ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਰੋਟਰੀ ਕਲੱਬ ਆਵ੍ ਦਿੱਲੀ ਹੈਰੀਟੇਜ ਨੇ ਪੱਤਰ ਸੂਚਨਾ ਦਫ਼ਤਰ(ਪੀਆਈਬੀ) ਦੇ ਤਾਲਮੇਲ ਨਾਲ 50,000 ਮੁੜ ਵਰਤੋਂ ਵਾਲੇ ਫੇਸ ਮਾਸਕ ਸਪਲਾਈ ਕੀਤੇ

ਲੌਕਡਾਊਨ ਦੌਰਾਨ ਇਹ ਫੇਸ ਮਾਸਕ ਘਰੇਲੂ ਮਹਿਲਾ ਟੇਲਰਾਂਦੁਆਰਾ ਬਣਾਏ ਗਏ ਹਨ

ਪੱਤਰ ਸੂਚਨਾ ਦਫ਼ਤਰ(ਪੀਆਈਬੀ)ਦੇ ਪ੍ਰਿੰਸੀਪਲ ਡਾਇਰੈਟਰ ਜਨਰਲ ਦੁਆਰਾ ਮਾਸਕ ਵੰਡੇ ਗਏ

Posted On: 25 APR 2020 3:55PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੌਜੂਦਾ ਕੋਵਿਡ 19 ਸੰਕਟ ਦਰਮਿਆਨ ਦੇਸ਼ਵਾਸੀਆਂ ਦੀ ਮਦਦ ਦੇ ਸੱਦੇ ਤੇ,ਪੱਤਰ ਸੂਚਨਾ ਦਫ਼ਤਰ(ਪੀਆਈਬੀ) ਦੇ ਤਾਲਮੇਲ ਨਾਲ ਰੋਟਰੀ ਕਲੱਬ ਆਵ੍ ਦਿੱਲੀ ਹੈਰੀਟੇਜ 50,000 ਮੁੜ ਵਰਤੋਂ ਵਾਲੇ ਫੇਸ ਮਾਸਕ ਸਪਲਾਈ ਕਰ ਰਿਹਾ ਹੈ।

 

ਰੋਟਰੀ ਇੰਟਰਨੈਸ਼ਨਲ ਇੱਕ ਅੰਤਰਰਾਸ਼ਟਰੀ ਸੇਵਾ ਸੰਗਠਨ ਹੈ ਜਿਸ ਦਾ ਮਕਸਦ ਮਨੁੱਖੀ ਸੇਵਾ ਪ੍ਰਦਾਨ ਕਰਨਾ ਅਤੇ ਦੁਨੀਆ ਭਰ ਵਿੱਚ ਸਦਭਾਵਨਾ ਅਤੇ ਸ਼ਾਂਤੀ ਨੂੰ ਅੱਗੇ ਵਧਾਉਣ ਵਿੱਚ ਕਾਰੋਬਾਰੀ ਅਤੇ ਪ੍ਰੋਫੈਸ਼ਨਲ ਲੀਡਰਾਂ ਨੂੰ ਨਾਲ ਲਿਆਉਣਾ ਹੈ।ਵੰਡੇ ਜਾਣ ਵਾਲੇ ਫੇਸ ਮਾਸਕ ਲੌਕਡਾਊਨ ਸਮੇਂ ਦੌਰਾਨ ਘਰਾਂ ਵਿੱਚ ਮਹਿਲਾ ਟੇਲਰਾਂਦੁਆਰਾ ਤਿਆਰ ਕੀਤੇ ਗਏ ਹਨ।

 

ਇਨ੍ਹਾਂ ਫੇਸ ਮਾਸਕਾਂ ਦੀ ਵੰਡ ਅੱਜ ਪੱਤਰ ਸੂਚਨਾ ਦਫ਼ਤਰ(ਪੀਆਈਬੀ)ਦੇ ਪ੍ਰਿੰਸੀਪਲ ਡਾਇਰੈਟਰ ਜਨਰਲ ਸ਼੍ਰੀ ਕੁਲਦੀਪ ਸਿੰਘ ਧਤਵਾਲੀਆ ਦੁਆਰਾ ਕੀਤੀ ਗਈ ਜਦਕਿ ਇਸ ਸਬੰਧੀਪੱਤਰ ਸੂਚਨਾ ਦਫ਼ਤਰ(ਪੀਆਈਬੀ)ਦੇ ਐਡੀਸ਼ਨਲ ਡਾਇਰੈਟਰ ਜਨਰਲ, ਸ਼੍ਰੀ ਰਾਜੀਵ ਜੈਨ ਨੇ ਰੋਟਰੀ ਕਲੱਬ ਆਵ੍ ਦਿੱਲੀ ਹੈਰੀਟੇਜ ਦੀ ਤਰਫੋਂ ਅਤੇਰੋਟਰੀ ਕਲੱਬ ਆਵ੍ ਦਿੱਲੀ ਹੈਰੀਟੇਜ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੁਆਰਾ ਇਸ ਉਪਰਾਲੇ ਲਈ ਤਾਲਮੇਲ ਬਣਾਇਆ ਗਿਆ।ਇਹ ਮਾਸਕ ਸ਼੍ਰੀ ਈਸ਼ ਸਿੰਘਲ, ਡੀਸੀਪੀ,ਪਾਰਲੀਮੈਂਟ ਸਟ੍ਰੀਟ,ਦਿੱਲੀ ਪੁਲਿਸ ਅਤੇ ਸ਼੍ਰੀ ਮੁਕੇਸ਼ ਕੁਮਾਰ,ਸੀਐੱਮਡੀ ਕੇਂਦਰੀਯ ਭੰਡਾਰ ਨੂੰ ਨੈਸ਼ਨਲ ਮੀਡੀਆ ਸੈਂਟਰ ਵਿੱਚ ਸੌਂਪੇ ਗਏ।ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾਇਰੈਟਰ ਜਨਰਲ ਦੁਆਰਾ ਪ੍ਰੈੱਸ ਕਰਮੀਆਂ ਨੂੰ ਵੀ ਇਹ ਮਾਸਕ ਵੰਡੇ ਗਏ ਸਨ।

 

 

ImageImage

 

   ********

ਆਰਜੇ/ਡੀਕੇਐੱਸ



(Release ID: 1618211) Visitor Counter : 162