ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਸੀਰੀਜ਼ ਤਹਿਤ "ਉੱਤਰ-ਪੂਰਬੀ ਭਾਰਤ - ਵਿਸ਼ੇਸ਼ ਪਿੰਡਾਂ ਦਾ ਆਨੰਦ ਮਾਣੋ" ਦੇ ਸਿਰਲੇਖ ਤਹਿਤ 8ਵਾਂ ਵੈਬੀਨਾਰ ਆਯੋਜਿਤ ਕੀਤਾ

ਵੈਬੀਨਾਰ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੇ ਹਿੱਸਾ ਲੈਣ ਕਾਰਣ ਇਸ ਪ੍ਰਤੀ ਚੰਗੀ ਦਿਲਚਸਪੀ ਪੈਦਾ ਹੋਈ

Posted On: 25 APR 2020 2:27PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੁਆਰਾ ਸਮੁੱਚੇ ਵਿਸ਼ੇ "ਦੇਖੋ ਅਪਨਾ ਦੇਸ਼" ਪਹਿਲਕਦਮੀ ਨੂੰ ਅੱਗੇ ਵਧਾਉਂਦੇ ਹੋਏ ਕਈ ਵੈਬੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਇਸ ਸੀਰੀਜ਼ ਵਿੱਚ 8ਵਾਂ ਵੈਬੀਨਾਰ "ਉੱਤਰ-ਪੂਰਬ ਭਾਰਤ - ਵਿਸ਼ੇਸ਼ ਪਿੰਡਾਂ ਦਾ ਆਨੰਦ ਮਾਣੋ" (North East India-Experience the Exclusive villages) ਦੇ ਨਾਮ ਨਾਲ ਆਯੋਜਿਤ ਕੀਤਾ ਗਿਆ ਜੋ ਕਿ ਅਸਾਮ ਅਤੇ ਮੇਘਾਲਿਆ ਨੂੰ ਕੇਂਦ੍ਰਿਤ ਕਰਕੇ ਆਯੋਜਿਤ ਕੀਤਾ ਗਿਆ ਸੀ ਇਹ ਵੈਬੀਨਾਰ 24 ਅਪ੍ਰੈਲ, 2020 ਨੂੰ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਘੱਟ ਜਾਣੇ ਜਾਂਦੇ ਪਿੰਡਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ

 

ਉੱਤਰ-ਪੂਰਬੀ ਭਾਰਤ ਸ਼ਾਨਦਾਰ ਸੁੰਦਰਤਾ ਵਾਲੀ  ਧਰਤੀ ਹੈ, ਜਿਸ ਵਿੱਚ ਪੰਨੇ ਵਰਗੀ ਹਰਿਆਵਲ, ਨੀਲੇ ਪਾਣੀ ਦੇ  ਚਸ਼ਮੇ, ਸ਼ਾਂਤਮਈ ਮਾਹੌਲ, ਅਨੰਤ ਵਿਸ਼ਾਲਤਾ ਅਤੇ ਆਕਰਸ਼ਕ ਸਥਾਨਕ ਜਨਤਾ ਨਿਵਾਸ ਕਰਦੀ ਹੈ ਇੱਥੋਂ ਦੀ ਆਕਰਸ਼ਕ ਭੂਗੋਲਿਕ ਸਥਿਤੀ, ਵੱਖ-ਵੱਖ ਪੌਦੇ ਅਤੇ ਜੀਵ ਜੰਤੂ, ਇੱਥੋਂ ਦੇ ਲੋਕਾਂ ਦਾ ਇਤਿਹਾਸ ਅਤੇ ਅਮੀਰ ਵਿਰਸਾ ਅਤੇ ਵੱਖ-ਵੱਖ ਜਾਤਾਂ ਅਤੇ ਜੀਵਨ ਢੰਗ, ਇੱਥੋਂ ਦੀ ਕਲਾ, ਤਿਉਹਾਰ ਅਤੇ ਹਸਤਕਲਾ ਇਸ ਥਾਂ ਨੂੰ ਛੁੱਟੀਆਂ ਲਈ ਇਕ ਮਨਮੋਹਕ ਸਥਾਨ ਬਣਾ ਦੇਂਦੇ ਹਨ ਉੱਤਰ-ਪੂਰਬ ਦੀ ਹੈਰਾਨਕੁੰਨ ਭਿੰਨਤਾ ਸਾਰੇ ਮੌਸਮਾਂ ਲਈ ਛੁੱਟੀਆਂ ਦਾ ਸ਼ਾਨਦਾਰ ਟਿਕਾਣਾ ਬਣ ਜਾਂਦੀ ਹੈ

