੱਕ ਨਵੀਂ ਊਰਜਾ ਮਹਿਸੂਸ ਕੀਤੀ ਹੈ।
ਸਾਥੀਓ,
ਮੈਨੂੰ ਦੱਸਿਆ ਗਿਆ ਹੈ ਕਿ 2017 ਵਿੱਚ ਬਸਵੰਨਾ ਦੇ ਵਚਨ ਦੇ Digitization ਦਾ ਜੋ ਸੁਝਾਅ ਮੈਂ ਰੱਖਿਆ ਸੀ, ਉਸ ‘ਤੇ ਤੁਸੀਂ ਵਿਆਪਕ ਕੰਮ ਕੀਤਾ ਹੈ। ਬਲਕਿ ਇਸ ਵਾਰ ਦਾ ਇਹ ਸਮਾਰੋਹ ਵੀ ਡਿਜੀਟਲੀ ਪੂਰੀ ਦੁਨੀਆ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਲੌਕਡਾਊਨ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਇੱਕ ਤਰ੍ਹਾਂ ਨਾਲ ਇਹ ਔਨਲਾਈਨ ਸਮਾਗਮ ਦਾ ਵੀ ਬਹੁਤ ਉੱਤਮ ਉਦਾਹਰਨ ਹੈ।
ਤੁਹਾਡੇ ਇਸ ਯਤਨ ਨਾਲ ਬਸਵੰਨਾ ਦੇ ਦੱਸੇ ਰਸਤੇ ਅਤੇ ਉਨ੍ਹਾਂ ਦੇ ਆਦਰਸ਼ਾਂ ਨਾਲ ਦੁਨੀਆ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜ ਸਕਣਗੇ।
ਸਾਥੀਓ,
ਸੰਸਾਰ ਵਿੱਚ ਭਾਂਤ - ਭਾਂਤ ਦੇ ਲੋਕ ਹੁੰਦੇ ਹਨ। ਅਸੀਂ ਦੇਖਦੇ ਹਾਂ ਕੁਝ ਲੋਕ ਗੱਲਾਂ ਤਾਂ ਚੰਗੀਆਂ ਕਰਦੇ ਹਨ, ਲੇਕਿਨ ਖੁਦ ਆਚਰਣ ਨਹੀਂ ਕਰਦੇ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਹ ਤਾਂ ਜਾਣਦੇ ਹਨ ਕਿ ਸਹੀ ਕੀ ਹੈ, ਲੇਕਿਨ ਸਹੀ ਨੂੰ ਸਹੀ ਬੋਲਣ ਤੋਂ ਡਰਦੇ ਹਾਂ। ਲੇਕਿਨ ਬਸਵੰਨਾ ਨੇ ਸਿਰਫ ਉਪਦੇਸ਼ ਦਾ ਰਸਤਾ ਨਹੀਂ ਚੁਣਿਆ ਬਲਕਿ ਜੋ ਸੁਧਾਰ ਉਹ ਵਿਅਕਤੀ ਵਿੱਚ, ਸਮਾਜ ਵਿੱਚ ਚਾਹੁੰਦੇ ਸਨ , ਉਨ੍ਹਾਂ ਨੇ ਉਹ ਖੁਦ ਤੋਂ ਸ਼ੁਰੂ ਕੀਤਾ। ਜਦੋਂ ਅਸੀਂ ਪਰਿਵਰਤਨ ਨੂੰ , Reform ਨੂੰ ਖੁਦ ਜੀਊਂਦੇ ਹਾਂ, ਖੁਦ ਉਦਾਹਰਨ ਬਣਦੇ ਹਾਂ, ਉਦੋਂ ਸਾਡੇ ਆਸ-ਪਾਸ ਵੀ ਸਾਰਥਕ ਪਰਿਵਰਤਨ ਹੁੰਦੇ ਹਨ। ਬਸਵੰਨਾ ਤੋਂ ਤੁਸੀਂ ਉਨ੍ਹਾਂ ਦੇ ਦੈਵੀ ਗੁਣ ਵੀ ਸਿੱਖ ਸਕਦੇ ਹੋ, ਅਤੇ ਨਾਲ ਹੀ ਇੱਕ ਚੰਗੇ ਪ੍ਰਸ਼ਾਸਕ, ਇੱਕ ਅੱਛੇ ਸੁਧਾਰਕ ਦੇ ਰੂਪ ਵਿੱਚ ਵੀ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਦੇ ਹੋ। ਭਗਵਾਨ ਬਸਵੇਸ਼ਵਰ ਦੀ ਵਾਣੀ, ਉਨ੍ਹਾਂ ਦੇ ਵਚਨ, ਉਨ੍ਹਾਂ ਦੇ ਉਪਦੇਸ਼ ਗਿਆਨ ਦਾ ਅਜਿਹਾ ਸਰੋਤ ਹਨ ਜੋ ਅਧਿਆਤਮਿਕ ਵੀ ਹਨ ਅਤੇ ਸਾਨੂੰ ਇੱਕ practical guide ਦੀ ਤਰ੍ਹਾਂ ਮਾਰਗ ਵੀ ਦਿਖਾਉਂਦੇ ਹਨ। ਉਨ੍ਹਾਂ ਦੇ ਉਪਦੇਸ਼ ਸਾਨੂੰ ਵੀ ਇੱਕ ਬਿਹਤਰ ਮਾਨਵ ਬਣਨ ਦੀ ਸਿੱਖਿਆ ਦਿੰਦੇ ਹਨ, ਅਤੇ ਸਾਡੇ ਸਮਾਜ ਨੂੰ ਵੀ ਹੋਰ ਅਧਿਕ ਉਦਾਰ, ਦਿਆਲੂ ਅਤੇ ਮਾਨਵੀ ਬਣਾਉਂਦੇ ਹਨ।
ਅਤੇ ਸਾਥੀਓ, ਭਗਵਾਨ ਬਸਵੇਸ਼ਵਰ ਨੇ ਜੋ ਕਿਹਾ , ਉਹ ਇਹ ਵੀ ਦੱਸਦਾ ਹੈ ਕਿ ਉਹ ਕਿੰਨੇ ਵੱਡੇ ਦੂਰ - ਦ੍ਰਿਸ਼ਟਾ ਸਨ। ਅੱਜ ਤੋਂ ਸਦੀਆਂ ਪਹਿਲਾਂ ਹੀ ਭਗਵਾਨ ਬਸਵੇਸ਼ਵਰ ਨੇ social ਅਤੇ gender equality ਜਿਹੇ ਵਿਸ਼ਿਆਂ ਉੱਤੇ ਸਮਾਜ ਦਾ ਮਾਰਗਦਰਸ਼ਨ ਕੀਤਾ ਸੀ। ਜਦੋਂ ਤੱਕ ਕਮਜ਼ੋਰ ਨੂੰ ਬਰਾਬਰੀ ਦਾ ਅਧਿਕਾਰ ਅਤੇ ਸਨਮਾਨ ਨਹੀਂ ਮਿਲਦਾ ਉਦੋਂ ਤੱਕ ਸਾਡੀ ਹਰ ਉੱਨਤੀ ਅਧੂਰੀ ਹੈ, ਇਹ ਗੱਲ ਉਨ੍ਹਾਂ ਨੇ ਉਸ ਦੌਰ ਵਿੱਚ ਸਮਾਜ ਨੂੰ ਸਿਖਾਈ ਸੀ।
ਬਸਵੰਨਾ ਨੇ ਇੱਕ ਅਜਿਹੇ ਸਮਾਜਿਕ ਲੋਕਤੰਤਰ ਦੀ ਨੀਂਹ ਰੱਖੀ ਸੀ ਜਿੱਥੇ ਸਮਾਜ ਦੇ ਅੰਤਿਮ ਪਾਏਦਾਨ ‘ਤੇ ਖੜ੍ਹੇ ਵਿਅਕਤੀ ਦੀ ਚਿੰਤਾ ਪਹਿਲੀ ਪ੍ਰਾਥਮਿਕਤਾ ਹੋਵੇ। ਬਸਵੰਨਾ ਨੇ ਮਾਨਵ ਜੀਵਨ ਦੇ ਹਰ ਪਹਿਲੂ ਨੂੰ ਛੂਹਿਆ ਹੈ, ਉਸ ਨੂੰ ਬਿਹਤਰ ਬਣਾਉਣ ਲਈ ਸਮਾਧਾਨ ਸੁਝਾਏ ਹਨ। ਬਸਵੰਨਾ ਨੇ ਹਮੇਸ਼ਾ ਮਿਹਨਤ ਦਾ ਸਨਮਾਨ ਕੀਤਾ । ਉਨ੍ਹਾਂ ਨੇ ਮਿਹਨਤ ਨੂੰ ਮਹੱਤਵ ਦਿੱਤਾ। ਉਹ ਕਹਿੰਦੇ ਸਨ ਸਮਾਜ ਵਿੱਚ ਵੱਡਾ ਅਤੇ ਛੋਟਾ ਹਰ ਵਿਅਕਤੀ ਰਾਸ਼ਟਰ ਦੀ ਸੇਵਾ ਵਿੱਚ ਇੱਕ ਕਿਰਤੀ ਹੀ ਹੈ।
ਉਨ੍ਹਾਂ ਦਾ ਵਿਸ਼ਵ ਦਰਸ਼ਨ ਕਰੁਣਾ (ਦਇਆ) ਅਤੇ ਪ੍ਰੇਮ ਨਾਲ ਹੀ ਭਰਿਆ ਹੋਇਆ ਸੀ। ਉਨ੍ਹਾਂ ਨੇ ਹਮੇਸ਼ਾ ਅਹਿੰਸਾ ਅਤੇ ਪ੍ਰੇਮ ਨੂੰ ਹੀ ਭਾਰਤੀ ਸੱਭਿਆਚਾਰ ਦੇ ਕੇਂਦਰ ਵਿੱਚ ਰੱਖਿਆ। ਇਸ ਲਈ ਅੱਜ ਜਦੋਂ ਸਾਡਾ ਦੇਸ਼ , ਸਾਡਾ ਭਾਰਤ, ਅਨੇਕ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਅੱਗੇ ਵਧ ਰਿਹਾ ਹੈ, ਤਾਂ ਬਸਵੰਨਾ ਦੇ ਵਿਚਾਰ ਓਨੇ ਹੀ ਪ੍ਰਾਸੰਗਿਕ ਹੋ ਜਾਂਦੇ ਹਨ।
ਉਨ੍ਹਾਂ ਦੇ ਰੱਬੀ ਵਚਨ ਹੋਣ ਜਾਂ ਅਨੁਭਵ ਮੰਟਪਾ ਦੀ ਉਨ੍ਹਾਂ ਦੀ ਲੋਕਤਾਂਤਰਿਕ ਵਿਵਸਥਾ, ਜਾਂ ਫਿਰ ਸਵਾਬਲੰਬਨ (ਸਵੈ-ਨਿਰਭਰਤਾ) ਦੇ ਯਤਨ ਹੋਣ,
ਬਸਵੇਸ਼ਵਰ ਨੇ ਹਮੇਸ਼ਾ ਇਨ੍ਹਾਂ ਨੂੰ ਸਮਾਜ ਨਿਰਮਾਣ ਦਾ ਅਹਿਮ ਹਿੱਸਾ ਮੰਨਿਆ। ਸਮਾਜ ਅਤੇ ਕੁਦਰਤ ਦਾ ਇੱਕ - ਭਾਵ, ਕੁਦਰਤੀ ਅਤੇ ਸਮਾਜਿਕ ਸੰਸਾਧਨਾਂ ਦਾ ਸੰਜਮ ਨਾਲ ਉਪਯੋਗ, ਉਨ੍ਹਾਂ ਦੀਆਂ ਇਹ ਭਾਵਨਾਵਾਂ ਜਿੰਨੀਆਂ ਸੈਂਕੜੇ ਸਾਲ ਪਹਿਲਾਂ ਮਹੱਤਵਪੂਰਨ ਸਨ , ਓਨੀਆਂ ਹੀ ਅੱਜ ਵੀ ਹਨ।
ਸਾਥੀਓ,
21ਵੀਂ ਸਦੀ ਦੇ ਭਾਰਤ ਵਿੱਚ ਵੀ ਮੈਂ ਅੱਜ ਆਪਣੇ ਆਸ-ਪਾਸ, ਨੌਜਵਾਨ ਸਾਥੀਆਂ ਵਿੱਚ, ਦੇਸ਼ਵਾਸੀਆਂ ਵਿੱਚ ਸਾਰਥਕ ਬਦਲਾਅ ਲਈ ਇੱਕ ਮਜ਼ਬੂਤ ਇੱਛਾ ਸ਼ਕਤੀ, ਸੰਕਲਪ ਸ਼ਕਤੀ ਅਨੁਭਵ ਕਰਦਾ ਹਾਂ। ਉਹੀ ਸੰਕਲਪ ਸ਼ਕਤੀ, ਜਿਸ ਦੀ ਪ੍ਰੇਰਣਾ ਬਸਵੰਨਾ ਨੇ ਦਿੱਤੀ ਸੀ।
