ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਸੀਰੀਜ਼ ‘ਦੇਖੋ ਅਪਨਾ ਦੇਸ਼’ ਤਹਿਤ 'ਅਵਧ ਕੀ ਸੈਰ-ਲਖਨਊ ਦਾ ਮਾਣ' ਵਿਸ਼ੇ ਜ਼ਰੀਏ ਪਾਕ-ਕਲਾ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਗਿਆ
ਅਗਲਾ ਵੈਬੀਨਾਰ ‘ਐਕਸਪਲੋਰਿੰਗ ਪੌਂਡੀਚੇਰੀਜ਼ ਫ੍ਰੈਂਚ ਕੁਆਰਟਰ- ਫ੍ਰੈਂਚ ਕਨੈਕਸ਼ਨ’ ਵਿਸ਼ੇ ‘ਤੇ 27 ਅਪ੍ਰੈਲ 2020 ਨੂੰ ਆਯੋਜਿਤ ਕੀਤਾ ਜਾਵੇਗਾ
Posted On:
26 APR 2020 12:15PM by PIB Chandigarh
ਕੇਂਦਰੀ ਟੂਰਿਜ਼ਮ ਮੰਤਰਾਲੇ ਦੀ "ਦੇਖੋ ਅਪਨਾ ਦੇਸ਼" ਵੈਬੀਨਾਰ ਸੀਰੀਜ਼ ਵਿੱਚ "ਅਵਧ ਕੀ ਸੈਰ- ਲਖਨਊ ਦਾ ਮਾਣ" ਐਪੀਸੋਡ ਜ਼ਰੀਏ ‘ਪਾਕ-ਕਲਾ ਟੂਰਿਜ਼ਮ' ਦੀਆਂ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। 25 ਅਪ੍ਰੈਲ 2020 ਨੂੰ ਆਯੋਜਿਤ ਵੈਬੀਨਾਰ ਵਿੱਚ ਲਖਨਊ ਦੀ ਸ਼ਾਨਦਾਰ ਤੇ ਵਿਵਿਧ ਪਾਕ ਵਿਰਾਸਤਾਂ ਨੂੰ ਪੇਸ਼ ਕੀਤਾ ਗਿਆ ਅਤੇ ਲਖਨਊ ਦੇ ਇਤਿਹਾਸ, ਕੱਪੜੇ ਅਤੇ ਹੋਰ ਪਰੰਪਰਾਵਾਂ ਦੀਆਂ ਕੁਝ ਕਹਾਣੀਆਂ ਨੂੰ ਪਾਕ-ਕਲਾ ਨਾਲ ਜੋੜਿਆ ਗਿਆ।
ਪਕਵਾਨ ਕਿਸੇ ਮੰਜ਼ਿਲ ਦਾ ਇੱਕ ਮਹੱਤਵਪੂਰਨ ਅਨੁਭਵ ਹੁੰਦਾ ਹੈ ਅਤੇ ਅੱਜ ਅਜਿਹੇ ਸੈਲਾਨੀ ਵੀ ਹਨ ਜੋ ਮੰਜ਼ਿਲ ਦੇ ਅਨੋਖੇ ਵਿਅੰਜਨਾਂ ਦਾ ਸੁਆਦ ਲੈਣ ਲਈ ਯਾਤਰਾ ਕਰ ਰਹੇ ਹਨ। ਸੈਲਾਨੀ ਅਜਿਹੇ ਸਥਾਨਾਂ ਦੀ ਵੀ ਯਾਤਰਾ ਕਰ ਰਹੇ ਹਨ ਜੋ ਆਪਣੇ ਵਿਅੰਜਨਾਂ ਦੇ ਸੁਆਦ ਲਈ ਜਾਣੇ ਜਾਂਦੇ ਹਨ। ਵਿਅੰਜਨਾਂ ਦਾ ਸੁਆਦ ਮੰਜ਼ਿਲ ਦੇ ਇੱਕ ਮਹੱਤਵਪੂਰਨ ਅਨੁਭਵ ਦੇ ਰੂਪ ਵਿੱਚ ਸੈਲਾਨੀਆਂ ਕੋਲ ਰਹਿੰਦਾ ਹੈ। ਭਾਰਤ ਦੀਆਂ ਪਾਕ-ਕਲਾ ਪਰੰਪਰਾਵਾਂ ਪ੍ਰਾਚੀਨ ਕਾਲ ਤੋਂ ਚਲੀਆਂ ਆ ਰਹੀਆਂ ਹਨ ਅਤੇ ਇਸ ਉੱਤੇ ਕਈ ਤਰ੍ਹਾਂ ਦੇ ਪ੍ਰਭਾਵ ਪਏ ਹਨ ਜਿਨ੍ਹਾਂ ਨਾਲ ਵਿਭਿੰਨ ਸੁਆਦਾਂ ਨੂੰ ਮਿਲਾਉਣ ਅਤੇ ਮਿਸ਼ਰਿਤ ਕਰਨ ਦੀ ਕਲਾ ਸੰਪੂਰਨ ਹੋਈ ਹੈ। ਵਿਸ਼ਵ ਵਿੱਚ ਭਾਰਤੀ ਪਕਵਾਨਾਂ ਦਾ ਵਿਲੱਖਣ ਯੋਗਦਾਨ ਇਹ ਹੈ ਕਿ ਕਿਵੇਂ ਅਸੀਂ ਸਾਰੇ ਮਹਾਨ ਸੁਆਦਾਂ ਨੂੰ ਇਕੱਠੇ ਕਰਨ ਵਿੱਚ ਕਾਮਯਾਬ ਹੋਏ ਹਾਂ ਜੋ ਸਾਡੇ ਲਈ ਕੁਦਰਤੀ ਤੌਰ 'ਤੇ ਮਸਾਲਿਆਂ ਦੇ ਰੂਪ ਵਿੱਚ ਉਪਲਬਧ ਹਨ ਅਤੇ ਨਾਲ ਹੀ ਉਨ੍ਹਾਂ ਦੇ ਇਕੱਲਿਆਂ ਦੇ ਪਹਿਲੂਆਂ ਨੂੰ ਵੀ ਕਾਇਮ ਰੱਖਦੇ ਹਨ।
ਵੈਬੀਨਾਰ ਹੈਰੀਟੇਜ ਵਾਕ ਦੇ ਮੋਹਰੀ, ਪ੍ਰੋਫੈਸਰ ਤੇ ਖੋਜਕਰਤਾ ਅਤੇ ਇਸ ਸਮੇਂ ਉਹ ਯੂਨੀਵਰਸਿਟੀ ਆਵ੍ ਵੇਲਸ ਵਿਖੇ ਵਿਜ਼ਟਿੰਗ ਫੈਕਲਟੀ ਸ਼੍ਰੀ ਪ੍ਰਤੀਕ ਹੀਰਾ, ਸ਼ੈੱਫ ਸ਼੍ਰੀ ਪੰਕਜ ਭਦੌਰੀਆ, ਇੰਡੀਅਨ ਮਾਸਟਰਸ਼ੈਫ 2010 ਦੇ ਜੇਤੂ ਅਤੇ ਨਵਾਬ ਜਾਫਰ ਮੀਰ ਅਬਦੁੱਲਾ ਵੱਲੋਂ ਪੇਸ਼ ਕੀਤਾ ਗਿਆ ਸੀ।
ਵੈਬੀਨਾਰ ਵਿੱਚ ਮਕਬੂਲ ਸਧਾਰਨ ਨਾਸ਼ਤੇ ਦੇ ਵਿਕਲਪਾਂ ਤੋਂ ਲੈ ਕੇ ਸ਼ਾਨਦਾਰ ਦਮ ਤਰੀਕਿਆਂ ਨਾਲ ਪਕਾਉਣ, ਲਜ਼ੀਜ਼ਦਾਰ ਕਬਾਬ ਅਤੇ ਕੋਰਮਾ, ਬਿਰਿਆਨੀ ਤੇ ਸ਼ੀਰਮਾਲ ਅਤੇ ਸੁਆਦਲੇ ਸਟ੍ਰੀਟ ਫੂਡ ਵਿਕਲਪਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਮਸਾਲੇਦਾਰ ਆਲੂ ਦੀ ਸਬਜ਼ੀ ਨਾਲ ਖਸਤਾ ਕਚੌਰੀ ਦਹੀਂ ਤੇ ਜਲੇਬੀ ਨਾਲ, ਨਿਹਾਰੀ ਕੁਲਚਾ, ਟੁੰਡੇ ਕਬਾਬ, ਗਲੋਟੀ ਕਬਾਬ, ਕਾਕੋਰੀ ਕਬਾਬ, ਪ੍ਰਸਿੱਧ ਉਲਟੇ ਤਵਾ ਕਾ ਪਰੌਂਠਾ, ਚਾਟ ਵੰਨਗੀ, ਸਾਲਨ, ਮੱਖਣ ਮਲਾਈ ਅਤੇ ਲਖਨਵੀ ਪਾਨ ਆਦਿ ਕੁਝ ਪਕਵਾਨ ਸਨ ਜਿਨ੍ਹਾਂ ਨੂੰ ਭਾਗੀਦਾਰਾਂ ਨੇ ਚੰਗੀ ਤਰ੍ਹਾਂ ਪਰੋਸਿਆ ਸੀ ਇਸ ਦੇ ਨਾਲ ਹੀ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਬਨ ਕਬਾਬ ਮਗਰੋਂ ਲਾ ਮਾਰਟਿਨੀਅਰ ਕਾਲਜ ਦੀ ਕੰਟੀਨ ਵਿੱਚ ਕ੍ਰਿਸਮਿਸ ਕੇਕ ਵੀ ਪਕਾਇਆ ਗਿਆ।
ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਸੀਰੀਜ਼ ਵਿੱਚ ਨਾ ਸਿਰਫ ਭਾਰਤੀ ਬਲਕਿ ਵਿਦੇਸ਼ਾਂ ਤੋਂ ਵੀ 3000 ਪ੍ਰਤੀਭਾਗੀ ਜੁੜੇ। ਇਹ ਐਪੀਸੋਡ ਹੁਣ https://www.youtube.com/channel/UCzIbBmMvtvH7d6Zo_ZEHDA/featured ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ‘ਤੇ ਉਪਲਬਧ ਹਨ।
ਵੈਬੀਨਾਰ ਦਾ ਅਗਲਾ ਅੰਕ ਸੋਮਵਾਰ, 27 ਅਪ੍ਰੈਲ 2020 ਸਵੇਰੇ 11.00 ਵਜੇ ਆਵੇਗਾ, ਜਿਸ ਦਾ ਸਿਰਲੇਖ ‘ਐਕਸਪਲੋਰਿੰਗ ਪੌਂਡੀਚੇਰੀਜ਼ ਫ੍ਰੈਂਚ ਕੁਆਰਟਰ- ਫ੍ਰੈਂਚ ਕਨੈਕਸ਼ਨ’ ਹੈ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ https://bit.ly/WebinarPondicherry ਰਾਹੀਂ ਸ਼ਾਮਲ ਹੋ ਸਕਦੇ ਹਨ।
*******
ਐੱਨਬੀ/ਏਕੇਜੇ/ਓਏ
(Release ID: 1618450)
Visitor Counter : 169