 

ਇਸ ਵੈਬੀਨਾਰ ਨੂੰ ਕੋਇਲੀ ਟੂਰਜ਼ ਐਂਡ ਟ੍ਰੈਵਲਜ਼ ਪ੍ਰਾਈਵੇਟ ਲਿਮਿਟਿਡ ਦੇ ਸੀਈਓ ਸ਼੍ਰੀ ਅਜੀਤ ਪੁਰਕਾਇਸਥ ਅਤੇ ਲੈਂਡਸਕੇਪ ਸਫਾਰੀ ਦੇ ਮੁੱਖ ਅਪ੍ਰੇਟਿੰਗ ਆਫਿਸਰ ਡਾ. ਸ਼੍ਰੇਯਾ ਬਾਰਬਰਾ ਦੁਆਰਾ ਪੇਸ਼ ਕੀਤਾ ਗਿਆ ਹੈ

 

ਇਸ ਵੈਬੀਨਾਰ ਵਿੱਚ ਅਸਾਮ ਅਤੇ ਮੇਘਾਲਿਆ ਦੇ ਹੇਠ ਲਿਖੇ ਪਿੰਡਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਗਿਆ ਹੈ

 

ਅਸਾਮ ਦੇ ਪਿੰਡ

 

ਸੌਲਕੁੱਚੀ (Sualkuchi) - ਇਹ ਬ੍ਰਹਮਪੁੱਤਰ ਦੇ ਉੱਤਰੀ ਕੰਢੇ ਉੱਤੇ ਸਥਿਤ ਹੈ ਜੋ ਕਿ ਗੁਵਾਹਾਟੀ ਤੋਂ 35 ਕਿਲੋਮੀਟਰ ਦੂਰ ਹੈ ਇਹ ਕਾਮਰੂਪ ਜ਼ਿਲ੍ਹੇ ਦਾ ਇੱਕ ਬਲਾਕ ਹੈ ਇਹ ਦੁਨੀਆ ਦੇ ਸਭ ਤੋਂ ਵਿਸ਼ਾਲ ਬੁਣਾਈ ਕੇਂਦਰਾਂ ਵਿੱਚੋਂ ਇੱਕ ਹੈ ਜਿੱਥੇ 74 % ਲੋਕ ਹੱਥ ਖੱਡੀ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਇੱਥੋਂ ਦੇ ਰੇਸ਼ਮ ਦੇ ਗੋਲਡਨ ਮੁੱਗਾ ਤੋਂ  ਇਲਾਵਾ ਹਾਥੀ ਦੰਦ ਵਰਗੇ ਚਿੱਟੇ ਅਤੇ ਹਲਕੀ ਐਰੀ ਅਤੇ ਐਂਡੀ ਸਿਲਕ ਦੇ ਵਸਤਰ ਕਾਫੀ ਪ੍ਰਸਿਧ ਹਨ ਇੱਥੋਂ ਦੇ ਲੋਕ ਅਹਿੰਸਾ ਸਿਲਕ ਦੀ ਧਾਰਨਾ ਦੀ ਹਿਮਾਇਤ ਕਰਦੇ ਹਨ ਜੋ ਕਿ ਰੇਸ਼ਮ ਦੇ ਕੀੜੇ ਮਾਰਨ ਤੋਂ ਬਿਨਾ ਤਿਆਰ ਕੀਤਾ ਜਾਂਦਾ ਹੈ ਇਹ ਈਕੋ-ਮਿੱਤਰ ਮਾਹੌਲ ਬਣਾਉਣ ਵੱਲ ਇੱਕ ਚੰਗਾ ਕਦਮ ਹੈ

 

