PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 25 APR 2020 6:48PM by PIB Chandigarh

https://static.pib.gov.in/WriteReadData/userfiles/image/image002482A.pnghttps://static.pib.gov.in/WriteReadData/userfiles/image/image001H2E9.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕੱਲ੍ਹ ਤੋਂ1429 ਨਵੇਂ ਮਾਮਲਿਆਂ ਦਾ ਵਾਧਾ ਦਰਜ ਕੀਤਾ ਗਿਆ ਹੈ।  ਨਾਲ ਹੀਕੁੱਲ 24,506 ਲੋਕਾਂ ਦੀ ਕੋਵਿਡ- 19 ਲਈ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
  • ਗ੍ਰਹਿ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਏਕਲ ਅਤੇ ਬਹੁ - ਬ੍ਰਾਂਡ ਮਾਲਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੁੱਝ ਸ਼੍ਰੇਣੀਆਂ ਦੀਆਂ ਦੁਕਾਨਾਂ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ
  • ਸਿਹਤ ਮੰਤਰੀ ਰਾਜਾਂ ਨੂੰ ਤਾਕੀਦ ਕੀਤੀ ਕਿ ਉਹ ਨਿਗਰਾਨੀ, ਘਰ-ਘਰ ਸਰਗਰਮ ਕੇਸ ਲੱਭਣ, ਕੇਸਾਂ ਦੀ ਛੇਤੀ ਪਹਿਚਾਣ ਅਤੇ ਸਹੀ ਕਲੀਨਿਕਲ ਪ੍ਰਬੰਧਨ ਉੱਤੇ ਧਿਆਨ ਕੇਂਦ੍ਰਿਤ ਕਰਨ।
  • ਇੱਕ ਵਿਲੱਖਣ ਪ੍ਰਾਪਤੀ , ਆਈਆਈਟੀ ਦਿੱਲੀ ਨੇ ਕੋਵਿਡ19 ਦਾ ਪਤਾ ਲਾਉਣ ਵਾਲਾ ਕਿਫ਼ਾਇਤੀ ਜਾਂਚ ਮੁਕਤ ਅਸੇ ਵਿਕਸਿਤ ਕੀਤਾ
  • 7.5 ਕਰੋੜ ਲੋਕਾਂ ਨੇ ਆਪਣੇ ਮੋਬਾਈਲਾਂ ਤੇ ਆਰੋਗਯ ਸੇਤੂ ਐਪ ਡਾਊਨਲੋਡ ਕਰ ਲਈ ਹੈ।
  • ਡਾਕ ਵਿਭਾਗ 500 ਕਿਲੋਮੀਟਰ ਤੋਂ ਵੱਧ ਦੇ 22 ਰੂਟਾਂ ਨਾਲ ਨੈਸ਼ਨਲ ਰੋਡ ਟਰਾਂਸਪੋਰਟ ਨੈੱਟਵਰਕ ਜ਼ਰੀਏ ਜ਼ਰੂਰੀ ਵਸਤਾਂ ਨੂੰ ਪਹੁੰਚਾਵੇਗਾ

 

ਮੰਤਰੀਆਂ ਦੇ ਗਰੁੱਪ ਨੇ ਮੌਜੂਦਾ ਹਾਲਾਤ ਅਤੇ ਕੋਵਿਡ - 19 ਨਾਲ ਨਜਿੱਠਣ ਲਈ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ

ਮੰਤਰੀਆਂ ਦੇ ਗਰੁੱਪ ਨੇ ਕੋਵਿਡ - 19 ਤੋਂ ਬਚਾਅਨਿਯੰਤਰਨ ਅਤੇ ਪ੍ਰਬੰਧਨ ਲਈ ਕੇਂਦਰ ਅਤੇ ਕਈ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅੱਜ ਦੀ ਮਿਤੀ ਤੱਕ ਕੀਤੇ ਗਏ ਉਪਾਵਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਮੰਤਰੀਆਂ ਦੇ ਗਰੁੱਪ ਨੂੰ ਸੂਚਿਤ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਕੋਵਿਡ-19 ਖ਼ਿਲਾਫ਼ ਲੜਨ ਲਈ ਉਨ੍ਹਾਂ ਦੀਆਂ ਆਕਸਿਮਕ ਯੋਜਨਾਵਾਂ ਦਾ ਅਨੁਸਰਣ ਕਰਨ ਅਤੇ ਉਨ੍ਹਾਂ ਨੂੰ ਹੋਰ ਦ੍ਰਿੜ੍ਹ ਬਣਾਉਣ ਨੂੰ ਕਿਹਾ ਗਿਆ ਹੈਮੰਤਰੀਆਂ ਦੇ ਗਰੁੱਪ ਨੂੰ ਆਈਸੋਲੇਸ਼ਨ ਬੈੱਡਾਂ / ਵਾਰਡਪੀਪੀਈਐੱਨ95 ਮਾਸਕ ਦਵਾਈਆਂ ਵੈਂਟੀਲੇਟਰਾਂਆਕਸੀਜਨ ਸਿਲੰਡਰਾਂ ਆਦਿ ਦੀ ਉਪਲੱਬਧਤਾ  ਦੇ ਨਾਲ - ਨਾਲ ਸਮਰਪਿਤ ਕੋਵਿਡ - 19 ਹਸਪਤਾਲਾਂ ਦੇ ਰਾਜ ਵਾਰ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ ਗਈ ਮੰਤਰੀਆਂ ਦੇ ਗਰੁੱਪ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਹੁਣ ਤੱਕ 20.66% ਦੀ ਰਿਕਵਰੀ ਦਰ ਨਾਲ 5,062 ਲੋਕ ਤੰਦੁਰੁਸਤ ਹੋ ਚੁੱਕੇ ਹਨ।  ਕੱਲ੍ਹ ਤੋਂ1429 ਨਵੇਂ ਮਾਮਲਿਆਂ ਦਾ ਵਾਧਾ ਦਰਜ ਕੀਤਾ ਗਿਆ ਹੈ।  ਨਾਲ ਹੀ ਕੁੱਲ 24,506 ਲੋਕਾਂ ਦੀ ਕੋਵਿਡ- 19 ਲਈ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ

https://pib.gov.in/PressReleseDetail.aspx?PRID=1618118

 

ਗ੍ਰਹਿ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਏਕਲ ਅਤੇ ਬਹੁ - ਬ੍ਰਾਂਡ ਮਾਲਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੁੱਝ ਸ਼੍ਰੇਣੀਆਂ ਦੀਆਂ ਦੁਕਾਨਾਂ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ

ਕਮਰਸ਼ੀਅਲ ਅਤੇ ਪ੍ਰਾਈਵੇਟ ਪ੍ਰਤਿਸ਼ਠਾਨਾਂ ਦੀਆਂ ਸ਼੍ਰੇਣੀ ਵਿੱਚ ਛੂਟ ਦਿੰਦੇ ਹੋਏ, ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਆਦੇਸ਼ ਜਾਰੀ ਕਰਦੇ ਹੋਏ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੁਕਾਨ ਅਤੇ ਸਥਾਪਨਾ ਐਕਟ ਦੇ ਤਹਿਤ ਪੰਜੀਕ੍ਰਿਤ ਰਿਹਾਇਸ਼ੀ ਪਰਿਸਰਾਂ, ਗੁਆਂਢ ਅਤੇ ਏਕਾਂਤ ਵਿੱਚ ਚਲਣ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਸੀਮਾ ਨੂੰ ਛੱਡ ਕੇ, ਬਜ਼ਾਰ ਪਰਿਸਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ। ਏਕਲ ਅਤੇ ਬਹੁ- ਬ੍ਰਾਂਡ ਮਾਲ ਦੀਆਂ ਦੁਕਾਨਾਂ ਨੂੰ ਕਿਤੇ ਵੀ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ।

https://pib.gov.in/PressReleseDetail.aspx?PRID=1618049

 

ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਵਾਲੇ ਗ੍ਰਹਿ ਮੰਤਰਾਲੇ ਦੇ ਆਦੇਸ਼ ਬਾਰੇ ਸਪਸ਼ਟੀਕਰਨ

ਇਸ ਆਦੇਸ਼ ਦਾ ਮੰਤਵ ਇਹ ਹੈ ਕਿ: ਗ੍ਰਾਮੀਣ ਖੇਤਰਾਂ ਵਿੱਚ, ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ ਹਾਲਾਂਕਿ, ਸ਼ਾਪਿੰਗ ਮਾਲ ਵਿੱਚ ਸਥਿਤ ਦੁਕਾਨਾਂ ਇਨ੍ਹਾਂ ਵਿੱਚ ਸ਼ਾਮਲ ਨਹੀਂ ਹਨ। ਸ਼ਹਿਰੀ ਖੇਤਰਾਂ ਵਿੱਚ, ਸਾਰੀਆਂ ਸਟੈਂਡਅਲੋਨ (ਏਕਲ) ਦੁਕਾਨਾਂ, ਆਂਢ-ਗੁਆਂਢ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਪਰਿਸਰਾਂ ਵਿੱਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ। ਹਾਲਾਂਕਿ, ਬਜ਼ਾਰਾਂ/ਬਜ਼ਾਰ ਪਰਿਸਰਾਂ ਅਤੇ ਸ਼ਾਪਿੰਗ ਮਾਲਾਂ ਵਿੱਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੈ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਈ-ਕਮਰਸ ਕੰਪਨੀਆਂ ਨੂੰ ਕੇਵਲ ਜ਼ਰੂਰੀ ਵਸਤਾਂ ਦੀ ਹੀ ਵਿਕਰੀ ਕਰਨ ਦੀ ਆਗਿਆ ਹੈ।

https://pib.gov.in/PressReleseDetail.aspx?PRID=1618078

 

ਡਾ ਹਰਸ਼ ਵਰਧਨ ਨੇ ਕੋਵਿਡ 19 ਬਾਰੇ ਚੁੱਕੇ ਗਏ ਕਦਮਾਂ ਸਬੰਧੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕੀਤੀ

ਡਾ ਹਰਸ਼ ਵਰਧਨ ਨੇ ਵੀਡੀਓ ਕਾਨਫਰੰਸ ਰਾਹੀਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ  ਅਤੇ ਮੈਡੀਕਲ ਸਿੱਖਿਆ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਕੋਲੋਂ ਕੋਵਿਡ 19 ਲਈ ਦੇਸ਼ ਭਰ ਵਿੱਚ ਤਿਆਰੀਆਂ ਅਤੇ ਜਨ ਸਿਹਤ ਉਪਾਵਾਂ ਬਾਰੇ ਜਾਣਕਾਰੀ ਲੈਂਦਿਆਂ ਕਿਹਾ ਕਿ,"ਮੈਂ ਤੂਹਾਨੂੰ ਸਭ ਨੂੰ ਕੋਵਿਡ 19 ਖ਼ਿਲਾਫ਼ ਸਾਡੀ ਲੜਾਈ ਵਿੱਚ ਸਥਿਤੀ ਨੂੰ ਕੰਟਰੋਲ ਕਰਨ `ਤੇ ਵਧਾਈ ਦਿੰਦਾ ਹਾਂ।" ਡਾ. ਹਰਸ਼ ਵਰਧਨ ਨੇ ਕਿਹਾ ਕਿ, " ਇਸ ਮਹਾਮਾਰੀ ਖ਼ਿਲਾਫ਼ ਜੰਗ ਸਾਢੇ ਤਿੰਨ ਮਹੀਨਿਆਂ ਤੋਂ ਵੀ ਜ਼ਿਆਦਾ ਪੁਰਾਣੀ ਹੈ ਅਤੇ ਰਾਜਾਂ ਦੇ ਸਹਿਯੋਗ ਨਾਲ ਕੋਵਿਡ 19 ਦੀ ਰੋਕਥਾਮ, ਕੰਟੇਨਮੈਂਟ ਅਤੇ ਪ੍ਰਬੰਧਨ ਨਿਗਰਾਨੀ ਸਿਖ਼ਰਲੇ ਮੁਕਾਮ `ਤੇ ਹੈ।"

https://pib.gov.in/PressReleseDetail.aspx?PRID=1617927

 

ਇੱਕ ਵਿਲੱਖਣ ਪ੍ਰਾਪਤੀ , ਆਈਆਈਟੀ ਦਿੱਲੀ ਨੇ ਕੋਵਿਡ–19 ਦਾ ਪਤਾ ਲਾਉਣ ਵਾਲਾ ਕਿਫ਼ਾਇਤੀ ਜਾਂਚ ਮੁਕਤ ਅਸੇ ਵਿਕਸਿਤ ਕੀਤਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕੋਵਿਡ–19 ਦਾ ਪਤਾ ਲਾਉਣ ਵਾਲੇ ਜਾਂਚ ਮੁਕਤ ਅਸੇ ਨੂੰ ਵਿਕਸਿਤ ਕਰਨ ਲਈ ਆਈਆਈਟੀ ਦਿੱਲੀ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀਜਾਂਚ ਕਿਟ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਏਗੀ ਤੇ ਕੋਵਿਡ–19 ਨਾਲ ਨਿਪਟਣ ਲਈ ਸਰਕਾਰੀ ਜਤਨਾਂ ਚ ਸਹਿਯੋਗ ਕਰੇਗਾ ਇਹ ਕੋਵਿਡ–19 ਲਈ ਪਹਿਲਾ ਜਾਂਚਮੁਕਤ ਅਸੇ ਹੈ, ਜਿਸ ਨੂੰ ਆਈਸੀਐੱਮਆਰ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਇਹ ਵਿਸ਼ਿਸ਼ਟ ਅਤੇ ਕਿਫ਼ਾਇਤੀ ਉੱਚਥਰੂਪੁੱਟ (ਪ੍ਰਵਾਹ ਸਮਰੱਥਾ) ਜਾਂਚ ਲਈ ਉਪਯੋਗੀ ਹੋਵੇਗਾ। ਇਸ ਅਸੇ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਫ਼ਲੋਰੋਸੈਂਟ ਜਾਂਚ ਦੀ ਜ਼ਰੂਰਤ ਨਹੀਂ ਹੁੰਦੀ। ਟੀਮ ਛੇਤੀ ਤੋਂ ਛੇਤੀ ਵਾਜਬ ਉਦਯੋਗਿਕ ਭਾਈਵਾਲਾਂ ਨਾਲ ਕਿਫ਼ਾਇਤੀ ਦਰਾਂ ਤੇ ਕਿਟ ਦਾ ਵੱਡੇ ਪੱਧਰ ਉੱਤੇ ਉਪਯੋਗ ਕਰਨ ਦੀ ਤਿਆਰੀ ਕਰ ਰਹੀ ਹੈ।