ਅੱਜ ਭਾਰਤਵਾਸੀਆਂ ਨੂੰ ਇਹ ਲਗਦਾ ਹੈ ਕਿ ਪਰਿਵਰਤਨ ਵਾਕਈ ਹੀ ਉਨ੍ਹਾਂ ਤੋਂ ਸ਼ੁਰੂ ਹੁੰਦਾ ਹੈ। ਇਸ ਪ੍ਰਕਾਰ ਦੀ ਆਸ਼ਾ ਅਤੇ ਵਿਸ਼ਵਾਸ ਦੇਸ਼ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀਆਂ ਤੋਂ ਬਾਹਰ ਨਿਕਲਣ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਕਰ ਰਿਹਾ ਹੈ।
ਸਾਥੀਓ,
ਇਸੇ ਆਸ਼ਾ ਅਤੇ ਵਿਸ਼ਵਾਸ ਦੇ ਸੰਦੇਸ਼ ਨੂੰ ਅਸੀਂ ਅੱਗੇ ਵਧਾਉਣਾ ਹੈ ਅਤੇ ਮਜ਼ਬੂਤ ਕਰਨਾ ਹੈ। ਇਹੀ ਸਾਨੂੰ ਮਿਹਨਤ ਅਤੇ ਪਰਉਪਕਾਰ ਲਈ ਪ੍ਰੇਰਿਤ ਕਰੇਗਾ। ਇਹੀ ਇਸ ਦਹਾਕੇ ਵਿੱਚ ਸਾਡੇ ਰਾਸ਼ਟਰ ਨੂੰ ਨਵੀਂ ਉਚਾਈ ‘ਤੇ ਲਿਜਾਵੇਗਾ।
ਤੁਸੀਂ ਸਾਰੇ ਭਗਵਾਨ ਬਸਵੰਨਾ ਦੇ ਵਚਨਾਂ ਨੂੰ , ਉਨ੍ਹਾਂ ਦੇ ਆਦਰਸ਼ਾਂ ਨੂੰ ਦੁਨੀਆ ਭਰ ਵਿੱਚ ਪ੍ਰਸਾਰਿਤ ਕਰਦੇ ਰਹੋ, ਦੁਨੀਆ ਨੂੰ ਹੋਰ ਅੱਛਾ ਬਣਾਉਂਦੇ ਰਹੋ, ਇਸੇ ਕਾਮਨਾ ਨਾਲ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਹਾਂ, ਇਨ੍ਹਾਂ ਸਭ ਕਾਰਜਾਂ ਦੇ ਦਰਮਿਆਮ, ਤੁਸੀਂ ਸਾਰੇ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਅਤੇ ਦੋ ਗਜ ਦੂਰੀ’ ਦੇ ਨਿਯਮ ਦਾ ਵੀ ਪਾਲਣ ਕਰਦੇ ਚਲੋ। ਇੱਕ ਵਾਰ ਫਿਰ ਤੁਹਾਨੂੰ ਬਸਵ ਜਯੰਤੀ ਦੀਆਂ ਅਨੇਕਾਂ ਸ਼ੁਭਕਾਮਨਾਵਾਂ !!
ਧੰਨਵਾਦ !!!
***
ਵੀਆਰਆਰਕੇ/ਐੱਸਐੱਚ
(Release ID: 1618579)
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu