ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ ਹਰਸ਼ ਵਰਧਨ ਨੇ ਸਮਰਪਿਤ ਕੋਵਿਡ-19 ਹਸਪਤਾਲ:ਏਮਸ ਟ੍ਰਾਮਾ ਸੈਂਟਰ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

"ਇਸ ਔਖੀ ਘੜੀ ਵਿੱਚ ਸਾਡੇ ਸਿਹਤ ਜੋਧਿਆਂ ਦੇ ਉੱਚ ਪ੍ਰਸੰਨਤਾ ਅਨੁਪਾਤ ਅਤੇ ਉੱਚ ਮਨੋਬਲ ਸਲਾਹੁਣਯੋਗ ਹਨ: ਡਾ ਹਰਸ਼ ਵਰਧਨ

"ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਕੋਵਿਡ-19 ਮਰੀਜ਼ਾਂ ਦੀ ਸਿਹਤ ਸਥਿਤੀ ‘ਤੇ ਨਜ਼ਰ ਰੱਖਣ ਲਈ ਏਮਸ 24x7 ਘੰਟੇ ਨਵੀਂ ਡਿਜਿਟਲ ਤਕਨੀਕ ਦੀ ਵਰਤੋਂ ਕਰ ਰਿਹਾ ਹੈ": ਡਾ ਹਰਸ਼ ਵਰਧਨ

“ਲੌਕਡਾਊਨ ਅਤੇ ਸਮਾਜਿਕ ਦੂਰੀ: ਕੋਵਿਡ-19 ਖ਼ਿਲਾਫ਼ ਇੱਕ ਕਾਰਗਰ ਸਮਾਜਿਕ ਵੈਕਸੀਨ”

Posted On: 26 APR 2020 7:24PM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ ਹਰਸ਼ ਵਰਧਨ ਨੇ ਅੱਜ ਕੋਵਿਡ-19 ਦੀ ਰੋਕਥਾਮ ਲਈ ਤਿਆਰੀਆਂ ਅਤੇ ਮਰੀਜ਼ਾਂ ਲਈ ਮੁਢਲੇ ਇਲਾਜ ਅਤੇ ਸਮਰਪਿਤ ਕੋਵਿਡ-19 ਹਸਪਤਾਲ ਵਿੱਚ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਡਾ ਹਰਸ਼ ਵਰਧਨ ਨੇ ਕਿਹਾ ਕਿ, "ਏਮਸ  ਜੇਪੀਐੱਨਏਟੀਸੀ ਕੋਵਿਡ-19ਦੇ ਸਮਰਪਿਤ ਹਸਪਤਾਲ ਵਜੋਂ ਕੰਮ ਕਰ ਰਿਹਾ ਹੈ, ਜਿਸ ਵਿੱਚ 250 ਬੈੱਡਾਂ ਵਾਲੇ ਆਈਸੋਲੇਸ਼ਨ ਵਾਰਡ ਸ਼ਾਮਲ ਹਨ, ਜੋ ਕੋਵਿਡ-19 ਦੀ ਪੁਸ਼ਟੀ ਵਾਲੇ ਆਈਸੋਲੇਸ਼ਨ ਵਿਚਲੇ ਅਤੇ ਉੱਚ ਪੱਧਰੀ ਮੈਡੀਕਲ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਦੀ ਤੁਰੰਤ ਦੇਖਭਾਲ ਨੂੰ ਯਕੀਨੀ ਬਣਾ ਰਿਹਾ ਹੈ। AIIMS JPNATC ਦੇ ਬਰਨ ਅਤੇ ਪਲਾਸਟਿਕ ਸਰਜਰੀ ਬਲਾਕ ਨੂੰ  ਸਕ੍ਰੀਨਿੰਗ ਅਤੇ TRIAGE ਖੇਤਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। "ਇਸ ਦੌਰਾਨ ਉਨ੍ਹਾਂ ਨੇ ਇਸ ਅਤਿ ਆਧੁਨਿਕ ਭਵਨ ਵਿੱਚ ਐਮਰਜੈਂਸੀ ਵਾਰਡ,ਡੋਫਿੰਗ ਖੇਤਰ,ਪ੍ਰਾਈਵੇਟ ਵਾਰਡ,ਆਈਸੀਯੂ, ਐੱਚਡੀਯੂ, ਐੱਸਏਆਰਆਈ ਵਾਰਡ ਅਤੇ ਆਈ ਐੱਲ ਆਈ ਵਾਰਡ ਦਾ ਦੌਰਾ ਕੀਤਾ। ਉਨ੍ਹਾਂ ਨੇ ਹਸਪਤਾਲ ਦੇ ਵਾਸ਼ਰੂਮ ਵਿੱਚ ਸਾਫ ਸਫਾਈ ਦਾ ਵੀ ਜਾਇਜ਼ਾ ਲਿਆ।"

ਹਸਪਤਾਲ ਵਿੱਚ ਰਹਿੰਦਿਆਂ, ਮੰਤਰੀ ਨੇ ਵੀਡਿਓ ਕਾਲਿੰਗ ਰਾਹੀਂ ਕੋਵਿਡ 18 ਦੇ ਕੁਝ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਜਿਨ੍ਹਾਂ ਨੂੰ ਰੋਬੋਟ ਦੁਆਰਾ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਏਮਸ ਵਿੱਚ ਉਪਲੱਬਧ ਸੁਵਿਧਾਵਾਂ ਸਬੰਧੀ ਫੀਡਬੈਕ ਮੰਗੀ ਤਾਂ ਜੋ ਜ਼ਰੂਰੀ ਸੁਧਾਰ ਕੀਤੇ ਜਾ ਸਕਣ।

ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੇ ਵਿਆਪਕ ਜਾਇਜ਼ੇ ਮਗਰੋਂ ਡਾ ਹਰਸ਼ ਵਰਧਨ ਨੇ ਤਸੱਲੀ ਪ੍ਰਗਟਾਈ ਉਨ੍ਹਾਂ ਨੇ ਕੋਵਿਡ-19ਦੀ ਪੁਸ਼ਟੀ ਵਾਲੇ ਅਤੇ ਸ਼ੱਕੀ ਮਰੀਜ਼ਾਂ ਦੀ ਦੇਖਭਾਲ ਨੂੰ 24x7 ਯਕੀਨੀ ਬਨਾਉਣ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ,"ਮੈਨੂੰ ਇਹ ਦੇਖਕੇ ਖੁਸ਼ੀ ਮਹਿਸੂਸ ਹੋਈ ਕਿ ਏਮਸ ਕੋਵਿਡ ਰੋਗੀਆਂ ਦੇ ਸਿਹਤ ਮਾਪਦੰਡਾਂ ਦੀ ਨਿਗਰਾਨੀ ਲਈ 24x7 ਨਵੀਆਂ ਡਿਜਿਟਲ ਤਕਨੀਕਾਂ ਦੀ ਵਰਤੋਂ ਕਰ ਰਿਹਾ ਹੈ।"ਉਨ੍ਹਾਂ ਕਿਹਾ ਕਿ,"ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੁਆਰਾ ਸਮਰਪਿਤ ਕੋਵਿਡ ਹਸਪਤਾਲਾਂ ਅਤੇ ਏਮਸ ਝੱਜਰ, ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ (ਐੱਲਐੱਨਜੇਪੀਐੱਨਐੱਚ), ਡਾ ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ ਸਫਦਰ ਜੰਗ ਹਸਪਤਾਲ(ਐੱਸਜੇਐੱਚ),ਰਾਜੀਵ ਗਾਂਧੀ ਸੁਪਰ ਸਪੇਸ਼ਲਿਟੀ ਹਸਪਤਾਲ ਵਿੱਚ ਕੋਵਿਡ-19 ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ।

ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਬੋਲਦਿਆਂ, ਮੰਤਰੀ ਨੇ ਜਾਣੂ ਕਰਵਾਇਆ ਕਿ ਵਿਸ਼ਵ ਪੱਧਰ ਤੇ7% ਦੀ ਤੁਲਨਾ ਵਿੱਚ ਹੁਣ ਭਾਰਤ ਵਿਚ ਮੌਤ ਦੀ ਦਰ 3.1% ਹੈ। ਇਸ ਤੋਂ ਇਲਾਵਾ 5,913 ਲੋਕ ਠੀਕ ਹੋਏ ਹਨ, ਜਿਸ ਦੇ ਨਤੀਜੇ ਵਜੋਂ ਲਗਭਗ 22% ਦੀ ਤੰਦਰੁਸਤੀ ਦਰ ਹੈ, ਜੋਕਿ ਦੁੱਗਣਾ ਹੋਣ ਵਿੱਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬੇਹਤਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੇਸਾਂ ਦੀ ਗਿਣਤੀ ਦੁੱਗਣਾ ਹੋਣ ਦੀ ਰਫ਼ਤਾਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਪਿਛਲੇ ਤਿੰਨ ਦਿਨ ਦੌਰਾਨ ਇਹ 10.5 ਦਿਨਾਂ ਤੇ ਸਥਿਰ ਹੈ ਅਤੇ7 ਦਿਨ ਵਿੱਚ9.3 ਦਿਨ ਅਤੇ 14 ਦਿਨਾਂ ਵਿੱਚ8.1 ਦਿਨ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸੰਕੇਤਾਂ ਨੂੰ ਕਲੱਸਟਰ ਪ੍ਰਬੰਧ ਅਤੇ ਕੰਟੈਨਮੈਂਟ ਰਣਨੀਤੀਆਂ ਨਾਲ ਦੇਸ਼ ਵਿੱਚ ਲੌਕਡਾਊਨ ਦੇ ਸਕਾਰਾਤਮਕ ਪ੍ਰਭਾਵਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

ਦੇਸ਼ ਵਿੱਚ ਕੋਵਿਡ19 ਦੀ ਸਥਿਤੀ ਬਾਰੇ ਅੱਪਡੇਟ ਦਿੰਦਿਆਂ ਉਨ੍ਹਾਂ ਕਿਹਾ ਕਿ,"283 ਜ਼ਿਲਿਆਂ ਵਿੱਚ ਅੱਜ ਤੱਕ ਕੋਵਿਡ-19 ਦਾ ਕੋਈ ਕੇਸ ਦਰਜ ਨਹੀਂ ਹੋਇਆ ਅਤੇ 64 ਜ਼ਿਲਿਆਂ ਨੇ ਪਿਛਲੇ 7 ਦਿਨਾਂ ਤੋਂ ਇੱਕ ਵੀ ਤਾਜ਼ਾ ਕੇਸ ਦੀ ਰਿਪੋਰਟ ਨਹੀਂ ਹੈ,48 ਜ਼ਿਲਿਆਂ ਵਿੱਚ 14 ਦਿਨ ਦੌਰਾਨ ਕੋਈ ਵੀ ਨਵਾਂ ਕੇਸ ਦਰਜ ਨਹੀਂ ਹੋਇਆ,33 ਜ਼ਿਲਿਆਂ ਵਿਚ 21 ਦਿਨਾਂ ਵਿੱਚ ਨਵੇਂ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਅਤੇ 18 ਜ਼ਿਲਿਆਂ ਵਿੱਚ 28 ਦਿਨਾਂ ਦੌਰਾਨ ਕੋਈ ਨਵਾਂ ਕੇਸ ਨਹੀਂ ਮਿਲਿਆ।

ਦੇਸ਼ ਵਿੱਚ ਚਿਕਿਤਸਾ ਉਪਕਰਣਾਂ ਅਤੇ ਸੁਵਿਧਾਵਾਂ ਬਾਰੇ ਡਾ ਹਰਸ਼ ਵਰਧਨ ਨੇ ਕਿਹਾ,"ਅਸੀਂ ਪਹਿਲਾਂ ਹੀ ਰਾਜ ਪੱਧਰ ਤੇ ਲੋੜੀਂਦੀ ਮਾਤਰਾ ਵਿੱਚ ਵਿਅਕਤੀਗਤ ਸੁਰੱਖਿਆ ਕਿੱਟਾਂ ਉਪਲੱਬਧ ਕਰ ਚੁੱਕੇ ਹਾਂ ਅਤੇ ਸਾਡੇ ਕੋਲ ਲੱਗਭਗ 106 ਯੂਨਿਟ ਦੇਸ਼ ਦੀ ਵਧਦੀ ਮੰਗ ਦੀ ਪੂਰਤੀ ਦੇ ਸਮਰੱਥ ਹਨ।ਇਸ ਤੋਂ ਇਲਾਵਾ ਹੁਣ ਦੇਸ਼ ਵਿਚ ਐੱਨ-95 ਮਾਸਕ ਦੇ ਵੀ 10 ਨਿਰਮਾਤਾ ਹਨ।"ਵੈਂਟੀਲੇਟਰ ਦੀ ਉਪਲੱਬਧਤਾ ਬਾਰੇ ਉਨ੍ਹਾਂ ਕਿਹਾ,"ਸਾਡੀ ਸਰਕਾਰ ਅਤੇ ਵੱਖ ਵੱਖ ਖੋਜ ਪ੍ਰਯੋਗਸ਼ਾਲਾਵਾਂ ਦੇ ਯਤਨਾਂ ਰਾਂਹੀ ਘੇਰਲੁ ਉਤਪਾਦਕਾਂ ਦੁਆਰਾ ਵੈਂਟੀਲੇਟਰਸ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ ਅਤੇ 9 ਨਿਰਮਾਤਾਵਾਂ ਨੂੰ 59000 ਵਧੇਰੇ ਯੂਨਿਟਾਂ ਦਾ ਆਰਡਰ ਦਿੱਤਾ ਗਿਆ ਹੈ।

ਕੇਂਦਰ ਅਤੇ ਰਾਜਾਂ ਦੁਆਰਾ ਉਪਲਬਧ ਕਰਵਾਏ ਗਏ ਵੈਂਟੀਲੇਟਰਸ, ਆਕਸੀਜਨ ਦੀ ਸਪਲਾਈ ਅਤੇ ਆਈਸੀਯੂ ਦੀ ਪੂਰਤੀ ਬਾਰੇ ਵਿਸਤਾਰ ਵਿੱਚ ਦੱਸਦਿਆ ਕਿਹਾ ਕਿ," ਜਦੋਂ ਅਸੀਂ ਮਰੀਜ਼ਾਂ ਦੀ ਗਿਣਤੀ ਦੀ ਤੁਲਨਾ ਕੀਤੀ ਤਾਂ ਸਾਹਮਣੇ ਆਇਆ ਕਿ ਸਿਰਫ 2.17 % ਮਰੀਜ਼ ਹੀ ਆਈਸੀਯੂ ਵਿੱਚ ਦਾਖ਼ਲ ਕੀਤੇ ਗਏ ਹਨ 1.29% ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪਈ ਹੈ, ਬਹੁਤ ਹੀ ਘੱਟ0.36 ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਪਈ ਏ। ਉਨ੍ਹਾਂ ਕਿਹਾ ਕਿ,"ਅਸੀਂ ਇਸ ਲੜਾਈ ਵਿੱਚ ਜਿੱਤ ਰਹੇ ਹਾਂ ਅਤੇ ਆਖ਼ਰਕਾਰ ਅਸੀਂ ਸਿਵਿਦ 19ਖ਼ਿਲਾਫ਼ ਜਿੱਤ ਪ੍ਰਾਪਤ ਕਰਾਂਗੇ,ਕਿਉਂਕਿ ਅਸੀਂ ਆਪਣੇ ਦੁਸ਼ਮਣ,ਇਸਦੀ ਸੰਖਿਆ ਅਤੇ ਸਹੀ ਟਿਕਾਣਿਆਂ ਨੂੰ ਜਾਣਦੇ ਹਾਂ ਅਤੇ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।

ਕੋਰੋਨਾ ਜੋਧਿਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ," ਇਸ ਪਰਖ ਦੇ ਸਮੇਂ ਵਿੱਚ ਉੱਚੇ ਪ੍ਰਸੰਨਤਾ ਅਨੁਪਾਤ ਅਤੇ ਉੱਚ ਮਨੋਬਲ ਸ਼ਲਾਘਾ ਯੋਗ ਹੈ। ਇਹ ਦੱਸਦੇ ਹੋਏ ਕਿ ਉਨ੍ਹਾਂ ਨੇ ਮਹਾਮਾਰੀ ਦੇ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਇਨ੍ਹਾਂ ਹਸਪਤਾਲਾਂ ਦੁਆਰਾ ਕੀਤੇ ਗਏ ਪ੍ਰਬੰਧਾਂ ਤੇ ਸੰਤੁਸ਼ਟੀ ਤਸੱਲੀ ਪ੍ਰਗਟਾਈ ਉਨ੍ਹਾਂ ਨੇ ਕੋਵਿਡ-19 ਨਾਲ ਨਜਿੱਠਣ ਵਿੱਚ ਨਰਸਾਂ, ਡਾਕਟਰਾਂ, ਟੈਕਨੀਸ਼ੀਅਨ,ਅਤੇ ਹੋਰਨਾਂ ਸਿਹਤ ਕਰਮੀਆਂ ਜਿਹੇ ਪਹਿਲੀ ਕਤਾਰ ਵਿੱਚ ਰਹਿਕੇ ਦੇਖਭਾਲ਼ ਕਰਨ ਵਾਲਿਆਂ ਦੁਆਰਾ ਪੇਸ਼ ਕੀਤੇ ਗਏ ਲਚੀਲੇਪਨ,ਸਖ਼ਤ ਮਿਹਨਤ, ਸਮਰਪਣ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ।

                                                     ******

 

ਐੱਮਆਰ



(Release ID: 1618578) Visitor Counter : 161