https://pib.gov.in/PressReleseDetail.aspx?PRID=1617895

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਭੁਗਤਾਨ ਵਿੱਚ ਹੋਈ ਦੇਰੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਵੱਖਰੀ ਯੋਜਨਾ ਤੇ ਕੰਮ ਕਰ ਰਹੀ ਹੈ - ਸ਼੍ਰੀ ਨਿਤਿਨ ਗਡਕਰੀ

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਭੁਗਤਾਨ ਵਿੱਚ ਹੋਈ ਦੇਰੀਤੇ ਟਿੱਪਣੀ ਕਰਦਿਆਂ, ਗਡਕਰੀ ਨੇ ਕਿਹਾ ਕਿ ਭੁਗਤਾਨ ਤੁਰੰਤ ਕਰਨ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਸਾਰੇ ਸਰਕਾਰੀ ਵਿਭਾਗਾਂ ਨੂੰ ਇਸ ਤਰ੍ਹਾਂ ਦੇ ਨਿਰਦੇਸ਼ ਦਿੱਤੇ ਗਏ ਹਨ

https://pib.gov.in/PressReleseDetail.aspx?PRID=1617899

 

ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਜਾਂ ਦੇ ਗ੍ਰਾਮੀਣ ਵਿਕਾਸ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ

ਮਹਾਤਮਾ ਗਾਂਧੀ ਗ੍ਰਾਮੀਣ ਰੋਜ਼ਗਾਰ ਗਰੰਟੀ ਸਕੀਮ (ਐੱਮਜੀਐੱਨਆਰਈਜੂਐੱਸ), ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ (ਪੀਐੱਮਏਵਾਈ-ਜੀ), ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਅਤੇ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐਲਐੱਮ) ਤਹਿਤ ਕੰਮਾਂ `ਚ ਤੇਜ਼ੀ ਲਿਆਉਣ ਬਾਰੇ ਕੀਤੀ ਚਰਚਾਮੰਤਰੀ ਨੇ ਕੋਵਿਡ-19 ਦੀ ਚੁਣੌਤੀ ਨੂੰ ਗ੍ਰਾਮੀਣ ਢਾਂਚੇ ਦੀ ਮਜ਼ਬੂਤੀ, ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਕਰਨ ਅਤੇ ਗ੍ਰਾਮੀਣ ਧੰਦਿਆਂ ਦੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਮੌਕੇ ਵਜੋਂ ਸਹੀ ਵਰਤੋਂ ਕਰਨ `ਤੇ ਜੋਰ ਦਿੱਤਾ

https://pib.gov.in/PressReleseDetail.aspx?PRID=1617951

 

 ‘ਕਿਸਾਨ ਰਥਮੋਬਾਈਲ ਐਪ ਆਪਣੇ ਲਾਂਚ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਹੀ ਬੇਹੱਦ ਸਫਲ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਸਾਨਾਂ ਅਤੇ ਵਪਾਰੀਆਂ ਨੂੰ ਸੁਵਿਧਾ ਦੇਣ ਲਈ 17.04.2020 ਨੂੰ ਕਿਸਾਨ ਰਥ”' ਐਪ ਸ਼ੁਰੂ ਕੀਤੀ ਹੈ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਅਨਾਜ (ਅਨਾਜ, ਦਾਲ਼ਾਂ ਆਦਿ), ਫਲ ਅਤੇ ਸਬਜ਼ੀਆਂ, ਬੀਜ ਦੇ ਤੇਲ, ਮਸਾਲੇ, ਫਾਈਬਰ ਫ਼ਸਲ, ਫੁੱਲਾਂ, ਬਾਂਸ, ਲੱਕੜ ਦਾ ਕੁੰਦਾ ਅਤੇ ਮਾਮੂਲੀ ਜੰਗਲੀ ਉਪਜ, ਨਾਰਿਅਲ ਆਦਿ ਤੋਂ ਲੈ ਕੇ ਖੇਤੀ ਉਤਪਾਦਾਂ ਦੀ ਆਵਾਜਾਈ ਦੇ ਸਹੀ ਢੰਗਾਂ ਦੀ ਪਛਾਣ ਅਤੇ ਕਿਸਾਨੀ ਤੇ ਵਪਾਰ ਵਿੱਚ ਢੋਆ-ਢੁਆਈ ਦੀ ਸੁਵਿਧਾ ਮਿਲ ਸਕੇ ਅੱਜ ਤੱਕ, ਇਸ ਐਪ ਤੇ ਕੁੱਲ 80,474 ਕਿਸਾਨ ਅਤੇ 70,581 ਵਪਾਰੀ ਰਜਿਸਟਰਡ ਹਨ

https://pib.gov.in/PressReleseDetail.aspx?PRID=1617919

 

ਵਿੱਤ ਕਮਿਸ਼ਨ ਦੁਆਰਾ ਆਪਣੀ ਸਲਾਹਕਾਰ ਕੌਂਸਲ ਨਾਲ ਮੀਟਿੰਗ

ਸਲਾਹਕਾਰ ਕੌਂਸਲ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਕੋਵਿਡ ਮਹਾਮਾਰੀ ਅਤੇ ਰਾਸ਼ਟਰੀ ਲੌਕਡਾਊਨ ਦਾ ਭਾਰਤੀ ਅਰਥਵਿਵਸਥਾ ਤੇ ਅਸਰ ਦੇਸ਼ ਦੀਆਂ ਮੱਠੀਚਾਲ ਵਾਲੀਆਂ ਗਤੀਵਿਧੀਆਂ ਕਾਰਨ ਵਿੱਤੀ ਸੰਸਥਾਨਾਂ ਤੇ ਕਾਰੋਬਾਰੀ ਉੱਦਮਾਂ ਦੇ ਨਕਦਪ੍ਰਵਾਹਾਂ ਉੱਤੇ ਪੈ ਸਕਦਾ ਹੈ ਅਤੇ ਵਿਸ਼ਵਪੱਧਰ ਉੱਤੇ ਬਹੁਤ ਜ਼ਿਆਦਾ ਮੰਦੀ ਕਾਰਨ ਭਾਰਤੀ ਉਤਪਾਦਾਂ ਦੀ ਮੰਗ ਵਿੱਚ ਕਮੀ ਆ ਸਕਦੀ ਹੈ। ਉਨ੍ਹਾਂ ਸਭਨਾਂ ਨੇ ਸਰਬਸੰਮਤੀ ਨਾਲ ਸੁਝਾਅ ਦਿੱਤਾ ਕਿ ਮਾਰਚ 2020 ਤੋਂ ਪਹਿਲਾਂ ਕੁੱਲ ਘਰੇਲੂ ਉਤਪਾਦਨ ਦੇ ਅਸਲ ਵਾਧੇ ਬਾਰੇ ਲਾਏ ਅਨੁਮਾਨਾਂ ਉੱਤੇ ਇੱਕ ਵਾਰ ਫਿਰ ਵਿਸਥਾਰਪੂਰਬਕ ਝਾਤ ਪਾ ਲਈ ਜਾਵੇ ਅਤੇ ਉਨ੍ਹਾਂ ਵਿੱਚ ਵਰਨਣਯੋਗ ਹੱਦ ਤੱਕ ਹੇਠਾਂ ਵੱਲ ਨੂੰ ਪਾਏ ਜਾਂਦੇ ਰੁਝਾਨ ਮੁਤਾਬਕ ਸੋਧ ਕਰ ਲਈ ਜਾਵੇ। ਅਰਥਵਿਵਸਥਾ ਤੋਂ ਲੌਕਡਾਊਨ ਹਟਦਿਆਂ ਹੀ ਹਾਲਾਤ ਦੋਬਾਰਾ ਲੀਹ ਤੇ ਆਉਣ ਵਿੱਚ ਵੀ ਸਮਾਂ ਲੱਗੇਗਾ ਕਿਉਂਕਿ ਇਹ ਸਭ ਕਿਰਤੀ ਬਲਾਂ ਦੇ ਛੇਤੀ ਕੰਮ ਉੱਤੇ ਵਾਪਸੀ ਦੀ ਯੋਗਤਾ, ਦਰਮਿਆਨੀਆਂ ਵਸਤਾਂ ਅਤੇ ਨਕਦਪ੍ਰਵਾਹਾਂ ਦੀਆਂ ਸਪਲਾਈਜ਼ ਦੀ ਬਹਾਲੀ ਅਤੇ ਬੇਸ਼ੱਕ ਉਤਪਾਦਨ ਦੀ ਮੰਗ ਉੱਤੇ ਨਿਰਭਰ ਕਰੇਗਾ।

https://pib.gov.in/PressReleseDetail.aspx?PRID=1617900

 

ਡਾਕ ਵਿਭਾਗ 500 ਕਿਲੋਮੀਟਰ ਤੋਂ ਵੱਧ ਦੇ 22 ਰੂਟਾਂ ਨਾਲ ਨੈਸ਼ਨਲ ਰੋਡ ਟਰਾਂਸਪੋਰਟ ਨੈੱਟਵਰਕ ਜ਼ਰੀਏ ਜ਼ਰੂਰੀ ਵਸਤਾਂ ਨੂੰ ਪਹੁੰਚਾਵੇਗਾ

ਇਸ ਉਤਸ਼ਾਹ ਸਦਕਾ ਵਿਭਾਗੀ ਵਾਹਨਾਂ ਦੇ ਮੌਜੂਦਾ ਬੇੜੇ, ਜੋ ਮੁੱਖ ਤੌਰ 'ਤੇ ਇੰਟਰਾ-ਸਿਟੀ ਡਿਲਿਵਰੀ ਲਈ ਵਰਤੇ ਜਾਂਦੇ ਹਨ, ਦੇ ਨਾਲ ਰੋਡ ਟਰਾਂਸਪੋਰਟ ਨੈੱਟਵਰਕ ਸ਼ੁਰੂ ਕਰਨ ਦਾ ਵਿਚਾਰ ਕੀਤਾ ਗਿਆ ਅਤੇ ਦੇਸ਼ ਭਰ ਦੇ 75 ਸ਼ਹਿਰਾਂ ਨੂੰ ਛੂਹਣ ਵਾਲੇ 34 ਅੰਤਰਰਾਜੀ/ ਅੰਤਰਰਾਜੀ ਕਾਰਜਕ੍ਰਮ ਦੇ ਇੱਕ ਨੈਸ਼ਨਲ ਰੋਡ ਟਰਾਂਸਪੋਰਟ ਨੈੱਟਵਰਕ ਨੂੰ 500 ਕਿਲੋਮੀਟਰ ਤੋਂ ਵੱਧ ਦੇ 22 ਰੂਟਾਂ ਦੇ ਨਾਲ ਡਿਜ਼ਾਇਨ ਕੀਤਾ ਗਿਆ। ਇਹ ਪਹਿਲ ਇਹ ਸੁਨਿਸ਼ਚਿਤ ਕਰੇਗੀ ਕਿ ਦੇਸ਼ ਦੇ ਅੰਦਰ ਜ਼ਰੂਰੀ ਵਸਤਾਂ ਦੀ ਆਵਾਗਮਨ ਹੋਵੇ ਕਿਉਂਕਿ ਡਾਕ ਵਿਭਾਗ ਦੇਸ਼ ਵਿੱਚ ਕਿਤੇ ਵੀ ਜ਼ਰੂਰੀ ਵਸਤਾਂ ਨੂੰ ਲਿਜਾਣ ਵਾਲੇ ਪਾਰਸਲ ਵੰਡ ਸਕੇਗਾ।

https://pib.gov.in/PressReleseDetail.aspx?PRID=1617915

 

ਸ਼੍ਰੀ ਸੰਜੈ ਧੋਤ੍ਰੇ ਨੇ ਦੇਸ਼ ਵਿੱਚ ਆਈਟੀ ਸੇਵਾਵਾਂ ਦੀ ਸਥਿਤੀ ਦੀ ਸਮੀਖਿਆ ਕੀਤੀ

ਮੰਤਰੀ ਨੇ ਸੂਚਿਤ ਕੀਤਾ ਕਿ ਦੇਸ਼ ਵਿੱਚ 75 ਮਿਲੀਅਨ ਲੋਕ ਆਪਣੇ ਮੋਬਾਈਲ ਫੋਨਾਂ ਵਿੱਚ ਆਰੋਗਯ ਸੇਤੂ ਐਪ ਡਾਊਨਲੋਡ ਕਰ ਚੁੱਕੇ ਹਨ ਉਨ੍ਹਾਂ ਨੇ ਇਸ ਐਪ ਨੂੰ ਕੋਵਿਡ-19 ਨਾਲ ਜੰਗ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਆਮ ਜਨਤਾ ਲਈ ਇੱਕ ਲਾਈਫਲਾਈਨ (ਜੀਵਨ-ਰੇਖਾ) ਕਰਾਰ ਦਿੱਤਾ ਉਨ੍ਹਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਐਪ ਦਾ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ, ਖਾਸ ਤੌਰ ਤੇ ਜੰਮੂ ਅਤੇ ਕਸ਼ਮੀਰ ਦੇ ਖੇਤਰ ਜਿਹੇ ਇਲਾਕਿਆਂ ਵਿੱਚ ਜਿੱਥੇ ਇੰਟਰਨੈੱਟ ਕਨੈਕਟੀਵਿਟੀ ਬਹੁਤ ਘੱਟ ਹੈ ਜਾਂ ਸਿਰਫ 2ਜੀ ਸੇਵਾਵਾਂ ਹੀ ਚਲ ਰਹੀਆਂ ਹਨ

https://pib.gov.in/PressReleseDetail.aspx?PRID=1617885

 

ਦਾਲ਼ਾਂ ਵੰਡਣ ਦੀ ਸਭ ਤੋਂ ਵੱਡੀ ਮੁਹਿੰਮ 'ਤੇ ਕੰਮ ਸ਼ੁਰੂ

ਦੇਸ਼ ਵਿੱਚ ਤਿੰਨ ਮਹੀਨਿਆਂ ਲਈ ਕਿਲੋ-ਕਿਲੋ ਦਾਲ਼ ਨੂੰ ਤਕਰੀਬਨ 2 ਕਰੋੜ ਘਰਾਂ ਵਿੱਚ ਵੰਡਣ ਲਈ, ਢੋਆ-ਢੁਆਈ ਅਤੇ ਮਿਲਿੰਗ ਲਈ ਵਿਸ਼ਾਲ ਅਪ੍ਰੇਸ਼ਨ ਚੱਲ ਰਿਹਾ ਹੈ। ਨੈਫੈਡ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ ਲਗਭਗ 2 ਕਰੋੜ ਐੱਨਐੱਫਐੱਸਏ ਪਰਿਵਾਰਾਂ ਲਈ ਰਾਸ਼ਨ ਦੀਆਂ ਦੁਕਾਨਾਂ ਰਾਹੀਂ 5.88 ਲੱਖ ਮੀਟ੍ਰਿਕ ਟਨ ਦਾਲ਼ਾਂ ਵੰਡੇਗਾ ਮੁਹਿੰਮ ਵਿੱਚ 4 ਹਫ਼ਤਿਆਂ 'ਚ ਲਗਭਗ ਦੋ ਲੱਖ ਟਰੱਕ ਟ੍ਰਿੱਪ ਅਤੇ ਸਮਾਨ ਦੀ ਲਦਾਈ/ਲੁਹਾਈ ਸ਼ਾਮਲ ਹੋਵੇਗੀ

https://pib.gov.in/PressReleseDetail.aspx?PRID=1618155

 

ਸ਼੍ਰੀ ਮਨਸੁਖ ਮਾਂਡਵੀਯਾ ਨੇ ਭਾਰਤੀ ਸਮੁੰਦਰੀ ਖੇਤਰ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਅਤੇ ਕੋਵਿਡ-19 ਦੇ ਬਾਅਦ ਕਾਰੋਬਾਰ ਨਿਰੰਤਰਤਾ ਯੋਜਨਾ ਅਤੇ ਪ੍ਰਗਤੀ ਪਥ 'ਤੇ ਮੁੜ ਪਰਤਣ ਬਾਰੇ ਚਰਚਾ ਕੀਤੀ

ਸ਼੍ਰੀ ਮਨਸੁਖ ਮਾਂਡਵੀਯਾ ਨੇ ਸਮੁੰਦਰੀ ਖੇਤਰ ਦੇ ਉਦਯੋਗ ਹਿਤਧਾਰਕਾਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਬੰਦਰਗਾਹਾਂ ਆਮ ਵਾਂਗ ਕੰਮ ਸ਼ੁਰੂ ਕਰਨ ਦੇ ਲਈ ਪੂਰੀ ਸਮਰੱਥਾ ਦੇ ਨਾਲ ਤਿਆਰ ਹਨ, ਲੇਕਿਨ ਕੋਵਿਡ-19 ਦੇ ਕਾਰਨ ਕੁਝ ਚੁਣੌਤੀਆਂ ਹਨ, ਜਿਨ੍ਹਾਂ ਨੂੰ ਨੀਤੀਗਤ ਫੈਸਲਿਆਂ ਅਤੇ ਉਨ੍ਹਾਂ ਦੇ ਪ੍ਰਭਾਵੀ ਲਾਗੂਕਰਨ ਨਾਲ ਹੱਲ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1617965

 

ਭਾਰਤੀ ਰੇਲਵੇ ਵਿੱਚ ਰੇਲ ਕੋਚ ਨਿਰਮਾਣ ਦਾ ਕਾਰਜ ਵਾਪਸ ਪਟੜੀ 'ਤੇ ਆ ਰਿਹਾ ਹੈ

ਭਾਰਤੀ ਰੇਲਵੇ ਦੀ ਉਤਪਾਦਨ ਇਕਾਈ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਨੇ 28 ਦਿਨਾਂ ਦੇ ਰਾਸ਼ਟਰ ਵਿਆਪੀ ਲੌਕਡਾਊਨ ਤੋਂ ਬਾਅਦ 23.04.2020 ਨੁੰ ਆਪਣੀ ਉਤਪਾਦਨ ਪ੍ਰਕਿਰਿਆ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ। ਕੋਵਿਡ-19 ਦੇ ਖ਼ਿਲਾਫ਼ ਇੱਕ ਕਠੋਰ ਲੜਾਈ ਵਿੱਚ, ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਕਾਰਖਾਨੇ ਨੂੰ ਖੋਲ੍ਹਿਆ ਗਿਆ ਹੈ।

https://pib.gov.in/PressReleseDetail.aspx?PRID=1618164

 

ਸੀਐੱਸਆਈਆਰ ਨੇ ਖੋਜ ਤੇ ਵਿਕਾਸ (ਆਰ ਐਂਡ ਡੀ) ਅਧਾਰਿਤ ਤਕਨੀਕੀ ਸਮਾਧਾਨ ਅਤੇ ਉਤਪਾਦਾਂ ਤੋਂ ਇਲਾਵਾ, ਕੋਵਿਡ -19 ਦੇ ਅਸਰ ਨੂੰ ਮੱਠਾ ਕਰਨ ਲਈ ਹੈਂਡ ਸੈਨੀਟਾਈਜ਼ਰ, ਸਾਬਣ ਅਤੇ ਕੀਟਾਣੂਨਾਸ਼ਕ ਪਦਾਰਥ ਮੁਹੱਈਆ ਕਰਵਾ ਕੇ ਤਤਕਾਲੀ ਰਾਹਤ ਪ੍ਰਦਾਨ ਕੀਤੀ

https://pib.gov.in/PressReleseDetail.aspx?PRID=1618158

 

ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵੱਲੋਂ ਪੂਰੇ ਦੇਸ਼ ਚ ਜ਼ਰੂਰੀ ਵਸਤਾਂ ਦੀ ਵਧਦੀ ਜਾ ਰਹੀ ਢੋਆਢੁਆਈ ਚ ਲੱਗੇ ਟਰੱਕ / ਲਾਰੀ ਡਰਾਇਵਰਾਂ ਲਈ ਕੀ ਕਰਨ ਤੇ ਕੀ ਨਾ ਕਰਨਦੀ ਵਿਆਖਿਆ ਵਾਲੀ ਐਨੀਮੇਸ਼ਨ ਵੀਡੀਓ ਜਾਰੀ

https://pib.gov.in/PressReleseDetail.aspx?PRID=1618206

 