ਰੰਥਾਲੀ (Ranthali) - ਇਹ ਨਾਗੌਨ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਿੰਡ ਹੈ ਜੋ ਕਿ ਹੱਥ ਨਾਲ ਬਣੇ ਗਹਿਣਿਆਂ ਅਤੇ ਨਮੂਨਿਆਂ ਲਈ ਕਾਫੀ ਪ੍ਰਸਿਧ ਹੈ ਜੋ ਕਿ ਖੇਤਰ ਦੀ ਵਨਸਪਤੀ ਨੂੰ ਦਰਸਾਉਣ ਵਾਲੇਹਨ  ਅਸਾਮੀ ਜਿਊਲਰੀ ਦੇ ਰਵਾਇਤੀ ਡਿਜ਼ਾਈਨ ਬਹੁਤ ਸਾਦੇ ਹੁੰਦੇ ਹਨ ਪਰ ਉਨ੍ਹਾਂ ਨੂੰ ਚਮਕਦਾਰ ਲਾਲ ਪੱਥਰਾਂ -ਰੂਬੀ ਅਤੇ ਮੀਨਾ ਨਾਲ ਸਜਾਇਆ ਜਾਂਦਾ ਹੈ

 

ਹਾਜੋ (Hajo) - ਹਾਜੋ ਪਿੰਡ ਗੁਵਾਹਾਟੀ ਸ਼ਹਿਰ ਤੋਂ 25 ਕਿਲੋਮੀਟਰ ਦੂਰ ਹੈ ਅਤੇ ਹਿੰਦੂਆਂ ,  ਬੋਧੀਆਂ ਅਤੇ ਮੁਸਲਮਾਨਾਂ ਦਾ ਤੀਰਥ ਸਥਾਨ ਹੈ ਹਯਾਗ੍ਰੀਵਾ ਮਾਧਵ ਟੈਂਪਲ ਅਤੇ ਪ੍ਰਸਿਧ ਮਸੀਤ ਪਾਵਾ ਮੱਕਾ ਇੱਥੇ ਸਥਿਤ ਹਨ ਮੰਨਿਆ ਜਾਂਦਾ ਹੈ ਕਿ ਭਗਵਾਨ ਬੁੱਧ ਨੇ ਹਯਾਗ੍ਰੀਵਾ ਮੰਦਿਰ ਵਿਖੇ ਨਿਰਵਾਣ ਹਾਸਿਲ ਕੀਤਾ ਸੀ ਇਸ ਮੰਦਿਰ ਵਿੱਚ ਇਕ ਤਲਾਬ ਹੈ ਜਿਸ ਵਿੱਚ ਕਾਲੇ ਰੰਗ ਦੇ ਕੱਛੂਕੁਮੇ ਨੂੰ ਸੁਰੱਖਿਅਤ ਸਵਰਗ ਦਾ ਰਸਤਾ ਪ੍ਰਦਾਨ ਕੀਤਾ ਗਿਆ ਸੀ ਕੋਈ ਵੀ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਉਹ ਭਗਵਾਨ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਹਨ

 

ਦਾਦਰਾ (Dadara) - ਸਾਰਸ ਦੀਆਂ ਖਤਮ ਹੋ ਰਹੀਆਂ ਕਿਸਮਾਂ ਵਿੱਚੋਂ ਹਰਗੀਲਾ ਜਿਵੇਂ ਕਿ ਅਸਾਮੀ ਭਾਸ਼ਾ ਵਿੱਚ ਕਿਹਾ ਜਾਂਦਾ ਹੈ, ਦਾ ਇੱਥੇ ਨਿਵਾਸ ਹੈ ਦੁਨੀਆ ਵਿੱਚ ਸਿਰਫ 1500 ਸਾਰਸ ਬਚੇ ਹਨ ਅਤੇ ਉਨ੍ਹਾਂ ਦਾ ਸਭ ਤੋਂ ਵੱਡਾ ਟਿਕਾਣਾ ਇਸ ਪਿੰਡ ਵਿੱਚ ਹੈ ਜਿੱਥੇ ਕਿ 500 ਦੇ ਕਰੀਬ ਸਾਰਸ ਰਹਿ ਰਹੇ ਹਨ ਉਨ੍ਹਾਂ ਦੀ ਸੰਭਾਲ ਦੀ ਪ੍ਰੇਰਨਾਦਾਇਕ ਕਹਾਣੀ ਹਰਗੀਲਾ ਫੌਜ ਦੀ ਗਰੀਨ ਆਸਕਰ ਜੇਤੂ ਸ਼੍ਰੀਮਤੀ ਪੂਰਨਿਮਾ ਦੇਵੀ ਬਰਮਨ ਤੋਂ ਸ਼ੁਰੂ ਹੁੰਦੀ ਹੈ

 

ਸਾਰਥੇਬਾੜੀ (Sarthebari) - ਅਸਾਮ ਵਿੱਚ ਧਾਤ ਦੀਆਂ ਘੰਟੀਆਂ ਬਣਾਉਣ ਦਾ ਕੰਮ ਬਾਂਸ ਤੋਂ ਬਾਅਦ ਦੂਜੇ ਨੰਬਰ ਉੱਤੇ ਆਉਂਦਾ ਹੈ ਬੈਲ ਧਾਤ ਤਾਂਬੇ ਅਤੇ ਟੀਨ ਨੂੰ ਮਿਲਾ ਕੇ ਬਣਾਈ ਜਾਂਦੀ ਹੈ ਅਤੇ ਇਸ ਉਦਯੋਗ ਦੇ ਕਾਰੀਗਰਾਂ ਨੂੰ 'ਕਹਾਰ' ਜਾਂ 'ਓਰਜਾ' ਕਿਹਾ ਜਾਂਦਾ ਹੈ

 

ਹੇਠਲੇ ਅਸਾਮ ਦਾ ਨਲਬੜੀ ਇਲਾਕਾ (Nalbari area of Lower Assam ) - ਇੱਥੋਂ ਦੇ ਪਿੰਡਾਂ ਦੇ ਸਮੂਹ ਦਾ ਸਾਂਝਾ ਲਿੰਕ ਭਾਈਚਾਰਾ ਆਧਾਰਤ ਰੋਜ਼ਗਾਰ ਹੈ ਅਤੇ ਇੱਥੇ ਅਸਾਮ ਦੇ ਪ੍ਰਸਿੱਧ ਜਾਪੀਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਅਸਾਮ ਦੇ ਕੋਨੀਕਲ ਹੈਟ ਜਾਪੀ ਨੂੰ ਇਤਿਹਾਸਕ ਤੌਰ ਤੇ ਉਨ੍ਹਾਂ ਕਿਸਾਨਾਂ ਦੁਆਰਾ ਖੇਤਾਂ ਵਿੱਚ ਕੰਮ ਕਰਨ ਵੇਲੇ ਧੁੱਪ ਤੋਂ ਬਚਾਅ ਲਈ ਵਰਤਿਆ ਜਾਂਦਾ ਹੈ ਅੱਜ ਰੰਗੀਨ ਜਾਪੀ ਅਸਾਮ ਦਾ ਸੱਭਿਆਚਾਰਕ ਚਿਨ੍ਹ ਬਣ ਚੁੱਕਾ ਹੈ

 

ਬੰਸਬਾੜੀ (Bansbari) - ਗੁਵਾਹਾਟੀ ਤੋਂ 140 ਕਿਲੋਮੀਟਰ ਦੂਰ ਭੂਟਾਨ ਦੀ ਸਰਹੱਦ ਨਾਲ ਲਗਦਾ ਬੰਸਬਾਡ਼ੀ ਯੂਨੈਸਕੋ ਦੇ ਕੁਦਰਤੀ ਵਿਸ਼ਵ ਵਿਰਸੇ ਵਿੱਚ ਸ਼ਾਮਲ ਸਥਾਨ ਮਾਨਸ ਨੈਸ਼ਨਲ ਪਾਰਕ ਦਾ ਟਿਕਾਣਾ ਹੈ ਇਹ ਪਾਰਕ ਵੱਖ-ਵੱਖ ਤਰ੍ਹਾਂ ਦੀਆਂ ਬਨਸਪਤੀਆਂ ਲਈ ਪ੍ਰਸਿੱਧ ਹੈ ਜਿਨ੍ਹਾਂ ਵਿੱਚੋਂ ਕਈ ਹੁਣ ਖਤਮ ਹੋਣ ਦੇ ਕੰਢੇ ਤੇ ਹਨ

 

ਅਸਾਮ ਦੇ ਚਾਹ ਬੰਗਲੇ (Tea Bungalows of Assam) - ਬਹੁ-ਜਾਤੀ ਭਾਈਚਾਰੇ ਦਾ ਸਮੂਹ ਚਾਹ ਉਦਯੋਗ ਵਿੱਚ ਲੱਗਾ ਹੋਇਆ ਹੈ, ਜੋ ਕਿ ਅਸਾਮ ਦਾ ਸਭ ਤੋਂ ਵੱਡਾ ਉਦਯੋਗ ਹੈ ਵੱਖ-ਵੱਖ ਚਾਹ ਬਾਗਾਨਾਂ ਨੇ ਆਪਣੇ ਦਰਵਾਜ਼ੇ ਸੈਲਾਨੀਆਂ ਲਈ ਖੋਲ੍ਹੇ ਹੋਏ ਹਨ ਤਾਕਿ ਉਹ ਅੰਗਰੇਜ਼ਾ ਦੇ ਸਮੇਂ ਦੇ ਚਾਹ ਬਾਗਾਂ ਦੀ ਸੁੰਦਰਤਾ ਦਾ ਆਨੰਦ ਮਾਣ ਸਕਣ

 

ਮਜੌਲੀ (Majuli) - ਦੁਨੀਆ ਦਾ ਸਭ ਤੋਂ ਵੱਡਾ ਦਰਿਆਈ ਟਾਪੂ ਮਜੌਲੀ ਬ੍ਰਹਮਪੁੱਤਰ ਦੇ ਦਰਮਿਆਨ ਵਿੱਚ ਸਥਿਤ ਹੈ ਮਜੌਲੀ ਅਸਾਮ ਦੇ  ਨਵੇਂ ਵੈਸ਼ਨਵੀ ਸੱਭਿਆਚਾਰ ਦਾ ਧੁਰਾ ਹੈ ਜਿਸ ਦੀ ਸ਼ੁਰੂਆਤ 15ਵੀਂ ਸਦੀ ਦੇ ਨੇੜੇ-ਤੇੜੇ ਇੱਕ ਅਸਾਮੀ ਸੰਤ ਸ੍ਰੀਮੰਤਾ ਸੰਕਰਦੇਵਾ ਅਤੇ ਉਨ੍ਹਾਂ ਦੇ ਚੇਲੇ ਮਾਧਵਾਦੇਵਾ ਦੁਆਰਾ ਕੀਤੀ ਗਈ ਸੀ ਇਸ ਨੂੰ ਅਸਾਮੀ ਸੱਭਿਅਤਾ ਦਾ ਝੂਲਾ ਕਿਹਾ ਜਾਂਦਾ ਹੈ

 

ਨੰਫਾਕੇ ਪਿੰਡ (Namphake Village) - ਇਹ ਤਾਈ-ਫਾਕੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ ਕਿ ਅਸਾਮ ਦਾ ਸਭ ਤੋਂ ਵੱਡਾ ਸਨਮਾਨਿਆ ਜਾਂਦਾ ਬੋਧੀ ਮੱਠ ਮੌਜੂਦ ਹੈ ਬੋਧੀ ਭਾਈਚਾਰੇ ਦਾ ਮੂਲ ਥਾਈਲੈਂਡ ਨਾਲ ਸਬੰਧਿਤ ਹੈ ਅਤੇ ਉਹ ਥਾਈ ਭਾਸ਼ਾ ਨਾਲ ਮਿਲਦੀ ਭਾਸ਼ਾ ਬੋਲਦੇ ਹਨ ਅਤੇ ਤਾਈ-ਜਾਤੀ ਦੀਆਂ ਰਵਾਇਤਾਂ ਦੀ ਪਾਲਣਾ ਕਰਦੇ ਹਨ ਇਹ ਭਾਈਚਾਰਾ ਸਮਝਿਆ ਜਾਂਦਾ ਹੈ ਕਿ 18ਵੀਂ ਸਦੀ ਵਿੱਚ ਅਸਾਮ ਵਿੱਚ ਦਾਖਲ ਹੋਇਆ ਸੀ

 

ਮੇਘਾਲਿਆ ਦੇ ਪਿੰਡ

 

'ਅਬੋਡ ਆਵ੍ ਗੋਡਸ' ਇੱਕ ਠੰਡਾ ਚੀੜ ਦਾ ਤਾਜ਼ਾ ਪਹਾੜੀ ਰਾਜ ਹੈ ਜੋ ਨਾਟਕੀ ਘੋੜੇ ਦੀ ਨਾਲ ਵਰਗੀਆਂ ਚਟਾਨਾਂ, ਡੂੰਘੀਆਂ ਚੱਟਾਨਾਂ ਅਤੇ ਵਾਦੀਆਂ ਉੱਤੇ ਸਥਿਤ ਹੈ ਰਾਜ ਵਿੱਚ 300 ਕਿਸਮਾਂ ਦੇ ਬਾਗ਼ ਪਾਏ ਜਾਂਦੇ ਹਨ ਜੋ ਜੰਗਲੀ ਜੀਵਨ ਨਾਲ ਵੀ ਭਰਪੂਰ ਹਨ ਮੇਘਾਲਿਆ ਨੂੰ ਇਸ ਦੀਆਂ ਖੂਬਸੂਰਤ ਥਾਵਾਂ ਕਾਰਣ ਭਾਰਤ ਦੇ ਸੈਰ-ਸਪਾਟਾ ਨਕਸ਼ੇ ਵਿੱਚ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ

 

ਮਾਫਲਾਂਗ (Mawphlang ) - ਇਹ ਕੁਦਰਤ ਦੇ ਆਪਣੇ ਅਜਾਇਬ ਘਰ ਇੱਕ ਅਨੌਖੇ ਪੌਦੇ ਵਾਂਗ ਹੈ ਜਿਸ ਨੂੰ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਘੱਟ ਹੀ ਦੇਖਿਆ ਜਾਂਦਾ ਹੈ ਸਥਾਨਕ ਖਾਸੀ ਭਾਈਚਾਰੇ ਦੁਆਰਾ ਸਤਿਕਾਰੇ ਜਾਂਦੇ ਅਤੇ ਸੁਰੱਖਿਅਤ ਕੀਤੇ ਪਵਿੱਤਰ ਗਰੂਵਜ਼ ਵਿੱਚ 500 ਸਾਲ ਪੁਰਾਣੇ ਮੰਨੇ ਜਾ ਰਹੇ ਮੈਗਾਲਿਥਸ ਇੱਥੇ ਮੌਜੂਦ ਹਨ 'ਡੇਵਿਡ ਸਕਾਟ ਦਾ ਰਸਤਾ' ਹੈਰਾਨੀਜਨਕ ਪਵਿੱਤਰ ਦਰਿਆਵਾਂ ਦੇ ਨਜ਼ਦੀਕ ਹੈ, ਜੋ ਕਿ ਇੱਕ ਨਦੀਨ, ਚੱਟਾਨਾਂ, ਜੰਗਲ ਅਤੇ ਸਥਾਨਕ ਪਿੰਡਾਂ ਵਿੱਚੋਂ ਲੰਘਦਿਆਂ ਮੇਘਾਲਿਆ ਦੇ ਸੁੰਦਰ ਲੈਂਡਸਕੇਪ ਵਿੱਚਕਾਰ ਇੱਕ ਟਰੈਕਿੰਗ ਜ਼ੋਨ ਹੈ

 

ਕਾਂਗਥੋਂਗ (Kongthong) - ਇੱਕ ਸੀਟੀ ਮਾਰਨ ਵਾਲਾ ਪਿੰਡ ਜਿੱਥੇ ਹਰ ਇੱਕ ਪਿੰਡ ਵਾਸੀ ਦਾ ਇੱਕ ਨਾਮ ਹੁੰਦਾ ਹੈ ਜਿਸ ਦੀ ਸੀਟੀ ਵੱਜਦੀ ਹੈ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਉਸ ਨੂੰ ਇੱਕ ਨਾਮ, ਇੱਕ ਸੀਟੀ ਮਾਰਨ ਵਾਲਾ ਨਾਮ ਦੇਂਦੀ ਹੈ ਅਤੇ ਇਹ ਇੱਕ ਰਵਾਇਤ ਜੋ ਸਦੀਆਂ ਤੋਂ ਚਲਦੀ ਆ ਰਹੀ ਹੈ

 

ਜੈਕਰੇਮ (Jakrem) - ਇਹ ਸ਼ਿਲਾਂਗ ਤੋਂ ਮਾਓਕਰਵਤ ਸੜਕ 'ਤੇ ਸ਼ਿਲਾਂਗ ਤੋਂ 64 ਕਿਲੋਮੀਟਰ ਦੀ ਦੂਰੀ' ਤੇ ਸਥਿਤ ਹੈ ਅਤੇ ਇਸ ਦਾ ਗੰਧਕ ਦੇ ਪਾਣੀ ਵਾਲਾ ਚਸ਼ਮਾ ਚਿਕਿਤਸਕ ਗੁਣਾਂ ਕਰਕੇ ਪ੍ਰਸਿੱਧ ਹੈ ਜੈਕਰੇਮ ਹੁਣ ਇੱਕ ਸੰਭਾਵਿਤ ਸਿਹਤ ਰਿਜ਼ਾਰਟ ਦੇ ਤੌਰ ਤੇ ਵਿਕਸਤ ਹੋਇਆ ਹੈ ਅਤੇ ਰਾਫਟਿੰਗ, ਹਾਈਕਿੰਗ ਅਤੇ ਸਾਈਕਲਿੰਗ ਵਰਗੀਆਂ ਸਾਹਸੀ ਗਤੀਵਿਧੀਆਂ ਲਈ ਵੀ ਮਸ਼ਹੂਰ ਹੈ

 

ਨੋਂਗ੍ਰਿਯਾਤ (Nongriat) - ਇਹ  ਪਿੰਡ ਜੀਵਤ ਰੂਟ ਦੇ ਪੁਲ਼ ਲਈ ਮਸ਼ਹੂਰ ਹੈ ਇਹ ਪੁਲ਼ ਵਿਸ਼ਾਲ ਸੰਘਣੀਆਂ ਜੜ੍ਹਾਂ ਦੀਆਂ ਗੁੰਝਲਾਂ ਵਾਲਾ ਹੈ, ਜਿੱਥੇ ਕਿ ਸਥਾਨਕ ਲੋਕ ਇਕ ਪੁਲ਼ ਬਣਾਉਂਦੇ ਹਨ ਜਿਸ ਉੱਤੇ ਇਕੋ ਸਮੇਂ ਵਿੱਚ ਕਈ ਲੋਕ  ਚੜ੍ਹ ਸਕਦੇ ਹਨ ਪੁਲਾਂ ਦੀ ਉਪਯੋਗੀ ਉਮਰ 500-600 ਸਾਲਾਂ ਦੀ ਮੰਨੀ ਜਾਂਦੀ ਹੈ ਦੋਹਰੀ ਛੱਤ ਵਾਲਾ ਇਹ ਪੁਲ਼  ਜੜ੍ਹਾਂ ਦੇ ਪੁਲਾਂ ਵਿੱਚੋਂ ਸਭ ਤੋਂ ਵੱਡਾ ਹੈ, ਅਤੇ ਸਤਰੰਗੀ ਝਰਨਾ ਰਾਜ ਦਾ ਇੱਕ ਸੁੰਦਰ ਝਰਨਾ ਹੈ

 

ਸ਼ਨੋਨਪਡੇਂਗ (Shnonpdeng)- ਮੇਘਾਲਿਆ ਦੀਆਂ ਜੈਟੀਸ਼ੀਆ ਪਹਾੜੀਆਂ ਵਿੱਚ ਸਥਿਤ ਇਹ ਇੱਕ ਸੁੰਦਰ ਪਿੰਡ ਹੈ ਜਿੱਥੇ ਸੁੰਦਰ ਉਮੰਗੋਟ੍ਰਾਈਵਰ ਵਗਦੀ ਹੈ ਉਮੰਗੋਟ ਨਦੀ ਇਸ ਦੇ ਕ੍ਰਿਸਟਲ ਸਾਫ ਪਾਣੀ ਲਈ ਮਸ਼ਹੂਰ ਹੈ ਇਹ  ਇਸ ਲਈ ਸਾਫ ਹੈ ਕਿ ਜਦੋਂ ਇਸ ਨੂੰ ਉੱਪਰੋਂ ਵੇਖਿਆ ਜਾਂਦਾ ਹੈ, ਤਾਂ ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਕਿਸ਼ਤੀ ਮੱਧ-ਹਵਾ ਵਿੱਚ ਤੈਰ ਰਹੀ ਹੈ

 

ਜੌਵਈ (Jowai ) - ਜੈਨਟੀਆ ਪਹਾੜੀ ਜ਼ਿਲ੍ਹੇ ਵਿੱਚ ਸਥਿਤ, ਇਹ ਪਿੰਡ ਆਪਣੇ ਖੂਬਸੂਰਤ ਵਿਸਤਾਰਾਂ ਲਈ ਪ੍ਰਸਿੱਧ ਹੈ ਜੋ ਇਸ ਖੇਤਰ ਲਈ ਵਿਸ਼ੇਸ਼ ਹਨ ਤਿੰਨ ਪਾਸਿਓਂ ਮਿੰਟਡੂ ਨਦੀ ਨਾਲ ਜੁੜਿਆ ਇਹ ਸਰਦੀਆਂ ਦੀ ਠੰਡ ਨੂੰ ਬਰਕਰਾਰ ਰੱਖਦਾ ਹੈ ਜਦਕਿ ਗਰਮੀਆਂ ਸੁਹਾਵਣੀਆਂ ਹੁੰਦੀਆਂ ਹਨ ਮੋਨੋਲੀਥਸ, ਖਾਸੀ ਅਤੇ ਜੈਂਤੀਆ ਪਹਾੜੀਆਂ ਦੀ ਲੰਬਾਈ ਅਤੇ ਚੌੜਾਈ ਵਿੱਚ ਮੌਜੂਦ ਹੈ. ਹਾਲਾਂਕਿ, ਮੋਨੋਲੀਥਸ ਜਾਂ ਮੇਗਾਲਿਥਿਕ ਪੱਥਰਾਂ ਦਾ ਸਭ ਤੋਂ ਵੱਡਾ ਸੰਗ੍ਰਹਿ ਨਾਰਤਿਯੰਗ ਮਾਰਕੀਟ ਦੇ ਉੱਤਰ ਵਿੱਚ ਪਾਇਆ ਜਾਂਦਾ ਹੈ ਨਾਰਤਿਯੰਗ ਵਿਖੇ ਦੁਰਗਾ ਮੰਦਰ ਪੂਜਾ ਦਾ ਸਥਾਨ ਹੈ ਕ੍ਰਾਂਗ ਸੂਰੀ ਝਰਨਾ ਜ਼ਿਲ੍ਹੇ ਦਾ ਸਭ ਤੋਂ ਸੁੰਦਰ ਝਰਨਾ ਹੈ

 

ਮੰਤਰਾਲੇ ਦੀ ਕੋਸ਼ਿਸ਼ ਭਾਰਤ ਦੇ ਦ੍ਰਿਸ਼ਾਂ ਨੂੰ ਵੈਬੀਨਾਰਾਂ ਰਾਹੀਂ ਅਤੇ ਹੋਰ ਤਜਰਬਿਆਂ ਨੂੰ ਸਾਂਝੇ ਕਰਨ ਦੀ ਹੈ ਇਹ ਵੈਬੀਨਾਰ  ਭਾਰਤ ਦੇ ਯੂਟਿਊਬ ਚੈਨਲ ਅਤੇ ਮੰਤਰਾਲੇ ਦੀ ਵੈਬਸਾਈਟ www.incredibleindia.org ਅਤੇ www.tourism.gov.in ਉੱਤੇ ਉਪਲਬਧ ਹਨ

 

"ਉੱਤਰ-ਪੂਰਬ ਭਾਰਤ - ਵਿਸ਼ੇਸ਼ ਪਿੰਡਾਂ ਦਾ ਆਨੰਦ ਮਾਣੋ" ਨਾਮ ਦੇ ਵੈਬੀਨਾਰ ਵਿੱਚ 3654 ਭਾਗੀਦਾਰ ਸਨ ਅਤੇ ਹੇਠਾਂ ਦਿੱਤੇ ਦੇਸ਼ਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ -

 

1. ਅਫ਼ਗ਼ਾਨਿਸਤਾਨ 2. ਕੈਨੇਡਾ 3. ਫਰਾਂਸ 4. ਜਰਮਨੀ 5. ਪਾਕਿਸਤਾਨ 6. ਸਿੰਗਾਪੁਰ 7. ਸਪੇਨ 8. ਥਾਈਲੈਂਡ 9. ਇੰਗਲੈਂਡ ਅਤੇ 10. ਸੰਯੁਕਤ ਰਾਜ ਅਮਰੀਕਾ

 

*****

 

ਐੱਨਬੀ/ਏਕੇਜੇ/ਓਏ


(Release ID: 1618237) Visitor Counter : 170