ਰੋਟਰੀ ਕਲੱਬ ਆਵ੍ ਦਿੱਲੀ ਹੈਰੀਟੇਜ ਨੇ ਪੱਤਰ ਸੂਚਨਾ ਦਫ਼ਤਰ(ਪੀਆਈਬੀ) ਦੇ ਤਾਲਮੇਲ ਨਾਲ 50,000 ਮੁੜ ਵਰਤੋਂ ਵਾਲੇ ਫੇਸ ਮਾਸਕ ਸਪਲਾਈ ਕੀਤੇ; ਲੌਕਡਾਊਨ ਦੌਰਾਨ ਇਹ ਫੇਸ ਮਾਸਕ ਘਰੇਲੂ ਮਹਿਲਾ ਟੇਲਰਾਂਦੁਆਰਾ ਬਣਾਏ ਗਏ ਹਨ; ਪੱਤਰ ਸੂਚਨਾ ਦਫ਼ਤਰ (ਪੀਆਈਬੀ)ਦੇ ਪ੍ਰਿੰਸੀਪਲ ਡਾਇਰੈਟਰ ਜਨਰਲ ਦੁਆਰਾ ਮਾਸਕ ਵੰਡੇ ਗਏ

https://pib.gov.in/PressReleseDetail.aspx?PRID=1618146

 

ਐੱਨਟੀਪੀਸੀ ਨੇ ਲੌਕਡਾਊਨ ਦੇ ਬਾਵਜੂਦ ਨਿਰਵਿਘਨ ਬਿਜਲੀ ਸਪਲਾਈ ਉਪਲੱਬਧ ਕਰਵਾਈ

https://pib.gov.in/PressReleseDetail.aspx?PRID=1618132

 

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਸੀਰੀਜ਼ ਤਹਿਤ "ਉੱਤਰ-ਪੂਰਬੀ ਭਾਰਤ - ਵਿਸ਼ੇਸ਼ ਪਿੰਡਾਂ ਦਾ ਆਨੰਦ ਮਾਣੋ" ਦੇ ਸਿਰਲੇਖ ਤਹਿਤ 8ਵਾਂ ਵੈਬੀਨਾਰ ਆਯੋਜਿਤ ਕੀਤਾਵੈਬੀਨਾਰ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੇ ਹਿੱਸਾ ਲੈਣ ਕਾਰਨ ਇਸ ਪ੍ਰਤੀ ਚੰਗੀ ਦਿਲਚਸਪੀ ਪੈਦਾ ਹੋਈ

https://pib.gov.in/PressReleseDetail.aspx?PRID=1618111

 

ਇਨਕਮ ਟੈਕਸ ਟ੍ਰਿਬਿਊਨਲ, ਆਈਟੀਏਟੀ ਦੁਆਰਾ ਪਹਿਲੀ ਵਾਰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੁਣਵਾਈ

https://pib.gov.in/PressReleseDetail.aspx?PRID=1617912

 

ਪਿੰਪਰੀ ਚਿੰਚਵਡ ਕੋਵਿਡ - 19 ਵਾਰ ਰੂਮ ਵਿੱਚ ਟੈਕਨੋਲੋਜੀ ਦੀ ਵਿਆਪਕ ਵਰਤੋਂ ਹੋ ਰਹੀ ਹੈ ਅਤੇ ਪ੍ਰਭਾਵੀ ਫੈਸਲੇ ਲੈਣ ਲਈ ਡਾਟਾ ਦੀ ਨਿਗਰਾਨੀ ਅਹਿਮ ਹੈ

https://pib.gov.in/PressReleseDetail.aspx?PRID=1617889

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਚੰਡੀਗੜ੍ਹ -ਕੋਰੋਨਾ ਠੀਕ ਹੋਣ ਵਾਲਿਆਂ ਦੀ ਰਾਸ਼ਟਰੀ ਦਰ 20 % ਹੈ, ਜਦਕਿ ਚੰਡੀਗੜ੍ਹ ਵਿੱਚ ਇਹ ਦਰ 56 %  ਹੈਰਿਕਵਰੀ ਦਰ ਵਿੱਚ ਚੰਡੀਗੜ੍ਹ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਨੰਬਰ ਉੱਤੇ ਹੈ। ਚੰਡੀਗੜ੍ਹ ਵਿੱਚ ਕੋਰੋਨਾ ਕੇਸਾਂ ਦੇ ਦੁਗਣੀ ਹੋਣ  ਦੀ ਦਰ 30.23 ਦਿਨ ਹੈ ਜਦ ਕਿ ਰਾਸ਼ਟਰੀ ਪੱਧਰ ਉੱਤੇ ਇਹ ਦਰ 8.6 ਦਿਨ ਹੈ। ਜੇਲ੍ਹ ਵਿੱਚ ਕੈਦੀਆਂ ਦੀ ਜਾਂਚ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਕਿ ਇਹ ਪਤਾ ਲੱਗ ਸਕੇ ਕਿ ਕੈਦੀਆਂ ਵਿੱਚ ਕੋਵਿ਼ਡ-19 ਤਾਂ ਨਹੀਂ ਫੈਲਿਆ।

 

•           ਪੰਜਾਬ - ਮੁੱਖ ਮੰਤਰੀ ਨੇ ਉਦਯੋਗ ਵਿਭਾਗ ਅਤੇ ਜ਼ਿਲ੍ਹਾ ਉਦਯੋਗਿਕ ਕੇਂਦਰਾਂ, ਜੋ ਕਿ ਡੀਸੀ ਤਹਿਤ ਕੰਮ ਕਰ ਰਹੇ ਹਨ, ਨੂੰ ਹਿਦਾਇਤ ਜਾਰੀ ਕੀਤੀ ਹੈ ਕਿ ਉਨ੍ਹਾਂ ਸਾਰੇ ਉਦਯੋਗਿਕ ਅਦਾਰਿਆਂ ਨੂੰ ਮੁੜ ਤੋਂ ਕੰਮ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ  ਅਤੇ ਇਸ ਦੇ ਨਾਲ ਆਵੇਦਨ ਕਰਨ ਦੇ 12 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਕਰਫਿਊ ਪਾਸ ਜਾਰੀ ਹੋਣ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਜਾਬ ਦੀ ਸਭ  ਤੋਂ ਨੌਜਵਾਨ ਮਹਿਲਾ ਸਰਪੰਚ ਪੱਲਵੀ ਠਾਕੁਰ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼, ਖਾਸ ਤੌਰ ਤੇ ਪੰਜਾਬ ਦੇ ਕਿਸਾਨ ਦੇਸ਼ ਦੇ ਅਨਾਜ ਦੇ ਭੰਡਾਰ ਭਰਨ ਲਈ ਸਖਤ ਮਿਹਨਤ ਕਰ ਰਹੇ ਹਨ।

 

•           ਹਰਿਆਣਾ - ਸੰਕਟ ਦੀ ਇਸ ਘੜੀ ਵਿੱਚ ਹਰਿਆਣਾ ਸਰਕਾਰ ਦਾ ਕੋਵਿਡ-19 ਕੰਟਰੋਲ ਰੂਮ ਇਹ ਸਿੱਧ ਕਰ ਰਿਹਾ ਹੈ ਕਿ ਉਹ ਰਾਜ ਦੇ ਲੋਕਾਂ ਲਈ ਕਾਫੀ ਲਾਹੇਵੰਦ ਹੈ ਕਿਉਂਕਿ ਉਸ ਦੁਆਰਾ ਹੈਲਪਲਾਈਨ ਉੱਤੇ ਮਿਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਕੋਵਿਡ-19 ਦੀ ਮੌਜੂਦਾ ਸਥਿਤੀ ਵਿੱਚ ਹਰਿਆਣਾ ਸਰਕਾਰ ਨੇ ਹਿਦਾਇਤ ਕੀਤੀ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਵਿਦਿਆਰਥੀਆਂ ਤੋਂ ਪ੍ਰਤੀ ਮਹੀਨੇ ਦੇ ਅਧਾਰ ਉੱਤੇ ਹੀ ਟਿਊਸ਼ਨ ਫੀਸ ਲੈਣੀ ਚਾਹੀਦੀ ਹੈ।

 

•           ਹਿਮਾਚਾਲ ਪ੍ਰਦੇਸ਼ - ਰਾਜ ਸਰਕਾਰ ਨੇ "ਹਰ ਘਰ ਪਾਠਸ਼ਾਲਾ" ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਕਿ ਵਿਦਿਆਰਥੀਆਂ ਨੂੰ ਘਰ ਵਿੱਚ ਹੀ ਪੜ੍ਹਾਨ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ ਤਾਕਿ ਕਰਫਿਊ ਲੱਗਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਸਕੀਮ ਤਹਿਤ ਬਹੁ-ਮੁਖੀ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਪੜ੍ਹਾਈ ਤੱਕ ਬੱਚਿਆਂ ਦੀ ਪਹੁੰਚ ਬਣੀ ਰਹੇ। ਦੂਰਦਰਸ਼ਨ ਸ਼ਿਮਲਾ ਦੁਆਰਾ ਰੋਜ਼ਾਨਾ 3 ਘੰਟੇ ਦਾ ਸਲਾਟ ਚਲਾਇਆ ਜਾ ਰਿਹਾ ਹੈ ਜਿਸ ਵਿੱਚ 10ਵੀਂ ਅਤੇ 12ਵੀਂ ਕਲਾਸ ਉੱਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੁਆਰਾ ਵਟਸ ਐਪ ਅਤੇ ਕੇਂਦਰੀਕ੍ਰਿਤ ਵੈਬਸਾਈਟ ਰਾਹੀਂ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ।

 

•           ਅਰੁਣਾਚਲ ਪ੍ਰਦੇਸ਼ - ਸਰਕਾਰ ਨੇ ਫੂਡ ਪ੍ਰੋਸੈੱਸਿੰਗ ਅਤੇ ਘਰੇਲੂ ਉਦਯੋਗਾਂ ਦੇ ਕੰਮ ਕਰਨ ਉੱਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ।

 

•           ਮਣੀਪੁਰ - ਅਧਿਕਾਰੀਆਂ ਦੁਆਰਾ ਰਮਜ਼ਾਨ ਦੌਰਾਨ ਸਮਾਜਿਕ ਦੂਰੀ ਬਣਾਉਣ ਲਈ ਪੂਰੀ ਇਹਤਿਹਾਤ ਵਰਤੀ ਜਾ ਰਹੀ ਹੈ।

 

•           ਮਿਜ਼ੋਰਮ - ਜ਼ਰੂਰੀ ਵਸਤਾਂ ਲਿਜਾ ਰਹੇ ਟਰੱਕਾਂ ਦੀ ਵਰਿੰਗਟੇ ਵਿਖੇ ਅਸਾਮ-ਮਿਜ਼ੋਰਮ ਸਰਹੱਦੀ ਚੈੱਕ ਗੇਟ ਉੱਤੇ  ਡਿਸਇਨਫੈਕਸ਼ਨ  ਮੁਹਿੰਮ ਚਲਾਈ ਗਈ ਤਾਕਿ ਕੋਵਿਡ-19 ਉੱਤੇ ਰੋਕ ਲਗਾਈ ਜਾ ਸਕੇ।

 

•           ਨਾਗਾਲੈਂਡ - ਮੁਸਲਿਮ ਕੌਂਸਲ ਦੀਮਾਪੁਰ ਨੇ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਮਜ਼ਾਨ ਦੌਰਾਨ ਸਮਾਜਿਕ ਦੂਰੀ ਦੀ ਅਹਿਮੀਅਤ ਨੂੰ ਸਮਝਣ। ਇਸ ਲਈ ਘਰਾਂ ਦੀਆਂ ਛੱਤਾਂ, ਪਾਰਕਿੰਗ ਅਤੇ ਅਪਾਰਟਮੈਂਟਸ ਵਿਖੇ ਨਮਾਜ਼-ਏ-ਤਰਵੀਹ ਆਯੋਜਿਤ ਨਾ ਕੀਤੀ ਜਾਵੇ। ਨਾਗਾਲੈਂਡ ਦੇ ਰਾਜ ਅਧਿਕਾਰੀ ਨੇ ਸ਼ਨੀਵਾਰ ਨੂੰ ਸਕੂਲਾਂ ਵਿੱਚ ਕਲਾਸਾਂ ਲਗਵਾਈਆਂ ਤਾਕਿ ਕੋਵਿਡ-19 ਮਹਾਂਮਾਰੀ ਕਾਰਨ ਪੜ੍ਹਾਈ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਹੋ ਸਕੇ।

 

•           ਕੇਰਲ - ਰਾਜ ਦੇ ਦਿਹਾਤੀ ਇਲਾਕਿਆਂ ਵਿੱਚ ਅੱਜ ਤੋਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ। ਸਿਰਫ ਰੈੱਡ-ਜ਼ੋਨ ਖੇਤਰਾਂ ਵਿੱਚ ਇਹ ਇਜਾਜ਼ਤ ਨਹੀਂ ਦਿੱਤੀ ਗਈ। ਰਾਜ ਦੇ 7 ਹੋਰ ਇਲਾਕਿਆਂ ਨੂੰ ਹੌਟਸਪੌਟ ਐਲਾਨ ਦਿੱਤਾ ਗਿਆ। ਕੇਂਦਰ ਦੀਬਾਹਰ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ।  6000 ਮਕਾਨ ਅਤੇ ਫਲੈਟ ਇਰਨਾਕੁੱਲਮ ਜ਼ਿਲ੍ਹੇ ਵਿੱਚ ਹੀ ਕੁਆਰੰਟੀਨ ਸੁਵਿਧਾਵਾਂ ਲਈ ਤਿਆਰ ਕਰਵਾਏ ਗਏ ਤਾਕਿ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਉੱਥੇ ਠਹਿਰਾਇਆ ਜਾ ਸਕੇ। ਕੱਲ੍ਹ ਤੱਕ ਕੁੱਲ ਕੇਸ (450), ਠੀਕ ਹੋਏ (331), ਸਰਗਰਮ ਕੇਸ (116)

 

•           ਤਮਿਲ ਨਾਡੂ - ਚੇਨਈ ਸਮੇਤ 5 ਸ਼ਹਿਰਾਂ ਵਿੱਚ ਐਤਵਾਰ ਤੋਂ ਲਾਗੂ ਹੋ ਰਹੇ ਮੁਕੰਮਲ ਲੌਕਡਾਊਨ ਤੋਂ ਪਹਿਲਾਂ ਚੇਨਈ ਦੇ ਲੋਕਾਂ ਨੇ ਘਬਰਾਹਟ ਵਿੱਚ ਕਾਫੀ ਸਮਾਨ ਦੀ ਖਰੀਦਦਾਰੀ  ਕਰ ਲਈ। ਪੁਡੂਚੇਰੀ ਵਿੱਚ ਇੱਕ ਕੋਵਿਡ-ਮਰੀਜ਼ ਦਾ 18 ਸਾਲਾ ਪੁੱਤਰ ਵੀ ਕੋਵਿਡ ਪਾਜ਼ਿਟਿਵ ਨਿਕਲਿਆ ਜਿਸ ਨਾਲ ਉੱਥੇ ਕੁੱਲ ਕੇਸ 9 ਹੋ ਗਏ, ਸਰਗਰਮ ਕੇਸਾਂ ਦੀ ਗਿਣਤੀ (4)ਮੁਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ  ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਤਾਮਿਲਨਾਡੂ ਦੇ 559 ਮੁਸਲਮਾਨਾਂ ਦਾ ਧਿਆਨ ਰੱਖਿਆ ਜਾਵੇ ਜਿਨ੍ਹਾਂ ਨੂੰ ਮਰਕਜ਼ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਵਿੱਚ ਕੁਆਰੰਟੀਨ ਕੀਤਾ ਗਿਆ ਹੈ।  ਕੱਲ੍ਹ ਤੱਕ ਕੁੱਲ ਕੇਸ (1755), ਮੌਤਾਂ (22), ਡਿਸਚਾਰਜ ਕੀਤੇ (866), ਚੇਨਈ ਵਿੱਚ ਸਭ ਤੋਂ ਵੱਧ 452 ਕੇਸ।

 

•           ਕਰਨਾਟਕ - ਅੱਜ 15 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਬੰਗਲੌਰ (6),  ਬੇਲਾਗਾਵੀ (6), ਚਿੱਕਾਬਲਾਪੁਰ (1), ਮਾਂਡਿਆ (1) ਅਤੇ ਦਕਸ਼ਿਣ ਕੰਨਡ਼ (1)।  ਬੰਗਲੂਰ ਸ਼ਹਿਰੀ ਦਾ ਇਕ ਪੱਤਰਕਾਰ ਵੀ ਕੋਰੋਨਾ ਨਾਲ ਘਿਰਿਆ। ਕੁੱਲ ਕੇਸ (489), ਮੌਤਾਂ (18), ਡਿਸਚਾਰਜ ਹੋਏ (153)

 

•           ਆਂਧਰ ਪ੍ਰਦੇਸ਼ - ਬੀਤੇ 24 ਘੰਟਿਆਂ ਵਿੱਚ 61 ਨਵੇਂ ਕੇਸ ਸਾਹਮਣੇ ਆਏ।ਕੁਰਨੂਰ ਅਤੇ ਕ੍ਰਿਸ਼ਨਾ ਵਿੱਚ 2 ਮੌਤਾਂ ਹੋਈਆਂ। ਸ੍ਰੀਕਾਕੂਲਮ ਵਿੱਚ ਸਵੇਰ  ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਤੱਕ 3 ਪਾਜ਼ਿਟਵ ਹੋ ਗਏ। ਹੁਣ ਤੱਕ ਕੁੱਲ ਪਾਜ਼ਿਟਿਵ ਕੇਸ 1016, ਸਰਗਰਮ ਕੇਸ 814, ਠੀਕ ਹੋਏ 171, ਮੌਤਾਂ (31)ਕੁੱਲ 61266 ਸੈਂਪਲ ਟੈਸਟ ਕੀਤੇ ਗਏ। ਰਾਜ ਵਿੱਚ ਕੁਰਨੂਲ (275), ਗੁੰਟੂਰ (209), ਕ੍ਰਿਸ਼ਨਾ (127) ਅਤੇ ਚਿਤੂਰ (73) ਕਾਰਨ ਹਾਈ ਐਲਰਟ ਜਾਰੀ ਕੀਤਾ ਗਿਆ ਹੈ।

 

•           ਤੇਲੰਗਾਨਾ - ਅੰਤਰ-ਮੰਤਰਾਲਾ ਕੇਂਦਰੀ ਟੀਮ ਅੱਜ ਹੈਦਰਾਬਾਦ ਪਹੁੰਚੀ ਤਾਕਿ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਕੇ ਜ਼ਰੂਰੀ ਹਿਦਾਇਤਾਂ ਰਾਜ ਦੇ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਜਾ ਸਕਣ। ਡਿਸਚਾਰਜ ਹੋਏ 15 ਮਰੀਜ਼ ਆਪਣਾ ਪਲਾਜ਼ਮਾ ਜਿੱਥੇ ਵੀ ਜ਼ਰੂਰੀ ਹੋਵੇ, ਦੇਣ ਲਈ ਸਹਿਮਤ ਹੋਏ। ਤੇਲੰਗਾਨਾ ਦੇ 30 % ਜ਼ਿਲ੍ਹਿਆਂ ਨੂੰ ਕੋਵਿਡ-19 ਮੁਕਤ ਕਰਾਰ ਦਿੱਤਾ ਗਿਆ। ਤੇਲੰਗਾਨਾ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ। ਕੁੱਲ ਪਾਜ਼ਿਟਿਵ ਕੇਸ (983), ਸਰਗਰਮ (663)

 

•           ਜੰਮੂ ਅਤੇ ਕਸ਼ਮੀਰ - ਪਿਛਲੇ 24 ਘੰਟਿਆਂ ਵਿੱਚ 1071 ਸੈਂਪਲ ਟੈਸਟ ਕੀਤੇ ਗਏ। ਅੱਜ 40 ਨਵੇਂ ਕੇਸ ਸਿਰਫ ਕਸ਼ਮੀਰ ਤੋਂ ਸਾਹਮਣੇ ਆਏ। ਕੁੱਲ ਪਾਜ਼ਿਟਿਵ ਕੇਸ (494), ਜੰਮੂ (57), ਕਸ਼ਮੀਰ (437), ਹੁਣ ਤੱਕ ਮੌਤਾਂ (6)

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

https://static.pib.gov.in/WriteReadData/userfiles/image/image0051527.jpg

https://static.pib.gov.in/WriteReadData/userfiles/image/image006CK64.png

https://static.pib.gov.in/WriteReadData/userfiles/image/image0079N9I.png

https://static.pib.gov.in/WriteReadData/userfiles/image/image008O4WW.jpg

 

*******

ਵਾਈਬੀ
 


(Release ID: 1618348)